ਰੱਖਿਆ ਮੰਤਰਾਲਾ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ
ਐੱਨਸੀਸੀ ਨੇ ਜਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕੀਤਾ
Posted On:
13 APR 2021 5:50PM by PIB Chandigarh
ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਨੇ ਅੱਜ ਜਲਿਆਂਵਾਲਾ ਬਾਗ਼ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਿਨ੍ਹਾਂ ਨੇ ਇਸ ਦਿਨ, ਭਾਵ 13 ਅਪ੍ਰੈਲ 1919 ਨੂੰ ਆਪਣੀ ਜਾਨ ਗਵਾ ਦਿੱਤੀ ਸੀ। ਇਹ ਸ਼ਰਧਾਂਜਲੀ ਚਲ ਰਹੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਨਾਲ ਮੇਲ ਖਾਂਦੀ ਹੈ ਜਿਸ ਵਿੱਚ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ।
ਐੱਨਸੀਸੀ ਦੇ ਕੈਡਿਟਸ, ਜਿਸ ਦਾ ਮਜ਼ਬੂਤ ਕੈਡਿਟ ਅਧਾਰ 14 ਲੱਖ ਹੈ, ਦੇਸ਼ ਭਰ ਦੇ 75 ਥਾਵਾਂ ’ਤੇ ਇਕੱਠੇ ਹੋਏ ਅਤੇ ਨੁੱਕੜ ਨਾਟਕ, ਦੇਸ਼ ਭਗਤੀ ਦੇ ਗੀਤਾਂ, ਭਾਸ਼ਣ ਅਤੇ ਸਕਿੱਟਾਂ ਰਾਹੀਂ ਸੁਤੰਤਰਤਾ ਸੰਗਰਾਮੀਆਂ ਦਾ ਆਭਾਰ ਪ੍ਰਗਟ ਕੀਤਾ।
ਕੈਡਿਟਾਂ ਦੁਆਰਾ ਦਿੱਤੀ ਇਸ ਸ਼ਰਧਾਂਜਲੀ ਨੇ ਦੇਸ਼ ਭਰ ਵਿੱਚ ਦੇਸ਼ ਭਗਤੀ ਦਾ ਮਾਹੌਲ ਸਿਰਜ ਦਿੱਤਾ ਅਤੇ ਬਹੁਤ ਸਾਰੇ ਸਥਾਨਕ ਲੋਕ ਵੀ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਏ। ਸੋਸ਼ਲ ਮੀਡੀਆ ਵੀ #NCCremembersJallianwala ਨਾਲ ਭਰ ਗਿਆ।
ਇਸ ਮੌਕੇ ਐੱਨਸੀਸੀ ਨੇ 'ਸਿੰਗਲ ਯੂਜ਼ ਪਲਾਸਟਿਕ' ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਅਖਿਲ ਭਾਰਤੀ ਮੁਹਿੰਮ ਵੀ ਸ਼ੁਰੂ ਕੀਤੀ। ‘ਪਲੱਗ ਰਨਸ’ ਅਤੇ ਸਫ਼ਾਈ ਦਾ ਸੰਦੇਸ਼ ਫੈਲਾਉਣ ਅਤੇ 'ਸਿੰਗਲ ਯੂਜ਼ ਪਲਾਸਟਿਕ' ਨੂੰ ਖਤਮ ਕਰਨ ਦੇ ਉਦੇਸ਼ ਨਾਲ ਕੈਡਿਟ ਇਨ੍ਹਾਂ 75 ਸਥਾਨਾਂ 'ਤੇ ਇਕੱਠੇ ਹੋਏ। ਇਹ ਸੁਨੇਹਾ ਸੋਸ਼ਲ ਮੀਡੀਆ 'ਤੇ #NCCagainstPlastic ਰਾਹੀਂ ਫੈਲਾਇਆ ਗਿਆ।
ਦੇਸ਼ ਦੇ ਇੱਕ ਪ੍ਰਮੁੱਖ ਵਰਦੀਧਾਰੀ ਯੁਵਾ ਸੰਗਠਨ ਐੱਨਸੀਸੀ ਨੇ ਸ਼ੁਰੂਆਤ ਤੋਂ ਹੀ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ। ਇਸ ਨੇ ਲੱਖਾਂ ਨੌਜਵਾਨਾਂ ਨੂੰ ਆਪਣੇ ਚਰਿੱਤਰ ਨੂੰ ਰੂਪ ਦੇਣ ਅਤੇ 'ਏਕਤਾ ਅਤੇ ਅਨੁਸ਼ਾਸਨ' ਦਾ ਰਾਹ ਦਿਖਾਉਂਦੇ ਹੋਏ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ। ਇਸ ਨੇ ਜਲ ਸੰਭਾਲ, ਵਾਤਾਵਰਣ ਦੀ ਰੱਖਿਆ, ਡਿਜੀਟਲ ਜਾਗਰੂਕਤਾ ਅਤੇ ਸਵੱਛਤਾ ਅਭਿਆਨ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਸ਼ਲਾਘਾਯੋਗ ਯੋਗਦਾਨ ਪਾਇਆ ਹੈ।
********************
ਏਬੀਬੀ/ਕੇਏ/ਡੀਕੇ/ਸਾਵੀ/ਏਡੀਏ
(Release ID: 1711635)
Visitor Counter : 229