ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਸਿਹਤ ਜਾਗਰੂਕਤਾ ਦੇ ਜਨ ਅੰਦੋਲਨ ਲਈ ਆਯੁਸ਼ਮਾਨ ਭਾਰਤ-ਐੱਚਡਬਲਿਊਸੀ ਦੇ ਰੋਲਆਊਟ ਦੀ ਤੀਜੀ ਵਰ੍ਹੇਗੰਢ ਮੌਕੇ ਭਾਰਤ ਰਤਨ ਬਾਬਾ ਸਾਹੇਬ ਡਾ. ਬੀਆਰ ਅੰਬੇਡਕਰ ਤੋਂ ਪ੍ਰੇਰਣਾ ਲਈ


ਹੁਣ ਤੱਕ 75,532 ਸਿਹਤ ਅਤੇ ਤੰਦਰੁਸਤੀ ਕੇਂਦਰ ਕਾਰਜਸ਼ੀਲ ਹਨ

ਪ੍ਰਧਾਨ ਮੰਤਰੀ ਜੀ ਨੇ ਨਾ ਸਿਰਫ ਲੋਕਾਂ ਨੂੰ ਗੁਣਵਤਾ ਵਾਲੀਆਂ ਮੁੱਢਲੀਆਂ ਸਿਹਤ ਸਹੂਲਤਾਂ ਦਿਵਾਉਣ ਦੀ ਸੋਚ ਰੱਖੀ, ਬਲਕਿ ਇਸ ਸੋਚ ਨੂੰ ਜ਼ਮੀਨ ’ਤੇ ਵੀ ਉਤਾਰਿਆ: ਡਾ. ਹਰਸ਼ ਵਰਧਨ

Posted On: 14 APR 2021 5:23PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵਰਚੁਅਲ ਤਰੀਕੇ ਨਾਲ ਆਯੁਸ਼ਮਾਨ ਭਾਰਤ- ਸਿਹਤ ਅਤੇ ਤੰਦਰੁਸਤੀ ਕੇਂਦਰ (ਐੱਚਡਬਲਿਊਸੀ) ਦੇ ਰੋਲਆਊਟ ਦੀ ਤੀਜੀ ਵਰ੍ਹੇਗੰਢ ਮਨਾਉਣ ਲਈ ਸਮਾਗਮ ਦੀ ਪ੍ਰਧਾਨਗੀ ਕੀਤੀ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਵੀਡਿਓ ਕਾਨਫਰੰਸ ਦੇ ਜ਼ਰੀਏ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

 

ਨੀਤੀ ਆਯੋਗ ਦੇ ਮੈਂਬਰ ਡਾ. ਵਿਨੋਦ ਕੇ ਪੌਲਵੀ ਵਰਚੁਅਲ ਤਰੀਕੇ ਨਾਲ ਹਾਜ਼ਰ ਸਨ। ਇਸ ਤੋਂ ਇਲਾਵਾ, ਦੇਸ਼ ਭਰ ਦੇ 6800 ਤੋਂ ਵੱਧ ਏਬੀ-ਐੱਚਡਬਲਿਊਸੀ ਦੇ ਆਸ਼ਾ, ਏਐੱਨਐੱਮ ਅਤੇ ਕਮਿਊਨਿਟੀ ਹੈਲਥ ਅਫ਼ਸਰਾਂ ਸਮੇਤ ਸਿਹਤ ਸੰਭਾਲ਼ ਕਰਮਚਾਰੀ ਵੀ ਵਰਚੁਅਲ ਪਲੈਟਫਾਰਮਾਂ ਦੁਆਰਾ ਜਸ਼ਨਾਂ ਵਿੱਚ ਸ਼ਾਮਲ ਹੋਏ ਸਨ।

A picture containing text, ceiling, indoor, counter

Description automatically generated

 

ਇਸ ਸਮਾਰੋਹ ਵਿੱਚ ਆਪਣੀ ਖੁਸ਼ੀ ਜ਼ਾਹਰ ਕਰਦਿਆਂ, ਡਾ. ਹਰਸ਼ ਵਰਧਨ ਨੇ ਤਿੰਨ ਸਾਲ ਪਹਿਲਾਂ (2018ਵਿੱਚ) ਉਸ ਦਿਨ ਨੂੰ ਯਾਦ ਕੀਤਾ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਜੰਗਲਾ ਵਿਖੇ ਪਹਿਲੇ ਆਯੁਸ਼ਮਾਨ ਭਾਰਤ- ਸਿਹਤ ਅਤੇ ਤੰਦਰੁਸਤੀ ਕੇਂਦਰ ਦਾ ਉਦਘਾਟਨ ਕੀਤਾ ਸੀ। ਭਾਰਤ ਰਤਨ ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਡਕਰ ਤੋਂ ਉਨ੍ਹਾਂ ਦੇ ਜਨਮ ਦਿਵਸ ਮੌਕੇ ਪ੍ਰੇਰਣਾ ਲੈਂਦੇ ਹੋਏ ਉਨ੍ਹਾਂ ਨੇ ਕਿਹਾ, “ਇਹ ਕੇਂਦਰ ਉਨ੍ਹਾਂ ਦੇ ਫ਼ਲਸਫ਼ੇ ਦੇ ਨੇੜੇ ਹਨ ਜਿਸ ਤੋਂ ਅਸੀਂ ਸਾਰਿਆਂ ਲਈ ਸਿਹਤ ਸੰਭਾਲ਼ ਸੇਵਾਵਾਂ ਨੂੰ ਉਪਲਬਧ ਕਰਾ ਕੇ ਸਮਾਜ ਵਿੱਚ ਮਨੁੱਖੀ ਮਾਣ, ਬਰਾਬਰੀ ਅਤੇ ਸਮਾਜਿਕ ਨਿਆਂ ਦਿਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਲਗਾਤਾਰ ਪ੍ਰੇਰਣਾ ਲੈਂਦੇ ਰਹਿੰਦੇ ਹਾਂ।”

 

ਸਿਹਤ ਸੰਭਾਲ਼ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਵਜੋਂ ਐੱਚਡਬਲਿਊਸੀ ਦੀ ਭੂਮਿਕਾ ਉੱਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਕੋਲ ਨਾ ਸਿਰਫ ਇਸ ਦਾ ਨਜ਼ਰੀਆ ਸੀ, ਬਲਕਿ ਉਨ੍ਹਾਂ ਨੇ ਇਸ ਸੋਚ ਨੂੰ ਜ਼ਮੀਨ ’ਤੇ ਵੀ ਉਤਾਰਿਆ” ਅਤੇ ਦੱਸਿਆ ਕਿ ਇਹ ਕਦਮ ‘ਸਵਾਸਥ’ ਨੂੰ ਜਨ ਅੰਦੋਲਨ ਵਜੋਂ ਸੰਸਥਾਗਤ ਕਰਨ ਵਿੱਚ ਕਿਉਂ ਮਹੱਤਵਪੂਰਨ ਸਾਬਤ ਹੋਵੇਗਾ? ਮਹਾਮਾਰੀ ਦੇ ਬਾਵਜੂਦ, ਭਾਰਤ ਨੇ ਹੁਣ ਤੱਕ 75,532 ਐੱਚਡਬਲਿਊਸੀਸ਼ੁਰੂ ਕਰ ਲਏ ਹਨ ਅਤੇ ਦਸੰਬਰ 2022 ਤੱਕ 1.5 ਲੱਖ ਐੱਚਡਬਲਿਊਸੀ ਨੂੰ ਚਲਾਉਣ ਦੀ ਰਾਹ ’ਤੇ ਹੈ। ਮਹਿਲਾਵਾਂ ਇਸ ਅੰਦੋਲਨ ਦੀ ਅਗਵਾਈ ਕਰ ਰਹੀਆਂ ਹਨ ਕਿਉਂਕਿ ਸਾਰੀਆਂ ਫਰੰਟਲਾਈਨ ਹੈਲਥ ਵਰਕਰਾਂ, ਆਸ਼ਾ ਵਰਕਰਾਂ ਅਤੇ ਏਐੱਨਐੱਮ ਮਹਿਲਾਵਾਂ ਹੀ ਹਨ। ਘਰਾਂ ਦੀ ਨੇੜਤਾ ਅਤੇ ਐੱਚਡਬਲਿਊਸੀ ਵਿਖੇ ਵਿਅਕਤੀਗਤ ਦੇਖਭਾਲ਼ ਨੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਸਕ੍ਰੀਨਿੰਗ, ਜਾਂਚ ਅਤੇ ਇਲਾਜ ਕਰਵਾਉਣ ਲਈ ਅੱਗੇ ਆਉਣ ਦੇ ਯੋਗ ਬਣਾਇਆ ਹੈ। 13 ਅਪ੍ਰੈਲ 2021 ਤੱਕ, 23.8 ਕਰੋੜ ਤੋਂ ਵੱਧ ਮਹਿਲਾਵਾਂ (53.7%) ਨੇ ਇਨ੍ਹਾਂ ਕੇਂਦਰਾਂ ਤੱਕ ਪਹੁੰਚ ਕੀਤੀ ਹੈ।

 

ਡਾ. ਹਰਸ਼ ਵਰਧਨ ਨੇ ਇਸ ਮੌਕੇ ਕੇਂਦਰੀ ਸਿਹਤ ਮੰਤਰਾਲੇ ਅਤੇ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਵੀ ਜਾਂਦੇ ਹਨ ਐੱਚਡਬਲਿਊਸੀ ਦਾ ਦੌਰਾ ਜ਼ਰੂਰ ਕਰਨ, ਉਨ੍ਹਾਂ ਦੇ ਕੰਮ ਨੂੰ ਨੇੜਿਓਂ ਦੇਖਣ ਅਤੇ ਉਨ੍ਹਾਂ ਦੀਆਂ ਰੁਕਾਵਟਾਂ ਅਤੇ ਕਮੀਆਂ ਨੂੰ ਦੂਰ ਕਰਨ ਲਈ ਕੰਮ ਕਰਨ। ਉਨ੍ਹਾਂ ਨੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਅਪਣਾਏ ਗਏ ਵਧੀਆ ਅਭਿਆਸਾਂ ਤੋਂ ਸਿੱਖ ਕੇ ਅੰਦੋਲਨ ਨੂੰ ਹੋਰ ਮਜ਼ਬੂਤ ​​ਕਰਨ ਲਈ ਨਵੀਨਤਾਕਾਰੀ ਮਾਡਲਾਂ ਵਿਚਾਲੇ ਮੁਕਾਬਲਾ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਐੱਚਡਬਲਿਊਸੀ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ, “ਏਬੀ-ਐੱਚਡਬਲਿਊਸੀ, ਨੇ ਹਾਈਪਰਟੈਨਸ਼ਨ ਲਈ 9.82 ਕਰੋੜ ਵਿਅਕਤੀਆਂ ਅਤੇ ਸ਼ੂਗਰ ਰੋਗ ਲਈ 8.05 ਕਰੋੜ ਵਿਅਕਤੀਆਂ ਦੀ ਜਾਂਚ ਕੀਤੀ ਹੈ। ਇਹ ਵੀ ਵਰਣਨਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਇਨਸੁਲਿਨ ਦੀ ਖੋਜ ਦੀ ਯਾਦ ਵਿੱਚ ਅੱਜ ਵਿਸ਼ਵ ਡਾਇਬਟੀਜ਼ ਦਿਵਸ ਮਨਾਇਆ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਤਿੰਨ ਆਮ ਕੈਂਸਰਾਂ ਦੀ ਸਕ੍ਰੀਨਿੰਗ, ਜਿਨ੍ਹਾਂ ਵਿੱਚ ਓਰਲ ਕੈਂਸਰ (5.08 ਕਰੋੜ ਸਕ੍ਰੀਨਿੰਗ), ਬ੍ਰੈਸਟ ਕੈਂਸਰ (ਮਹਿਲਾਵਾਂ ਵਿੱਚ 2.64 ਕਰੋੜ ਸਕ੍ਰੀਨਿੰਗ) ਅਤੇ ਸਰਵਾਈਕਲ ਕੈਂਸਰ (ਮਹਿਲਾਵਾਂ ਵਿੱਚ 1.79 ਕਰੋੜ ਸਕ੍ਰੀਨਿੰਗ) ਸ਼ਾਮਲ ਹਨ।

 

ਡਾ. ਹਰਸ਼ ਵਰਧਨ ਨੇ ਸਾਰੇ ਨਾਗਰਿਕਾਂ ਦੀ ਸੰਪੂਰਨ ਸਿਹਤ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ’ਤੇ ਵੀ ਗੱਲ ਕੀਤੀ ਜੋ ਸਿਹਤ ਖੇਤਰ ਲਈ ਬਜਟ ਅਲਾਟਮੈਂਟਾਂ ਤੋਂ ਪ੍ਰਤੀਬਿੰਬਤ ਹੁੰਦੀ ਹੈ: “ਸਿਹਤ ਅਤੇ ਤੰਦਰੁਸਤੀ ਲਈ ਇਸ ਸਾਲ ਦੇ ਬਜਟ ਵਿੱਚ 137% ਦਾ ਅਸਾਧਾਰਣ ਵਾਧਾ ਕੀਤਾ ਗਿਆ ਹੈ, ਜਿਸ ਵਿੱਚ 2,23,846 ਕਰੋੜ ਰੁਪਏ ਦੀ ਵੰਡ ਸ਼ਾਮਲ ਹੈ। ਇਸ ਵਿੱਚ ਕੋਵਿਡ-19 ਟੀਕੇ ਲਈ ਸਮਰਪਿਤ 35,000 ਕਰੋੜ ਰੁਪਏ ਸ਼ਾਮਲ ਹਨ। ਪ੍ਰਧਾਨ ਮੰਤਰੀ ਆਤਮ ਨਿਰਭਰ ਸਵਸਥ ਭਾਰਤ ਯੋਜਨਾ (ਪੀਐੱਮਏਐੱਸਬੀਵਾਈ), ਅਗਲੇ 5 ਸਾਲਾਂ ਦੌਰਾਨ ਲਗਭਗ 64,180 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ਰੀ ਦੇਖਭਾਲ਼ ਵਾਲੀਆਂ ਸਿਹਤ ਪ੍ਰਣਾਲੀਆਂ ਦੀ ਸਮਰੱਥਾ ਵਿਕਸਤ ਕਰੇਗੀ, ਇਸ ਤੋਂ ਇਲਾਵਾ ਇਹ ਮੌਜੂਦਾ ਰਾਸ਼ਟਰੀ ਸੰਸਥਾਵਾਂ ਨੂੰ ਮਜ਼ਬੂਤ ਕਰੇਗੀ, ਅਤੇ ਨਵੇਂ ਅਦਾਰਿਆਂ ਦੀ ਸਿਰਜਣਾ ਕਰੇਗੀ ਤਾਂ ਜੋ ਨਵੀਆਂ ਅਤੇ ਉੱਭਰ ਰਹੀਆਂ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕੇ ਅਤੇ ਇਲਾਜ ਕੀਤਾ ਜਾ ਸਕੇ। ਕਈ ਦਖਲ ਅੰਦਾਜ਼ੀਆਂ ਐੱਚਡਬਲਿਊਸੀ ਦੇ ਸਮਰਥਨ ਲਈ ਹਨ। ਪੀਐੱਮ-ਏਐੱਸਬੀਵਾਈ17,788ਗ੍ਰਾਮੀਣ ਅਤੇ 11,024 ਸ਼ਹਿਰੀ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਲਈ ਸਹਾਇਤਾ ਪ੍ਰਦਾਨ ਕਰੇਗੀ, ਜੋ ਬੁਨਿਆਦੀ ਢਾਂਚੇ ਦੀ ਘਾਟ ਨੂੰ ਪੂਰਾ ਕਰਨਗੇ ਅਤੇ ਸ਼ਹਿਰੀ ਖੇਤਰਾਂ ਵਿੱਚ ਵਧੇਰੇ ਵਿਕੇਂਦਰੀਕ੍ਰਿਤ ਪ੍ਰਾਇਮਰੀ ਹੈਲਥ ਕੇਅਰ ਇਕਾਈਆਂ ਨੂੰ ਸਮਰੱਥ ਬਣਾਉਣਗੇ।”

 

ਡਾ. ਹਰਸ਼ ਵਰਧਨ ਨੇ ਆਮ ਐਮਰਜੈਂਸੀ ਪ੍ਰਬੰਧਨ,ਪ੍ਰਾਇਮਰੀ ਕੇਅਰ ਪੱਧਰ ’ਤੇ ਬਰਨਜ਼ ਅਤੇ ਟ੍ਰਾਮਾ ਲਈ ਅਪਰੇਸ਼ਨਲ ਦਿਸ਼ਾ ਨਿਰਦੇਸ਼, ਐੱਚਡਬਲਿਊਸੀ ਵਿਖੇ ਸ਼ਾਂਤਕਾਰੀ ਦੇਖਭਾਲ਼ ਲਈ ਅਪਰੇਸ਼ਨਲ ਦਿਸ਼ਾ-ਨਿਰਦੇਸ਼, ਐੱਚਡਬਲਿਊਸੀ ਵਿਖੇ ਬਜ਼ੁਰਗਾਂ ਦੀ ਦੇਖਭਾਲ਼ ਲਈ ਅਪਰੇਸ਼ਨਲ ਦਿਸ਼ਾ ਨਿਰਦੇਸ਼, ਐੱਚਡਬਲਿਊਸੀ ਵਿਖੇ 12 ਸੇਵਾਵਾਂ ਦੇ ਅਤੇ ਗ੍ਰਾਮੀਣ ਸਿਹਤ ਅੰਕੜੇ 2019-20 (ਮਾਰਚ 2020 ਤੱਕ) ਦੇ ਪੋਸਟਰ ਜਾਰੀ ਕੀਤੇ ਹਨ।ਇਸ ਤੋਂ ਇਲਾਵਾ ਅੱਜ ਕੇਂਦਰੀ ਮੰਤਰੀ ਦੁਆਰਾ ਇੱਕ ਐੱਚਡਬਲਿਊਸੀ ਪੋਰਟਲ ਦਾ ਉਦਘਾਟਣ ਕੀਤਾ ਗਿਆ ਹੈ ਜੋ ਕਿ ਐੱਚਡਬਲਿਊਸੀ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ’ਤੇ ਲਾਭਦਾਇਕ ਜਾਣਕਾਰੀ ਪ੍ਰਦਾਨ ਕਰੇਗਾ।

 

A group of people in a room

Description automatically generated with medium confidenceA picture containing text, table, shop, cluttered

Description automatically generated

 

19 ਰਾਜਾਂ (ਪੰਜਾਬ, ਮਹਾਰਾਸ਼ਟਰ, ਅਰੁਣਾਚਲ ਪ੍ਰਦੇਸ਼, ਗੁਜਰਾਤ, ਕਰਨਾਟਕ, ਛੱਤੀਸਗੜ੍ਹ, ਆਂਧਰ ਪ੍ਰਦੇਸ਼, ਮੱਧ ਪ੍ਰਦੇਸ਼, ਸਿੱਕਮ, ਮੇਘਾਲਿਆ, ਨਾਗਾਲੈਂਡ, ਹਿਮਾਚਲ ਪ੍ਰਦੇਸ਼, ਤੇਲੰਗਾਨਾ, ਮਿਜ਼ੋਰਮ, ਉੱਤਰਾਖੰਡ, ਪੱਛਮੀ ਬੰਗਾਲ, ਅਸਾਮ, ਗੋਆ, ਮਣੀਪੁਰ) ਅਤੇ 5 ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਪੁਦੂਚੇਰੀ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦਿਉ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ) ਨੂੰ ਸਾਲ 2020-21 ਦੇ ਟੀਚੇ ਦੇ ਵਿਰੁੱਧ 100% ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ।

 

ਮਿਜ਼ੋਰਮ, ਮੇਘਾਲਿਆ, ਰਾਜਸਥਾਨ ਨੂੰ ਏਬੀ-ਐੱਚਡਬਲਿਊਸੀ (ਅਪ੍ਰੈਲ, 2020 ਤੋਂ ਫ਼ਰਵਰੀ, 2021 ਦੇ ਅਰਸੇ ਦੇ ਦੌਰਾਨ ਏਬੀ-ਐੱਚਡਬਲਿਊਸੀ ਪ੍ਰਤੀ ਔਸਤਨ ਤੰਦਰੁਸਤੀ ਸੈਸ਼ਨਾਂ ਦੇ ਅਧਾਰ ’ਤੇ) ਵਿਖੇ ਤੰਦਰੁਸਤੀ ਦੀਆਂ ਗਤੀਵਿਧੀਆਂ ਦੇ ਆਯੋਜਨ ’ਤੇ ਅਸਾਧਾਰਣ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਕੇਰਲ, ਤੇਲੰਗਾਨਾ, ਗੁਜਰਾਤ ਨੂੰ ਏਬੀ-ਐੱਚਡਬਲਿਊਸੀ (ਅਪ੍ਰੈਲ, 2020 ਤੋਂ ਫ਼ਰਵਰੀ, 2021 ਦੇ ਅਰਸੇ ਦੇ ਦੌਰਾਨ ਏਬੀ- ਐੱਚਡਬਲਿਊਸੀ ਪ੍ਰਤੀ ਹਰ ਪੰਜ ਸ਼ਰਤਾਂ ਲਈ ਐੱਨਸੀਡੀ ਸਕ੍ਰੀਨਿੰਗ ਦੀ ਔਸਤਨ ਗਿਣਤੀ ਦੇ ਅਧਾਰ ’ਤੇ) ਵਿਖੇ ਗ਼ੈਰ-ਸੰਚਾਰੀ ਰੋਗਾਂ ਦੀ ਸਕ੍ਰੀਨਿੰਗ ’ਤੇ ਅਪਵਾਦ ਪ੍ਰਦਰਸ਼ਨ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਹਰਿਆਣਾ, ਤ੍ਰਿਪੁਰਾ ਅਤੇ ਛੱਤੀਸਗੜ੍ਹ ਨੂੰ 31 ਮਾਰਚ, 2021 ਤੱਕ ਏਬੀ-ਐੱਚਡਬਲਿਊਸੀ ਦੁਆਰਾ ਐੱਚਡਬਲਿਊਸੀ ਐਪ ਨੂੰ ਅਪਣਾਉਣ ’ਤੇ ਬੇਮਿਸਾਲ ਪ੍ਰਦਰਸ਼ਨ ਦਿਖਾਉਣ ਲਈ ਸਨਮਾਨਿਤ ਕੀਤਾ ਗਿਆ ਹੈ।

 

ਸ਼੍ਰੀ ਰਾਜੇਸ਼ ਭੂਸ਼ਣ, ਸੱਕਤਰ, ਸਿਹਤ ਅਤੇ ਪਰਿਵਾਰ ਭਲਾਈ, ਸ਼੍ਰੀਮਤੀ ਵੰਦਨਾ ਗੁਰਨਾਨੀ, ਐਡੀਸ਼ਨਲ ਸੈਕਟਰੀ ਅਤੇ ਮਿਸ਼ਨ ਡਾਇਰੈਕਟਰ, ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ), ਸ਼੍ਰੀ ਵਿਕਾਸ ਸ਼ੀਲ, ਵਧੀਕ ਸਕੱਤਰ (ਨੀਤੀ), ਡਾ. ਸੁਨੀਲ ਕੁਮਾਰ, ਡਾਇਰੈਕਟਰ ਜਨਰਲ ਸਿਹਤ ਸੇਵਾਵਾਂ, ਸ਼੍ਰੀਮਤੀ ਸੰਧਿਆ ਕ੍ਰਿਸ਼ਣਾਮੂਰਤੀ, ਡੀਜੀ ਸਟੈਟਿਸਟਿਕਸ ਦੇ ਨਾਲ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ, ਪ੍ਰਿੰਸੀਪਲ ਸਕੱਤਰ ਅਤੇ ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਸ਼ਟਰੀ ਸਿਹਤ ਮਿਸ਼ਨ ਦੇ ਐੱਮਡੀ, ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸੀਪੀਐੱਚਸੀ ਟੀਮਾਂ, ਐੱਮਓਐੱਚਐੱਫ਼ਡਬਲਿਊ ਦੇ ਹੋਰ ਸੰਗਠਨਾਂ –ਐੱਫ਼ਐੱਸਐੱਸਏਆਈ, ਡੀਐੱਚਆਰ, ਆਈਸੀਐੱਮਆਰ, ਅਤੇ ਇਸ ਨਾਲ ਸਬੰਧਿਤ ਹੋਰ ਮੰਤਰਾਲੇ ਜਿਵੇਂ ਆਯੂਸ਼, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧਿਕਾਰੀ ਇਸ ਸਮਾਰੋਹ ਵਿੱਚ ਮੌਜੂਦ ਸਨ।

 

ਭਾਰਤ ਲਈ ਡਬਲਿਊਐੱਚਓ ਦੇ ਪ੍ਰਤੀਨਿਧੀ ਡਾ. ਰੋਡਰਿਕੋ ਐੱਚ. ਓਫ਼ਰੀਨ ਅਤੇ ਨਾਲ ਹੀ ਡਬਲਿਊਐੱਚਓ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਡਿਵੈਲਪਮੈਂਟ ਪਾਰਟਨਰ ਵੀ ਮੌਜੂਦ ਸਨ।

 

****

 

ਐੱਮਵੀ



(Release ID: 1711900) Visitor Counter : 195