ਆਯੂਸ਼

ਆਯੁਸ਼ ਮੰਤਰਾਲੇ ਦੀ ਮੈਨੂਫੈਕਚਰਿੰਗ ਯੂਨਿਟ ਆਈਐੱਮਪੀਸੀਐੱਲ ਨੇ ਹੁਣ ਤੱਕ ਦੀ ਸਭ ਤੋਂ ਵੱਧ ਟਰਨਓਵਰ ਹਾਸਲ ਕੀਤੀ, 160 ਕਰੋੜ ਰੁਪਏ ਦਾ ਰੈਵੇਨਿਊ ਪਾਰ ਕੀਤਾ

Posted On: 14 APR 2021 12:21PM by PIB Chandigarh

ਆਪਣੇ ਉਤਪਾਦਾਂ ਦੀ ਵਿਕਰੀ ਵਿੱਚ ਵੱਡੇ ਵਾਧੇ ਨਾਲ ਅੱਗੇ ਵਧਦੇ ਹੋਏ ਆਯੁਸ਼ ਮੰਤਰਾਲੇ ਦੀ ਜਨਤਕ ਖੇਤਰ ਦੀ ਨਿਰਮਾਣ ਇਕਾਈ ਇੰਡੀਅਨ ਮੈਡੀਸਿਨਸ ਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਿਟਿਡ (ਆਈਐੱਮਪੀਸੀਐੱਲ) ਨੇ ਵਿੱਤ ਵਰ੍ਹੇ 2020-21 ਲਈ 164.33 ਕਰੋੜ ਰੁਪਏ (ਅਸਥਾਈ ਅੰਕੜਾ) ਦਾ ਕਾਰੋਬਾਰ ਕੀਤਾ ਹੈ। ਇਹ ਇਤਿਹਾਸ ਵਿੱਚ ਪ੍ਰਾਪਤ ਕੀਤਾ ਗਿਆ ਸਭ ਤੋਂ ਵੱਡਾ ਅੰਕੜਾ ਹੈ ਅਤੇ ਸਾਲ ਵਿੱਚ ਲਗਭਗ 12 ਕਰੋੜ ਰੁਪਏ ਦਾ ਸਰਬਉੱਚ ਲਾਭ ਦੱਸਿਆ ਜਾਂਦਾ ਹੈ। ਪਿਛਲੇ ਸਾਲ 2019-20 ਵਿੱਚ ਕੰਪਨੀ ਦੇ ਸਰਬਉੱਚ ਰੈਵੇਨਿਊ ਦੇ ਅੰਕੜੇ 97 ਕਰੋੜ ਰੁਪਏ ਸਨ। ਇਹ ਵਾਧਾ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਵੱਲੋਂ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਨੂੰ ਤੇਜ਼ੀ ਨਾਲ ਅਪਣਾਉਣ ਦਾ ਪ੍ਰਤੀਕ ਹੈ।

ਆਈਐੱਮਪੀਸੀਐੱਲ ਦੀਆਂ ਉਪਲਬਧੀਆਂ ਨੂੰ ਹੋਰ ਵਧਾਉਂਦੇ ਹੋਏ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਹਾਲ ਹੀ ਵਿੱਚ ਮਾਰਚ 2021 ਵਿੱਚ ਕੁਝ ਨਿਰੀਖਣਾਂ ਅਧੀਨ ਡਬਲਿਊਐੱਚਓ-ਜੀਐੱਮਪੀ/ਸੀਓਪੀਪੀ ਪ੍ਰਮਾਣੀਕਰਣ ਲਈ ਆਪਣੇ 18 ਆਯੁਰਵੇਦਿਕ ਉਤਪਾਦਾਂ ਦੀ ਸਿਫਾਰਸ਼ ਕੀਤੀ ਸੀ। ਡਬਲਿਊਐੱਚਓ ਇੱਕ ਮੁਆਇਨਾ ਕਰਵਾਉਣ ਤੋਂ ਬਾਅਦ ਕੰਪਨੀਆਂ ਨੂੰ ‘ਵਰਲਡ ਹੈਲਥ ਆਰਗੇਨਾਈਜ਼ੇਸ਼ਨ, ਚੰਗੇ ਨਿਰਮਾਣ ਅਭਿਆਸ / ਫਾਰਮਾਸਿਊਟੀਕਲ ਪ੍ਰੋਡਕਟ (ਡਬਲਿਊਐੱਚਓ-ਜੀਐੱਮਪੀ/ਸੀਓਪੀਪੀ)’ ਦਾ ਸਰਟੀਫਿਕੇਟ ਪ੍ਰਦਾਨ ਕਰਦਾ ਹੈ। ਇਹ ਪ੍ਰਮਾਣੀਕਰਣ ਆਈਐੱਮਪੀਸੀਐੱਲ ਦੇ ਉਤਪਾਦਾਂ ਦੀ ਗੁਣਵੱਤਾ ਦੀ ਪੁਸ਼ਟੀ ਕਰਦਾ ਹੈ। ਇਹ ਆਈਐੱਮਪੀਸੀਐੱਲ ਨੂੰ ਵਿਸ਼ਵਵਿਆਪੀ ਪੱਧਰ 'ਤੇ ਗੁਣਵੱਤਾ ਵਾਲੀਆਂ ਦਵਾਈਆਂ ਦਾ ਨਿਰਯਾਤ ਕਾਰਜ ਸ਼ੁਰੂ ਕਰਨ ਵਿੱਚ ਸਹਾਇਤਾ ਕਰੇਗਾ।

ਆਈਐੱਮਪੀਸੀਐੱਲ ਦੇਸ਼ ਵਿੱਚ ਆਯੁਸ਼ ਦਵਾਈਆਂ ਦਾ ਸਭ ਤੋਂ ਭਰੋਸੇਮੰਦ ਨਿਰਮਾਤਾ ਹੈ ਅਤੇ ਇਸ ਨੂੰ ਬਣਾਉਣ ਦੀ ਪ੍ਰਮਾਣਿਕਤਾ ਲਈ ਜਾਣਿਆ ਜਾਂਦਾ ਹੈ। ਕੋਵਿਡ-19 ਮਹਾਮਾਰੀ ਦੌਰਾਨ, ਇਹ ਘੱਟ ਤੋਂ ਘੱਟ ਸਮੇਂ ਵਿੱਚ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹੋਇਆ, ਸ਼ਾਇਦ ਦੇਸ਼ ਦੀ ਪਹਿਲੀ ਕੰਪਨੀ ਔਰਕਸ਼ਾਇਮੂਨੋ (AurakshaImmuno) ਬੂਸਟਿੰਗ ਕਿੱਟ ਦੇ ਤੌਰ ’ਤੇ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੀਆਂ ਦਵਾਈਆਂ ਪ੍ਰਦਾਨ ਕਰਦੀ ਹੈ। 350 ਰੁਪਏ ਵਿੱਚ ਇਹ ਸਭ ਤੋਂ ਘੱਟ ਕੀਮਤ ਵਾਲੀਆਂ ਅਜਿਹੀਆਂ ਕਿੱਟਾਂ ਵਿੱਚੋਂ ਇੱਕ ਹੈ ਅਤੇ ਐਮਾਜ਼ਾਨ ’ਤੇ ਵੀ ਉਪਲੱਬਧ ਹੈ। ਪਿਛਲੇ ਦੋ ਮਹੀਨਿਆਂ ਵਿੱਚ ਲਗਭਗ 2 ਲੱਖ ਅਜਿਹੀਆਂ ਕਿੱਟਾਂ ਵਿਕੀਆਂ ਹਨ। 

ਇਸ ਵੇਲੇ ਆਈਐੱਮਪੀਸੀਐੱਲ 656 ਕਲਾਸੀਕਲ ਆਯੁਰਵੇਦਿਕ, 332 ਯੂਨਾਨੀ ਅਤੇ 71 ਪ੍ਰੋਪਰੀਟੇਰੀ ਆਯੁਰਵੇਦਿਕ ਦਵਾਈਆਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਤਿਆਰ ਕਰ ਰਹੀ ਹੈ। ਇਸ ਨੇ ਖੋਜ ਅਤੇ ਵਿਕਾਸ ਦੀਆਂ ਗਤੀਵਿਧੀਆਂ ਅਤੇ 25 ਨਵੀਆਂ ਪ੍ਰਾਪ੍ਰਾਇਟੇਰੀ ਆਯੁਰਵੇਦਿਕ ਦਵਾਈਆਂ ਨੂੰ ਇਸ਼ੈਂਸ਼ੀਅਲ ਡ੍ਰੱਗ ਲਿਸਟ (ਈਡੀਐੱਲ) ਅਨੁਸਾਰ ਯੋਗਦਾਨ ਦਿੱਤਾ ਹੈ।

ਆਈਐੱਮਪੀਸੀਐੱਲ ਨਾਲ ਕਾਰੋਬਾਰ ਕਰਨ ਵਾਲੀ ਹਰ ਸਰਕਾਰੀ ਸੰਸਥਾ ਨੇ ਕੋਵਿਡ-19 ਮਹਾਮਾਰੀ ਦੌਰਾਨ ਵੱਖ-ਵੱਖ ਸਿਹਤ ਪ੍ਰੋਗਰਾਮਾਂ ਨੂੰ ਨਿਰੰਤਰ ਸਹਾਇਤਾ ਪ੍ਰਦਾਨ ਕਰਨ ਅਤੇ ਉਤਪਾਦਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਪਨੀ ਦੀ ਪ੍ਰਸ਼ੰਸਾ ਕੀਤੀ ਹੈ।

 

***** ***** ***** ***** 

 

ਐੱਮਵੀ/ਐੱਸਕੇ(Release ID: 1711776) Visitor Counter : 97