PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 13 APR 2021 6:18PM by PIB Chandigarh


 

1.png2.jpg

 

4.png

#Unite2FightCorona

#IndiaFightsCorona

 

 

 3.jpg

 

ਭਾਰਤ ਵਿੱਚ ਪ੍ਰਤੀ ਦਿਨ ਅੋਸਤਨ ਸਭ ਤੋਂ ਵੱਧ ਰੋਜ਼ਾਨਾ ਵੈਕਸੀਨ ਖੁਰਾਕਾਂ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ, 'ਟੀਕਾ ਉਤਸਵ' ਦੇ ਤੀਜੇ ਦਿਨ, ਭਾਰਤ ਦੀ ਕੁੱਲ ਟੀਕਾਕਰਣ ਕਵਰੇਜ ਪਿਛਲੇ 24 ਘੰਟਿਆਂ ਵਿੱਚ ਦਿੱਤੀਆਂ ਗਈਆਂ 40 ਲੱਖ ਤੋਂ ਵੱਧ ਖੁਰਾਕਾਂ ਨਾਲ 10.85 ਕਰੋੜ ਤੋਂ ਵੱਧ ਹੋਈ

 

  • ਦੇਸ਼ ਵਿਆਪੀ ਟੀਕਾ ਉਤਸਵ ਅੱਜ ਤੀਜੇ ਦਿਨ ਵਿੱਚ ਦਾਖਿਲ ਹੋ ਗਿਆ ਹੈ ਅਤੇ ਦੇਸ਼ ਵਿੱਚ ਲਗਾਈਆਂ ਗਈਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 10.85 ਕਰੋੜ  ਨੂੰ ਪਾਰ  ਕਰ  ਗਈ ਹੈ।  

  • ਪਿਛਲੇ 24 ਘੰਟਿਆਂ ਦੌਰਾਨ ਟੀਕਾਕਰਣ ਦੀਆਂ 40 ਲੱਖ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।

  • ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 12,64,698 ਤੱਕ ਪੁੱਜ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਦਾ 9.24 ਫੀਸਦੀ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 63,689 ਕੇਸਾਂ ਦਾ ਸਿੱਧਾ ਵਾਧਾ ਦਰਜ ਕੀਤਾ ਗਿਆ ਹੈ।

  • 5 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰ, ਛੱਤੀਸਗੜ੍ਹ ਕਰਨਾਟਕ, ਉੱਤਰ ਪ੍ਰਦੇਸ਼, ਅਤੇ ਕੇਰਲ, ਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 68.85 ਫੀਸਦੀ ਕੇਸਾਂ ਦਾ ਹਿੱਸਾ ਪਾ ਰਹੇ ਹਨ। ਇਕੱਲਾ ਮਹਾਰਾਸ਼ਟਰ ਦੇਸ਼ ਦੇ ਕੁੱਲ ਐਕਟਿਵ ਕੇਸਾਂ ਵਿੱਚ 44.78 ਫੀਸਦੀ ਦਾ ਹਿੱਸੇਦਾਰ ਬਣ ਰਿਹਾ ਹੈ।

  • ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,22,53,697 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 89.51 ਫੀਸਦੀ ਬਣਦੀ ਹੈ।

  • ਪਿਛਲੇ 24 ਘੰਟਿਆਂ ਦੌਰਾਨ 97,168 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ।

  • ਪਿਛਲੇ 24 ਘੰਟਿਆਂ ਦੌਰਾਨ 879 ਮੌਤਾਂ ਰਿਪੋਰਟ ਹੋਈਆਂ ਹਨ।

  • 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਨਾਲ ਕਿਸੇ ਵੀ ਨਵੀਂ ਮੌਤ ਦੀ ਖਬਰ ਨਹੀਂ ਹੈ। ਇਹ ਹਨ- ਜੰਮੂ-ਕਸ਼ਮੀਰ (ਯੂਟੀ), ਅਸਾਮ, ਲੱਦਾਖ (ਯੂਟੀ), ਦਮਨ ਤੇ ਦਿਊ ਅਤੇ ਦਾਦਰਾ ਤੇ ਨਗਰ ਹਵੇਲੀ, ਤ੍ਰਿਪੁਰਾ, ਮੇਘਾਲਿਆ, ਸਿੱਕਿਮ, ਨਾਗਾਲੈਂਡ, ਮਿਜੋਰਮ, ਮਣੀਪੁਰ, ਅੰਡੇਮਾਨ ਤੇ ਨਿੱਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼।

https://pib.gov.in/PressReleasePage.aspx?PRID=1711455

 

ਕੇਂਦਰ ਨੇ ਟੀਕਾਕਰਣ ਦੀ ਕਵਰੇਜ ਅਤੇ ਰਫਤਾਰ ਤੇਜ਼ ਕਰਨ ਲਈ ਸਵਦੇਸ਼ੀ ਵਰਤੋਂ ਵਾਲੇ ਟੀਕਿਆਂ ਦੀ ਗਿਣਤੀ ਵਧਾਉਣ ਲਈ ਵਿਦੇਸ਼ਾਂ ਵਿੱਚ ਈਯੂਏ ਪ੍ਰਵਾਨਗੀ ਵਾਲੇ ਵਿਦੇਸ਼ੀ ਟੀਕਿਆਂ ਲਈ ਐਮਰਜੈਂਸੀ ਪ੍ਰਵਾਨਗੀਆਂ ਦੇਣ ਦੀ ਰਫਤਾਰ ਤੇਜ਼ ਕੀਤੀ

 

ਮਹਾਮਾਰੀ ਨਾਲ ਲੜਾਈ ਲਈ ਉਪਲਬੱਧ ਟੀਕਿਆਂ ਦੀ ਗਿਣਤੀ ਵਧਾਉਣ ਦੇ ਮੁੱਦੇ ਦੇ ਨਾਲ-ਨਾਲ ਸਵਦੇਸ਼ੀ ਟੀਕਾਕਰਣ ਪ੍ਰੋਗਰਾਮ ਦੀ ਕਵਰੇਜ ਤੇ ਰਫਤਾਰ ਤੇਜ਼ ਕਰਨ ਬਾਰੇ 11 ਅਪ੍ਰੈਲ 2021 ਨੂੰ ਕੋਵਿਡ 19 ਲਈ ਟੀਕਾ ਪ੍ਰਸ਼ਾਸਨ ਬਾਰੇ ਕੌਮੀ ਮਾਹਰ ਗਰੁੱਪ ਦੀ 23ਵੀਂ ਮੀਟਿੰਗ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਨੀਤੀ ਆਯੋਗ (ਸਿਹਤ) ਮੈਂਬਰ ਡਾਕਟਰ ਵੀ ਕੇ ਪੌਲ ਨੇ ਕੀਤੀ। ਕੋਵਿਡ 19 ਲਈ ਟੀਕਾ ਪ੍ਰਸ਼ਾਸਨ ਬਾਰੇ ਕੌਮੀ ਮਾਹਰ ਗਰੁੱਪ (ਐੱਨ ਈ ਜੀ ਵੀ ਏ ਸੀ), ਨੇ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਕੋਵਿਡ 19 ਲਈ ਟੀਕਿਆਂ ਦੀ ਸਿਫਾਰਸ਼ ਕੀਤੀ ਹੈ, ਜੋ ਵਿਦੇਸ਼ੀ ਮੁਲਕਾਂ ਵਿੱਚ ਬਣਾਏ ਜਾ ਰਹੇ ਹਨ ਅਤੇ ਵਿਕਸਿਤ ਕੀਤੇ ਗਏ ਹਨ ਅਤੇ ਜਿਹਨਾਂ ਟੀਕਿਆਂ ਨੂੰ ਯੂਐੱਸਐੱਫਡੀਏ, ਈਐੱਮਏ, ਯੂਕੇਐੱਮਐੱਚਆਰਏ, ਈਐੱਮਡੀਏ ਜਪਾਨ ਜਾਂ ਜਿਹੜੇ ਟੀਕੇ ਡਬਲਿਊਐੱਚਓ ਦੀ ਸੂਚੀ ਵਿੱਚ ਹਨ (ਐਮਰਜੈਂਸੀ ਵਰਤੋਂ ਸੂਚੀ)। ਸਿਫਾਰਸ਼ ਕਰਦਿਆਂ ਐੱਨ ਈ ਜੀ ਵੀ ਏ ਸੀ ਨੇ ਭਾਰਤ ਵਿੱਚ ਇਹਨਾਂ ਦੀ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦਿੱਤੀ। ਨਵੇਂ ਡਰਗਜ਼ ਤੇ ਕਲੀਨਿਕਲ ਟਰਾਇਲਜ਼ ਰੂਲਜ਼ 2019 ਦੇ ਦੂਜੇ ਸ਼ੈਡਿਊਲ ਤਹਿਤ ਨਿਰਧਾਰਿਤ ਵਿਵਸਥਾਵਾਂ ਅਨੁਸਾਰ ਸਥਾਨਕ ਕਲੀਨਿਕਲ ਟਰਾਇਲ ਕਰਾਉਣ ਦੇ ਸਮਾਂਨਾਂਤਰ ਕਲੀਨਿਕਲ ਟਰਾਇਲ ਪ੍ਰਵਾਨਗੀ ਤੋਂ ਬਾਅਦ ਕਰਵਾਉਣਾ ਲਾਜ਼ਮੀ ਹੈ। ਹੋਰ ਅਜਿਹੇ ਵਿਦੇਸ਼ੀ ਟੀਕਿਆਂ ਦੇ ਪਹਿਲੇ ਸੌ ਲਾਭਪਾਤਰੀ ਸੁਰੱਖਿਅਤ ਨਤੀਜਿਆਂ ਲਈ 7 ਦਿਨਾਂ ਦੇ ਮੁੱਲਾਂਕਣ ਅਧੀਨ ਹੋਣਗੇ। ਇਸ ਤੋਂ ਪਹਿਲਾਂ ਕਿ ਦੇਸ਼ ਵਿੱਚ ਇਹਨਾਂ ਵਿਦੇਸ਼ੀ ਟੀਕਿਆਂ ਨੂੰ ਹੋਰ ਟੀਕਾਕਰਣ ਪ੍ਰੋਗਰਾਮ ਲਈ ਰੋਲਆਊਟ ਕੀਤਾ ਜਾਵੇ। ਕੇਂਦਰ ਸਰਕਾਰ ਨੇ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਐੱਨ ਈ ਜੀ ਵੀ ਏ ਸੀ ਦੀਆਂ ਸਿਫਾਰਸ਼ਾਂ ਨੂੰ ਮੰਨ ਲਿਆ ਹੈ। ਇਹ ਫੈਸਲਾ ਭਾਰਤ ਦੁਆਰਾ ਅਜਿਹੇ ਵਿਦੇਸ਼ੀ ਟੀਕਿਆਂ ਦੀ ਜਲਦ ਪਹੁੰਚ ਲਈ ਸਹੂਲਤ ਦੇਵੇਗਾ ਅਤੇ ਦਰਾਮਦ, ਜਿਸ ਵਿੱਚ ਬਲਕ ਡਰੱਗ ਸਮੱਗਰੀ, ਸਵਦੇਸ਼ੀ ਵਰਤੋਂ ਲਈ ਪੂਰੀ ਸਮਰੱਥਾ ਅਨੁਸਾਰ ਦਰਾਮਦ ਨੂੰ ਉਤਸ਼ਾਹਿਤ ਕਰੇਗਾ। ਇਹ ਦਰਾਮਦਾਂ ਟੀਕਾ ਬਣਾਉਣ ਦੀ ਸਮਰੱਥਾ ਅਤੇ ਘਰੇਲੂ ਟੀਕੇ ਦੀ ਕੁੱਲ ਉਪਲਬੱਧਤਾ ਨੂੰ ਭਰਪੂਰ ਸਹਾਇਤਾ ਪ੍ਰਦਾਨ ਕਰੇਗੀ।

 

https://pib.gov.in/PressReleasePage.aspx?PRID=1711486

 

 

ਨੈਸ਼ਨਲ ਰੈਗੂਲੇਟਰ ਨੇ ਸਪੂਤਨਿਕ -ਵੀ ਟੀਕੇ ਦੀ ਐਮਰਜੈਂਸੀ ਸਥਿਤੀਆਂ ਵਿੱਚ ਸੀਮਤ ਵਰਤੋਂ ਦੀ ਇਜਾਜ਼ਤ ਦਿੱਤੀ

ਰੂਸ ਵਿੱਚ ਟੀਕੇ ਦੀ ਪ੍ਰਵਾਨਗੀ ਦੇ ਨਾਲ-ਨਾਲ ਇਸ ਦੀਆਂ ਸ਼ਰਤਾਂ / ਪਾਬੰਦੀਆਂ ਦੀ ਸਮੀਖਿਆ ਵੀ ਐਸਈਸੀ ਵੱਲੋਂ ਕੀਤੀ ਗਈ। ਐਸਈਸੀ ਨੇ ਨੋਟ ਕੀਤਾ ਕਿ ਫਰਮ ਵੱਲੋਂ ਭਾਰਤੀ ਅਧਿਐਨ ਦੁਆਰਾ ਪੇਸ਼ ਕੀਤਾ ਗਿਆ ਸੁਰੱਖਿਆ ਅਤੇ ਇਮਯੂਨੋਜੀਸਿਟੀ ਡੇਟਾ ਰੂਸ ਦੇ ਪੜਾਅ III ਦੇ ਕਲੀਨਿਕਲ ਟ੍ਰਾਇਲ ਅੰਤਰਿਮ ਅੰਕੜਿਆਂ ਨਾਲ ਮੁਕਾਬਲੇ ਹੈ। ਵਿਸਤਾਰਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਐਸਈਸੀ ਨੇ ਐਮਰਜੈਂਸੀ ਸਥਿਤੀਆਂ ਵਿੱਚ ਵੱਖ ਵੱਖ ਰੈਗੂਲੇਟਰੀ ਵਿਵਸਥਾਵਾਂ ਨਾਲ ਸੀਮਤ ਵਰਤੋਂ ਲਈ ਮਨਜੂਰੀ ਦੇਣ ਲਈ ਸਿਫਾਰਸ਼ ਕੀਤੀ ਹੈ। ਟੀਕਾ 18 ਸਾਲ ਦੀ ਉਮਰ ਦੇ ਵਿਅਕਤੀਆਂ ਵਿੱਚ ਕੋਵਿਡ -19 ਮਹਾਮਾਰੀ ਨੂੰ ਰੋਕਣ ਲਈ ਐਕਟਿਵ ਇਮਯੂਨਾਈਜੇਸ਼ਨ ਲਈ ਦਰਸਾਇਆ ਗਿਆ ਹੈ। ਟੀਕਾ 21 ਦਿਨਾਂ ਦੇ ਅੰਤਰਾਲ ਦੇ ਨਾਲ ਹਰ ਰੋਜ 0.5 ਮਿਲੀਲੀਟਰ ਦੀਆਂ ਦੋ ਖੁਰਾਕਾਂ ਦੇ ਅੰਦਰ ਅੰਦਰੂਨੀ ਤੌਰ 'ਤੇ ਦਿੱਤਾ ਜਾਣਾ ਚਾਹੀਦਾ ਹੈ। (ਦਿਨ 0:  ਭਾਗ I ਅਤੇ ਦਿਨ 21: ਭਾਗ II)  ਟੀਕਾ -18 ਡਿਗਰੀ ਸੈਲਸੀਅਸ 'ਤੇ ਸਟੋਰ ਕੀਤਾ ਜਾਣਾ ਚਾਹੀਦਾ ਹੈ।  ਟੀਕੇ ਵਿੱਚ ਦੋ ਭਾਗ I ਅਤੇ II ਸ਼ਾਮਲ ਹੁੰਦੇ ਹਨ, ਜੋ ਅੰਤਰ ਤਬਦੀਲੀ ਯੋਗ ਨਹੀਂ ਹੁੰਦੇ। ਸਾਵਧਾਨੀ ਨਾਲ ਵਿਚਾਰਨ ਤੋਂ ਬਾਅਦ, ਐਸਈਸੀ ਦੀਆਂ ਸਿਫਾਰਸ਼ਾਂ ਡਰੱਗਜ਼ ਕੰਟਰੋਲ ਜਨਰਲ (ਭਾਰਤ) ਵੱਲੋਂ ਸਵੀਕਾਰ ਕਰ ਲਈਆਂ ਗਈਆਂ ਹਨ। ਮੈਸਰਜ਼ ਡੀਆਰਐਲ ਦੇਸ਼ ਵਿੱਚ ਵਰਤੋਂ ਲਈ ਟੀਕੇ ਦੀ ਦਰਾਮਦ ਕਰੇਗੀ। 

https://pib.gov.in/PressReleasePage.aspx?PRID=1711456

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ, ਜ਼ਿਲ੍ਹਾ ਯੋਜਨਾ ਕਮੇਟੀ ਦੇ 30 ਫ਼ੀਸਦੀ ਫੰਡਾਂ ਨੂੰ ਕੋਰੋਨਾ ਰੋਕਥਾਮ ਉਪਾਵਾਂ ਲਈ ਪੜਾਵਾਂ ਵਿੱਚ ਵਰਤਣ ਦੀ ਆਗਿਆ ਦਿੱਤੀ ਜਾਏਗੀ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਕੋਰੋਨਾਵਾਇਰਸ ਸੰਕ੍ਰਮਿਤ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਸਿਹਤ ਪ੍ਰਣਾਲੀ ਉੱਤੇ ਦਬਾਅ ਪਾ ਰਹੀ ਹੈ। ਫਿਰ ਵੀ ਪੂਰਾ ਸਿਸਟਮ ਜੰਗੀ ਪੱਧਰ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਦਰਾਂ ਦਿਨ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਅਹਿਮ ਹਨ। ਉਨ੍ਹਾਂ ਅੱਗੇ ਕਿਹਾ ਕਿ ਇਲਾਜ ਲਈ ਲੋੜੀਂਦੇ ਬੈਡਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਸਰਕਾਰ ਨੇ ਨਿਜੀ ਹਸਪਤਾਲਾਂ ਵਿੱਚ ਬੈਡਲੈ ਲਏ ਹਨ। ਆਕਸੀਜਨ ਸਪਲਾਈ ਵਿੱਚ ਸੁਧਾਰ ਲਈ ਯਤਨ ਜਾਰੀ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਕਲੈਕਟਰਾਂ ਨੂੰ ਰੇਮੇਡੀਸੀਵਿਰ ਟੀਕਿਆਂ ਦੀ ਵੰਡ ਨੂੰ ਕੰਟਰੋਲ ਕਰਨ ਦੀ ਸ਼ਕਤੀ ਦਿੱਤੀ ਗਈ ਹੈ ਜੋ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਲਾਭਦਾਇਕ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਰੇਮੇਡੀਸੀਵਿਰ ਟੀਕੇ ਦੀ ਵਿਕਰੀ ਵਿੱਚ ਗਲਤ ਵਰਤੋਂ ਨੂੰ ਰੋਕਣ ਲਈ ਉਨ੍ਹਾਂ ਦੀ ਰੀਟੇਲ ਵਿਕਰੀ ’ਤੇ ਪਾਬੰਦੀ ਲਗਾਈ ਗਈ ਹੈ। ਮਹਾਰਾਸ਼ਟਰ ਵਿੱਚ ਸੋਮਵਾਰ ਨੂੰ ਤਾਜ਼ਾ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਆਈ ਹੈ, ਜਦਕਿ 51,751 ਹੋਰ ਲੋਕ ਪਾਜ਼ਿਟਿਵ ਪਾਏ ਗਏ ਹਨ ਅਤੇ ਕੁੱਲ ਕੇਸ ਵਧ ਕੇ 34,58,996 ਹੋ ਗਏ ਹਨ। ਰਾਜ ਵਿੱਚ 258 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 58,245 ਹੋ ਗਈ ਹੈ। ਰਾਜ ਵਿੱਚ ਰਿਕਵਰੀ ਦੀ ਦਰ 81.94% ਹੈ ਜਦਕਿ ਕੇਸਾਂ ਦੀ ਮੌਤ ਦਰ 1.68% ਹੈ। ਰਾਜ ਵਿੱਚ ਹੁਣ 5,64,746 ਐਕਟਿਵ ਕੇਸ ਹਨ। ਮੁੰਬਈ ਵਿੱਚ ਕੋਵਿਡ-19 ਦੇ 6893 ਨਵੇਂ ਕੇਸ ਆਏ ਹਨ, ਜਿਸ ਨਾਲ ਕੁੱਲ ਕੇਸ ਵਧ ਕੇ 5,27,391 ਹੋ ਗਏ ਹਨ। ਸ਼ਹਿਰ ਵਿੱਚ ਵੀ ਵਾਇਰਸ ਕਾਰਨ 43 ਮੌਤਾਂ ਹੋਈਆਂ ਹਨ।

ਗੁਜਰਾਤ: ਗੁਜਰਾਤ ਵਿੱਚ ਸੋਮਵਾਰ ਨੂੰ ਕੋਵਿਡ-19 ਦੇ 6021 ਨਵੇਂ ਕੇਸ ਆਏ ਅਤੇ 55 ਮੌਤਾਂ ਹੋਈਆਂ। ਹੁਣ ਤੱਕ ਸੰਕ੍ਰਮਿਤ ਲੋਕਾਂ ਦੀ ਕੁੱਲ ਗਿਣਤੀ 3,53,516 ਹੋ ਗਈ ਹੈ। ਅਹਿਮਦਾਬਾਦ ਸ਼ਹਿਰ ਤੋਂ ਸਭ ਤੋਂ ਵੱਧ 1907 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਸੂਰਤ ਵਿੱਚ 1174 ਨਵੇਂ ਕੇਸ ਸਾਹਮਣੇ ਆਏ ਹਨ। ਇਸ ਵੇਲੇ 30,680 ਐਕਟਿਵ ਕੇਸ ਹਨ। ਮੁੱਖ ਮੰਤਰੀ ਵਿਜੈ ਰੁਪਾਨੀ ਨੇ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਧਾਰਮਿਕ ਜਸ਼ਨਾਂ ਸਮੇਤ ਹਰ ਤਰਾਂ ਦੇ ਜਨਤਕ ਸਮਾਗਮਾਂ ’ਤੇ ਪੂਰੀ ਤਰਾਂ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ 50 ਵਿਅਕਤੀਆਂ ਨੂੰ ਵਿਆਹ ਸਮਾਗਮਾਂ ਵਿੱਚ ਸ਼ਾਮਲ ਹੋਣ ਦਿੱਤਾ ਜਾਵੇਗਾ। ਸਾਰੇ ਧਾਰਮਿਕ ਸਥਾਨਾਂ ਨੂੰ ਜਨਤਾ ਲਈ 30 ਅਪ੍ਰੈਲ ਤੱਕ ਬੰਦ ਕਰਨ ਲਈ ਕਿਹਾ ਗਿਆ ਹੈ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਸਰਕਾਰੀ, ਅਰਧ ਸਰਕਾਰੀ, ਜਨਤਕ ਖੇਤਰ ਅਤੇ ਨਿਜੀ ਦਫ਼ਤਰਾਂ ਨੂੰ 50 ਫ਼ੀਸਦੀ ਸਟਾਫ਼ ਜਾਂ ਬਦਲਵੇਂ ਦਿਨ ਦੇ ਕੰਮਕਾਜ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ। ਗੁਜਰਾਤ ਸਰਕਾਰ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਅਹਿਮਦਾਬਾਦ ਦੇ ਜੀਐੱਮਡੀਸੀ ਕਮਿਊਨਿਟੀ ਹਾਲ ਵਿਖੇ 900 ਬੈੱਡ ਸਮਰੱਥਾ ਵਾਲਾ ਡੀਆਰਡੀਓ ਕੋਵਿਡ ਹਸਪਤਾਲ ਸ਼ੁਰੂ ਕਰੇ।

ਰਾਜਸਥਾਨ: ਰਾਜ ਵਿੱਚ 1 ਫ਼ਰਵਰੀ ਤੋਂ ਕੋਵਿਡ-19 ਦੀ ਰਿਕਵਰੀ ਦਰ ਵਿੱਚ 98.5% ਤੋਂ 89.3%ਤੱਕ ਦੀ ਗਿਰਾਵਟ ਆਈ ਹੈ ਅਤੇ ਇਸ ਕਾਰਨ ਰਾਜ ਵਿੱਚ ਅਚਾਨਕ ਕੋਵਿਡ ਦੇ ਕੇਸਾਂ ਅਤੇ ਮੌਤਾਂ ਵਿੱਚ ਵਾਧਾ ਹੋਇਆ ਹੈ। ਸੋਮਵਾਰ ਨੂੰ, ਰਾਜ ਵਿੱਚ 25 ਵਿਅਕਤੀਆਂ ਦੀ ਮੌਤ ਹੋ ਗਈ, ਜੋ ਕਿ 24 ਘੰਟਿਆਂ ਵਿੱਚ ਸਭ ਤੋਂ ਜ਼ਿਆਦਾ ਹੈ। ਲਗਾਤਾਰ 5 ਵੇਂ ਦਿਨ ਵੀ ਰਾਜ ਨੇ ਕੋਵਿਡ ਮਾਮਲਿਆਂ ਵਿੱਚਇੱਕ ਦਿਨ ਦਾ ਰਿਕਾਰਡ ਵਾਧਾ ਦਰਜ ਕੀਤਾ, ਕਿਉਂਕਿ 5,771 ਵਿਅਕਤੀਆਂ ਨੂੰ ਪਾਜ਼ਿਟਿਵ ਪਾਇਆ ਗਿਆ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ ਵਧ ਕੇ 3,69,564 ਹੋ ਗਈ ਹੈ। ਅਪ੍ਰੈਲ ਦੇ 12 ਦਿਨਾਂ ਵਿੱਚ, 133 ਵਿਅਕਤੀਆਂ ਨੇ ਕੋਵਿਡ ਦੇ ਕਾਰਨ ਆਪਣੀ ਜਾਨ ਗੁਆ ​​ਦਿੱਤੀ ਕਿਉਂਕਿ ਕੋਵਿਡ ਦੀ ਦੂਜੀ ਵੇਵ ਦੀ ਪਕੜ ਮਜ਼ਬੂਤ ਹੈ। 24 ਘੰਟਿਆਂ ਵਿੱਚ 13.9% ਦੀ ਛਾਲ ਦੇ ਨਾਲ, ਐਕਟਿਵ ਕੇਸ ਵਧ ਕੇ 36,441 ਦੇ ਨਵੇਂ ਸਿਖਰ ਅੰਕੜੇ ਨੂੰ ਛੂਹ ਗਏ ਹਨ। ਨਾਲ ਹੀ, ਰਿਕਵਰੀ ਦਰ 7 ਮਹੀਨਿਆਂ ਵਿੱਚ ਪਹਿਲੀ ਵਾਰ 90% ਤੋਂ ਹੇਠਾਂ ਆ ਗਈ ਹੈ। ਇਹ ਸੋਮਵਾਰ ਨੂੰ 89.34% ਸੀ। ਸੋਮਵਾਰ ਨੂੰ 5771 ਨਵੇਂ ਕੇਸ ਸਾਹਮਣੇ ਆਏ। ਜੈਪੁਰ, ਜੋਧਪੁਰ, ਉਦੈਪੁਰ, ਕੋਟਾ, ਅਲਵਰ, ਭਿਲਵਾੜਾ ਅਤੇ ਡੂੰਗਰਪੁਰ ਜ਼ਿਲ੍ਹੇ ਸੰਕ੍ਰਮਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹਨ। ਰਾਜਸਥਾਨ ਨੇ ਸੋਮਵਾਰ ਨੂੰ ਕੋਵਿਡ-19 ਸਬੰਧੀ ਇੱਕ ਵੱਡੇ ਮੀਲ ਦੇ ਪੱਥਰ ਨੂੰ ਪਾਰ ਕਰ ਲਿਆ ਹੈ, ਕਿਉਂਕਿ ਇਸ ਨੇ ਟੀਕਾ ਖੁਰਾਕਾਂ ਵਿੱਚਇੱਕ ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ, ਜੋ ਕਿ ਕਿਸੇ ਵੀ ਰਾਜ ਦੁਆਰਾ ਦੂਜਾ ਸਭ ਤੋਂ ਉੱਚਾ ਅੰਕੜਾ ਹੈ। ਰਾਜਸਥਾਨ ਦੇ ਸਿਹਤ ਮੰਤਰੀ ਡਾ: ਰਘੂ ਸ਼ਰਮਾ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਦੌਰਾਨ ਹਰ ਰੋਜ਼ 4.70 ਲੱਖ ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਕਈ ਵਪਾਰਕ ਅਦਾਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਬੀਕਾਨੇਰ ਦੇ ਸੈਕੰਡਰੀ ਸਿੱਖਿਆ ਦੇ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛੇਵੀਂ ਅਤੇ ਸੱਤਵੀਂ ਜਮਾਤ ਦੇ ਸਰਕਾਰੀ ਸਕੂਲ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪਰੀਖਿਆ ਦੇ ਅਗਲੀ ਜਮਾਤ ਵਿੱਚਪ੍ਰਮੋਟ ਕਰ ਦਿੱਤਾ ਜਾਏਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਵੀਰਵਾਰ ਨੂੰ ਜੈਪੁਰ ਵਿੱਚ ਗੰਗੌਰ ਉਤਸਵ ਦੌਰਾਨ ਕੋਈ ਜਲੂਸ ਨਹੀਂ ਕੱਢਿਆ ਜਾਵੇਗਾ। ਟੂਰਿਜ਼ਮ ਵਿਭਾਗ, ਜੋ ਵਾਲਡ ਸ਼ਹਿਰ ਵਿੱਚ ਮੁੱਖ ਜਲੂਸ ਦਾ ਆਯੋਜਨ ਕਰਦਾ ਹੈ, ਉਸ ਨੇ ਲਗਭਗ ਦੋ ਹਫ਼ਤੇ ਪਹਿਲਾਂ ਸਮਾਗਮ ਨੂੰ ਰੱਦ ਕਰ ਦਿੱਤਾ ਸੀ। ਪ੍ਰਸ਼ਾਸਨ ਨੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਾਗਰਿਕਾਂ ਨੂੰ ਤਿਉਹਾਰ ਮਨਾਉਣ ਦੀ ਸਲਾਹ ਦਿੱਤੀ ਹੈ।

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਨੇ ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ ਪਾਜ਼ਿਟਿਵ ਮਾਮਲਿਆਂ ਵਿੱਚ ਭਾਰੀ ਵਾਧਾ ਵੇਖਿਆ ਹੈ।ਸਾਹਮਣੇ ਆਏ 6489 ਮਾਮਲਿਆਂ ਵਿੱਚੋਂ, ਭੋਪਾਲ ਵਿੱਚੋਂ ਸਭ ਤੋਂ ਵੱਧ 1456 ਕੇਸ ਆਏ, ਫਿਰ ਇੰਦੌਰ ਤੋਂ 923, ਗਵਾਲੀਅਰ ਤੋਂ 497 ਅਤੇ ਜਬਲਪੁਰ ਤੋਂ 469 ਮਾਮਲੇ ਸਾਹਮਣੇ ਆਏ ਸਨ। ਇਸੇ ਸਮੇਂ ਦੌਰਾਨ ਤਕਰੀਬਨ 37 ਮੌਤਾਂ ਹੋਈਆਂ। ਭੋਪਾਲ ਵਿੱਚ ਪਾਜ਼ਿਟਿਵਤਾ ਦਰ ਵਧ ਕੇ 28%ਹੋ ਗਈ ਹੈ, ਜਦਕਿ ਰਾਜ ਭਰ ਵਿੱਚ ਇਹ 16.9% ਤੱਕ ਪਹੁੰਚ ਗਈ ਹੈ। ਭੋਪਾਲ ਵਿੱਚ ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਕਰਕੇ ਤੁਰੰਤ ਪ੍ਰਭਾਵ ਨਾਲ ਕੋਰੋਨਾ ਕਰਫਿਊ ਲਗਾਇਆ ਗਿਆ ਹੈ ਅਤੇ ਇਹ 19 ਅਪ੍ਰੈਲ ਤੱਕ ਲਾਗੂ ਰਹੇਗਾ। ਐੱਮਪੀਬੀਐੱਸਈ ਦੀਆਂ ਪਰੀਖਿਆਵਾਂ ਵੀ ਜੂਨ ਤੱਕ ਮੁਲਤਵੀ ਹੋਣ ਦੀ ਸੰਭਾਵਨਾ ਹੈ। ਜ਼ਰੂਰੀ ਸੇਵਾਵਾਂ ਲਈ ਕੁਝ ਛੂਟ ਦਿੱਤੀ ਗਈ ਹੈ। ਮੰਤਰੀਆਂ ਨੂੰ ਕੋਵਿਡ ਕੇਅਰ ਸਹੂਲਤਾਂ ਦੇ ਬਿਹਤਰ ਤਾਲਮੇਲ ਲਈ ਜ਼ਿਲ੍ਹਿਆਂ ਦਾ ਚਾਰਜ ਦਿੱਤਾ ਗਿਆ ਹੈ। ਇੱਕ ਨਵੇਂ ਵਿਕਾਸ ਵਿੱਚ ਸ਼੍ਰੀ ਅਕਾਸ਼ ਤ੍ਰਿਪਾਠੀ ਨੂੰ ਸੰਜੇ ਗੋਇਲ ਦੀ ਥਾਂ ਸਿਹਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਆਕਸੀਜਨ ਦੀ ਉਪਲਬਧਤਾ ਨੂੰ ਵਧਾਉਣ ਲਈ ਕਦਮ ਚੁੱਕੇ ਗਏ ਹਨ ਅਤੇ ਲੋੜ ਦੇ ਹਿਸਾਬ ਨਾਲ ਇਲਾਜ ਲਈ 22000 ਰੇਮੇਡੀਸੀਵਿਰ ਸੀਸੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਅਗਲੇ ਤਿੰਨ ਦਿਨਾਂ ਵਿੱਚ ਤਕਰੀਬਨ 15 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਹਸਪਤਾਲ ਘੱਟ ਸਪਲਾਈ ਦੇ ਬਾਵਜੂਦ ਕੀਮਤੀ ਆਕਸੀਜਨ ਨੂੰ 30% ਤੱਕ ਬਰਬਾਦ ਕਰ ਰਹੇ ਹਨ।

ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਰੋਨਾ ਸੰਕ੍ਰਮਣ ਕਾਰਨ 107 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵੇਲੇ, ਲਗਭਗ 99 ਹਜ਼ਾਰ ਸੰਕ੍ਰਮਿਤ ਵਿਅਕਤੀ ਵੱਖ-ਵੱਖ ਹਸਪਤਾਲਾਂ ਜਾਂ ਹੋਮ ਆਈਸੋਲੇਸ਼ਨ ਵਿੱਚ ਇਲਾਜ ਅਧੀਨ ਹਨ। ਰਾਜ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਵੀ ਜ਼ੋਰਾਂ-ਸ਼ੋਰਾਂ ਨਾਲ ਚਲ ਰਹੀ ਹੈ। ਛੱਤੀਸਗੜ੍ਹ ਵਿੱਚ ਸੋਮਵਾਰ ਤੱਕ 44,73,200 ਟੀਕੇ ਦਿੱਤੇ ਜਾ ਚੁੱਕੇ ਹਨ। 45 ਤੋਂ ਵੱਧ ਉਮਰ ਸਮੂਹ ਦੇ ਲਗਭਗ 5 7ਫ਼ੀਸਦੀ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਇਸ ਦੌਰਾਨ, ਛੱਤੀਸਗੜ੍ਹ ਵਿੱਚ ਸਕੂਲ ਬੰਦ ਹੋਣ ਕਾਰਨ ਰਾਜ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਾਰੇ ਸਕੂਲੀ ਬੱਚਿਆਂ ਨੂੰ ਮਿਡ ਡੇਅ ਮੀਲ ਯੋਜਨਾ ਤਹਿਤ 40 ਦਿਨਾਂ ਦਾ ਸੁੱਕਾ ਰਾਸ਼ਨ ਦਿੱਤਾ ਜਾਵੇਗਾ। ਰਾਜ ਵਿੱਚ ਰੇਮੇਡੀਸੀਵਿਰ ਟੀਕਾ ਸਪਲਾਈ ਨਿਰੰਤਰ ਜਾਰੀ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਹਸਪਤਾਲਾਂ ਵਿੱਚ ਟੀਕੇ ਸਪਲਾਈ ਕੀਤੇ ਜਾ ਰਹੇ ਹਨ। ਸੋਮਵਾਰ ਨੂੰ, ਰਾਜ ਦੇ ਹਸਪਤਾਲਾਂ ਨੂੰ 9100 ਰੇਮੇਡੀਸੀਵਿਰ ਟੀਕੇ ਸਪਲਾਈ ਕੀਤੇ ਗਏ ਸਨ। ਕੋਵਿਡ-19 ਦੇ ਮਰੀਜ਼ਾਂ ਅਤੇ ਹੋਰ ਡਾਕਟਰੀ ਕਾਰਜਾਂ ਲਈ ਨਰਸਿੰਗ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਦੇ ਲਈ ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਚੀਫ ਮੈਡੀਕਲ ਅਤੇ ਸਿਹਤ ਅਫ਼ਸਰ ਨੂੰ ਕਿਹਾ ਹੈ ਕਿ ਉਹ ਨਰਸਿੰਗ ਕਾਲਜਾਂ ਦੇ ਮੁਖੀਆਂ ਅਤੇ ਉਨ੍ਹਾਂ ਦੇ ਅਧੀਨ ਆਉਂਦੀਆਂ ਸੰਸਥਾਵਾਂ ਨਾਲ ਸੰਪਰਕ ਕਰਨ ਤਾਂ ਜੋ ਹਸਪਤਾਲਾਂ ਅਤੇ ਕੋਵਿਡ ਕੇਅਰ ਸੈਂਟਰਾਂ ਵਿੱਚ ਨਰਸਿੰਗ ਵਿਦਿਆਰਥੀਆਂ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਗੋਆ: ਗੋਆ ਸਮੇਤ ਬਾਕੀ ਭਾਰਤ ਨੇ 10 ਅਪ੍ਰੈਲ ਤੋਂ 14 ਅਪ੍ਰੈਲ ਤੱਕ ਸਮੂਹਿਕ ਟੀਕਾਕਰਣ ਅਭਿਯਾਨ ‘ਟੀਕਾ ਉਤਸਵ’ ਦੀ ਘੋਸ਼ਣਾ ਕੀਤੀ ਸੀ। ਗੋਆ ਵਿੱਚ ਇਹ ਵਾਧਾ ਹੁਣ 20 ਅਪ੍ਰੈਲ ਤੱਕ ਕੀਤਾ ਜਾਵੇਗਾ। ਰਾਜ ਦੇ ਸਿਹਤ ਵਿਭਾਗ ਨੇ ਕੇਂਦਰ ਨੂੰ ਪੱਤਰ ਲਿਖ ਕੇ ਵਾਧੂ ਇੱਕ ਲੱਖ ਕੋਵਿਡ ਦੇ ਟੀਕੇ ਦੀ ਖੁਰਾਕ ਦੀ ਮੰਗ ਕੀਤੀ ਹੈ। ਰਾਜ ਵਿੱਚ ਐਂਟੀ-ਵਾਇਰਲ ਡਰੱਗ, ਰੇਮੇਡੀਸੀਵਿਰ ਦੀਆਂ ਨਿਰਮਾਣ ਏਜੰਸੀਆਂ ਨੂੰ ਰਾਜ ਸਰਕਾਰ ਨੇ ਹਦਾਇਤ ਦਿੱਤੀ ਹੈ ਕਿ ਉਹ ਗੋਆ ਵਿੱਚ ਟੀਕੇ ਦੀ ਘਾਟ ਨਾ ਹੋਣ ਦੇਣ, ਇਸ ਨੂੰ ਯਕੀਨੀ ਬਣਾਉਣ ਲਈ ਉਹ ਟੀਕੇ ਦੀਆਂ 5000ਖੁਰਾਕਾਂ ਦਾ ਭੰਡਾਰਣ ਜ਼ਰੂਰ ਰੱਖਣ। ਰਾਜ ਦੇ ਸਿਹਤ ਮੰਤਰਾਲੇ ਨੇ ਐੱਫ਼ਡੀਏ ਟੀਮ ਨੂੰ ਵੀ ਟੀਕਿਆਂ ਦੇ ਲੋੜੀਂਦੇ ਭੰਡਾਰਣ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਕੇਰਲ: ਸਿਹਤ ਮੰਤਰੀ ਕੇ.ਕੇ. ਸ਼ੈਲਾਜਾ ਨੇ ਦੱਸਿਆ ਹੈ ਕਿ ਰਾਜ ਨੂੰ ਅੱਜ ਕੇਂਦਰ ਤੋਂ ਕੋਵਿਡ ਟੀਕੇ ਦੀਆਂ ਦੋ ਲੱਖ ਹੋਰ ਖੁਰਾਕਾਂ ਮਿਲੀਆਂ ਹਨ। ਜਿਵੇਂ ਕਿ ਰਾਜ ਸਰਕਾਰ ਨੇ ਕੋਵਿਡ-19 ਮਾਮਲਿਆਂ ਵਿੱਚ ਭਾਰੀ ਵਾਧਾ ਦੇ ਦੌਰਾਨ ਕਈ ਪਾਬੰਦੀਆਂ ਮੁੜ ਲਗਾ ਦਿੱਤੀਆਂ ਹਨ, ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਹੋ ਸਕੇ ਤਾਂ ਜਨਤਕ ਸਮਾਗਮਾਂ ਨੂੰ ਮੁਲਤਵੀ ਕੀਤਾ ਜਾਵੇ। ਮੀਟਿੰਗਾਂ ਅਤੇ ਹੋਰ ਸਮਾਗਮਾਂ, ਜੇ ਲਾਜ਼ਮੀ ਨਹੀਂ ਹਨ, ਤਾਂ ਉਨ੍ਹਾਂ ਨੂੰ ਤਿੰਨ ਹਫ਼ਤਿਆਂ ਤੱਕ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ। ਥ੍ਰੀਸੂਰ ਪੂਰਮ ਨੂੰ ਕਿਸੇ ਵੀ ਰੀਤੀ ਰਿਵਾਜ ਤੋਂ ਬਿਨਾਂ ਅਤੇ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾਲ ਆਯੋਜਿਤ ਕੀਤਾ ਜਾਵੇਗਾ; ਸਿਰਫ਼ ਕੋਵਿਡ ਨੈਗੀਟਿਵ ਸਰਟੀਫਿਕੇਟ ਵਾਲੇ ਬਾਲਗਾਂ ਨੂੰ ਪੂਰਮ ਵਿੱਚ ਸ਼ਾਮਲ ਹੋਣ ਦੀ ਆਗਿਆ ਹੋਵੇਗੀ। ਅਹਿਯਾਨ ਸ਼ੁਰੂ ਹੋਣ ਤੋਂ ਬਾਅਦ ਰਾਜ ਨੇ ਪੰਜਾਹ ਲੱਖ ਟੀਕੇ ਪੂਰੇ ਕੀਤੇ ਹਨ। ਸੋਮਵਾਰ ਨੂੰ ਕੇਰਲ ਵਿੱਚ ਕੁੱਲ 5,692 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਟੈਸਟ ਪਾਜ਼ਿਟਿਵਤਾ ਦਰ 12.53 ਫ਼ੀਸਦੀ ਦਰਜ ਕੀਤੀ ਗਈ ਹੈ।

ਤਮਿਲ ਨਾਡੂ: ਸੋਮਵਾਰ ਨੂੰ ਰਾਜ ਵਿੱਚ ਲਗਾਤਾਰ ਦੂਜੇ ਦਿਨ ਵੀ ਕੋਵਿਡ-19 ਦੇ 6,000 ਤੋਂ ਵੱਧ ਨਵੇਂ ਕੇਸ ਆਏ ਹਨ। ਰਾਜ ਵਿੱਚ6,711 ਮਾਮਲੇ ਆਏ ਅਤੇ 19 ਮੌਤਾਂ ਹੋਈਆਂ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 9,40,145 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 12,927 ਹੋ ਗਈ ਹੈ। ਤਮਿਲ ਨਾਡੂ ਨੇ ਵੀ ਦਿਨ ਵਿੱਚ 1.6 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਸੀ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸੋਮਵਾਰ ਨੂੰ 1,63,935 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਇਨ੍ਹਾਂ ਵਿੱਚੋਂ62,106 ਵਿਅਕਤੀ 60 ਸਾਲ ਤੋਂ ਵੀ ਵੱਧ ਉਮਰ ਦੇ ਸਨ, 88,210 ਵਿਅਕਤੀ 45 ਸਾਲ ਤੋਂ 59 ਸਾਲ ਦੀ ਉਮਰ ਦੇ ਵਿਚਕਾਰ ਸਨ, 9,526 ਮੋਹਰੀ ਕਰਮਚਾਰੀ ਸਨ, ਅਤੇ 4,093 ਸਿਹਤ ਸੰਭਾਲ ਕਰਮਚਾਰੀ ਸਨ। ਤਮਿਲ ਨਾਡੂ ਨੇ ਅੱਜ ਤੱਕ 39,44,005 ਲੋਕਾਂ ਨੂੰ ਟੀਕਾ ਲਗਾਇਆ ਹੈ। ਅਪੈਅਰਲ ਐਕਸਪੋਰਟ ਪ੍ਰੋਮੋਸ਼ਨ ਕੌਂਸਲ (ਏਈਪੀਸੀ) ਨੇ ਕੋਵਿਡ ਮਾਮਲਿਆਂ ਦੇ ਮੁੜ ਉੱਭਰਨ ਕਾਰਨ ਲੌਕਡਾਊਨ ਦੇ ਸੰਭਾਵਤ ਥੋਪੇ ਜਾਣ ’ਤੇ ਚਿੰਤਾ ਜ਼ਾਹਰ ਕੀਤੀ ਹੈ।

ਕਰਨਾਟਕ: ਸਿਹਤ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਰਾਜ ਵਿੱਚ ਕੋਵਿਡ-19 ਦੇ 9,579 ਤਾਜ਼ਾ ਕੇਸ ਸਾਹਮਣੇ ਆਏ ਅਤੇ ਇਸ ਨਾਲ 52 ਮੌਤਾਂ ਹੋਈਆਂ ਹਨ, ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 10.74 ਲੱਖ ਹੋ ਗਈ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 12,941 ਹੋ ਗਈ ਹੈ। ਇਕੱਲੇ ਬੰਗਲੁਰੂ ਸ਼ਹਿਰੀ ਵਿੱਚ ਹੀ ਤਾਜ਼ਾ 6386ਕੇਸ ਸਾਹਮਣੇ ਆਏ ਹਨ। ਦਿਨ ਵਿੱਚ2,767 ਮਰੀਜ਼ਾਂ ਨੂੰ ਰਿਕਵਰੀ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੇ ਸੋਮਵਾਰ ਨੂੰ ਕਿਹਾ ਕਿ ਜੇ ਲੋੜ ਪਈ ਤਾਂ ਰਾਜ ਸਰਕਾਰ ਲੌਕਡਾਊਨ ਲਗਾ ਸਕਦੀ ਹੈ।

ਆਂਧਰ ਪ੍ਰਦੇਸ਼: ਰਾਜ ਨੇ ਕੁੱਲ 33,755 ਨਮੂਨਿਆਂ ਦੀ ਜਾਂਚ ਕੀਤੀ ਅਤੇ 3263 ਨਵੇਂ ਕੋਵਿਡ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਕੇਸ ਵਧ ਕੇ 9,28,664ਹੋ ਗਏ ਹਨ। ਰਾਜ ਵਿੱਚ ਹੁਣ ਕੋਵਿਡ-19 ਦੇ 23,115 ਐਕਟਿਵ ਮਾਮਲੇ ਹਨ। ਰਾਜ ਨੇ ਹੁਣ ਤੱਕ 1,54,63,146 ਨਮੂਨਿਆਂ ਦੀ ਜਾਂਚ ਕੀਤੀ ਹੈ ਜੋ ਪ੍ਰਤੀ ਮਿਲੀਅਨ ਪਿੱਛੇ 2,89,572 ਟੈਸਟ ਬਣਦੇ ਹਨ, ਜਿਨ੍ਹਾਂ ਦੀ ਪਾਜ਼ਿਟਿਵ ਦਰ 6.01 ਫ਼ੀਸਦੀ ਹੈ ਅਤੇ 9,28,664 ਪਾਜ਼ਿਟਿਵ ਕੇਸਾਂ ਦੀ ਪਛਾਣ ਕੀਤੀ ਗਈ ਹੈ। ਇਸ ਦੌਰਾਨ, ਵੱਖ-ਵੱਖ ਮਸਜਿਦਾਂ ਕਮੇਟੀਆਂ ਦੇ ਨੁਮਾਇੰਦਿਆਂ ਨੇ ਵਿਜੈਵਾੜਾ ਵਿੱਚ ਮੁਸਲਿਮ ਸਾਂਝੀ ਐਕਸ਼ਨ ਕਮੇਟੀ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ ਅਤੇ ਰਮਜ਼ਾਨ ਦੇ ਮਹੀਨੇ ਦੌਰਾਨ ਮਸਜਿਦਾਂ ਵਿੱਚ ਪਾਲਣਾ ਕਰਨ ਵਾਲੇ ਦਿਸ਼ਾ-ਨਿਰਦੇਸ਼ਾਂ ’ਤੇ ਵਿਚਾਰ ਵਟਾਂਦਰੇ ਕੀਤੇ ਕਿਉਂਕਿ ਰਮਜ਼ਾਨ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਸਜਿਦਾਂ ਵਿੱਚ ਨਮਾਜ਼ ਪੜ੍ਹਨ ਲਈ ਆਉਂਦੇ ਹਨ। ਮਸਜਿਦਾਂ ਦੀਆਂ ਕਮੇਟੀਆਂ ਦੇ ਨੁਮਾਇੰਦੇ ਪਵਿੱਤਰ ਮਹੀਨੇ ਦੌਰਾਨ ਮਸਜਿਦਾਂ ਵਿੱਚ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਬਹੁਤ ਹੀ ਸਖਤੀ ਨਾਲ ਪਾਲਣਾ ਕਰਨ ਲਈ ਸਹਿਮਤ ਹੋਏ ਹਨ ਜੋ 14 ਅਪ੍ਰੈਲ ਤੋਂ ਸ਼ੁਰੂ ਹੋਵੇਗਾ।

ਤੇਲੰਗਾਨਾ: ਕੋਵਿਡ ਟੀਕਿਆਂ ਦੀਆਂ ਕੁੱਲ 3.62 ਲੱਖ ਖੁਰਾਕਾਂ ਸੋਮਵਾਰ ਰਾਤ ਨੂੰ ਹੈਦਰਾਬਾਦ ਪਹੁੰਚੀਆਂ ਹਨ। ਇਨ੍ਹਾਂ ਵਿੱਚੋਂ2 ਲੱਖ ਖੁਰਾਕਾਂ ਕੋਵੈਕਸਿਨ ਦੀਆਂ ਹਨ ਅਤੇ ਬਾਕੀ 1.62 ਖੁਰਾਕਾਂ ਕੋਵਿਸ਼ਿਲਡ ਦੀਆਂ ਹਨ। ਰਾਜ ਦੀ ਰਾਜਪਾਲ ਸ਼੍ਰੀਮਤੀ ਤਮਿਲਸਾਈ ਸੌਂਦਰਾਰਾਜਨ ਨੇ ਸੋਮਵਾਰ ਨੂੰ ਰਾਜ ਭਵਨ ਵਿਖੇ ਰਾਜ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਰਾਜ ਦੀ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ। ਰਾਜ ਸਰਕਾਰ ਦੁਆਰਾ ਵਾਇਰਸ ਨੂੰ ਰੋਕਣ ਲਈ ਚੁੱਕੇ ਜਾ ਰਹੇ ਕਦਮਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਰਾਜਪਾਲ ਨੇ ਅਧਿਕਾਰੀਆਂ ਨੂੰ ਆਰਟੀ-ਪੀਸੀਆਰ ਟੈਸਟ ਵਧਾਉਣ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਖੇਤਰਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨਘੋਸ਼ਿਤ ਕੀਤਾ ਜਾਵੇ ਜਿੱਥੋਂ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆ ਰਹੇ ਹਨ। ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿ ਤੇਲੰਗਾਨਾ ਵਿੱਚ ਲਗਭਗ 56 ਫ਼ੀਸਦੀ ਕੋਵਿਡ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ ਹਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਣ ਪ੍ਰੋਗਰਾਮ ਨੂੰ 18 ਸਾਲ ਤੋਂ ਵੱਧ ਉਮਰ ਤੱਕ ਵਧਾਉਣ।

ਅਸਾਮ: ਅਸਾਮ ਵਿੱਚ ਕੋਵਿਡ-19 ਟੀਕਿਆਂ ਦੀ ਮੰਗ ਵਿੱਚ ਹੋਏ ਉਭਾਰ ਦੇ ਨਾਲ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਕੇਂਦਰ ਤੋਂ 19 ਲੱਖ ਟੀਕੇ ਦੀਆਂ ਖੁਰਾਕਾਂ ਦੀ ਤੁਰੰਤ ਸਪਲਾਈ ਦੀ ਮੰਗ ਕੀਤੀ ਹੈ। ਰਾਜ ਵਿੱਚ ਕੋਵਿਡ-19 ਟੈਸਟਿੰਗ ਸਮਰੱਥਾ ਨੂੰ ਗੁਵਾਹਟੀ ਦੀਆਂ ਨਿਜੀ ਪ੍ਰਯੋਗਸ਼ਾਲਾਵਾਂ ਦੁਆਰਾ ਪ੍ਰਭਾਵਿਤ ਕੀਤਾ ਗਿਆ ਹੈ, ਨਿਜੀ ਪ੍ਰਯੋਗਸ਼ਾਲਾਵਾਂ ਨੇ ਰਾਜ ਸਰਕਾਰ ਦੁਆਰਾ ਨਿਰਧਾਰਿਤ ਰੇਟਾਂ ’ਤੇ ਆਰਟੀ-ਪੀਸੀਆਰ ਟੈਸਟ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਕੀਮਤ ’ਤੇ ਟੈਸਟ ਸੰਭਵ ਨਹੀਂ ਹਨ। 3 ਅਪ੍ਰੈਲ ਨੂੰ ਦਿੱਤੇ ਇੱਕ ਆਦੇਸ਼ ਵਿੱਚ ਰਾਜ ਸਰਕਾਰ ਨੇ ਆਰਟੀ-ਪੀਸੀਆਰ ਟੈਸਟਾਂ ਲਈ ਵੱਧ ਤੋਂ ਵੱਧ ਰੇਟ 500 ਰੁਪਏ ਤੈਅ ਕੀਤਾ ਸੀ। ਜੇਕਰ ਨਮੂਨਾ ਘਰ ਤੋਂ ਇਕੱਠਾ ਕੀਤਾ ਜਾਂਦਾ ਹੈ ਤਾਂ 700 ਰੁਪਏ ਵਸੂਲ ਕੀਤੇ ਜਾ ਸਕਦੇ ਹਨ। ਆਰਏਟੀ ਦੀ ਲਾਗਤ 250 ਰੁਪਏ ਨਿਰਧਾਰਿਤ ਕੀਤੀ ਗਈ ਸੀ।

ਮਣੀਪੁਰ: ਮਣੀਪੁਰ ਵਿੱਚ ਕੋਵਿਡ-19 ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 29,500 ਨੂੰ ਪਾਰ ਕਰ ਗਈ ਹੈ। ਸੋਮਵਾਰ ਨੂੰ ਮਣੀਪੁਰ ਵਿੱਚ ਚਾਰ ਨਵੇਂ ਹਵਾਈ ਯਾਤਰੀਆਂ ਸਣੇ 18 ਨਵੇਂ ਪਾਜ਼ਿਟਿਵ ਕੇਸਾਂ ਦੇ ਆਉਣ ਨਾਲ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ 103 ਹੋ ਗਈ ਹੈ। ਤਾਜ਼ਾ ਜਾਣਕਾਰੀ ਦੇ ਅਨੁਸਾਰ, 11 ਅਪ੍ਰੈਲ ਨੂੰ 1618 ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਗਿਆ ਸੀ।ਕੁੱਲ ਮਿਲਾ ਕੇ, ਰਾਜ ਵਿੱਚ 94566 ਲੋਕਾਂ ਨੂੰ ਕੋਵਿਡ-19ਦਾ ਟੀਕਾ ਲਗਾਇਆ ਗਿਆ ਹੈ। ਇਸ ਵਿੱਚੋਂ ਰਾਜ ਵਿੱਚ ਹੁਣ ਤੱਕ 31,976 ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।

ਮੇਘਾਲਿਆ: ਮੇਘਾਲਿਆ ਨੂੰ ਦੇਸ਼ ਦੇ ਬਹੁਤ ਸਾਰੇ ਰਾਜਾਂ ਦੀ ਤਰ੍ਹਾਂ ਕੋਵਿਡ-19 ਟੀਕੇ ਦੀ ਕੋਈ ਘਾਟ ਨਹੀਂ ਝੱਲਣੀ ਪਈ। ਪਿਛਲੀ ਸਥਿਤੀ ਦੀ ਰਿਪੋਰਟ ਦੇ ਅਨੁਸਾਰ, ਰਾਜ ਸਰਕਾਰ ਨੇ 8 ਅਪ੍ਰੈਲ ਤੱਕ ਕੋਵਿਸ਼ੀਲਡ ਦੀਆਂ 2,91,860 ਖੁਰਾਕਾਂ ਪ੍ਰਾਪਤ ਕੀਤੀਆਂ।ਇਸ ਨੂੰ 12 ਜਨਵਰੀ ਨੂੰ 35,000 ਖੁਰਾਕਾਂ ਪ੍ਰਾਪਤ ਹੋਈਆਂ, ਫਿਰ 20 ਜਨਵਰੀ ਨੂੰ 34,000 ਹੋਰ ਖੁਰਾਕਾਂ ਪ੍ਰਾਪਤ ਹੋਈਆਂ ਸਨ। 11 ਫ਼ਰਵਰੀ ਅਤੇ 3 ਮਾਰਚ ਨੂੰ ਕ੍ਰਮਵਾਰ 1,30,500 ਅਤੇ 69,970 ਖੁਰਾਕਾਂ ਦੀਆਂ ਦੋ ਹੋਰ ਖੇਪਾਂ ਪ੍ਰਾਪਤ ਹੋਈਆਂ ਸਨ।22,390 ਖੁਰਾਕਾਂ ਦੀ ਆਖਰੀ ਖੇਪ 5 ਅਪ੍ਰੈਲ ਨੂੰ ਪ੍ਰਾਪਤ ਕੀਤੀ ਗਈ ਸੀ। ਰਾਜ ਵਿੱਚ ਟੀਕੇ ਦੀ ਬਰਬਾਦੀ 8 ਅਪ੍ਰੈਲ ਤੱਕ 3% ਰਹਿ ਗਈ ਹੈ।

ਸਿੱਕਮ: ਪਿਛਲੇ 24 ਘੰਟਿਆਂ ਵਿੱਚ ਸਿੱਕਮ ਵਿੱਚ ਕੋਵਿਡ-19 ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੋਵਿਡ ਦੇ ਕੇਸ ਵਧ ਕੇ 6,410ਹੋ ਗਏ ਹਨ। ਇਸ ਸਮੇਂ ਸਿੱਕਿਮ ਵਿੱਚ ਕੋਰੋਨਾਵਾਇਰਸ ਦੇ 161 ਐਕਟਿਵ ਮਾਮਲੇ ਹਨ। ਇਸ ਦੌਰਾਨ, ਸਿੱਕਮ ਵਿੱਚ 1,383 ਵਿਅਕਤੀਆਂ ਨੂੰ ਕੋਵਿਡ-19 ਲਈ ਟੀਕਾ ਲਗਾਇਆ ਗਿਆ ਸੀ। ਹੁਣ ਤੱਕ 1,00,656 ਵਿਅਕਤੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ ਅਤੇ 16,810 ਨੂੰ ਟੀਕੇ ਦੀ ਦੂਜੀ ਖੁਰਾਕ ਵੀ ਮਿਲ ਚੁੱਕੀ ਹੈ। ਸਿੱਕਿਮ ਵਿੱਚ ਕੋਵਿਡ ਲਈ ਹੁਣ ਤੱਕ ਕੁੱਲ 1,17,466 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਹੈ। ਗ਼ੈਰ-ਜ਼ਰੂਰੀ ਦੁਕਾਨਾਂ ਵੀਕੈਂਡ ’ਤੇ ਬੰਦ ਰਹਿਣ ਲਈ, ਇਕੱਠ ਨੂੰ ਇੱਕ ਸਮੇਂ ਵਿੱਚ 50 ਤੱਕ ਸੀਮਤ ਕੀਤਾ ਗਿਆ ਹੈ। ਰਾਜ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਨਾਗਾਲੈਂਡ: ਸੋਮਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ-19 ਦੇ 11 ਨਵੇਂ ਕੇਸ ਸਾਹਮਣੇ ਆਏ ਹਨ। ਐਕਟਿਵ ਮਾਮਲੇ 167 ਹਨ ਜਦਕਿ ਕੁੱਲ ਪਾਜ਼ਿਟਿਵ ਮਾਮਲੇ 12,416 ਹੋ ਗਏ ਹਨ। ਸਕੱਤਰੇਤ ਸਟਾਫ਼ ਨੂੰ ਟੀਕਾਕਰਣ ਦੀ ਸਹੂਲਤ ਲਈ ਨਾਗਾਲੈਂਡ ਸਿਵਲ ਸਕੱਤਰੇਤ ਵਿਖੇ ਕੋਵਿਡ ਟੀਕਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਸੀਵੀਸੀ ਸਵੇਰੇ 9.30 ਵਜੇ ਤੋਂ ਸ਼ਾਮ 4 ਵਜੇ ਤੱਕ ਕੰਮ ਕਰੇਗੀ।

 

5.jpg

 

6.jpg

 

7.jpg

 

*****

ਐੱਮਵੀ


(Release ID: 1711651) Visitor Counter : 195