ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਸਮੁਦਾਇਕ ਮਾਨਸਿਕ ਸਿਹਤ ਡਿਜੀਟਲ ਪਲੈਟਫਾਰਮ ‘ਮਾਨਸ’ ਨੂੰ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਨੇ ਲਾਂਚ ਕੀਤਾ

Posted On: 14 APR 2021 6:46PM by PIB Chandigarh

ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜਯਰਾਘਵਨ ਨੇ ਸਾਰੇ ਉਮਰ ਸਮੂਹਾਂ ਦੀ ਦੇਖਭਾਲ ਲਈ ‘ਮਾਨਸ’ ਐਪ ਨੂੰ ਵਰਚੁਅਲ ਮਾਧਿਅਮ ਨਾਲ ਲਾਂਚ ਕੀਤਾ। ਮਾਨਸ ਮਾਨਸਿਕ ਸਿਹਤ ਅਤੇ ਆਮ ਸਿਹਤ ਪ੍ਰਣਾਲੀ ਲਈ ਕੰਮ ਕਰਦਾ ਹੈ। ਉਸ ਨੂੰ ਪ੍ਰਧਾਨ ਮੰਤਰੀ ਦੀ ਵਿਗਿਆਨ, ਟੈਕਨੋਲੋਜੀ ਅਤੇ ਨਵੀਤਨਾ ਸਲਾਹਕਾਰ ਪ੍ਰੀਸ਼ਦ (ਪੀਐੱਮ-ਐੱਸਟੀਆਈਏਸੀ) ਵੱਲੋਂ ਇੱਕ ਰਾਸ਼ਟਰੀ ਪ੍ਰੋਗਰਾਮ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ।

ਮਾਨਸ ਇੱਕ ਵਿਆਪਕ ਵਿਸਥਾਰ ਕਰਨ ਵਾਲਾ ਰਾਸ਼ਟਰੀ ਡਿਜੀਟਲ ਪਲੈਟਫਾਰਮ ਹੈ ਜਿਸ ਨੂੰ ਭਾਰਤੀ ਨਾਗਰਿਕਾਂ ਦੀ ਮਾਨਸਿਕ ਸਿਹਤ ਲਈ ਇੱਕ ਐਪ ਦੇ ਰੂਪ ਵਿੱਚ ਵਿਕਸਤ ਕੀਤਾ ਗਿਆ ਹੈ। ਮਾਨਸ ਐਪ ਵਿਭਿੰਨ ਸਰਕਾਰੀ ਮੰਤਰਾਲਿਆਂ ਦੇ ਸਿਹਤ ਅਤੇ ਕਲਿਆਣਕਾਰੀ ਯਤਨਾਂ ਨੂੰ ਏਕੀਕ੍ਰਿਤ ਕਰਦਾ ਹੈ। ਜਿਸ ਨੂੰ ਵਿਭਿੰਨ ਰਾਸ਼ਟਰੀ ਸੰਸਥਾਵਾਂ ਅਤੇ ਖੋਜ ਸੰਸਥਾਨਾਂ ਵੱਲੋਂ ਵਿਕਸਤ/ਖੋਜ ਕਰਕੇ ਵਿਗਿਆਨਕ ਮਾਨਤਾ ਦੇ ਅਧਾਰ ’ਤੇ ਤਿਆਰ ਕੀਤਾ ਗਿਆ ਹੈ।

ਮਾਨਸ ਨੂੰ ਵਿਕਸਤ ਕਰਨ ਦੀ ਪਹਿਲ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਵੱਲੋਂ ਕੀਤੀ ਗਈ ਸੀ। ਇਸ ਨੂੰ ਨਿਮਹਾਂਸ ਬੈਂਗਲੁਰੂ, ਏਐੱਫਐੱਮਸੀ ਪੁਣੇ ਅਤੇ ਸੀ-ਡੈਕ ਬੇਂਗਲੁਰੂ ਵੱਲੋਂ ਸੰਯੁਕਤ ਰੂਪ ਨਾਲ ਵਿਕਸਤ ਕੀਤਾ ਗਿਆ ਹੈ।

ਐਪ ਨੂੰ ਲਾਂਚ ਕਰਦੇ ਹੋਏ ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜਯਰਾਘਵਨ ਨੇ ਐਪ ਦੇ ਵਿਕਾਸ ਦੀ ਭਵਿੱਖ ਦੀ ਰੂਪਰੇਖਾ ਨੂੰ ਵੀ ਸਾਹਮਣੇ ਰੱਖਿਆ ਅਤੇ ਕਿਹਾ, ‘ਐਪ ਨੂੰ ਜਨਤਕ ਸਿਹਤ ਯੋਜਨਾਵਾਂ ਵਰਗੇ ਰਾਸ਼ਟਰੀ ਸਿਹਤ ਮਿਸ਼ਨ ਪੋਸ਼ਣ ਅਭਿਆਨ, ਈ-ਸੰਜੀਵਨੀ ਅਤੇ ਹੋਰ ਨਾਲ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਸ ਦਾ ਵਿਆਪਕ ਰੂਪ ਨਾਲ ਉਪਯੋਗ ਕੀਤਾ ਜਾ ਸਕੇ। ਇਸ ਦੇ ਇਲਾਵਾ ਇਸ ਨੂੰ ਵਿਭਿੰਨ ਭਾਸ਼ਾਵਾਂ ਵਿੱਚ ਵੀ ਵਿਕਸਤ ਕੀਤਾ ਜਾਣਾ ਚਾਹੀਦਾ ਹੈ।

ਵਿਗਿਆਨਕ (ਐੱਫ) ਡਾ. ਕੇਤਕੀ ਬਾਪਟ ਜਿਨ੍ਹਾਂ ਨੇ ਮਿਸ਼ਨ ਦੀ ਕਲਪਨਾ ਅਤੇ ਐਪ ਨੂੰ ਵਿਕਸਤ ਕਰਨ ਦੀ ਧਾਰਨਾ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਕਿਹਾ, ‘‘ਉੱਤਮ ਮਨ, ਸਮਰੱਥ ਜਨ, ਮਾਨਸ ਦੇ ਆਦਰਸ਼ ਵਾਕ ਨਾਲ ਇੱਕ ਸਵੱਸਥ ਅਤੇ ਖੁਸ਼ਹਾਲ ਸਮੁਦਾਏ ਦਾ ਨਿਰਮਾਣ ਕਰਨ ਦਾ ਯਤਨ ਹੈ। ਜੋ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੇ ਸਵੱਸਥ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਦ੍ਰਿਸ਼ਟੀਕੋਣ ਨੂੰ ਸਸ਼ਕਤ ਬਣਾਉਣਾ ਹੈ।

ਪੀਐੱਸ-ਐੱਸਟੀਆਈਏਸੀ ਦੀ ਮੈਂਬਰ ਲੈਫਟੀਨੈਂਟ ਜਨਰਲ (ਡਾ.) ਮਾਧੁਰੀ ਕਾਨਿਤਕਰ ਨੇ ਮਾਨਸ ਦਾ ਪ੍ਰੀਖਣ ਕੀਤਾ। ਉਨ੍ਹਾਂ ਨੇ ਕਿਹਾ ਕਿ ਮਾਨਸ ਜੀਵਨ ਕੁਸ਼ਲ ਅਤੇ ਮੁੱਖ ਮਨੋਵਿਗਿਆਨਕ ਪ੍ਰਕਿਰਿਆ ’ਤੇ ਆਧਾਰਿਤ ਹੈ ਜਿਸ ਵਿੱਚ ਸਰਵਵਿਆਪੀ ਸੁਚਾਰੂਪਣ ਹੈ। ਜੋ ਉਮਰ ਦੇ ਅਧਾਰ ’ਤੇ ਤਰੀਕੇ ਪ੍ਰਦਾਨ ਕਰਦਾ ਹੈ ਅਤੇ ਸਿਹਤ ’ਤੇ ਧਿਆਨ ਕੇਂਦਰਿਤ ਕਰਨ ਲਈ ਸਕਾਰਾਤਮਕ ਦ੍ਰਿਸ਼ਟੀਕੋਣ ਨੂੰ ਪ੍ਰੋਤਸਾਹਨ ਦਿੰਦਾ ਹੈ। ਇਹ ਸਾਰੇ ਉਮਰ ਸਮੂਹਾਂ ਦੇ ਲੋਕਾਂ ਦੀ ਸਮੁੱਚੀ ਭਲਾਈ ਅਤੇ ਤੰਦਰੁਸਤੀ ’ਤੇ ਜ਼ੋਰ ਦਿੰਦਾ ਹੈ। ਮਾਨਸ ਦਾ ਸ਼ੁਰੂਆਤੀ ਸੰਸਕਰਣ 15-35 ਸਾਲ ਦੇ ਉਮਰ ਦੇ ਲੋਕਾਂ ਵਿੱਚ ਸਕਾਰਾਤਮਕ ਮਾਨਸਿਕ ਸਿਹਤ ਨੂੰ ਪ੍ਰੋਤਸਾਹਨ ਦੇਣ ’ਤੇ ਕੇਂਦਰਿਤ ਕਰਦਾ ਹੈ।

ਯਤਨਾਂ ਦੀ ਸ਼ਲਾਘਾ ਕਰਦੇ ਹੋਏ ਐੱਮਈਆਈਟੀਵਾਈ ਦੇ ਵਧੀਕ ਸਕੱਤਰ ਡਾ. ਰਾਜੇਂਦਰ ਕੁਮਾਰ ਨੇ ਕਿਹਾ ਕਿ ਨਾਗਰਿਕਾਂ ਦੀ ਮਾਨਸਿਕ ਸਿਹਤ ਲਈ ਵੱਡੇ ਪੈਮਾਨੇ ’ਤੇ ਇੱਕ ਸੁਰੱਖਿਅਤ ਡਿਜੀਟਲ ਪਲੈਟਫਾਰਮ ਵਿਕਸਤ ਕਰਨਾ ਸਮੇਂ ਦੀ ਜ਼ਰੂਰਤ ਹੈ। ਐੱਮਈਆਈਟੀਵਾਈ ਦੇ ਅਰੋਗਯਾ ਸੇਤੂ ਅਤੇ ਕੋਵਿਨ ਪੋਰਟਲ ਦਾ ਵੀ ਸਮਰਥਨ ਕੀਤਾ ਹੈ। ਅਤੇ ਸਾਰੇ ਉਮਰ ਵਰਗ ਦੀ ਭਲਾਈ ਦੀਆਂ ਜ਼ਰੂਰਤਾਂ ਲਈ ਵਿਕਸਤ ਕੀਤੇ ਗਏ ਮਾਨਸ ਐਪ ’ਤੇ ਆਪਣੀ ਖੁਸ਼ੀ ਪ੍ਰਗਟਾਈ।

ਇਸ ਮੌਕੇ ’ਤੇ ਸੀ-ਡੈਕ ਦੇ ਈਡੀ ਡਾ. ਐੱਸ. ਡੀ.ਸੁਦਰਸ਼ਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਐਪ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਰਾਸ਼ਟਰੀ ਵਿਕਾਸ ’ਤੇ ਅਸਰ ਦਿਖੇਗਾ। ਉਨ੍ਹਾਂ ਨੇ ਸਾਰੇ ਪਤਵੰਤਿਆਂ ਅਤੇ ਪੀਐੱਸਏ ਦਾ ਉਨ੍ਹਾਂ ਦੀ ਕੀਮਤੀ ਸਲਾਹ ਲਈ ਧੰਨਵਾਦ ਕੀਤਾ।

*****

DS /AKJ(Release ID: 1712150) Visitor Counter : 237


Read this release in: English , Urdu , Marathi , Hindi