ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਨਵਜਾਤ, ਛੋਟੇ ਬੱਚਿਆਂ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਵਾਲੇ ਲੋਕਾਂ ਦੇ ਅਨੁਕੂਲ ਗੁਆਂਢ ਵਿੱਚ ਸਿਖਲਾਈ ਅਤੇ ਸਮਰੱਥਾ ਸਿਰਜਣ ਪ੍ਰੋਗਰਾਮ ਸ਼ੁਰੂ

ਸ਼ਹਿਰ ਦੇ ਅਧਿਕਾਰੀਆਂ ਅਤੇ ਯੁਵਾ ਪੇਸ਼ੇਵਰ ਲੋਕਾਂ ਨੂੰ ਪ੍ਰਮਾਣਿਤ ਸਿਖਲਾਈ ਅਤੇ ਸਮਰੱਥਾ ਸਿਰਜਣ ਮੌਡਿਊਲ ਜ਼ਰੀਏ ਹੁਨਰ ਸਪੰਨ ਬਣਾਇਆ ਜਾਵੇਗਾ

Posted On: 13 APR 2021 4:54PM by PIB Chandigarh

ਰਾਸ਼ਟਰੀ ਸ਼ਹਿਰੀ ਕਾਰਜ ਸੰਸਥਾਨ (ਐੱਨਆਈਯੂਏ) ਨੇ ਬਰਨਾਰਡ ਵੈਨ ਲੀਅਰ ਫਾਊਂਡੇਸ਼ਨ (ਬੀਵੀਐੱਲਐੱਫ) ਦੀ ਸਾਂਝੀਦਾਰੀ ਵਿੱਚ ਅੱਜ ਵਰਚੁਅਲ ਰੂਪ ਨਾਲ ਇਨਫੈਂਟ ਐਂਡ ਕੇਅਰਗਿਵਰ ਫ੍ਰੈਂਡਲੀ ਨੇਬਰਹੁੱਡ (ਨਵਜਾਤ, ਛੋਟੇ ਬੱਚਿਆਂ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਵਾਲਿਆਂ ਲਈ ਅਨੁਕੂਲ ਗੁਆਂਢ (ਆਈਟੀਸੀਐੱਨ)) ਸਿਖਲਾਈ ਅਤੇ ਸਮਰੱਥਾ ਸਿਰਜਣ ਪ੍ਰੋਗਰਾਮ ਸ਼ੁਰੂ ਕੀਤਾ। ਇਹ ਪ੍ਰੋਗਰਾਮ ਭਾਰਤ ਦੇ ਸ਼ਹਿਰਾਂ ਵਿੱਚ ਬੱਚਿਆਂ ਅਤੇ ਪਰਿਵਾਰ ਅਨੁਕੂਲ ਗੁਆਂਢ ਵਿਕਸਿਤ ਕਰਨ ਲਈ ਸ਼ਹਿਰ ਦੇ ਅਧਿਕਾਰੀਆਂ ਅਤੇ ਯੁਵਾ ਪੇਸ਼ਵਰ ਲੋਕਾਂ ਦੀ ਸਮਰੱਥਾ ਸਿਰਜਣਾ ਵਿੱਚ ਸਹਾਇਤਾ ਲਈ ਬਣਾਇਆ ਗਿਆ ਹੈ। ਪ੍ਰੋਗਰਾਮ ਨੂੰ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ਸਮਾਰਟ ਸਿਟੀ) ਸ਼੍ਰੀ ਕੁਨਾਲ ਕੁਮਾਰ ਨੇ ਸ਼ੁਰੂ ਕੀਤਾ। ਇਸ ਮੌਕੇ ’ਤੇ ਐੱਨਆਈਯੂਏ ਦੇ ਡਾਇਰੈਕਟਰ ਸ਼੍ਰੀ ਹਿਤੇਸ਼ ਵੈਦਯ, ਬੀਵੀਐੱਲਐੱਫ ਦੀ ਭਾਰਤ ਪ੍ਰਤੀਨਿਧੀ ਸ਼੍ਰੀਮਤੀ ਰੁਸ਼ਦਾ ਮਾਜਿਦ, ਰਾਸ਼ਟਰੀ ਪ੍ਰੋਗਰਾਮ ਪ੍ਰਮੁੱਖ ਸੈਂਟਰ ਫਾਰ ਡਿਜੀਟਲ ਗਵਰਨੈਂਸ, ਐੱਨਆਈਯੂਏ ਸ਼੍ਰੀਮਤੀ ਕਾਕੁਲ ਮਿਸ਼ਰਾ, ਐੱਨਆਈਯੂਐੱਨ ਦੇ ਬਿਲਡਿੰਗ ਅਕਸੈੱਸੇਬਲ, ਸੇਫ ਐਂਡ ਇਨਕਲੁਸਿਵ ਇੰਡਅਨ ਸਿਟੀਜ਼ ਦੇ ਟੀਮ ਲੀਡਰ ਸ਼੍ਰੀ ਉਤਸਵ ਚੌਧਰੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਵਿੱਚ ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਪਾਲਿਕਾ ਕਮਿਸ਼ਨਰ ਅਤੇ ਯੁਵਾ ਪੇਸ਼ੇਵਰ ਸ਼ਾਮਲ ਸਨ। 

 

ਸ਼੍ਰੀ ਕੁਨਾਲ ਕੁਮਾਰ ਨੇ ਕਿਹਾ ਕਿ ਬੱਚਿਆਂ ਲਈ ਡਿਜ਼ਾਈਨ ਕੀਤਾ ਗਿਆ ਨਗਰ, ਸਭ ਲਈ ਹੈ। ਉਨ੍ਹਾਂ ਨੇ ਕਿਹਾ ਕਿ ਡੇਟਾ ਸਮਾਰਟ ਨਵਜਾਤ ਛੋਟੇ ਬੱਚਿਆਂ ਦੀ ਦੇਖਭਾਲ਼ ਕਰਨ ਵਾਲਿਆਂ ਦੇ ਅਨੁਕੂਲ ਗੁਆਂਢ ਯਕੀਨੀ ਕਰਨ ਲਈ ਸਮਰੱਥਾ ਸਿਰਜਣ ਭਵਿੱਖ ਦੀ ਉਤਪਾਦਕ ਅਰਥਵਿਵਸਥਾ ਵਿੱਚ ਨਿਵੇਸ਼ ਹੈ।

 

ਇਹ ਪ੍ਰੋਗਰਾਮ ਐੱਨਆਈਯੂਏ ਅਤੇ ਬੀਵੀਐੱਲਐੱਫ ਵਿਚਕਾਰ ਲੰਬੇ ਸਮੇਂ ਦੇ ਸਹਿਯੋਗ ਦੀ ਨਿਰੰਤਰਤਾ ਹੈ ਤਾਂ ਕਿ ਯਤਨਾਂ ਨੂੰ ਵਧਾਇਆ ਜਾ ਸਕੇ ਅਤੇ ਨਗਰ ਪੱਧਰ ਦੇ ਪ੍ਰੋਗਰਾਮਾਂ ਵਿੱਚ ਗੁਆਂਢ ਪੱਧਰ ਦੀਆਂ ਆਈਟੀਸੀ ਜ਼ਰੂਰਤਾਂ ਨੂੰ ਸ਼ਾਮਲ ਕੀਤਾ ਜਾ ਸਕੇ। ਪ੍ਰੋਗਰਾਮ ਤਹਿਤ ਨਗਰ ਦੇ ਅਧਿਕਾਰੀਆਂ ਅਤੇ ਯੁਵਾ ਪੇਸ਼ੇਵਰ ਲੋਕਾਂ ਨੂੰ ਪ੍ਰਮਾਣਿਤ ਸਿਖਲਾਈ ਤੇ ਸਮਰੱਥਾ ਸਿਰਜਣ ਮੌਡਿਊਲ ਜ਼ਰੀਏ ਕੁਸ਼ਲ ਸਪੰਨ ਬਣਾਇਆ ਜਾਵੇਗਾ। ਇਹ ਸਿਖਲਾਈ ਸੰਗਠਿਤ ਸਿਖਲਾਈ ਮੌਡਿਊਲ ਜ਼ਰੀਏ ਦੇਣ ਦਾ ਪ੍ਰਸਤਾਵ ਹੈ। ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਅਤੇ ਐੱਨਆਈਯੂਏ ਵੱਲੋਂ ਗਿਆਨ ਪਸਾਰ ਲਈ ਵਿਕਸਿਤ ਪਲੈਟਫਾਰਮ ਨੈਸ਼ਨਲ ਅਰਬਨ ਲਰਨਿੰਗ ਪਲੈਟਫਾਰਮ (ਐੱਨਯੂਐੱਲਪੀ) ਜ਼ਰੀਏ ਔਨਲਾਈਨ ਸਿਖਲਾਈ ਦਿੱਤੀ ਜਾਵੇਗੀ। ਪ੍ਰੋਗਰਾਮ ਜੁੜਵਾ ਉਦੇਸ਼ਾਂ ਨਾਲ ਬਣਾਇਆ ਗਿਆ ਹੈ। ਪਹਿਲਾ ਉਦੇਸ਼‘ ਗੁਆਂਢ ਅਤੇ ਨਗਰ ਪੱਧਰ ’ਤੇ ਜਾਰੀ ਜਾਂ ਪ੍ਰਸਤਾਵਿਤ ਸ਼ਹਿਰੀ ਵਿਕਾਸ ਪਹਿਲਾਂ ਤਹਿਤ ਐੱਨਆਈਯੂਏ ਅਤੇ ਬੀਵੀਐੱਲਐੱਫ ਵੱਲੋਂ ਵਿਕਸਿਤ ਗਿਆਨ ਨੂੰ ਸ਼ਾਮਲ ਕਰਨਾ ਅਤੇ ਦੂਜਾ ਉਦੇਸ਼ ਬੱਚਿਆਂ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਵਾਲਿਆਂ ਦੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਣ ਵਾਲੇ ਵਿਭਿੰਨ ਕਦਮਾਂ ਵਿੱਚ ਸਹਿਯੋਗ ਦੇਣਾ ਹੈ। ਇਸ ਦੇ ਇਲਾਵਾ ਯੁਵਾ ਪੇਸ਼ਵਰ ਲੋਕਾਂ ਲਈ ਇੱਕ ਅਕਾਦਮਿਕ ਪ੍ਰਮਾਣਿਤ ਪਾਠਕ੍ਰਮ  ਦੀ ਯੋਜਨਾ ਬਣਾਈ ਗਈ ਹੈ ਤਾਂ ਕਿ ਨਗਰ ਵਿੱਚ ਯੁਵਾ ਨਾਗਰਿਕਾਂ (0-5 ਸਾਲ) ਦੀਆਂ ਜ਼ਰੂਰਤਾਂ ਬਾਰੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਇਆ ਜਾ ਸਕੇ ਅਤੇ ਇਸ ਲਈ ਢੁਕਵੇਂ ਸਾਧਨਾਂ ਨਾਲ ਲੈਸ ਕੀਤਾ ਜਾ ਸਕੇ।

 

ਰਾਸ਼ਟਰੀ ਸ਼ਹਿਰੀ ਕਾਰਜ ਸੰਸਥਾਨ ਦੇ ਡਾਇਰੈਕਟਰ ਸ਼੍ਰੀ ਹਿਤੇਸ਼ ਵੈਦਯ ਨੇ ਕਿਹਾ ਕਿ ਜਦੋਂ ਅਸੀਂ ਇੱਕ ਬੱਚੇ ਦੀ ਦ੍ਰਿਸ਼ਟੀ ਨਾਲ ਨਗਰ ਦੀ ਯੋਜਨਾ ਬਣਾਉਂਦੇ ਹਾਂ ਉਦੋਂ ਅਸੀਂ ਨਾ ਸਿਰਫ਼ ਵਰਤਮਾਨ ਵਿੱਚ ਨਿਵੇਸ਼ ਕਰਦੇ ਹਾਂ ਬਲਕਿ ਵਿਕਾਸ ਦੇ ਫਲ ਦਾ ਆਨੰਦ ਲੈਣ ਵਾਲੀਆਂ ਅਗਲੀਆਂ ਪੀੜ੍ਹੀਆਂ ਲਈ ਵੀ ਨਿਵੇਸ਼ ਕਰਦੇ ਹਾਂ।

 

ਬਰਨਾਰਡ ਵੈਨ ਲੀਅਰ ਫਾਊਂਡੇਸ਼ਨ ਦੀ ਭਾਰਤ ਪ੍ਰਤੀਨਿਧੀ ਸ਼੍ਰੀਮਤੀ ਰੁਸ਼ਦਾ ਮਾਜਿਦ ਨੇ ਕਿਹਾ ਕਿ ਐੱਨਆਈਯੂਏ ਦੀ ਸਾਂਝੇਦਾਰੀ ਨਾਲ ਫਾਊਂਡੇਸ਼ਨ ਦਾ ਉਦੇਸ਼ ਨਗਰ ਦੇ ਅਧਿਕਾਰੀਆਂ ਅਤੇ ਯੁਵਾ ਸ਼ਹਿਰੀ ਨਿਯੋਜਕਾਂ ਨੂੰ ਸਹੀ ਸਿਖਲਾਈ, ਉਪਾਅ ਅਤੇ ਸਰੋਤ ਪ੍ਰਦਾਨ ਕਰਨਾ ਹੈ ਤਾਂ ਕਿ ਉਨ੍ਹਾਂ ਦੇ ਨਗਰ ਅਤੇ ਜ਼ਿਆਦਾ ਸਮਾਵੇਸ਼ੀ ਅਤੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਨੁਕੂਲ ਬਣ ਸਕਣ।

 

ਐੱਨਆਈਯੂਏ ਦੇ ਬਾਰੇ

 

ਰਾਸ਼ਟਰੀ ਸ਼ਹਿਰੀ ਕਾਰਜ ਸੰਸਥਾਨ (ਐੱਨਆਈਯੂਏ) 1976 ਵਿੱਚ ਸ਼ਹਿਰੀ ਖੇਤਰ ਲਈ ਖੋਜ ਅਤੇ ਸਮਰੱਥਾ ਸਿਰਜਣ ਲਈ ਕੀਤਾ ਗਿਆ ਸੀ। ਇਹ ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦਾ ਪ੍ਰਮੁੱਖ ਸੰਸਥਾਨ ਹੈ। ਇਹ ਸੰਸਥਾਨ ਸ਼ਹਿਰੀ ਭਾਰਤ ਲਈ ਪ੍ਰਮੁੱਖ ਖੇਤਰਾਂ ਨੂੰ ਅੱਗੇ ਲਿਆਉਣ ਵਿੱਚ ਸਰਗਰਮ ਹੈ ਤਾਂ ਕਿ ਵਿਭਿੰਨ ਸ਼ਹਿਰੀ ਮਿਆਰਾਂ ’ਤੇ ਸ਼ਹਿਰੀ ਵਿਚਾਰ ਹੋ ਸਕੇ। ਸੰਸਥਾਨ ਨੇ ਆਪਣੇ ਯਤਨਾਂ ਨੂੰ ਨਿਰੰਤਰ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਦੀ ਦਿਸ਼ਾ ਨਾਲ ਜੋੜਿਆ ਹੈ। ਸੰਸਥਾਨ ਨੇ ਖੋਜ, ਗਿਆਨ ਪ੍ਰਬੰਧਨ, ਨੀਤੀ ਸਮਰਥਨ ਅਤੇ ਸਮਰੱਥਾ ਸਿਰਜਣ ਵਿੱਚ ਆਪਣੀ ਯੋਗਤਾ ਦਾ ਉਪਯੋਗ ਕੀਤਾ ਤਾਂ ਕਿ ਸ਼ਹਿਰੀ ਚੁਣੌਤੀਆਂ ਦਾ ਸਮਾਧਾਨ ਕੀਤਾ ਜਾ ਸਕੇ। ਸੰਸਥਾਨ ਨਿਰੰਤਰ ਰੂਪ ਨਾਲ ਦੇਸ਼ ਵਿੱਚ ਨਿਰੰਤਰ, ਸਮਾਵੇਸ਼ੀ ਅਤੇ ਉਤਪਾਦਕ ਸ਼ਹਿਰੀ ਈਕੋਸਿਸਟਮ ਵਿਕਸਿਤ ਕਰਨ ਦਾ ਯਤਨ ਕਰ ਰਿਹਾ ਹੈ। ਇਹ ਭਾਰਤ ਵਿੱਚ ਸ਼ਹਿਰੀ ਵਿਕਾਸ ਲਈ ਗਿਆਨ ਕੇਂਦਰ ਦੇ ਰੂਪ ਵਿੱਚ ਉਭਰਿਆ ਹੈ ਅਤੇ ਭਾਰਤ ਦੇ ਸ਼ਹਿਰੀ ਪਰਿਵਰਤਨ ਦੀ ਯਾਤਰਾ ਵਿੱਚ ਸਹਿਯੋਗ ਦੇਣ ਵਾਲੇ ਭਾਰਤੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਾ ਚਹੇਤਾ ਬਣ ਗਿਆ ਹੈ।

 

https://www.niua.org/

 

ਐੱਨਯੂਐੱਨਪੀ ਬਾਰੇ

 

ਨੈਸ਼ਨਲ ਅਰਬਨ ਲਰਨਿੰਗ ਪਲੈਟਫਾਰਮ (ਐੱਨਯੂਐੱਲਪੀ) ਦੀ ਕਲਪਨਾ ਸ਼ਹਿਰੀ ਹਿੱਤਧਾਰਕਾਂ ਲਈ ਲਾਜ਼ਮੀ ਹੁਨਰ ਅਤੇ ਗਿਆਨ ਨੂੰ ਡਿਜੀਟਲ ਰੂਪ ਨਾਲ ਮਜ਼ਬੂਤ ਬਣਾਉਣ ਦਾ ਸਾਧਨ ਹੈ। ਇਹ ਪਲੈਟਫਾਰਮ ਹੁਨਰ ਅਤੇ ਗਿਆਨ ਨੂੰ ਸਾਰਿਆਂ ਨੂੰ ਉਪਲਬਧ ਕਰਾ ਰਿਹਾ ਹੈ। ਐੱਨਯੂਐੱਲਪੀ ਕੰਟੈਂਟ ਕ੍ਰਿਏਸ਼ਨ, ਕੰਟੈਂਟ ਆਗਰੇਨਾਈਜੇਸ਼ਨ ਅਤੇ ਪ੍ਰਬੰਧਨ, ਕੋਰਸ ਬਿਲਡਿੰਗ, ਕੋਰਸ ਮੈਨੇਜਮੈਂਟ, ਮੁੱਲਾਂਕਣ ਅਤੇ ਪ੍ਰਮਾਣੀਕਰਨ ਦੇ ਸਮਰੱਥ ਬਣਾਉਣ ਦੇ ਉਪਾਵਾਂ ਨੂੰ ਸ਼ਾਮਲ ਕਰੇਗਾ। 

https://nulp.nuis.in/

 

*************************

 

ਐੱਨਜੀ(Release ID: 1711637) Visitor Counter : 12


Read this release in: English , Urdu , Hindi , Kannada