ਕਾਰਪੋਰੇਟ ਮਾਮਲੇ ਮੰਤਰਾਲਾ

ਰਾਸ਼ਟਰਪਤੀ ਨੇ ਇਨਸੋਲਵੈਂਸੀ ਅਤੇ ਦੀਵਾਲੀਆਪਣ ਕੋਡ (ਸੋਧ) ਆਰਡੀਨੈਂਸ, 2021 ਜਾਰੀ ਕੀਤਾ

Posted On: 07 APR 2021 5:32PM by PIB Chandigarh

ਰਾਸ਼ਟਰਪਤੀ ਨੇ 4 ਅਪ੍ਰੈਲ 2021 ਨੂੰ ਇਨਸੋਲਵੈਂਸੀ ਅਤੇ ਦਿਵਾਲੀਆਪਣ ਕੋਡ (ਸੋਧ) ਆਰਡੀਨੈਂਸ, 2021 ਜਾਰੀ ਕੀਤਾ। ਕੈਬਿਨੇਟ ਨੇ ਇਨਸੋਲਵੈਂਸੀ ਅਤੇ ਦਿਵਾਲੀਆਪਣ ਕੋਡ, 2016 (ਕੋਡ) ਵਿਚ ਸੋਧਾਂ ਕਰਨ ਦੇ ਪ੍ਰਸਤਾਵ ਨੂੰ 31 ਮਾਰਚ 2021 ਨੂੰ ਇਂਸੋਲਵੇਂਸੀ ਅਤੇ ਦਿਵਾਲਿਆਪਣ ਕੋਡ (ਸੋਧ) ਆਰਡੀਨੈਂਸ 2021 ਰਾਹੀਂ ਮਨਜ਼ੂਰੀ ਦੇ ਦਿੱਤੀ ਸੀ।

ਸੋਧਾਂ ਦਾ ਮਕਸਦ ਸਾਰੇ ਹਿੱਸੇਦਾਰਾਂ ਲਈ ਜਲਦੀ, ਕਿਫਾਇਤੀ, ਪ੍ਰਭਾਵਸ਼ਾਲੀ ਅਤੇ ਮਹੱਤਵ ਵਧਾਉਣ ਵਾਲੇ ਨਤੀਜਿਆਂ ਨੂੰ ਸੁਨਿਸ਼ਚਿਤ ਕਰਨ ਲਈ, ਨਿਯਮਾਵਲੀ ਅਧੀਨ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮਐਸਐਮਈ) ਦੇ ਤੌਰ ਤੇ ਸ਼੍ਰੇਣੀਬੱਧ ਵਿਅਕਤੀਆਂ ਲਈ ਇੱਕ ਪ੍ਰਭਾਵਸ਼ਾਲੀ ਵਿਕਲਪਕ ਇਨਸੋਲਵੈਂਸੀ ਦੇ ਨਿਪਟਾਰੇ ਦਾ ਢਾਂਚਾ ਪ੍ਰਦਾਨ ਕਰਨਾ ਹੈ ਜੋ ਐਮਐਸਐਮਈ ਕਾਰੋਬਾਰਾਂ ਦੀ ਨਿਰੰਤਰਤਾ ਵਿੱਚ ਘੱਟੋ ਘੱਟ ਵਿਘਨ ਪਾਉਂਦਾ ਹੈ ਅਤੇ ਨੌਕਰੀਆਂ ਦੀ ਸੁਰੱਖਿਆ ਕਰਦਾ ਹੈ। ਪਹਿਲ ਇਕ ਟਰੱਸਟ ਦੇ ਨਮੂਨੇ 'ਤੇ ਅਧਾਰਤ ਹੈ ਅਤੇ ਸੋਧਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਕੇ ਇਮਾਨਦਾਰ ਐਮਐਸਐਮਈ ਮਾਲਕਾਂ ਦਾ ਸਨਮਾਨ ਕਰਦੀਆਂ ਹਨ ਕਿ ਨਿਪਟਾਰਾ ਹੋਵੇ ਤੇ ਕੰਪਨੀ ਉਨ੍ਹਾਂ ਦੇ ਨਾਲ ਰਹੇ।

ਇਹ ਉਮੀਦ ਕੀਤੀ ਜਾਂਦੀ ਹੈ ਕਿ ਐਮਐਸਐਮਈਜ਼ ਲਈ ਕੋਡ ਵਿੱਚ ਪ੍ਰੀ-ਪੈਕੇਜਡ ਇਨਸੋਲਵੈਂਸੀ ਰੈਜ਼ੋਲਿਉਸ਼ਨ ਪ੍ਰਕਿਰਿਆ ਨੂੰ ਸ਼ਾਮਲ ਕਰਨਾ, ਮਹਾਮਾਰੀ ਦੇ ਪ੍ਰਭਾਵ ਅਤੇ ਉਨ੍ਹਾਂ ਦੇ ਕਾਰੋਬਾਰ ਦੇ ਵਿਲੱਖਣ ਸੁਭਾਅ ਦੇ ਕਾਰਨ, ਆਰਥਿਕਤਾ ਵਿੱਚ ਉਨ੍ਹਾਂ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਮੰਨਦਿਆਂ, ਐਮਐਸਐਮਈਜ਼ ਨੂੰ ਦਰਪੇਸ਼ ਪ੍ਰੇਸ਼ਾਨੀ ਨੂੰ ਦੂਰ ਕਰੇਗਾ। ਇਹ ਕਾਰਪੋਰੇਟ ਵਿਅਕਤੀਆਂ ਲਈ ਐਮ ਐਸ ਐਮ ਈ ਦੇ ਤੌਰ ਤੇ ਸ਼੍ਰੇਣੀਬੱਧ ਵਰਗੀਕ੍ਰਿਤ ਇਨਸੋਲਵੈਂਸੀ ਨਿਪਟਾਰਾ ਫਰੇਮਵਰਕ ਪ੍ਰਦਾਨ ਕਰਦਾ ਹੈ ਤਾਂ ਜੋ ਸਮੇਂ ਸਿਰ, ਕੁਸ਼ਲ ਅਤੇ ਕਿਫਾਇਤੀ ਨਿਪਟਾਰੇ ਲਈ ਕਰਜ਼ੇ ਦੀ ਮਾਰਕੀਟ, ਰੋਜ਼ਗਾਰ ਦੀ ਸੰਭਾਲ, ਈਜ ਆਫ ਡੂਇੰਗ ਬਿਜਨੇਸ ਅਤੇ ਉੱਦਮ ਪੂੰਜੀ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਕੋਡ ਵਿਚ ਸੋਧ ਦੇ ਹੋਰ ਉਮੀਦ ਕੀਤੇ ਪ੍ਰਭਾਵ ਅਤੇ ਲਾਭ ਐਡਜੁਡੀਕੇਟਿੰਗ ਅਥਾਰਟੀ 'ਤੇ ਬੋਝ ਨੂੰ ਘੱਟ ਕਰਦੇ ਹਨ, ਕਾਰਪੋਰੇਟ ਰਿਣਦਾਤਾ (ਸੀਡੀ) ਲਈ ਕਾਰੋਬਾਰਾਂ ਦੇ ਕੰਮਕਾਜ ਨੂੰ ਜਾਰੀ ਰੱਖਣ ਦਾ ਭਰੋਸਾ, ਵਿੱਤੀ ਲੈਣਦਾਰਾਂ ਲਈ ਘੱਟ ਪ੍ਰਕਿਰਿਆ ਖਰਚਿਆਂ ਅਤੇ ਵੱਧ ਤੋਂ ਵੱਧ ਜਾਇਦਾਦ ਦੀ ਪ੍ਰਾਪਤੀ (ਸੀ. ਸੀ.) ਅਤੇ ਸੀਡੀ ਨਾਲ ਵਪਾਰ ਸੰਬੰਧੀ ਸੰਬੰਧ ਜਾਰੀ ਰੱਖਣ ਦਾ ਭਰੋਸਾ ਅਤੇ ਕਾਰਜਸ਼ੀਲ ਲੈਣਦਾਰਾਂ (ਓ.ਸੀ.) ਲਈ ਅਧਿਕਾਰਾਂ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ।

ਸੋਧ ਆਰਡੀਨੈਂਸ 4, 5, 11, 33, 34, 61, 65, 77, 208, 239, 240 ਵਰਗੀਆਂ ਧਾਰਾਵਾਂ ਵਿਚ ਸੋਧ ਕਰਨ ਦੀ ਮੰਗ ਕਰਦਾ ਹੈ ਅਤੇ 11- , 67 , 77 ਏ ਵਰਗੇ ਨਵੇਂ ਸੈਕਸ਼ਨ ਸ਼ਾਮਲ ਕਰਦਾ ਹੈ ਅਤੇ ਪ੍ਰੀ-ਪੈਕੇਜਡ ਤੇ ਆਈਆਈਆਈ ਏ ਦੇ ਤੌਰ ਤੇ ਇਕ ਨਵਾਂ ਚੈਪਟਰ ਸ਼ਾਮਲ ਕਰਦਾ ਹੈ ਜੋ ਇਨਸੋਲਵੈਂਸੀ ਲਾਅ ਕਮੇਟੀ (ਆਈਐਲਸੀ) ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਅਧਾਰ ਤੇ ਕੋਡ ਵਿੱਚ ਐਮਐਸਐਮਈ ਲਈ ਇਨਸੋਲਵੈਂਸੀ ਨਿਪਟਾਰਾ ਪ੍ਰਕਿਰਿਆ ਲਈ ਹੈ।

ਸੋਧ ਦੀ ਡਿਟੇਲ ਅਨੇਕਸਚਰ ’ਚ ਦਿਤੀ ਗਈ ਹੈ-

https://static.pib.gov.in/WriteReadData/specificdocs/documents/2021/apr/doc20214711.pdf

 

-----------------------------------------------

ਆਰ ਐਮ/ਐਮ ਵੀ/ਕੇ ਐਮ ਐਨ(Release ID: 1710242) Visitor Counter : 179


Read this release in: English , Urdu , Marathi , Hindi