ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਸ਼੍ਰੀਨਗਰ ਵਿੱਚ ਵਾਟਰ ਸਪੋਰਟਸ ਅਕਾਦਮੀ ਵਿੱਚ ਰੋਵਿੰਗ ਲਈ ਖੇਲੋ ਇੰਡੀਆ ਸਟੇਟ ਸੈਂਟਰ ਫਾਰ ਐਕਸੀਲੈਂਸ ਇੰਡੀਆ ਦਾ ਉਦਘਾਟਨ ਕੀਤਾ
Posted On:
10 APR 2021 5:47PM by PIB Chandigarh
ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ 10 ਅਪ੍ਰੈਲ 2021 ਨੂੰ ਸ਼੍ਰੀਨਗਰ ਵਿੱਚ ਜੰਮੂ ਕਸ਼ਮੀਰ ਸਪੋਰਟਸ ਕਾਉਸਿੰਲ ਵਾਟਰ ਸਪੋਰਟਸ ਅਕਾਦਮੀ ਵਿੱਚ ਰੋਵਿੰਗ ਲਈ ਖੇਲੋ ਇੰਡੀਆ ਸਟੇਟ ਸੈਂਟਰ ਆਫ ਐਕਸੀਲੈਂਸ (ਰੇਆਈਐੱਸਸੀਈ) ਦਾ ਉਦਾਘਟਨ ਕੀਤਾ। ਇਸ ਅਵਸਰ ‘ਤੇ ਸ਼੍ਰੀਨਗਰ ਦੀ ਡਲ ਝੀਲ ਨੇ ਨਹਿਰੂ ਪਾਰਕ ਵਿੱਚ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਉਨ੍ਹਾਂ ਦੇ ਸਲਾਹਕਾਰ ਸ਼੍ਰੀ ਫਾਰੂਕ ਖਾਨ ਅਤੇ ਜੰਮੂ ਕਸ਼ਮੀਰ ਦੇ ਯੁਵਾ ਮਾਮਲਿਆਂ ਦੇ ਸਕੱਤਰ ਸ਼੍ਰੀ ਆਲੋਕ ਕੁਮਾਰ ਵੀ ਮੌਜੂਦ ਸਨ।
ਸ਼੍ਰੀ ਰਿਜਿਜੂ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਆਯੋਜਿਤ ਖੇਲੋ ਇੰਡੀਆ ਵਿੰਟਰ ਗੇਮਸ ਦੇ ਅਵਸਰ ‘ਤੇ ਕਿਹਾ ਸੀ ਕਿ ਜਲਦੀ ਹੀ ਉਨ੍ਹਾਂ ਦਾ ਮੰਤਰਾਲਾ ਸ਼੍ਰੀਨਗਰ ਵਿੱਚ ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਵਾਟਰ ਸਪੋਰਟਸ ਕੇਂਦਰ ਖੋਲ੍ਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਅਤੇ ਇਸ ਦੇ ਲਈ ਜ਼ਰੂਰੀ ਧਨ ਰਾਸ਼ੀ ਵੰਡ ਦਿੱਤੀ ਗਈ ਹੈ।
ਉਨ੍ਹਾਂ ਨੇ ਅਕਾਦਮੀ ਦੇ ਉਦਘਾਟਨ ਅਵਸਰ ‘ਤੇ ਕਿਹਾ “ਇੱਥੇ ਦੇ ਯੁਵਾ ਖਿਡਾਰੀਆਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਡਲ ਝੀਲ ਆਉਣਾ ਮੇਰੇ ਲਈ ਬੇਹਦ ਖੁਸ਼ੀ ਦੀ ਗੱਲ ਹੈ। ਇੱਥੇ ਬਹੁਤ ਅਧਿਕ ਸੰਭਾਵਨਾਵਾਂ ਹਨ ਅਜਿਹੇ ਵਿੱਚ ਅਸੀਂ ਖੇਡ ਮੰਤਰਾਲੇ ਵੱਲੋਂ ਜੰਮੂ-ਕਸ਼ਮੀਰ ਸਪੋਰਟਸ ਕਾਉਂਸਿਲ ਦੇ ਨਾਲ ਮਿਲਕੇ ਯੁਵਾ ਖਿਡਾਰੀਆਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼ੀ ਨਰੇਂਦਰ ਮੋਦੀ ਦੀਆਂ ਜੰਮੂ-ਕਸ਼ਮੀਰ ਦੇ ਲਈ ਬਹੁਤ ਸਾਰੀਆਂ ਯੋਜਨਾਵਾਂ ਹਨ। ਇਹ ਸਾਡੇ ਭਵਿੱਖ ਦੇ ਚੈਪੀਅਨ ਖਿਡਾਰੀਆਂ ਲਈ ਬਿਹਤਰੀਨ ਅਵਸਰ ਹੋਵੇਗਾ।
ਸ਼੍ਰੀ ਰਿਜਿਜੂ ਨੇ ਕਸ਼ਮੀਰ ਘਾਟੀ ਵਿੱਚ ਕਈ ਤਰ੍ਹਾਂ ਦੇ ਖੇਡ ਮੁਕਾਬਲੇ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ ਜੰਮੂ-ਕਸ਼ਮੀਰ ਕਾਉਂਸਿਲ ਸ਼੍ਰੀਨਗਰ ਵਿੱਚ ਵਾਟਰ ਸਪੋਰਟਸ ਦੀ ਸੁਵਿਧਾ ਨੂੰ ਦੁਨੀਆ ਦੀ ਬਿਹਤਰੀਨ ਸੁਵਿਧਾਵਾਂ ਵਿੱਚੋਂ ਇੱਕ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਸ਼੍ਰੀ ਮਨੋਜ ਸਿਨਹਾ ਅਤੇ ਉਸ ਦੀ ਟੀਮ ਇਸ ਦਿਸ਼ਾ ਵਿੱਚ ਹਰ ਸੰਭਵ ਯਤਨ ਕਰ ਰਹੀ ਹੈ। ਇਸ ਬਾਰੇ ਵਿੱਚ ਸ਼੍ਰੀ ਮਨੋਜ ਸਿਨਹਾ ਅਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਚਾਰ ਇੱਕ ਜਿਹੇ ਹਨ ਜੋ ਇਹ ਸੁਨਿਸ਼ਚਿਤ ਕਰਦੇ ਹਨ ਕਿ ਅਸੀਂ ਖੇਡਾਂ ਦੇ ਖੇਤਰ ਵਿੱਚ ਜੰਮੂ ਕਸ਼ਮੀਰ ਨੂੰ ਹਰਸੰਭਵ ਸਹਾਇਤਾ ਪ੍ਰਦਾਨ ਕਰਨਗੇ। ਇਸ ਸਾਲ ਤੋਂ ਅਸੀਂ ਇੱਥੇ ਇੱਕ ਖੇਲੋ ਇੰਡੀਆ ਮਹਿਲਾ ਫੁੱਟਬਾਲ ਲੀਗ ਸ਼ੁਰੂ ਕਰਨ ਜਾ ਰਹੇ ਹਨ ਜਿਸ ਨੂੰ ਖੇਡ ਮੰਤਰਾਲੇ ਦੁਆਰਾ ਸਾਰੇ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਏਗਾ। ਇਸ ਦੇ ਇਲਾਵਾ ਅਕਤੂਬਰ- ਨਵੰਬਰ ਵਿੱਚ ਪਹਿਲਗਾਮ ਵਿੱਚ ਅਸੀਂ ਇੱਕ ਮੈਰਾਥਨ ਮੁਕਾਬਲੇ ਦਾ ਆਯੋਜਨ ਵੀ ਕਰਾਂਗੇ।
ਵਰਤਮਾਨ ਵਿੱਚ ਸ਼੍ਰੀਨਗਰ ਵਿੱਚ ਜੰਮੂ ਕਸ਼ਮੀਰ ਵਾਟਰ ਸਪੋਰਟਸ ਅਕਾਦਮੀ ਵਿੱਚ ਸਥਿਤ ਖੇਲੋ ਇੰਡੀਆ ਸਟੇਟ ਸੈਂਟਰ ਆਫ ਐਕਸੀਲੈਂਸ ਵਾਟਰ ਸਪੋਰਟਸ ਦੇ ਖੇਤਰ ਵਿੱਚ ਵਿਸ਼ੇਸ਼ ਰੂਪ ਤੋਂ ਰੋਵਿੰਗ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਇਸ ਸੈਂਟਰ ਨੂੰ 145.16 ਲੱਖ ਰੁਪਏ ਦਾ ਸ਼ੁਰੂਆਤੀ ਅਨੁਦਾਨ ਦਿੱਤਾ ਜਾਏਗਾ। ਇਸ ਦੇ ਬਾਅਦ ਸਾਲਾਨਾ ਰੂਪ ਵਿੱਚ ‘ਤੇ 96.17 ਲੱਖ ਰੁਪਏ ਦਾ ਅਨੁਦਾਨ ਦਿੱਤਾ ਜਾਏਗਾ। ਇਹ ਸੈਂਟਰ ਜੰਮੂ ਕਸ਼ਮੀਰ ਦੇ ਦੋ ਕੇਆਈਐੱਸਸੀਈ ਵਿੱਚੋਂ ਇੱਕ ਹਨ। ਇਸ ਵਿੱਚੋਂ ਇੱਕ ਜੰਮੂ ਵਿੱਚ ਤਲਵਾਰ ਬਾਜੀ ਮੁਕਾਬਲਿਆਂ ਲਈ ਬਣਾਇਆ ਗਿਆ ਮੋਲਾਨਾ ਆਜ਼ਾਦ ਸਟੇਡੀਅਮ ਹੈ। ਇਨ੍ਹਾਂ ਦੋਹਾਂ ਖੇਡ ਕੇਂਦਰਾਂ ਲਈ 5.08 ਕਰੋੜ ਰੁਪਏ ਦੀ ਸਮੇਕਿਤ ਰਾਸ਼ੀ ਮਨਜ਼ੂਰ ਕੀਤੀ ਗਈ ਹੈ।
ਵਰਤਮਾਨ ਵਿੱਚ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 24 ਕੇਆਈਐੱਸਸੀਈ ਹਨ ਅਤੇ ਇਨ੍ਹਾਂ ਵਿੱਚੋਂ ਹਰੇਕ ਓਲੰਪਿਕ ਵਿੱਚ ਸ਼ਾਮਲ ਖੇਡਾਂ ਲਈ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਭਵਿੱਖ ਵਿੱਚ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਬਿਹਤਰੀਨ ਪ੍ਰਦਰਸ਼ਨ ਦੀ ਬੜੀ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਖੋਲ੍ਹੇ ਗਏ ਇਨ੍ਹਾਂ ਕੇਂਦਰਾਂ ਨੂੰ ਵਿਸ਼ਵ ਪੱਧਰ ਦੇ ਬਣਾਉਣ ਦਾ ਨਿਰੰਤਰ ਯਤਨ ਕੀਤਾ ਜਾ ਰਿਹਾ ਹੈ।
*******
ਐੱਨਬੀ/ਓਏ
(Release ID: 1712059)
Visitor Counter : 190