ਵਿੱਤ ਮੰਤਰਾਲਾ
ਵਿੱਤ ਵਰ੍ਹੇ 2020-21 ਲਈ ਪ੍ਰੋਵੀਜ਼ਨਲ ਨੈੱਟ ਇਨਡਾਇਰੈਕਟ ਟੈਕਸ ਕਲੈਕਸ਼ਨਸ (ਜੀਐੱਸਟੀ ਅਤੇ ਨਾਨ-ਜੀਐੱਸਟੀ) ਵਿੱਤ ਵਰ੍ਹੇ 2019- 20 ਦੀਆਂ ਅਸਲ ਮਾਲੀਆ ਪ੍ਰਾਪਤੀਆਂ ਦੇ ਮੁਕਾਬਲੇ 12% ਤੋਂ ਵੱਧ ਦਾ ਵਾਧਾ ਦਰਸਾਉਂਦੀ ਹੈ
ਨੈੱਟ ਇਨਡਾਇਰੈਕਟ ਟੈਕਸ ਕਲੈਕਸ਼ਨਸ ਵਿੱਤ ਵਰ੍ਹੇ 2020-21 ਦੇ ਇਨਡਾਇਰੈਕਟ ਟੈਕਸਾਂ ਦੇ ਲਈ 9.89 ਲੱਖ ਕਰੋੜ ਰੁਪਏ ਦੇ ਰੀਵਾਈਜ਼ਡ ਐਸਟੀਮੇਟਸ ਦੇ 108.2% ਨੂੰ ਦਰਸਾਉਂਦਾ ਹੈ
Posted On:
13 APR 2021 12:01PM by PIB Chandigarh
ਵਿੱਤ ਵਰ੍ਹੇ 2020-21 ਦੇ ਲਈ ਇਨਡਾਇਰੈਕਟ ਟੈਕਸ ਕਲੈਕਸ਼ਨਸ (ਜੀਐੱਸਟੀ ਅਤੇ ਨਾਨ-ਜੀਐੱਸਟੀ) ਦੇ ਆਰਜ਼ੀ ਅੰਕੜੇ ਦਰਸਾਉਂਦੇ ਹਨ ਕਿ ਵਿੱਤ ਵਰ੍ਹੇ 2019-20 ਦੇ 9.54 ਲੱਖ ਕਰੋੜ ਦੇ ਮੁਕਾਬਲੇ ਨੈੱਟ ਰੈਵੇਨਿਊ ਕਲੈਕਸ਼ਨ 2020-21 ਦੇ ਲਈ 10.71 ਲੱਖ ਕਰੋੜ ਰੁਪਏ ਰਹੇ ਹਨ, ਜਿਸ ਵਿੱਚ 12.3% ਦਾ ਵਾਧਾ ਦਰਜ ਹੋਇਆ ਹੈ। ਵਿੱਤ ਵਰ੍ਹੇ 2020-21 ਦੇ ਲਈ ਨੈੱਟ ਇਨਡਾਇਰੈਕਟ ਟੈਕਸ ਕਲੈਕਸ਼ਨ ਦਰਸਾਉਂਦਾ ਹੈ ਕਿ ਵਿੱਤ ਵਰ੍ਹੇ 2020-21 ਦੇ ਲਈ ਇਨਡਾਇਰੈਕਟ ਟੈਕਸਾਂ ਦੇ ਰੀਵਾਈਜ਼ਡ ਐਸਟੀਮੇਟਸ (ਆਰਈ) ਦਾ 108.2% ਪ੍ਰਾਪਤ ਹੋਇਆ ਹੈ।
ਕਸਟਮ ਦੇ ਸਬੰਧ ਵਿੱਚ, ਵਿੱਤ ਵਰ੍ਹੇ 2020-21 ਦੇ ਦੌਰਾਨ ਨੈੱਟ ਟੈਕਸਾਂ ਦੀ ਕਲੈਕਸ਼ਨ 1.32 ਲੱਖ ਕਰੋੜ ਰੁਪਏ ਰਹੀ ਜੋ ਪਿਛਲੇ ਵਿੱਤ ਵਰ੍ਹੇ ਦੌਰਾਨ 1.09 ਲੱਖ ਕਰੋੜ ਰੁਪਏ ਸੀ, ਜਿਸ ਵਿੱਚ ਲਗਭਗ 21% ਦਾ ਵਾਧਾ ਦਰਜ ਕੀਤਾ ਗਿਆ ਹੈ।
ਵਿੱਤ ਵਰ੍ਹੇ 2020-21 ਦੌਰਾਨ ਕੇਂਦਰੀ ਆਬਕਾਰੀ ਅਤੇ ਸੇਵਾ ਕਰ (ਬਕਾਏ) ਦੇ ਅਧਾਰ ’ਤੇ ਨੈੱਟ ਟੈਕਸ ਕਲੈਕਸ਼ਨ ਪਿਛਲੇ ਵਿੱਤ ਵਰ੍ਹੇ ਦੇ 2.45 ਲੱਖ ਕਰੋੜ ਰੁਪਏ ਦੇ ਮੁਕਾਬਲੇ 3.91 ਲੱਖ ਕਰੋੜ ਰੁਪਏ ਰਹੀ, ਇਸ ਤਰ੍ਹਾਂ 59% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ।
ਵਿੱਤ ਵਰ੍ਹੇ 2020-21 ਦੇ ਦੌਰਾਨ ਕੇਂਦਰ ਦੇ ਜੀਐੱਸਟੀ (ਸੀਜੀਐੱਸਟੀ + ਆਈਜੀਐੱਸਟੀ + ਮੁਆਵਜ਼ਾ ਸੈੱਸ) ਦੇ ਅਕਾਊਂਟ ਉੱਤੇ ਸ਼ੁੱਧ ਟੈਕਸ ਪਿਛਲੇ ਵਿੱਤੀ ਵਰ੍ਹੇ ਦੇ 5.99 ਲੱਖ ਕਰੋੜ ਰੁਪਏ ਦੇ ਮੁਕਾਬਲੇ 5.48 ਲੱਖ ਕਰੋੜ ਰੁਪਏ ਹੈ। ਵਿੱਤ ਵਰ੍ਹੇ 2020-21 ਦੇ ਲਈ ਸੀਜੀਐੱਸਟੀ ਅਤੇ ਮੁਆਵਜ਼ਾ ਸੈੱਸ ਸਮੇਤ ਨੈੱਟ ਜੀਐੱਸਟੀ ਕਲੈਕਸ਼ਨ ਦੇ ਰੀਵਾਈਜ਼ਡ ਐਸਟੀਮੇਟਸ 5.15 ਲੱਖ ਕਰੋੜ ਰੁਪਏ ਸਨ, ਇਸ ਤਰ੍ਹਾਂ ਅਸਲ ਜੀਐੱਸਟੀ ਕਲੈਕਸ਼ਨ ਕੁੱਲ ਟੀਚਾ ਪ੍ਰਾਪਤ ਕਲੈਕਸ਼ਨ ਦਾ 106% ਹੈ, ਹਾਲਾਂਕਿ ਇਹ ਪਿਛਲੇ ਵਿੱਤ ਵਰ੍ਹੇ ਦੇ ਕਲੈਕਸ਼ਨ ਨਾਲੋਂ 8% ਘੱਟ ਹਨ। ਕੋਵਿਡ ਦੇ ਕਾਰਨ ਵਿੱਤ ਵਰ੍ਹੇ ਦੇ ਪਹਿਲੇ ਅੱਧ ਵਿੱਚ ਜੀਐੱਸਟੀ ਕਲੈਕਸ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਹਾਲਾਂਕਿ, ਦੂਜੇ ਅੱਧ ਵਿੱਚ, ਜੀਐੱਸਟੀ ਕਲੈਕਸ਼ਨ ਵਿੱਚ ਚੰਗਾ ਵਾਧਾ ਦਰਜ ਹੋਇਆ ਹੈ ਅਤੇ ਪਿਛਲੇ ਛੇ ਮਹੀਨਿਆਂ ਦੇ ਹਰੇਕ ਮਹੀਨੇ ਵਿੱਚ ਕਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਪਾਰ ਗਈ ਹੈ। ਜਨਵਰੀ ਅਤੇ ਫ਼ਰਵਰੀ ਮਹੀਨੇ ਦੇ ਬਹੁਤ ਚੰਗੇ ਅੰਕੜਿਆਂ ਤੋਂ ਬਾਅਦ ਮਾਰਚ ਵਿੱਚ ਜੀਐੱਸਟੀ ਕਲੈਕਸ਼ਨ ਦਾ ਸਰਬੋਤਮ ਪੱਧਰ 1.24 ਲੱਖ ਕਰੋੜ ਰੁਪਏ ਰਿਹਾ। ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਈ ਉਪਾਵਾਂ ਨੇ ਜੀਐੱਸਟੀ ਦੀ ਪਾਲਣਾ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕੀਤੀ।
ਉਪਰੋਕਤ ਅੰਕੜੇ ਹਾਲੇ ਤੱਕ ਆਰਜ਼ੀ ਹਨ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਬਦਲਣ ਦੇ ਅਧੀਨ ਹਨ।
*************
ਆਰਐੱਮ/ਐੱਮਵੀ/ਕੇਐੱਮਐੱਨ
(Release ID: 1711418)
Visitor Counter : 213