ਖੇਤੀਬਾੜੀ ਮੰਤਰਾਲਾ

ਪਹਿਲੀ ਵਾਰ ਰਾਸ਼ਟਰੀ ਸਹਿਕਾਰੀ ਵਿਕਾਸ ਕਾਰਪੋਰੇਸ਼ਨ (ਐੱਨਸੀਡੀਸੀ) ਨੇ ਡੋਯਸ਼ੇ (Deustsche) ਬੈਂਕ ਤੋਂ 68.87 ਮਿਲੀਅਨ ਯੂਰੋ (600 ਕਰੋੜ ਰੁਪਏ) ਦਾ ਕਰਜ਼ਾ ਲਿਆ


ਇਹ ਸਮਝੌਤਾ ਭਾਰਤ-ਜਰਮਨ ਸਬੰਧਾਂ ਨੂੰ ਮਜ਼ਬੂਤ ਕਰੇਗਾ: ਨਰੇਂਦਰ ਸਿੰਘ ਤੋਮਰ

ਐੱਨਸੀਡੀਸੀ ਅਤੇ ਇੰਡੀਅਨ ਚੈਂਬਰਜ਼ ਆਵ੍ ਕਮਰਸ (ਆਈਸੀਸੀ) ਦੇ ਦਰਮਿਆਨ ਸਮਝੌਤਾ

Posted On: 13 APR 2021 5:08PM by PIB Chandigarh


A group of people standing around a table with boxes on it

Description automatically generated with medium confidence

 

ਰਾਸ਼ਟਰੀ ਸਹਿਕਾਰੀ ਵਿਕਾਸ ਕਾਰਪੋਰੇਸ਼ਨ (ਐੱਨਸੀਡੀਸੀ) ਨੇ ਦੇਸ਼ ਦੇ ਕਾਪੋਰੇਟਿਵਸ ਨੂੰ ਅਦਾਇਗੀ ਦੇਣ ਲਈ ਜਰਮਨੀ ਦੇ ਸਭ ਤੋਂ ਵੱਡੇ ਬੈਂਕ -ਡੋਯਸ਼ੇ ਬੈਂਕ ਤੋਂ 68.87 ਮਿਲੀਅਨ ਯੂਰੋ (600 ਕਰੋੜ ਰੁਪਏ) ਦਾ ਕਰਜ਼ਾ ਪ੍ਰਾਪਤ ਕੀਤਾ ਹੈ। ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੀ ਹਾਜ਼ਰੀ ਵਿੱਚ ਐੱਨਸੀਡੀਸੀ ਅਤੇ ਜਰਮਨ ਬੈਂਕ ਦਰਮਿਆਨ ਇੱਕ ਸਮਝੌਤਾ ਹੋਇਆ। ਮੰਤਰੀ ਨੇ ਕਿਸਾਨਾਂ ਦੇ ਮੰਡੀਆਂ ਨਾਲਸੰਪਰਕ ਵਧਾਉਣ ਲਈ ਇੰਡੀਅਨ ਚੈਂਬਰ ਆਵ੍ ਕਮਰਸ ਅਤੇ ਐੱਨਸੀਡੀਸੀ ਦਰਮਿਆਨ ਇੱਕ ਸਮਝੌਤੇ ’ਤੇ ਹਸਤਾਖਰ ਕਰਨ ਦੀ ਪ੍ਰਧਾਨਗੀ ਕੀਤੀ।

 

A group of people standing around a table

Description automatically generated with low confidence

 

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤੀ ਖੇਤੀਬਾੜੀ ਨੂੰ ਅਤੇ ਜਰਮਨੀ ਨਾਲ ਉਸ ਦੇ ਆਰਥਿਕ ਸਬੰਧਾਂ ਨੂੰ ਇੱਕ ਨਵਾਂ ਵਿਜ਼ਨ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਈਸੀਸੀ ਅਤੇ ਡੋਯਸ਼ੇ ਬੈਂਕ ਨਾਲ ਐੱਨਸੀਡੀਸੀ ਸਮਝੌਤਿਆਂ ਰਾਹੀਂ ਦੇਸ਼ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਕਿਸਾਨ ਉਤਪਾਦਕ ਸੰਸਥਾਵਾਂ ਸੌਖਾ ਕਰਜ਼ਾ ਲੈ ਸਕਣਗੀਆਂ ਅਤੇ ਮੰਡੀ ਤੱਕ ਪਹੁੰਚ ਕਰ ਸਕਣਗੀਆਂ, ਇਸ ਨਾਲ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਸਹਾਇਤਾ ਹੋਵੇਗੀ।

ਇਹ ਪਹਿਲੀ ਵਾਰ ਹੋਇਆ ਹੈ ਕਿ ਵਿਸ਼ਵ ਦੇ ਸਭ ਤੋਂ ਵੱਡੇ ਯੂਰਪੀਅਨ ਬੈਂਕਾਂ ਨੇ ਐੱਨਸੀਡੀਸੀ ਨੂੰ ਕਰਜ਼ਾ ਦਿੱਤਾ ਹੈ, ਇਸ ਤਰ੍ਹਾਂ ਇਹ ਭਾਰਤੀ ਵਿਕਾਸ ਵਿੱਤ ਸੰਸਥਾ ਵਿੱਚ ਗਲੋਬਲ ਵਿੱਤੀ ਸੰਸਥਾ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ, ਖ਼ਾਸ ਕਰਕੇ ਉਸ ਸਮੇਂ ਜਦੋਂ ਕੋਵਿਡ-19 ਮਹਾਮਾਰੀ ਦੇ ਕਾਰਨ ਪੈਦਾ ਹੋਏ ਵਿਸ਼ਵ ਵਿਆਪੀ ਆਰਥਿਕ ਸੰਕਟ ਨੇ ਕਰਜ਼ਾ ਦੇਣ ਨੂੰ ਇੱਕ ਚੁਣੌਤੀ ਭਰਪੂਰ ਬਣਾਇਆ ਹੋਇਆ ਹੈ।

 

ਡੋਯਸ਼ੇ ਬੈਂਕ ਦੀ ਭਾਰਤ ਵਿੱਚ ਪਹਿਲ ਪਿਛਲੇ ਕਈ ਸਾਲਾਂ ਵਿੱਚ ਭਾਰਤ ਵਿੱਚ ਜਰਮਨ ਕੰਪਨੀਆਂ ਦੁਆਰਾ ਦਰਸਾਏ ਗਏ ਕਈ ਪ੍ਰਮੁੱਖ ਵਪਾਰਕ ਹਿੱਤਾਂ ਵਿੱਚੋਂ ਇੱਕ ਹੈ। ਅੱਜ, 1700 ਤੋਂ ਵੱਧ ਜਰਮਨ ਕੰਪਨੀਆਂ ਭਾਰਤ ਵਿੱਚ ਸਰਗਰਮ ਹਨ, ਜੋ ਲਗਭਗ ਸਿੱਧੇ ਅਤੇ ਅਪ੍ਰਤੱਖ ਤੌਰ ‘ਤੇ 4 ਲੱਖ ਨੌਕਰੀਆਂ ਪ੍ਰਦਾਨ ਕਰ ਰਹੀਆਂ ਹਨ। ਜਰਮਨੀ ਯੂਰਪ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈਅਤੇ ਇਹ ਭਾਰਤ ਦੇ ਚੋਟੀ ਦੇ ਦਸ ਗਲੋਬਲ ਵਪਾਰ ਭਾਈਵਾਲਾਂ ਵਿੱਚੋਂ ਇੱਕ ਹੈ।

 

1963 ਵਿੱਚ ਸਥਾਪਿਤ ਕੀਤੀ ਗਈ, ਐੱਨਸੀਡੀਸੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਧੀਨ ਇੱਕ ਵਿਕਾਸ ਵਿੱਤ ਵਿਧਾਨਿਕ ਸੰਸਥਾ ਹੈ। ਇਸ ਨੇ 2014 ਤੋਂ ਵੱਖ-ਵੱਖ ਅਕਾਰ ਦੇ ਕਾਪੋਰੇਟਿਵਜ਼ ਨੂੰ 16 ਅਰਬ ਯੂਰੋ ਦੇ ਕਰਜ਼ੇ ਦਿੱਤੇ ਹਨ। ਜ਼ੀਰੋ ਸ਼ੁੱਧ ਐੱਨਪੀਏ ਦੇ ਨਾਲ, ਐੱਨਸੀਡੀਸੀ ਦੀ ਪੂਰੇ ਭਾਰਤ ਵਿੱਚ ਮੌਜੂਦਗੀ ਹੈ ਅਤੇ ਇਸ ਕੋਲ ਸਾਰੇ ਰਾਜਾਂ ਦੇ ਲਈ 18 ਖੇਤਰੀ ਡਾਇਰੈਕਟੋਰੇਟ ਹਨ।

 

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀਸ਼੍ਰੀ ਕੈਲਾਸ਼ ਚੌਧਰੀ, ਭਾਰਤ ਸਰਕਾਰ ਦੇ ਡੀਏਸੀ ਅਤੇ ਐੱਫਡਬਲਿਊ ਦੇ ਸਕੱਤਰ ਸ਼੍ਰੀ ਸੰਜੈ ਅਗਰਵਾਲ, ਐੱਨਸੀਡੀਸੀ ਦੇ ਐੱਮਡੀ ਸ਼੍ਰੀ ਸੰਦੀਪ ਕੁਮਾਰ ਨਾਇਕ ਅਤੇ ਐੱਨਸੀਯੂਆਈ ਦੇ ਪ੍ਰਧਾਨ ਸ਼੍ਰੀ ਦਿਲੀਪ ਸੰਘਾਣੀ ਵੀ ਇਸ ਮੌਕੇ ਹਾਜ਼ਰ ਸਨ।

 

**********************************

 

ਏਪੀਐੱਸ


(Release ID: 1711634) Visitor Counter : 128


Read this release in: English , Urdu , Hindi , Telugu