ਨੀਤੀ ਆਯੋਗ
ਅਟਲ ਇਨੋਵੇਸ਼ਨ ਮਿਸ਼ਨ ਅਤੇ ਡਸਾਲਟ ਸਿਸਟਮਸ ਫਾਉਂਡੇਸ਼ਨ ਨੇ ਭਵਿੱਖ ਦੇ ਉੱਭਰਦੇ ਹੋਏ ਇਨੋਵੇਟਰਾਂ ਅਤੇ ਉੱਦਮੀਆਂ ਲਈ ਭਾਗੀਦਾਰੀ ਕਰਨ ਦੀ ਘੋਸ਼ਣਾ ਕੀਤੀ
Posted On:
14 APR 2021 4:03PM by PIB Chandigarh
ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ ਨੇ ਅੱਜ ਭਾਰਤ ਵਿੱਚ ਡਿਜੀਟਲੀ ਰੂਪ ਨਾਲ ਸਮ੍ਰਿੱਧ ਮਾਹੌਲ ਉਪਲੱਬਧ ਕਰਵਾਉਣ ਅਤੇ ਪੂਰੇ ਦੇਸ਼ ਵਿੱਚ ਨੌਜਵਾਨਾਂ ਵਿੱਚ ਐੱਸਟੀਈਐੱਮ ਅਧਾਰਿਤ ਇਨੋਵੇਸ਼ਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਲਈ ਸੰਯੁਕਤ ਰੂਪ ਨਾਲ ਕਾਰਜ ਕਰਨ ਬਾਰੇ ਡਸਾਲਟ ਸਿਸਟਮਸ ਫਾਉਂਡੇਸ਼ਨ ਦੇ ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ।
ਅਟਲ ਟਿੰਕਰਿੰਗ ਲੈਬਸ (ਏਟੀਐੱਲ), ਏਆਈਐੱਮ ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਇਸ ਨੇ ਸਕੂਲੀ ਬੱਚਿਆਂ ਦੇ ਵਿੱਚ ਰਚਨਾਤਮਕਤਾ ਅਤੇ ਕਲਪਨਾਸ਼ੀਲਤਾ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਡਸਾਲਟ ਸਿਸਟਮਸ ਫਾਉਂਡੇਸ਼ਨ 3 ਡੀ ਟੈਕਨੋਲੋਜੀ ਅਤੇ ਵਰਚੁਅਲ ਯੂਨੀਵਰਸੇਸ ਦੇ ਨਾਲ ਭਾਰਤ ਵਿੱਚ ਸਿੱਖਿਆ ਅਤੇ ਖੋਜ ਦੇ ਭਵਿੱਖ ਨੂੰ ਬਦਲਣ ਲਈ ਸਮਰਪਤ ਹੈ। ਇਹ ਤਿੰਨ ਪ੍ਰਮੁੱਖ ਖੇਤਰਾਂ - ਪ੍ਰੋਜੈਕਟ ਅਧਾਰਿਤ, ਸਵੈ-ਸਿੱਖਿਆ ਵਿਸ਼ਾ, ਹੈਕਥੌਨ ਅਤੇ ਚੁਣੌਤੀਆਂ ਅਤੇ ਕੌਮੀ ਵਿਦਿਅਕ ਸਹਿਯੋਗ ਵਿੱਚ ਏਟੀਐੱਲ ਪ੍ਰੋਗਰਾਮ ਵਿੱਚ ਯੋਗਦਾਨ ਦੇਣ ਲਈ ਤਿਆਰ ਹਨ।
ਡਸਾਲਟ ਸਿਸਟਮਸ ਫਾਉਂਡੇਸ਼ਨ ਨੇ ਸੀਐੱਸਆਰ ਉਦੇਸ਼ਾਂ ਦੇ ਹਿੱਸੇ ਦੇ ਰੂਪ ਵਿੱਚ ਇੱਕ ਪਹਿਲ ਤਿਆਰ ਅਤੇ ਵਿਕਸਿਤ ਕੀਤੀ ਹੈ, ਜੋ ‘ਰੇਡੀ ਟੂ ਯੂਜ’ ਦੇ ਸ਼ੁਰੂਆਤੀ ਨਿਰਧਾਰਣ ਅਤੇ ਵਧੀਆ ਤਰੀਕੇ ਨਾਲ ਦਸਤਾਵੇਜ਼ੀ ਸਵੈ-ਸਿੱਖਿਆ, ਸਿਖਲਾਈ ਅਤੇ ਇੰਸਟ੍ਰਕਸ਼ਨਲ ਪਲੇਬੁੱਕ ਹੈ। ਇਸ ਵਿੱਚ ਵੀਜੁਅਲ ਸਮਝ ਲਈ ਉੱਚਿਤ ਵੀਡੀਓ ਦਾ ਪ੍ਰਾਵਧਾਨ ਹੈ ਜਿਸ ਨੂੰ ਉਹ ਏਟੀਐੱਲ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਨਗੇ ਅਤੇ ਉਨ੍ਹਾਂ ਤੱਕ ਡਿਜੀਟਲੀ ਰੂਪ ਤੱਕ ਪਹੁੰਚ ਸਥਾਪਤ ਕੀਤੀ ਜਾ ਸਕਦੀ ਹੈ। ਇਹ ਪਲੇਬੁੱਕ ਅਧਿਆਪਕਾਂ ਲਈ ਨਿਰਦੇਸ਼ਾਤਮਕ ਵੀਡੀਓ ਸਹਿਤ ਹੈ। ਤਾਕਿ ਇਸ ਨੂੰ ਮਾਹਰਾਂ ਦੇ ਨਿਊਨਤਮ ਸਮਰਥਨ ਦੇ ਨਾਲ ਲਾਗੂ ਕੀਤਾ ਜਾ ਸਕੇ। ਇਹ ਸਮੱਗਰੀ ਏਆਈਐੱਮ ਲਈ ਸਾਰੇ ਸਕੂਲਾਂ ਵਿੱਚ ਏਟੀਐੱਲ ਅਤੇ ਹੋਰ ਸਕੂਲਾਂ ਦੇ ਨਾਲ - ਨਾਲ ਭਾਰਤ ਵਿੱਚ ਸਕੂਲੀ ਬੱਚਿਆਂ ਦੇ ਉਪਯੋਗ ਲਈ ਉਪਲੱਬਧ ਹੋਵੇਗੀ ।
ਇਸ ਐੱਸਓਆਈ ਦੇ ਤਹਿਤ , ਡਸਾਲਟ ਸਿਸਟਮਸ ਫਾਉਂਡੇਸ਼ਨ ਏਟੀਐੱਲ ਲਈ ਇਨੋਵੇਸ਼ਨ ਚੁਣੌਤੀਆਂ/ ਹੈਕਥੌਨ ਨੂੰ ਤਿਆਰ ਅਤੇ ਪ੍ਰਬੰਧ ਕਰੇਗਾ, ਜਿਸ ਦੇ ਨਾਲ ਵਿਦਿਆਰਥੀਆਂ ਅਤੇ ਸਿਖਿਅਕ ਦਰਮਿਆਨ ਸਮੱਸਿਆ ਦੇ ਨਿਵਾਰਨ, ਕੌਸ਼ਲ, ਵਿਗਿਆਨ ਅਤੇ ਟੈਕਨੋਲੋਜੀ ਅਧਾਰਿਤ ਖੋਜਪੂਰਣ ਸਿੱਖਿਆ ਕੌਸ਼ਲ ਅਤੇ ਇਨੋਵੇਸ਼ਨ ਸੱਭਿਆਚਾਰ ਨੂੰ ਵੀ ਹੁਲਾਰਾ ਮਿਲੇਗਾ।
ਐੱਸਓਆਈ ‘ਤੇ ਹਸਤਾਖਰ ਕਰਨ ਦੇ ਵਰਚੁਅਲ ਸੈਸ਼ਨ ਦੌਰਾਨ ਏਆਈਐੱਮ, ਨੀਤੀ ਆਯੋਗ ਦੇ ਮਿਸ਼ਨ ਡਾਇਰੈਕਟਰ ਆਰ. ਰਾਮਾਨਨ ਨੇ ਕਿਹਾ ਕਿ ਡਸਾਲਟ ਸਿਸਟਮਸ ਫਾਉਂਡੇਸ਼ਨ ਦੇ ਨਾਲ ਅਟਲ ਇਨੋਵੇਸ਼ਨ ਮਿਸ਼ਨ ਦੀ ਭਾਗੀਦਾਰੀ ਸ਼ੁਰੂ ਕਰਨ ‘ਤੇ ਅਸੀਂ ਗਰਵ ਦਾ ਅਨੁਭਵ ਕਰਦੇ ਹਾਂ। ਡਸਾਲਟ ਸਿਸਟਸ ਵੱਡੇ ਪੈਮਾਨੇ ‘ਤੇ ਮਿਸ਼ਨ ਕ੍ਰਿਟੀਕਲ ਸਿਸਟਮਸ ਦੇ ਡਿਜਾਇਨ ਅਤੇ ਇੰਜੀਨੀਅਰਿੰਗ ਵਿੱਚ ਆਲਮੀ ਦਿੱਗਜ ਹਨ। ਇਹ ਨਾ ਕੇਵਲ ਸਾਡੇ ਏਟੀਐੱਲ ਟਿੰਕਰਿੰਗ ਲੈਬ ਦੇ ਵਿਦਿਆਰਥੀਆਂ ਲਈ ਵਿਗਿਆਨ ਖੋਜ ਅਤੇ ਇਨੋਵੇਸ਼ਨ ਵਿੱਚ ਰੁਚੀ ਪੈਦਾ ਕਰੇਗਾ, ਬਲਿਕ ਇੰਜੀਨੀਅਰਿੰਗ ਇਨੋਵੇਸ਼ਨ ਸਮਰੱਥਾ ਨੂੰ ਵਧਾਉਣ ਵਿੱਚ ਵੀ ਪ੍ਰੋਤਸਾਹਨ ਦੇਵੇਗਾ। ਇਸ ਤੋਂ ਇਹ ਭਵਿੱਖ ਦੇ ਇਨੋਵੇਟਰਾਂ ਅਤੇ ਨੌਕਰੀ ਸ੍ਰਿਜਣਕਰਤਾਵਾਂ ਨੂੰ ਡਸਾਲਟ ਰਾਹੀਂ ਵਿਸ਼ਵ ਪੱਧਰ ਦੀ ਸਮੱਗਰੀ ਉਪਲੱਬਧ ਕਰਵਾਉਣ ਵਿੱਚ ਵੀ ਸਮਰੱਥਾ ਪ੍ਰਦਾਨ ਕਰਦਾ ਹੈ ।
ਏਆਈਐੱਮ ਦੇ ਬੋਰਡ ਆਵ੍ ਡਾਇਰੈਕਟਰ ਦੇ ਚੇਅਰਮੈਨ ਸ਼੍ਰੀ ਸੁਦਰਸ਼ਨ ਮੋਗਾਸਲੇ ਦੇ ਨਾਲ ਸਹਿਯੋਗ ਬਾਰੇ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਡਸਾਲਟ ਸਿਸਟਮਸ ਫਾਉਂਡੇਸ਼ਨ, ਇੰਡੀਆ ਨੇ ਕਿਹਾ ਕਿ ਭਾਰਤ ਵਿੱਚ ਡਸਾਲਟ ਸਿਸਟਮਸ ਫਾਉਂਡੇਸ਼ਨ ਸ਼ੁਰੂਆਤ ਤੋਂ ਹੀ ਇਨੋਵੇਸ਼ਨ ਦੀਆਂ ਭਾਵਨਾਵਾਂ ਨੂੰ ਅਪਣਾਉਣ ਲਈ ਕਈ ਗਤੀਵਿਧੀਆਂ ਵਿੱਚ ਕਾਰਜਸ਼ੀਲ ਹਨ। ਸਾਨੂੰ ਅਗਲੀਆਂ ਪੀੜ੍ਹੀਆਂ ਦੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਲਈ ਸਸ਼ਕਤ ਬਣਾਉਣਾ ਹੈ। ਅਟਲ ਇਨੋਵੇਸ਼ਨ ਮਿਸ਼ਨ ਦੇ ਨਾਲ ਸਾਡੀ ਇਹ ਯਾਤਰਾ ਸਾਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ , ਕਿਉਂਕਿ ਅਸੀਂ ਸਕੂਲੀ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਦੀ ਭਾਵਨਾ ਨੂੰ ਪ੍ਰੋਤਸਾਹਨ ਦੇਣ ਲਈ ਦੇਸ਼ ਵਿੱਚ ਅਟਲ ਟਿੰਕਰਿੰਗ ਲੈਬਸ ਦੇ ਨਾਲ ਕੰਮ ਕਰ ਰਹੇ ਹਨ। ਅਸੀਂ ਭਾਰਤ ਦੇ ਸਕੂਲਾਂ ਵਿੱਚ ਇਸ ਪਰਿਵਰਤਨ ਨੂੰ ਹੁਲਾਰਾ ਦੇਣ ਲਈ ਅਟਲ ਇਨੋਵੇਸ਼ਨ ਮਿਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਦੇਣ ਲਈ ਬਹੁਤ ਖੁਸ਼ ਹਾਂ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਭਾਗੀਦਾਰੀ ਦੇ ਇੱਕ ਹਿੱਸੇ ਦੇ ਰੂਪ ਵਿੱਚ ਡਸਾਲਟ ਸਿਸਟਮਸ ਫਾਉਂਡੇਸ਼ਨ ਅਟਲ ਟਿੰਕਰਿੰਗ ਲੈਬਸ ਲਈ ਪ੍ਰੋਜੈਕਟ ਅਧਾਰਿਤ, ਗਤੀਵਿਧੀਆਂ ‘ਤੇ ਅਧਾਰਿਤ ਅਤੇ ਸਵੈ ਸਿੱਖਿਆ ਸਮੱਗਰੀ ਦੇ ਨਾਲ ਆਪਣਾ ਯੋਗਦਾਨ ਦੇਵੇਗਾ। ਇਸ ਖੇਤਰ ਵਿੱਚ ਅਨੁਭਵੀ ਫੈਕਲਟੀ ਮੈਬਰਾਂ ਦੁਆਰਾ ਸਿੱਖਿਆ ਸਮੱਗਰੀ ਤਿਆਰ ਕੀਤੀ ਗਈ ਹੈ। ਅਟਲ ਇਨੋਵੇਸ਼ਨ ਮਿਸ਼ਨ ਦੇ ਨਾਲ ਸੰਯੁਕਤ ਹੈਕਥੌਨ ਦੀ ਮੇਜਬਾਨੀ ਵੀ ਕੀਤੀ ਜਾਵੇਗੀ। ਸਕੂਲੀ ਵਿਦਿਆਰਥੀਆਂ ਨੂੰ ਇਨੋਵੇਸ਼ਨਾਂ, ਉਤਪਾਦ ਡਿਜਾਇਨ ਅਤੇ ਨਿਰਮਾਣ ਦੇ ਸੱਭਿਆਚਾਰ ਵਿਕਸਿਤ ਕਰਨ ਅਤੇ ਭਵਿੱਖ ਦੇ ਇਨੋਵੇਟਰਾਂ, ਉੱਦਮੀਆਂ ਦੀ ਭਲਾਈ ਲਈ ਯੋਗਦਾਨ ਦੇਣ ਅਤੇ ਵਿਦਿਆਰਥੀਆਂ ਲਈ ਚੁਣੌਤੀਆਂ ਅਤੇ ਕੌਮੀ ਵਿਦਿਅਕ ਸਹਿਯੋਗ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਸਹਿਯੋਗ ਰਾਹੀਂ ਅਟਲ ਇਨੋਵੇਸ਼ਨ ਮਿਸ਼ਨ ਅਤੇ ਡਸਾਲਟ ਸਿਸਟਮਸ ਫਾਉਂਡੇਸ਼ਨ ਸੱਭਿਆਚਾਰ ਵਿਚਾਰ-ਵਟਾਂਦਰੇ ਲਈ ਕੌਮੀ ਸਹਿਯੋਗ ਨੂੰ ਪ੍ਰੋਤਸਾਹਨ ਪ੍ਰਦਾਨ ਕਰੇਗਾ।
*****
ਡੀਐੱਸ/ਓਕੇਜੇ
(Release ID: 1712055)
Visitor Counter : 127