ਸਿੱਖਿਆ ਮੰਤਰਾਲਾ
ਈਡੀਸੀਆਈਐੱਲ ਨੇ ਸਾਲ 2019-20 ਦੇ ਲਈ ਸਭ ਤੋ ਜ਼ਿਆਦਾ 12.5 ਕਰੋੜ ਰੁਪਏ ਦਾ ਲਾਭਅੰਸ਼ ਦਿੱਤਾ
Posted On:
13 APR 2021 5:39PM by PIB Chandigarh
ਸਿੱਖਿਆ ਮੰਤਰਾਲੇ ਦੇ ਤਹਿਤ ਮਿੰਨੀ ਰਤਨ ਸ਼੍ਰੇਣੀ-1 ਦੇ ਜਨਤਕ ਉੱਦਮ ਈਡੀਸੀਆਈਐੱਲ (ਇੰਡੀਆ) ਲਿਮਿਟਿਡ ਨੇ ਸਾਲ 2019-20 ਦੇ ਲਈ ਹੁਣ ਤੱਕ ਦਾ ਸਭ ਤੋਂ ਜ਼ਿਆਦਾ 12.5 ਕਰੋੜ ਰੁਪਏ ਦਾ ਲਾਭਅੰਸ਼ ਦਿੱਤਾ ਹੈ।

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਈਡੀਸੀਆਈਐੱਲ ਦੇ ਸੀਐੱਮਡੀ ਸ਼੍ਰੀ ਮਨੋਜ ਕੁਮਾਰ ਤੋਂ ਲਾਭਅੰਸ਼ ਚੈੱਕ ਪ੍ਰਾਪਤ ਕੀਤਾ। ਇਸ ਅਵਸਰ 'ਤੇ ਐਡੀਸ਼ਨਲ ਸਕੱਤਰ (ਤਕਨੀਕੀ ਸਿੱਖਿਆ) ਡਾ. ਰਾਜੇਸ਼ ਰੰਜਨ ਅਤੇ ਮੰਤਰਾਲੇ ਅਤੇ ਈਡੀਸੀਆਈਐੱਲ ਦੇ ਅਧਿਕਾਰੀ ਹਾਜ਼ਰ ਸਨ।
ਕੰਪਨੀ ਨੇ 326 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਅਤੇ ਸਾਲ 2019-20 ਦੇ ਦੌਰਾਨ 56 ਕਰੋੜ ਰੁਪਏ ਦਾ ਟੈਕਸ ਪੂਰਵ ਲਾਭ ਕਮਾਇਆ।
ਈਡੀਸੀਆਈਐੱਲ ਆਈਟੀਸੀ/ਆਈਟੀ ਸੌਲਿਊਸ਼ਨ, ਔਨਲਾਈਨ ਟੈਸਟਿੰਗ ਅਤੇ ਅਸੈੱਸਮੈਂਟ ਸਰਵਿਸ਼ਿਜ਼, ਐਡਵਾਇਜ਼ਰੀ ਸਰਵਿਸ, ਇਨਫ੍ਰਾਸਟ੍ਰਕਚਰ, ਟੀਐੱਮਸੀ, ਖਰੀਦ ਅਤੇ ਵਿਦੇਸ਼ੀ ਸਿੱਖਿਆ ਸੇਵਾਵਾਂ ਨੂੰ ਕਵਰ ਕਰਨ ਵਾਲੇ ਐਜੂਕੇਸ਼ਨ ਵਰਟੀਕਲਸ ਵਿੱਚ ਪ੍ਰੋਜੈਕਟ ਮੈਨੇਜਮੈਂਟ ਅਤੇ ਕੰਸਲਟੈਂਸੀ ਸੌਲਿਊਸ਼ਨ ਪ੍ਰਦਾਨ ਕਰਦੀ ਹੈ। ਕੰਪਨੀ ਸਿੱਖਿਆ ਮੰਤਰਾਲੇ ਦਾ ਮੈਗਾ-ਪ੍ਰਾਜੈਕਟ 'ਸਟੱਡੀ ਇਨ ਇੰਡੀਆ' ਲਾਗੂ ਕਰ ਰਹੀ ਹੈ ਤਾਕਿ ਭਾਰਤ ਦੇ ਅਧਿਐਨ ਦੇ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾ ਸਕੇ। ਪ੍ਰੋਗਰਾਮ ਵਿੱਚ ਇੱਕ ਵੱਡਾ ਪੋਰਟਲ ਬਣਾਉਣਾ, ਕਾਲ ਸੈਂਟਰ, ਸੋਸ਼ਲ ਮੀਡੀਆ ਮੁਹਿੰਮ, ਬ੍ਰਾਂਡਿੰਗ, ਈਵੈਂਟ ਮੈਨੇਜਮੈਂਟ ਅਤੇ ਸੁਵਿਧਾ ਕੇਂਦਰਾਂ ਦੀ ਸਥਾਪਨਾ ਸ਼ਾਮਲ ਹੈ।
***********************
ਐੱਮਸੀ/ਕੇਪੀ/ਏਕੇ
(Release ID: 1711640)
ਵਿਜ਼ੀਟਰ ਕਾਊਂਟਰ : 139