ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ ਤਹਿਤ ਜੰਮੂ ਤੇ ਕਸ਼ਮੀਰ ਨੇ ਆਪਣੀਆਂ ਸਲਾਨਾ ਕਾਰਜਕਾਰੀ ਯੋਜਨਾਵਾਂ ਪੇਸ਼ ਕੀਤੀਆਂ


ਜੰਮੂ ਤੇ ਕਸ਼ਮੀਰ ਸਤੰਬਰ 2022 ਤੱਕ ਜੇ ਜੇ ਐੱਮ ਤਹਿਤ ਸਾਰੇ ਪੇਂਡੂ ਘਰਾਂ ਨੂੰ ਕਰਵ ਕਰਨ ਦਾ ਟੀਚਾ ਰੱਖਦਾ ਹੈ

Posted On: 12 APR 2021 5:28PM by PIB Chandigarh

ਜੰਮੂ ਤੇ ਕਸ਼ਮੀਰ ਨੇ ਅੱਜ ਜਲ ਸ਼ਕਤੀ ਮੰਤਰਾਲਾ ਦੇ ਪੀਣ ਯੋਗ ਪਾਣੀ ਤੇ ਸਾਫ ਸਫਾਈ ਵਿਭਾਗ ਦੇ ਸਕੱਤਰ ਦੀ ਅਗਵਾਈ ਵਾਲੀ ਕੌਮੀ ਕਮੇਟੀ ਸਾਹਮਣੇ ਵੀਡੀਓ ਕਾਨਫਰੰਸ ਦੁਆਰਾ ਸਲਾਨਾ ਕਾਰਜਕਾਰੀ ਯੋਜਨਾ ਪੇਸ਼ ਕੀਤੀ ਹੈ । ਕੌਮੀ ਕਮੇਟੀ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਤਿਆਰ ਕੀਤੀਆਂ ਪ੍ਰਸਤਾਵਿਤ ਸਲਾਨਾ ਕਾਰਜਕਾਰੀ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਪੂਰੀ ਪੜਤਾਲ ਕਰਦੀ ਹੈ । ਇਸ ਤੋਂ ਬਾਅਦ ਜ਼ਮੀਨੀ ਤੇ ਵਿੱਤੀ ਉੱਨਤੀ ਦੇ ਅਧਾਰ ਤੇ ਪੜਾਅਵਾਰ ਫੰਡ ਜਾਰੀ ਕੀਤੇ ਜਾਂਦੇ ਹਨ ਅਤੇ ਲਗਾਤਾਰ ਫੀਲਡ ਦੌਰਿਆਂ, ਸਮੀਖਿਆ ਮੀਟਿੰਗਾਂ ਦੁਆਰਾ ਜਲ ਜੀਵਨ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਲਾਨਾ ਕਾਰਜਕਾਰੀ ਯੋਜਨਾ ਨੂੰ ਲਾਗੂ ਕਰਨ ਲਈ ਯਕੀਨੀ ਬਣਾਇਆ ਜਾਂਦਾ ਹੈ ।
ਜੰਮੂ ਤੇ ਕਸ਼ਮੀਰ ਨੇ ਦੋ ਜਿ਼ਲਿ੍ਆਂ — ਸ਼੍ਰੀਨਗਰ ਤੇ ਗੰਦਰਬਲ , ਨੂੰ  "ਹਰ ਘਰ ਜਲ" ਜਿ਼ਲ੍ਹੇ ਐਲਾਨਿਆ ਹੈ । ਜਿੱਥੇ 100% ਪੇਂਡੂ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਹਨ । ਜੰਮੂ ਤੇ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਨੇ 18.16 ਲੱਖ ਪੇਂਡੂ ਘਰਾਂ ਵਿੱਚੋਂ ਤਕਰੀਬਨ 10 ਲੱਖ ਘਰਾਂ ਨੂੰ 31 ਮਾਰਚ 2021 ਤੱਕ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਨੇ ਹਨ । 2021—22 ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਨੇ 4.9 ਲੱਖ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਨ ਦੀ ਯੋਜਨਾ ਬਣਾਈ ਹੈ । ਕੇਂਦਰ ਸ਼ਾਸਤ ਪ੍ਰਦੇਸ਼ ਨੇ 9 ਹੋਰ ਜਿ਼ਲਿ੍ਆਂ ਵਿੱਚ “ਹਰ ਘਰ ਜਲ” ਜਿ਼ਲ੍ਹਾ ਬਣਾਉਣ ਦੀ ਯੋਜਨਾ ਬਣਾਈ ਹੈ ਅਤੇ ਹਰੇਕ ਪੇਂਡੂ ਘਰ ਨੂੰ ਟੂਟੀ ਵਾਲੇ ਪਾਣੀ ਦਾ ਕਨੈਕਸ਼ਨ ਮੁਹੱਈਆ ਕੀਤਾ ਜਾਵੇਗਾ ।
ਜੰਮੂ ਤੇ ਕਸ਼ਮੀਰ ਨੇ ਕਮੇਟੀ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲ ਜੀਵਨ ਮਿਸ਼ਨ ਤਹਿਤ ਕੌਮੀ ਮਿਥੀ ਸਮਾਂ ਸੀਮਾ ਤੋਂ ਕਾਫੀ ਪਹਿਲਾਂ ਸਤੰਬਰ 2022 ਤੱਕ ਹਰੇਕ ਪੇਂਡੂ ਘਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰੇਗਾ । ਮੀਟਿੰਗ ਦੌਰਾਨ ਜੰਮੂ ਤੇ ਕਸ਼ਮੀਰ ਅਧਿਕਾਰੀਆਂ ਨੇ ਜੰਮੂ ਕਸ਼ਮੀਰ ਵਿੱਚ ਲਾਗੂ ਕਰਨ ਵਾਲੀ ਸਕੀਮ ਦੀ ਉੱਨਤੀ ਦੇ ਨਾਲ ਨਾਲ ਪੇਂਡੂ ਘਰਾਂ ਦੀ ਕਵਰੇਜ ਲਈ ਸਲਾਨਾ ਕਾਰਜਕਾਰੀ ਯੋਜਨਾ ਅਤੇ ਉੱਤਰ ਪ੍ਰਦੇਸ਼ ਵਿੱਚ ਇਸ ਲਈ ਸਹਾਇਕ ਗਤੀਵਿਧੀਆਂ ਪੇਸ਼ ਕੀਤੀਆਂ ।
ਗਰਮੀਆਂ ਵਿੱਚ ਜੰਮੂ ਕਸ਼ਮੀਰ ਵਿੱਚ ਪਾਣੀ ਗੁਣਵਤਾ ਦਾ ਮੁੱਦਾ ਇੱਕ ਚਿੰਤਾ ਵਾਲਾ ਮੁੱਦਾ ਹੈ । ਮੰਤਰਾਲੇ ਦੇ ਅਧਿਕਾਰੀਆਂ ਨੇ ਪਾਣੀ ਨੂੰ ਟੈਸਟ ਕਰਨ ਲਈ ਵਧੇਰੇ ਸਹੀ ਉਤਸ਼ਾਹ ਦੇਣ ਦੀ ਸਲਾਹ ਦਿੱਤੀ । ਜੰਮੂ ਤੇ ਕਸ਼ਮੀਰ ਨੇ ਚਾਲੂ ਸਾਲ ਦੌਰਾਨ 20 ਲੈਬਾਰਟਰੀਆਂ ਨੂੰ ਐੱਨ ਏ ਬੀ ਐੱਲ ਮਾਣਤਾ ਦੇਣ ਦੀ ਯੋਜਨਾ ਬਣਾਈ ਹੈ । ਸੁਧਾਰ ਉਪਾਵਾਂ ਲਈ ਸਮੂਹ ਪੱਧਰ ਤੇ ਪਾਣੀ ਦੀ ਗੁਣਵਤਾ ਟੈਸਟ ਕਰਨ ਲਈ ਫੀਲਡ ਟੈਸਟਿੰਗ ਕਿਟਸ ਤੇ ਐੱਚ ਟੂ ਐੱਸ ਵਾਇਲਸ ਮੁਹੱਈਆ ਕੀਤੀਆਂ ਜਾਣਗੀਆਂ । ਕੌਮੀ ਕਮੇਟੀ ਨੇ ਜੰਮੂ ਤੇ ਕਸ਼ਮੀਰ ਨੂੰ ਸਹੀ ਪਾਣੀ ਗੁਣਵਤਾ ਤੇ ਸੇਵਾਵਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਯਤਨ ਤੇਜ਼ ਕਰਨ ਲਈ ਸਲਾਹ ਦਿੱਤੀ ਅਤੇ ਹੋਰ ਸੁਧਾਰ ਲਈ ਲੈਬਾਰਟਰੀਆਂ ਦੀ ਵੱਧ ਤੋਂ ਵੱਧ ਸਮਰੱਥਾ ਦੀ ਵਰਤੋਂ ਕਰਨ ਲਈ ਵੀ ਆਖਿਆ ।
ਜਲ ਜੀਵਨ ਮਿਸ਼ਨ ਤਹਿਤ ਜਿ਼ਲ੍ਹਾ ਅਤੇ ਸੂਬਾ ਪੱਧਰ ਤੇ ਪਾਣੀ ਗੁਣਵਤਾ ਟੈਸਟਿੰਗ ਲੈਬਾਰਟਰੀਆਂ ਆਮ ਜਨਤਾ ਲਈ ਵੀ ਖੁੱਲ੍ਹੀਆ ਹਨ ਤਾਂ ਜੋ ਆਮ ਲੋਕ ਘੱਟੋ ਘੱਟ ਦਰ ਤੇ ਪਾਣੀ ਟੈਸਟ ਕਰਵਾ ਸਕਣ । ਪਾਣੀ ਗੁਣਵਤਾ ਦੀ ਨਿਗਰਾਨੀ ਲਈ ਭਾਈਚਾਰੇ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਪੀ ਐੱਚ ਈ ਵਿਭਾਗ ਸਮੂਹ ਨੂੰ ਨਾਲ ਲੈ ਕੇ ਚੱਲਣ ਅਤੇ ਸਸ਼ਕਤ ਕਰਨ ਦੀ ਸਹੂਲਤ ਦੇ ਰਿਹਾ ਹੈ । ਇਸ ਲਈ ਕਾਰਜਕਾਰੀ ਯੋਜਨਾ ਵਿੱਚ ਵੱਖ ਵੱਖ ਯੋਜਨਾਬੱਧ ਗਤੀਵਿਧੀਆਂ ਨੂੰ ਸ਼ਾਮਲ ਕੀਤਾ ਗਿਆ ਹੈ , ਜਿਵੇਂ ਸਮੇਂ ਸਿਰ ਕਿੱਟਸ ਦੀ ਖਰੀਦ , ਸਮੂਹ ਨੂੰ ਕਿੱਟਸ ਦੀ ਸਪਲਾਈ , ਹਰੇਕ ਪਿੰਡ ਵਿੱਚੋਂ ਘੱਟੋ ਘੱਟ 5 ਔਰਤਾਂ ਦੀ ਪਛਾਣ , ਫੀਲਡ ਟੈਸਟ ਕਿੱਟਸ ਦੀ ਵਰਤੋਂ ਲਈ ਔਰਤਾਂ ਨੂੰ ਸਿਖਲਾਈ ਅਤੇ ਪਾਣੀ ਸਰੋਤਾਂ ਦੀਆਂ ਲੈਬਾਰਟਰੀ ਤੇ ਅਧਾਰਿਤ ਖੋਜਾਂ ਦੀਆਂ ਰਿਪੋਰਟਾਂ ਨੂੰ ਇਕੱਠਾ ਕਰਨਾ ਤੇ ਰਿਪੋਰਟ ਕਰਨਾ ਆਦਿ ।
ਜੰਮੂ ਕਸ਼ਮੀਰ ਨੇ ਸੈਂਸਰ ਅਧਾਰਿਤ ਪੈਮਾਨਾ ਵਰਤਣ ਅਤੇ 100% ਐੱਫ ਐੱਚ ਟੀ ਸੀ ਮੁਹੱਈਆ ਕੀਤੇ ਜਾਣ ਵਾਲੇ 2 ਜਿ਼ਲਿ੍ਆਂ ਵਿੱਚ ਨਿਗਰਾਨੀ ਪ੍ਰਣਾਲੀ ਦਾ ਵੀ ਫੈਸਲਾ ਕੀਤਾ ਹੈ । ਇਹਨਾਂ ਜਿ਼ਲਿ੍ਆਂ ਵਿੱਚ ਪਾਣੀ ਦੀ ਸਪਲਾਈ ਸੈਂਸਰ ਦੁਆਰਾ ਮੋਨੀਟਰ ਕੀਤੀ ਜਾਵੇਗੀ ਅਤੇ ਇਸ ਸੰਬੰਧੀ ਡਾਟਾ ਨਰੀਖਣ, ਪੇਸ਼ ਕਰਨ ਅਤੇ ਉਸ ਵਿੱਚ ਸੁਧਾਰ ਕਾਰਵਾਈ ਕਰਨ ਲਈ ਆਪਣੇ ਆਪ ਕੈਪਚਰ ਕੀਤਾ ਜਾਵੇਗਾ । ਕੋਵਿਡ 19 ਮਹਾਮਾਰੀ ਸਥਿਤੀ ਦੌਰਾਨ ਕੌਮੀ ਜਲ ਜੀਵਨ ਮਿਸ਼ਨ ਅਤੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਪੇਂਡੂ ਖੇਤਰਾਂ ਵਿੱਚ ਯਤਨ ਈਜ਼ ਆਫ ਲਿਵਿੰਗ ਵਿੱਚ ਪੱਕਾ ਸੁਧਾਰ ਕਰਨਗੇ , ਵਿਸ਼ੇਸ਼ ਕਰਕੇ ਔਰਤਾਂ ਅਤੇ ਲੜਕੀਆਂ ਦੀ ਕਠੋਰਤਾ ਘਟਾਉਣ ਅਤੇ ਉਹਨਾਂ ਨੂੰ ਸੁਰੱਖਿਅਤ ਤੇ ਮਾਣ ਮੱਤਾ ਜੀਵਨ ਬਤੀਤ ਕਰਨ ਲਈ ।
ਜੇ ਜੇ ਐੱਮ ਕੇਂਦਰ ਸਰਕਾਰ ਦਾ ਇੱਕ ਫਲੈਗਸਿ਼ਪ ਪ੍ਰੋਗਰਾਮ ਹੈ ਜੋ 2024 ਤੱਕ ਹਰੇਕ ਪੇਂਡੂ ਘਰ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਨ ਦੇ ਟੀਚੇ ਨਾਲ ਚਲਾਇਆ ਜਾ ਰਿਹਾ ਹੈ । 2021—22 ਵਿੱਚ 50,000 ਕਰੋੜ ਰੁਪਏ ਦੀ ਰਾਸ਼ੀ ਬਜਟ ਵਿੱਚ ਜਲ ਜੀਵਨ ਮਿਸ਼ਨ ਲਈ ਰੱਖੀ ਗਈ ਹੈ । ਇਸ ਤੋਂ ਇਲਾਵਾ ਪਾਣੀ ਅਤੇ ਸਾਫ ਸਫਾਈ ਲਈ ਆਰ ਐੱਲ ਬੀਜ਼ / ਪੀ ਆਰ ਆਈਜ਼ ਲਈ 15ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਤਹਿਤ ਯਕੀਨੀ 26,940 ਕਰੋੜ ਰੁਪਏ ਦਾ ਫੰਡ ਵੀ ਉਪਲਬੱਧ ਹੈ ਅਤੇ ਬਾਹਰੀ ਸਹਾਇਤਾ ਪ੍ਰਾਪਤ ਪ੍ਰਾਜੈਕਟਾਂ ਅਤੇ ਸੂਬਿਆਂ ਵੱਲੋਂ ਬਰਾਬਰ ਦਾ ਹਿੱਸਾ ਪਾਇਆ ਜਾਂਦਾ ਹੈ । ਇਸ ਲਈ 2021—22 ਵਿੱਚ ਦੇਸ਼ ਵਿੱਚ ਪੇਂਡੂ ਘਰਾਂ ਨੂੰ ਪੀਣ ਵਾਲਾ ਪਾਣੀ ਯਕੀਨੀ ਬਣਾਉਣ ਲਈ ਇੱਕ ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਹੈ । ਇਹ ਵੱਡਾ ਨਿਵੇਸ਼ ਉਤਪਾਦਨ ਗਤੀਵਿਧੀਆਂ ਨੂੰ ਉਛਾਲ ਦੇਵੇਗਾ ਅਤੇ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਮੌਕਿਆਂ ਦੇ ਨਾਲ ਨਾਲ ਪੇਂਡੂ ਅਰਥਚਾਰੇ ਨੂੰ ਵੀ ਉਛਾਲ ਦੇਵੇਗਾ ।

 

*****************************

 

ਬੀ ਵਾਈ / ਏ ਐੱਸ



(Release ID: 1711236) Visitor Counter : 155


Read this release in: English , Urdu , Hindi , Telugu