ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਟੀ ਬੀ ਮੁਕਤ ਭਾਰਤ


ਡਾਕਟਰ ਹਰਸ਼ ਵਰਧਨ ਨੇ ਟੀ ਬੀ ਤਕਨੀਕੀ ਮਾਹਰ ਨੈੱਟਵਰਕ ਨੂੰ ਸੰਬੋਧਨ ਕੀਤਾ

ਵਿਸ਼ਵ ਸਿਹਤ ਸੰਸਥਾ ਦੇ ਪੋਲੀਓ ਖਾਤਮੇ ਲਈ ਯੋਗਦਾਨ ਅਤੇ ਕੋਵਿਡ ਪ੍ਰਬੰਧਨ ਦੀ ਸ਼ਲਾਘਾ ਕੀਤੀ

"ਇਸ ਜਨ ਅੰਦੋਲਨ ਦੀ ਸਫਲਤਾ ਕੇਵਲ ਜ਼ਮੀਨੀ ਪੱਧਰ ਤੇ ਵਸੋਂ ਤੱਕ ਗਤੀਵਿਧੀਆਂ ਪਹੁੰਚਣ ਤੇ ਨਿਰਭਰ ਕਰਦੀ ਹੈ"

ਭਾਰਤ ਵਿੱਚੋਂ ਟੀ ਬੀ ਦੇ ਖਾਤਮੇ ਦੇ ਪੂਰੇ ਵਿਸ਼ਵ ਲਈ ਡੂੰਘੇ ਸਿੱਟੇ ਨਿਕਲਣਗੇ

Posted On: 13 APR 2021 2:49PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਰਫੰਸ ਰਾਹੀਂ ਦੇਸ਼ ਭਰ ਦੇ ਟੀ ਬੀ ਤਕਨੀਕੀ ਮਾਹਰਾਂ ਦੀਆਂ ਨੈੱਟਵਰਕ ਟੀਮਾਂ ਜਿਹਨਾਂ ਵਿੱਚ ਡਬਲਯੁ ਐੱਚ ਓ — ਟੀ ਬੀ ਲਈ ਕੌਮੀ ਪੇਸ਼ੇਵਰਾਨਾ ਅਧਿਕਾਰੀ ਅਤੇ ਮਾਹਰ ਸ਼ਾਮਲ ਹਨ, ਨੂੰ ਸੰਬੋਧਨ ਕੀਤਾ । ਉਹਨਾਂ ਨਾਲ ਡਬਲਯੁ ਐੱਚ ਓ — ਸੀਰੋ ਦੇ ਖੇਤਰੀ ਡਾਇਰੈਕਰ ਡਾਕਟਰ ਪੂਨਮ ਖੇਤਰਪਾਲ ਸਿੰਘ , ਭਾਰਤ ਵਿੱਚ ਡਬਲਯੁ ਐੱਚ ਓ ਦੇ ਪ੍ਰਤੀਨਿੱਧ ਡਾਕਟਰ ਰੋਡਰਿਕੋ ਆਫਰਿਨ ਵੀ ਸ਼ਾਮਲ ਸਨ ।

m_862011198238405089gmail-Picture 1

ਸ਼ੁਰੂ ਵਿੱਚ ਡਾਕਟਰ ਹਰਸ਼ ਵਰਧਨ ਨੇ 2025 ਤੱਕ ਟੀ ਬੀ ਨੂੰ ਖ਼ਤਮ ਕਰਨ ਲਈ ਭਾਰਤ ਵਿੱਚ ਇਸ ਦੇ ਸਫ਼ਰ ਨੂੰ ਲਗਾਤਾਰ ਸਹਾਇਤਾ ਦੇਣ ਲਈ ਡਬਲਯੁ ਐੱਚ ਓ ਨੂੰ ਵਧਾਈ ਦਿੱਤੀ । ਉਹਨਾਂ ਨੇ ਸੰਸਥਾ ਵੱਲੋਂ ਆਈ ਸੀ ਐੱਮ ਆਰ ਅਤੇ ਹਾਲ ਹੀ ਵਿੱਚ ਸਬ ਨੈਸ਼ਨਲ ਡੀਸੀਜ਼ ਸਰਟੀਫਿਕੇਸ਼ਨ ਕਰਵਾਉਣ ਲਈ ਇੰਡੀਅਨ ਐਸੋਸੀਏਸ਼ਨ ਆਫ ਪ੍ਰੀਵੈਂਟਿਵ ਐਂਡ ਸੋਸ਼ਲ ਮੈਡੀਸਿਨ ਲਈ ਕੀਤੀ ਸਹਾਇਤਾ ਲਈ ਵੀ ਧੰਨਵਾਦ ਕੀਤਾ । ਉਹਨਾਂ ਕਿਹਾ ,"ਅਸੀਂ ਹੁਣ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਅਤੇ ਜੰਮੂ ਵਿਚਲੇ ਇੱਕ ਜਿ਼ਲ੍ਹਾ ਬਡਗਾਮ ਅਤੇ ਕਸ਼ਮੀਰ ਨੂੰ ਟੀ ਬੀ ਮੁਕਤ ਐਲਾਨਿਆ ਹੈ"।
ਡਾਕਟਰ ਹਰਸ਼ ਵਰਧਨ ਨੇ ਇਸ ਦਾ ਵੀ ਵੇਰਵਾ ਦਿੱਤਾ ਕਿ ਕਿਵੇਂ ਡਬਲਯੁ ਐੱਚ ਓ ਸਾਰੇ ਸਿਹਤ ਮਾਮਲਿਆਂ ਵਿੱਚ ਬਦਲਾਅ ਲਈ ਲਗਾਤਾਰ ਸਰੋਤ ਬਣਿਆ ਰਿਹਾ ਹੈ ,"ਤਕਨੀਕੀ ਸਹਾਇਤਾ , ਖੋਜ , ਨੀਤੀ , ਨਿਗਰਾਨੀ ਅਤੇ ਮੁਲਾਂਕਣ , ਜਨਤਕ ਸਿਹਤ ਕਮਿਨਿਊਕੇਸ਼ਨ ਲਈ ਸਮਰੱਥਾ ਉਸਾਰਨ ਅਤੇ ਜਾਣਕਾਰੀ ਪ੍ਰਦਾਨ ਤੱਕ ਡਬਲਯੁ ਐੱਚ ਓ ਹਰੇਕ ਥਾਂ ਸਾਡੀ ਸਹਾਇਤਾ ਕਰਦਾ ਰਿਹਾ ਹੈ । ਭਾਵੇਂ ਇਹ ਕੌਮੀ ਸਿਹਤ ਨੀਤੀ ਬਣਾਉਣਾ ਹੋਵੇ ਜਾਂ ਪਹਿਲਕਦਮੀਆਂ ਜਿਵੇਂ ਆਯੁਸ਼ਮਾਨ ਭਾਰਤ , ਸਿਹਤ ਅਤੇ ਵੈਲਨੈੱਸ ਸੈਂਟਰਜ਼ ਦੁਆਰਾ ਪ੍ਰਾਇਮਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ , ਡਿਜੀਟਲ ਸਿਹਤ ਨੂੰ ਉਤਸ਼ਾਹ ਦੇਣਾ ਹੋਵੇ"। ਇਸ ਸੰਦਰਭ ਵਿੱਚ ਉਹਨਾਂ ਨੇ ਆਪਣੇ ਦਿੱਲੀ ਦੇ ਸਿਹਤ ਮੰਤਰੀ ਵਜੋਂ ਡਬਲਯੁ ਐੱਚ ਓ ਨਾਲ ਲਾਭਦਾਇਕ ਸਾਂਝ ਨੂੰ ਯਾਦ ਕੀਤਾ । ਜਿਸ ਵੇਲੇ ਡਬਲਯੁ ਐੱਚ ਓ ਵੱਲੋਂ ਭਾਰਤ ਵਿੱਚੋਂ ਪੋਲੀਓ ਮਾਈਲਿਟਿਸ ਖ਼ਤਮ ਕਰਨ ਲਈ ਬੇਮਿਸਾਲ ਯੋਗਦਾਨ ਪਾਇਆ ਗਿਆ ਸੀ । ਪੋਲੀਓ ਮਾਈਲਿਟਿਸ ਦੇ 2009 ਤੋਂ ਪਹਿਲਾਂ ਵਿਸ਼ਵ ਵਿੱਚ 60% ਕੇਸ ਹੋਇਆ ਕਰਦੇ ਸਨ । ਭਾਰਤ 2011 ਤੋਂ ਪੋਲੀਓ ਮੁਕਤ ਹੈ । ਉਹਨਾਂ ਨੇ ਕੋਵਿਡ ਸੰਕਟ ਵਿੱਚ ਵੀ ਡਬਲਯੁ ਐੱਚ ਓ ਵੱਲੋਂ ਦਿੱਤੀ ਗਏ ਸਹਿਯੋਗ ਨੂੰ ਵਿਸਥਾਰਪੂਰਵਕ ਦੱਸਿਆ ।
ਕੌਮੀ ਟੀ ਬੀ ਖਾਤਮਾ ਪ੍ਰੋਗਰਾਮ (ਐੱਨ ਟੀ ਈ ਪੀ), ਜਿਸ ਨੇ ਮਿਸਿੰਗ ਮਾਮਲਿਆਂ ਦੇ ਪਾੜੇ ਨੂੰ ਘੱਟ ਕਰਨ ਲਈ ਮਦਦ ਕੀਤੀ ਸੀ ਅਤੇ ਸਫਲਤਾਪੂਰਵਕ ਇਲਾਜ ਦੇ ਸਿੱਟੇ ਪ੍ਰਾਪਤ ਕੀਤੇ ਸਨ, ਤਹਿਤ ਸਲਾਹਕਾਰ ਨੈੱਟਵਰਕ ਵੱਲੋਂ ਪਾਏ ਗਏ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕਰਦਿਆਂ ਉਹਨਾਂ ਕਿਹਾ ,"ਇਹ ਇੱਕ ਉਤਸ਼ਾਹਜਨਕ ਚਿੰਨ ਹੈ ਅਤੇ ਇਹ ਦਰਸਾਉਂਦਾ ਹੈ ਕਿ ਅਸੀਂ ਹੁਣ ਆਪਣੇ ਸਿਹਤ ਖੇਤਰ ਦੋਨੋਂ (ਜਨਤਕ ਤੇ ਨਿਜੀ) ਦੁਆਰਾ ਟੀ ਬੀ ਮਰੀਜ਼ਾਂ ਲਈ ਵਧੀਆ ਪਹੁੰਚ ਮੁਹੱਈਆ ਕਰਨ ਦੇ ਯੋਗ ਹੋ ਗਏ ਹਾਂ ਅਤੇ ਸਮੂਹਾਂ ਤੱਕ ਆਪਣੇ ਐਕਟਿਵ ਕੇਸ ਫਾਈਡਿੰਗ (ਏ ਸੀ ਐੱਫ) ਅਭਿਆਨਾਂ ਤਹਿਤ ਸਮੂਹਾਂ ਤੱਕ ਪਹੁੰਚ ਸਕਦੇ ਹਾਂ ਅਤੇ ਟੀ ਬੀ ਮਰੀਜ਼ਾਂ ਦੇ ਮੁਫ਼ਤ ਇਲਾਜ ਦੀ ਵਿਵਸਥਾ ਕਰ ਸਕਦੇ ਹਾਂ । ਟੀ ਬੀ ਲਈ ਉਚਿਤ ਜਾਂਚ ਅਤੇ ਝੱਟਪਟ ਇਲਾਜ ਮੁੱਖ ਕੂੰਜੀ ਹੈ, ਸਲਾਹਕਾਰ ਨੈੱਟਵਰਕ ਨੂੰ ਹੁਣ ਜਲਦੀ ਤੋਂ ਜਲਦੀ ਕੇਸਾਂ ਦਾ ਪਤਾ ਲਾਉਣ ਅਤੇ ਨਵੇਂ ਕੇਸਾਂ ਦੇ ਉਭਰਨ ਤੋਂ ਰੋਕਣ ਤੇ ਕੇਂਦਰਿਤ ਹੋਣਾ ਚਾਹੀਦਾ ਹੈ"।
ਡਾਕਟਰ ਹਰਸ਼ ਵਰਧਨ ਨੇ ਜਲਦੀ ਤੋਂ ਜਲਦੀ ਜ਼ਮੀਨੀ ਪੱਧਰ ਤੇ ਵਧਾਉਣ ਯੋਗ ਅਤੇ ਦੁਹਰਾਉਣ ਯੋਗ ਮਾਡਲ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ । ਉਹਨਾਂ ਕਿਹਾ ,"ਟੀ ਬੀ ਜਨ ਅੰਦੋਲਨ ਦੀ ਸਫਲਤਾ ਪੂਰੀ ਤਰ੍ਹਾਂ ਹੇਠਲੇ ਪੱਧਰ ਦੀ ਵਸੋਂ ਤੱਕ ਪਹੁੰਚਣ ਵਾਲੀਆਂ ਗਤੀਵਿਧੀਆਂ ਉੱਤੇ ਨਿਰਭਰ ਕਰਦੀ ਹੈ । ਕਾਰਵਾਈ ਸੂਬਿਆਂ ਦਾ ਧੁਰਾ ਹੈ ਅਤੇ ਇਸ ਤੋਂ ਵੀ ਵੱਧ ਕੇ ਮਹੱਤਵਪੂਰਨ ਹੈ, ਨਾ ਪਹੁੰਚ ਯੋਗ ਖੇਤਰਾਂ ਵਿੱਚ ਪਹੁੰਚਣਾ । ਕੋਈ ਵੀ ਦੋ ਸੂਬੇ ਇੱਕੋ ਜਿਹੇ ਨਹੀਂ ਹਨ ਅਤੇ ਸਾਨੂੰ ਭੁਗੋਲਿਕ ਸਥਿਤੀ ਅਨੁਸਾਰ ਕਾਰਵਾਈਆਂ ਕਰਨ ਦੀ ਲੋੜ ਹੈ ਤਾਂ ਜੋ ਬਹੁਪੱਖੀ ਨਤੀਜੇ ਪ੍ਰਾਪਤ ਕਰਨ ਅਤੇ ਦਿਖਾਈ ਦੇਣ ਯੋਗ ਤੇ ਪਮਾਇਸ਼ ਯੋਗ ਬਦਲਾਅ ਲਿਆਂਦਾ ਜਾ ਸਕੇ" । ਉਹਨਾਂ ਨੇ ਇਹ ਵੀ ਨੋਟ ਕੀਤਾ ਕਿ ਹੁਣ ਸਮਾਂ ਬਿਲਕੁੱਲ ਉਸ ਕੰਮ ਨੂੰ ਉਸਾਰਨ ਲਈ ਢੁੱਕਵਾਂ ਹੈ , ਜਿਸ ਲਈ ਡਬਲਯੁ ਐੱਚ ਓ ਪਿਛਲੇ 70 ਸਾਲ ਤੋਂ ਸਹਾਇਤਾ ਦੇਂਦਾ ਆ ਰਿਹਾ ਹੈ ਅਤੇ ਇਸ ਵਿੱਚ ਚੁਣੇ ਪ੍ਰਤੀਨਿਧਾਂ , ਗ੍ਰਾਮ ਪੰਚਾਇਤਾਂ ਅਤੇ ਹੋਰ ਮੰਤਰਾਲਿਆਂ ਸਮੇਤ ਮੈਡੀਕਲ ਦਖਲਾਂ ਤੋਂ ਇਲਾਵਾ ਭਾਈਵਾਲੀ ਨੂੰ ਵਧਾਇਆ ਜਾਵੇ ।
ਉਹਨਾਂ ਨੇ ਆਪਣਾ ਭਾਸ਼ਨ ਇਸ ਗੱਲ ਤੇ ਜ਼ੋਰ ਦਿੰਦਿਆਂ ਖ਼ਤਮ ਕੀਤਾ ਕਿ ਭਾਰਤ ਵਿੱਚੋਂ ਟੀ ਬੀ ਦਾ ਖਾਤਮਾ ਕਰਨਾ ਇਸ ਦੇਸ਼ ਲਈ ਹੀ ਕੇਵਲ ਮਹੱਤਵਪੂਰਨ ਨਹੀਂ ਹੈ ਬਲਕਿ ਇਸ ਤੇ ਸਮੁੱਚੇ ਵਿਸ਼ਵ ਲਈ ਵੀ ਡੂੰਘੇ ਸਿੱਟੇ ਹੋਣਗੇ ਅਤੇ ਛੋਟੇ ਮੁਲਕਾਂ ਨੂੰ ਇਸ ਲਈ ਵੱਡੀ ਪੱਧਰ ਤੇ ਉਤਸ਼ਾਹਿਤ ਕਰੇਗਾ ।
ਉਹਨਾਂ ਨੇ ਟੀ ਬੀ ਖਿਲਾਫ ਭਾਰਤ ਦੀ ਸਹਾਇਤਾ ਲਈ ਨੀਤੀ ਨੂੰ ਲਾਗੂ ਕਰਨ ,ਖੋਜ ਹਸਪਤਾਲਾਂ , ਸੂਬਿਆਂ ਤੇ ਜਿ਼ਲ੍ਹਾ ਤੇ ਪੇਂਡੂ ਜ਼ਮੀਨੀ ਪੱਧਰ ਤੇ ਵੱਖ ਵੱਖ ਸਮਰੱਥਾਵਾਂ ਵਿੱਚ ਨੈੱਟਵਰਕ ਦੇ ਹਰੇਕ ਵਿਅਕਤੀ ਵੱਲੋਂ ਕੀਤੇ ਕੰਮ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਬੇਨਤੀ ਕੀਤੀ ਕਿ ਟੀ ਬੀ ਜਨ ਅੰਦੋਲਨ ਨੂੰ ਸਫਲ ਬਣਾਉਣ ਲਈ ਪੂਰੀ ਤਵੱਜੋਂ ਦਿੱਤੀ ਜਾਵੇ ।
ਡਾਕਟਰ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਭਾਰਤ ਦੀ ਟੀ ਬੀ ਨੂੰ ਖ਼ਤਮ ਕਰਨ ਲਈ ਸਿਆਸੀ ਵਚਨਬੱਧਤਾ (105 ਮਿਲੀਅਨ ਅਮਰੀਕੀ ਡਾਲਰ ਤੋਂ 458 ਮਿਲੀਅਨ ਅਮਰੀਕੀ ਡਾਲਰ) 2016—18 ਸਮੇਂ ਦਰਮਿਆਨ ਟੀ ਬੀ ਲਈ ਬਜਟ ਅਲਾਟਮੈਂਟ 4 ਗੁਣਾ ਤੋਂ ਵਧੇਰੇ ਰੱਖਣਾ ਦਰਸਾਉਂਦੀ ਹੈ । ਉਹਨਾਂ ਨੇ ਇਹ ਵੀ ਕਿਹਾ ਕਿ ਇਸ ਰਾਸ਼ੀ ਨੇ ਇਹ ਯਕੀਨੀ ਬਣਾਇਆ ਕਿ ਡਬਲਯੁ ਐੱਚ ਓ ਟੀ ਬੀ ਸਲਾਹਕਾਰ ਨੈੱਟਵਰਕ ਗੁਜ਼ਾਰੇ ਲਈ ਕਿਸੇ ਹੋਰ ਦਾਨੀ ਸਰੋਤ ਤੇ ਨਿਰਭਰ ਨਹੀਂ ਸਨ ।
ਸ਼੍ਰੀ ਸੁਨੀਲ ਕੁਮਾਰ , ਡਾਇਰੈਕਟਰ ਜਨਰਲ ਸਿਹਤ ਸੇਵਾਵਾਂ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਸ਼ਾਮਲ ਹੋਏ ।

 

******************************

ਐੱਮ ਵੀ



(Release ID: 1711490) Visitor Counter : 187