ਰੱਖਿਆ ਮੰਤਰਾਲਾ

ਪ੍ਰੈੱਸ ਰੀਲੀਜ਼


ਭਾਰਤ ਚੀਨ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਦਾ 11ਵਾਂ ਗੇੜ

Posted On: 10 APR 2021 6:10PM by PIB Chandigarh

ਭਾਰਤ ਤੇ ਚੀਨ ਦੇ ਕੋਰ ਕਮਾਂਡਰ ਪੱਧਰ ਦੀ ਮੀਟਿੰਗ ਦਾ 11ਵਾਂ ਗੇੜ 9 ਅਪ੍ਰੈਲ 2021 ਨੂੰ ਚੁਸ਼ਲ—ਮੌਲਦੋ ਸਰਹੱਦ ਮੀਟਿੰਗ ਪੁਆਇੰਟ ਤੇ ਹੋਇਆ । ਦੋਵਾਂ ਧਿਰਾਂ ਨੇ ਉੱਤਰੀ ਲੱਦਾਖ਼ ਵਿੱਚ ਐੱਲ ਏ ਸੀ ਦੇ ਨਾਲ ਨਾਲ ਫੌਜਾਂ ਨੂੰ ਆਪੋ ਆਪਣੀ ਜਗ੍ਹਾ ਤੇ ਵਾਪਿਸ ਜਾਣ ਸਬੰਧੀ ਬਾਕੀ ਮੁੱਦਿਆਂ ਦੇ ਹੱਲ ਲਈ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ । ਦੋਵੇਂ ਦੇਸ਼ ਪ੍ਰੋਟੋਕੋਲਸ ਤੇ ਮੌਜੂਦਾ ਸਮਝੌਤਿਆਂ ਅਨੁਸਾਰ ਤੇਜ਼ੀ ਨਾਲ ਬਕਾਇਆ ਮੁੱਦਿਆਂ ਨੂੰ ਜਲਦੀ ਹੱਲ ਕਰਨ ਦੀ ਲੋੜ ਤੇ ਸਹਿਮਤ ਹੋ ਗਏ । ਇਸ ਸੰਦਰਭ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਕਿ ਬਾਕੀ ਖੇਤਰਾਂ ਵਿੱਚੋਂ ਵੀ ਡਿਸਐਂਗੇਜਮੈਂਟ ਮੁਕੰਮਲ ਕਰਨ ਨਾਲ ਦੋਵਾਂ ਧਿਰਾਂ ਲਈ ਸੈਨਾਵਾਂ ਨੂੰ ਘੱਟ ਕਰਨ ਤੇ ਵਿਚਾਰ ਕਰਨ ਲਈ ਰਸਤਾ ਖੁੱਲ੍ਹੇਗਾ ਅਤੇ ਦੁਵੱਲੇ ਸਬੰਧਾਂ ਵਿੱਚ ਉੱਨਤੀ ਲਈ ਅਮਨ ਤੇ ਸ਼ਾਂਤੀ ਦੀ ਮੁਕੰਮਲ ਬਹਾਲੀ ਯਕੀਨੀ ਹੋ ਸਕੇਗੀ । ਦੋਵੇਂ ਧਿਰਾਂ ਇਸ ਤੇ ਵੀ ਸਹਿਮਤ ਸਨ ਕਿ ਆਪਣੇ ਆਗੂਆਂ ਵਿੱਚ ਹੋਈ ਸਹਿਮਤੀ ਤੋਂ ਸੇਧ ਲੈਣਾ , ਆਪਣੇ ਸੰਵਾਦ ਤੇ ਸੰਚਾਰ ਨੂੰ ਜਾਰੀ ਰੱਖਣਾ ਅਤੇ ਬਕਾਇਆ ਮੁੱਦਿਆਂ ਦੇ ਆਪਸੀ ਸਹਿਮਤੀਯੋਗ ਹੱਲ ਲਈ ਜਲਦੀ ਤੋਂ ਜਲਦੀ ਕੰਮ ਕਰਨਾ ਮਹੱਤਵਪੂਰਨ ਹੈ । ਦੋਵੇਂ ਜ਼ਮੀਨੀ ਪੱਧਰ ਤੇ ਸਾਂਝੇ ਤੌਰ ਤੇ ਸਥਿਰਤਾ ਰੱਖਣ , ਕਿਸੇ ਵੀ ਨਵੀਂ ਘਟਨਾ ਨੂੰ ਟਾਲਣ ਅਤੇ ਸਰਹੱਦੀ ਖੇਤਰਾਂ ਵਿੱਚ ਸਾਂਝੇ ਤੌਰ ਤੇ ਅਮਲ ਕਾਇਮ ਕਰਨ ਲਈ ਵੀ ਸਹਿਮਤ ਹੋਏ ਹਨ ।

 

**********************

ਏ ਏ / ਬੀ ਐੱਸ ਸੀ / ਵੀ ਬੀ ਵਾਈ
 



(Release ID: 1710935) Visitor Counter : 218


Read this release in: English , Urdu , Hindi , Marathi