ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨੈਸ਼ਨਲ ਫਿਲਮ ਆਰਕਾਈਵ ਆਵ੍ ਇੰਡੀਆ (ਐੱਨਐੱਫਏਆਈ) ਦੇ ਸੰਗ੍ਰਹਿ ਵਿੱਚ ਡਾ. ਬਾਬਾ ਸਾਹੇਬ ਅੰਬੇਡਕਰ ਦੀ 1968 ਦੀ ਇੱਕ ਦੁਰਲਭ ਸ਼ੌਰਟ ਫਿਲਮ
Posted On:
13 APR 2021 5:36PM by PIB Chandigarh
ਡਾ. ਬਾਬਾ ਸਾਹੇਬ ਅੰਬੇਡਕਰ ’ਤੇ ਸਾਲ 1968 ਵਿੱਚ ਬਣੀ ਇੱਕ ਦੁਰਲਭ ਸ਼ਾਰਟ ਫਿਲਮ ਨੂੰ ਨੈਸ਼ਨਲ ਫਿਲਮ ਆਰਕਾਈਵ ਆਵ੍ ਇੰਡੀਆ (ਐੱਨਐੱਫਏਆਈ) ਨੇ ਹਾਸਲ ਕਰ ਲਿਆ ਹੈ। ਮਰਾਠੀ ਵਿੱਚ ਬਣੀ ਫਿਲਮ ਦਾ ਸਿਰਲੇਖ ਹੈ ‘ਮਹਾਪੁਰਸ਼ ਡਾ. ਅੰਬੇਡਕਰ’ ਇਸ ਨੂੰ ਜੁਲਾਈ 1968 ਵਿੱਚ ਮਹਾਰਾਸ਼ਟਰ ਸਰਕਾਰ ਦੇ ਪਬਲੀਸਿਟੀ ਦੇ ਡਾਇਰੈਕਟਰ ਦੁਆਰਾ ਬਣਾਇਆ ਗਿਆ ਸੀ। ਵਟਕਾਰ ਪ੍ਰੋਡਕਸ਼ਨਸ ਦੇ ਬੈਨਰ ਹੇਠ ਨਾਮਦੇਵ ਵਟਕਾਰ ਦੁਆਰਾ ਨਿਰਦੇਸ਼ਿਤ, 18 ਮਿੰਟ ਦੀ ਲਘੂ ਫਿਲਮ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਦੱਤਾ ਡਾਵਜੇਕਰ ਨੇ ਦਿੱਤਾ ਸੀ।
ਦਿੱਗਜ ਫਿਲਮ ਕਲਾਕਾਰ ਡੇਵਿਡ ਅਬਰਾਹਿਮ ਇਸ ਫਿਲਮ ਲਈ ਕਥਾਕਾਰ ਸਨ। ਨਾਮਦੇਵ ਵਟਕਾਰ ਮਰਾਠੀ ਫਿਲਮ ਇੰਡਸਟ੍ਰੀ ਦੇ ਇੱਕ ਵੈਟਰਨ ਅਦਾਕਾਰ ਅਤੇ ਡਾਇਰੈਕਟਰ ਸਨ ਜਿਨ੍ਹਾਂ ਨੇ 1957 ਵਿੱਚ ਸੁਲੋਚਨਾ ਦੀ ਅਦਾਕਾਰੀ ਨਾਲ ‘ਆਹੇਰ’ ਅਤੇ 1956 ਵਿੱਚ ਹੰਸਾ ਵਾਡਕਰ ਦੀ ਅਦਾਕਾਰੀ ਵਾਲੀ ‘ਮੁਲਗਾ’ ਜਿਹੀਆਂ ਫਿਲਮਾਂ ਲਿਖੀਆਂ ਅਤੇ ਨਿਰਦੇਸ਼ਿਤ ਕੀਤੀਆਂ। ਉਨ੍ਹਾਂ ਨੇ 1952 ਵਿੱਚ ਪੀ.ਐੱਲ. ਦੇਸ਼ਪਾਂਡੇ ਨਾਲ ਰਾਮ ਗਬਾਲੇ ਫਿਲਮ ਘਰਧਾਨੀ ਦੀ ਕਹਾਣੀ ਵੀ ਲਿਖੀ ਸੀ।
ਐੱਨਐੱਫਏਆਈ ਦੇ ਡਾਇਰੈਕਟਰ ਪ੍ਰਕਾਸ਼ ਮੈਗਡਮ ਨੇ ਕਿਹਾ, “ਡਾ. ਬੀ.ਆਰ. ਅੰਬੇਡਕਰ ’ਤੇ ਬਣੀ ਇਹ ਫਿਲਮ ਬਹੁਤ ਸਮੇਂ ਸਿਰ ਖੋਜੀ ਗਈ ਹੈ। ਜਦੋਂ ਅਸੀਂ 14 ਅਪ੍ਰੈਲ ਨੂੰ ਭਾਰਤੀ ਸੰਵਿਧਾਨ ਦੇ ਮੁੱਖ ਆਰਕੀਟੈਕਟ ਦੀ 130ਵੀਂ ਜਯੰਤੀ ਮਨਾ ਰਹੇ ਹਾਂ। ਸ਼ਾਰਟ ਫਿਲਮ ਨੇ ਡਾ. ਅੰਬੇਡਕਰ ਦੀ ਜ਼ਿੰਦਗੀ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਦਰਸਾਇਆ ਹੈ ਅਤੇ ਉਨ੍ਹਾਂ ਦੇ ਬਾਅਦ ਦੇ ਸਾਲਾਂ ਦੀ ਲਾਈਵ ਫੁਟੇਜ ਵੀ ਹੈ। ਫਿਲਮ ਦੇ ਵਿਜ਼ੂਅਲਸ ਵਿੱਚ ਡਾ. ਅੰਬੇਡਕਰ ਦੇ ਬੁੱਧ ਧਰਮ ਨੂੰ ਅਪਣਾਉਣ ਅਤੇ ਨੇਪਾਲ ਯਾਤਰਾ ਦੇ ਕਲੋਜ਼-ਅੱਪ ਸ਼ੌਟ ਹੋਣ ਦੇ ਨਾਲ ਹੀ ਮੁੰਬਈ ਦੇ ਦਾਦਰ ਚੌਪਟੀ ਵਿਖੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਜਲੂਸ ਦੇ ਦ੍ਰਿਸ਼ ਵੀ ਹਨ। ਮਧੁਕਰ ਖਾਮਕਰ ਨੇ ਫਿਲਮ ਦੀ ਸਿਨੇਮੈਟੋਗ੍ਰਾਫ਼ੀ ਕੀਤੀ ਜਦੋਂਕਿ ਜੀ.ਜੀ. ਪਾਟਿਲ ਨੇ ਫਿਲਮ ਦਾ ਸੰਪਾਦਨ ਕੀਤਾ।
ਪ੍ਰਕਾਸ਼ ਮੈਗਡਮ ਨੇ ਦੱਸਿਆ, “ਫਿਲਮ ਅਸਲ ਵਿੱਚ 35 ਐੱਮਐੱਮ ਦੇ ਫਾਰਮੈੱਟ ਵਿੱਚ ਬਣੀ ਸੀ, ਪਰ ਜੋ ਅਸੀਂ ਪਾਇਆ ਹੈ ਉਹ ਸ਼ਾਇਦ 16 ਐੱਮਐੱਮ ਦੀ ਕਾਪੀ ਹੈ ਜੋ ਸ਼ਾਇਦ ਗ੍ਰਾਮੀਣ ਖੇਤਰਾਂ ਵਿੱਚ ਵੰਡਣ ਲਈ ਸੀ। ਫਿਲਮ ਦੀ ਸਥਿਤੀ ਦਰਮਿਆਨੀ ਹੈ ਅਤੇ ਅਸੀਂ ਇਸ ਨੂੰ ਜਲਦੀ ਹੀ ਡਿਜੀਟਾਈਜ਼ ਕਰਨ ਦੀ ਯੋਜਨਾ ਬਣਾ ਰਹੇ ਹਾਂ ਤਾਂ ਜੋ ਇਸ ਨੂੰ ਲੋਕਾਂ ਤੱਕ ਪਹੁੰਚਿਆ ਜਾ ਸਕੇ।” ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਵਿਅਕਤੀਗਤ ਕਲੈਕਟਰਾਂ ਅਤੇ ਡਿਸਟ੍ਰੀਬਿਊਟਰਾਂ ਅਤੇ ਹੋਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅੱਗੇ ਆਉਣ ਅਤੇ ਐੱਨਐੱਫਏਆਈ ਵਿਖੇ ਫਿਲਮਾਂ ਜਾਂ ਫੁਟੇਜ ਜਮ੍ਹਾਂ ਕਰਨ ਤਾਕਿ ਇਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
*****
ਸੌਰਭ ਸਿੰਘ
(Release ID: 1711632)
Visitor Counter : 105