ਰੱਖਿਆ ਮੰਤਰਾਲਾ
ਮੌਰੀਸ਼ਸ ਵਿੱਚ ਆਈ ਐੱਨ ਐੱਸ ਸਰਵੇਕਸ਼ਕ
Posted On:
07 APR 2021 2:27PM by PIB Chandigarh
ਆਈ ਐੱਨ ਐੱਸ ਸਰਵੇਕਸ਼ਕ , ਇੱਕ ਹਾਈਡ੍ਰੋ ਗ੍ਰਾਫਿਕ ਸਰਵੇਖਣ ਸਮੁੰਦਰੀ ਜਹਾਜ਼ , ਨੂੰ ਮੌਰੀਸ਼ਸ ਵਿੱਚ ਆਪਣੇ ਹਮਅਹੁਦਾ ਮੌਰੀਸ਼ੀਅਨ ਨਾਲ ਸਾਂਝੇ ਹਾਈਡ੍ਰੋ ਗ੍ਰਾਫਿਕ ਸਰਵੇਖਣਾਂ ਲਈ ਤਾਇਨਾਤ ਕੀਤਾ ਗਿਆ ਹੈ । ਤਾਇਨਾਤੀ ਦੌਰਾਨ ਮੌਰੀਸ਼ੀਅਨ ਕਰਮਚਾਰੀਆਂ ਦੀ ਆਧੁਨਿਕ ਹਾਈਡ੍ਰੋ ਗ੍ਰਾਫਿਕ ਉਪਕਰਨ ਅਤੇ ਅਭਿਆਸਾਂ ਬਾਰੇ ਸਿਖਲਾਈ ਵੀ ਦਿੱਤੀ ਜਾਵੇਗੀ । ਇਹ ਸਮੁੰਦਰੀ ਜਹਾਜ਼ ਪੋਰਟ ਲੂਈਸ , ਮੌਰੀਸ਼ਸ ਪਹੁੰਚਿਆ ਅਤੇ ਇਸ ਨੇ "ਪੋਰਟ ਲੂਈਸ ਦੇ ਲਾਗਲੇ ਖੇਤਰ ਦੇ ਡੂੰਘੇ ਸਮੁੰਦਰ" ਦਾ ਹਾਈਡ੍ਰੋ ਗ੍ਰਾਫਿਕ ਸਰਵੇਖਣ ਸ਼ੁਰੂ ਕਰ ਦਿੱਤਾ ਹੈ ।
ਆਈ ਐੱਨ ਐੱਸ ਸਰਵੇਕਸ਼ਕ ਇੱਕ ਮਹਾਰਤੀ ਸਰਵੇਖਣ ਵਾਲਾ ਸਮੁੰਦਰੀ ਜਹਾਜ਼ ਹੈ, ਜੋ ਅਤਿ ਆਧੁਨਿਕ ਸਰਵੇਖਣ ਉਪਕਰਨਾਂ ਜਿਵੇਂ ਡੀਪ ਸੀਅ ਮਲਟੀ ਬੀਮ ਇਕੋ ਸਾਊਂਡਰ , ਸਾਈਡ ਸਕੈਨ ਸੋਨਾਰਸ ਅਤੇ ਮੁਕੰਮਲ ਤੌਰ ਤੇ ਸਵੈ ਚਾਲਕ ਡਿਜੀਟਲ ਸਰਵੇਖਣ ਅਤੇ ਪ੍ਰਕਿਰਿਆ ਪ੍ਰਣਾਲੀ ਨਾਲ ਲੈਸ ਹੈ । ਇਸ ਤੋਂ ਇਲਾਵਾ ਜਹਾਜ਼ ਵਿੱਚ ਇੱਕ ਇੰਟੈਗਰਲ ਚੇਤਕ ਹੈਲੀਕਾਪਟਰ ਹੈ , ਜੋ ਸਰਵੇਅ ਦੌਰਾਨ ਸਮੁੱਚੇ ਪੱਧਰ ਤੇ ਤਾਇਨਾਤ ਕੀਤਾ ਜਾਵੇਗਾ ।
ਆਈ ਐੱਨ ਐੱਸ ਸਰਵੇਕਸ਼ਕ ਨੇ ਪਿਛਲੇ ਕੁਝ ਸਾਲਾਂ ਵਿੱਚ ਮੌਰੀਸ਼ਸ , ਤੰਜਾਨੀਆ , ਕੀਨੀਆ ਅਤੇ ਸੇਸ਼ਲਜ਼ ਵਿੱਚ ਵੱਖ ਵੱਖ ਵਿਦੇਸ਼ੀ ਸਹਿਯੋਗ ਸਰਵੇਖਣ ਕਰ ਚੁੱਕਾ ਹੈ ।
ਏ ਬੀ ਬੀ ਬੀ / ਵੀ ਐੱਮ / ਐੱਮ ਐੱਸ
(Release ID: 1710197)
Visitor Counter : 186