ਰੱਖਿਆ ਮੰਤਰਾਲਾ
ਬੰਗਲਾਦੇਸ਼ ਵਿੱਚ ਬਹੁ-ਰਾਸ਼ਟਰੀ ਸੈਨਿਕ ਅਭਿਆਸ ਸ਼ਾਂਤੀਰ ਓਗਰੋਸੇਨਾ ਦੀ ਸਮਾਪਤੀ
Posted On:
12 APR 2021 6:42PM by PIB Chandigarh
ਇਕ 10 ਦਿਨਾ ਲੰਬਾ ਬਹੁਰਾਸ਼ਟਰੀ ਸੈਨਿਕ ਅਭਿਆਸ ਸ਼ਾਂਤਿਰ ਓਗਰੋਸੇਨਾ, 2021 ਜੋ 4 ਅਪ੍ਰੈਲ, 2021 ਨੂੰ ਸ਼ੁਰੂ ਹੋਇਆ ਸੀ, ਅੱਜ ਯਾਨਿਕਿ 12 ਅਪ੍ਰੈਲ, 2021 ਨੂੰ ਬੰਗਲਾਦੇਸ਼ ਦੇ ਬੰਗਬੰਧੁ ਸੈਨਾਨਿਬਾਸ (ਬੀਬੀਐਸ) ਵਿਖੇ ਸਮਾਪਤ ਹੋ ਗਿਆ। 4 ਦੇਸ਼ਾਂ ਤੋਂ ਸੈਨਿਕਾਂ ਨੇ ਅਮਰੀਕਾ, ਇੰਗਲੈਂਡ, ਰੂਸ, ਤੁਰਕੀ, ਸਾਊਦੀ ਅਰਬ ਸਾਮਰਾਜ, ਕੁਵੈਤ ਅਤੇ ਸਿੰਗਾਪੁਰ ਤੋਂ ਆਬਜ਼ਰਵਰਾਂ ਨਾਲ ਇਸ ਅਭਿਆਸ ਵਿਚ ਹਿੱਸਾ ਲਿਆ।
ਅਭਿਆਸ ਦਾ ਉਦੇਸ਼ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਗਵਾਂਢੀ ਦੇਸ਼ਾਂ ਦਰਮਿਆਨ ਅੰਤਰ-ਸੰਚਾਲਨ ਨੂੰ ਵਧਾਉਣਾ ਸੀ ਤਾਂ ਜੋ ਸ਼ਾਂਤੀ ਕਾਇਮ ਰੱਖਣ ਦੇ ਆਪ੍ਰੇਸ਼ਨਾਂ ਨੂੰ ਯਕੀਨੀ ਬਣਾਇਆ ਜਾ ਸਕੇ। ਹਿੱਸਾ ਲੈਣ ਵਾਲੇ ਸਾਰੇ ਰਾਸ਼ਟਰਾਂ ਦੀਆਂ ਸੈਨਾਵਾਂ ਨੇ ਮਜ਼ਬੂਤ ਸੂਚਨਾ ਵਟਾਂਦਰਾ ਪਲੇਟਫਾਰਮਾਂ ਰਾਹੀਂ ਆਪਣੇ ਵਿਆਪਕ ਤਜਰਬਿਆਂ ਨੂੰ ਸਾਂਝਾ ਕੀਤਾ ਅਤੇ ਆਪਣੀ ਸਥਿਤੀ ਜਾਗਰੂਕਤਾ ਨੂੰ ਵਧਾਇਆ।
ਅਭਿਆਸ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਸੈਨਾ ਮੁਖੀਆਂ ਦੇ ਸੰਮੇਲਨ ਤੋਂ ਪਹਿਲਾਂ ਇਸ ਅਭਿਆਸ ਦੀ ਸਮਾਪਤੀ ਭਾਰਤੀ ਸੈਨਾ, ਰਾਇਲ ਭੂਟਾਨੀ ਸੈਨਾ, ਸ਼੍ਰੀਲੰਕਾ ਸੈਨਾ ਅਤੇ ਬੰਗਲਾਦੇਸ਼ ਦੀ ਸੈਨਾ ਦੀਆਂ ਟੁਕੜੀਆਂ ਵੱਲੋਂ ਕੀਤੇ ਗਏ ਸਾਂਝੇ ਤੌਰ ਤੇ ਮਜਬੂਤ ਸ਼ਾਂਤੀ ਅਪਰੇਸ਼ਨਾਂ ਦੇ ਵਿਸ਼ੇ ਤੇ ਆਯੋਜਤ ਸਮਾਪਤੀ ਸਮਾਗਮ ਨਾਲ ਹੋਈ।
ਜਨਰਲ ਐਮਐਮ ਨਰਵਣੇ, ਚੀਫ ਆਫ ਦ ਆਰਮੀ ਸਟਾਫ ਨੇ ਅਭਿਆਸ ਦੇ ਸਮਾਪਤੀ ਪੜਾਅ ਨੂੰ ਵੇਖਿਆ। ਉਨ੍ਹਾਂ "ਵਿਸ਼ਵ ਵਿਆਪੀ ਸੰਘਰਸ਼ਾਂ ਦੇ ਬਦਲਦੇ ਸੁਭਾਅ" - ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ ਦੀ ਭੂਮਿਕਾ" ਦੇ ਵਿਸ਼ੇ ਤੇ 11 ਅਪ੍ਰੈਲ, 2021 ਨੂੰ ਕੁੰਜੀਵਤ ਭਾਸ਼ਨ ਵੀ ਦਿੱਤਾ। ਚੀਫ ਆਫ ਆਰਮੀ ਸਟਾਫ ਨੇ ਹਿੱਸਾ ਲੈ ਰਹੇ ਰਾਸ਼ਟਰਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਦੇਸ਼ਾਂ ਦੇ ਸੈਨਿਕ ਆਬਜ਼ਰਵਰਾਂ ਨਾਲ ਗੱਲਬਾਤ ਵੀ ਕੀਤੀ।
ਸੈਨਿਕ ਟੁਕੜੀਆਂ ਨੇ ਅਭਿਆਸ ਦੌਰਾਨ ਉੱਚ ਪੇਸ਼ੇਵਰਾਨਾ ਮਾਪਦੰਡਾਂ ਦਾ ਪ੍ਰਦਰਸ਼ਨ ਕੀਤਾ ਅਤੇ ਵਾਲੀਬਾਲ, ਫਾਇਰਿੰਗ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਆਪਣੇ ਹੁਨਰਾਂ ਦਾ ਪ੍ਰਦਰਸ਼ਨ ਵੀ ਕੀਤਾ।
--------------------------------
ਏਏ/ ਬੀਐਸਸੀ
(Release ID: 1711265)
Visitor Counter : 208