ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਨੇ ਜਨਤਕ ਪ੍ਰਣਾਲੀਆਂ ਵਿੱਚ ਨਵਾਚਾਰਾਂ ਲਈ ਸੀਆਈਪੀਐੱਸ ਦੇ ਨਾਲ ਸਹਿਯੋਗ ਦਾ ਐਲਾਨ ਕੀਤਾ

Posted On: 06 APR 2021 6:09PM by PIB Chandigarh

ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ),  ਨੀਤੀ ਅਯੋਗ,  ਅਤੇ ਜਨਤਕ ਪ੍ਰਣਾਲੀਆਂ ਵਿੱਚ ਨਵਾਚਾਰ ਕੇਂਦਰ (ਸੀਆਈਪੀਐੱਸ) ਨੇ ਅੱਜ ਜਨਤਕ ਸੇਵਾਵਾਂ ਵਿੱਚ ਸੁਧਾਰ ਲਈ ਹੋਰ ਚੀਜਾਂ  ਦੇ ਨਾਲ ,  ਜਨਤਕ ਪ੍ਰਣਾਲੀਆਂ ਵਿੱਚ ਨਵਾਚਾਰਾਂ  ਦੇ ਇੱਕ ਡੇਟਾਬੇਸ ਦਾ ਵਿਕਾਸ ਕਰਕੇ ਭਾਰਤ ਵਿੱਚ ਨਵਾਚਾਰ ਅਤੇ ਉੱਦਮਿਤਾ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦਾ ਐਲਾਨ ਕੀਤਾ।

ਇਸ ਅਵਸਰ ‘ਤੇ ਏਆਈਐੱਮ ਅਤੇ ਸੀਆਈਪੀਐੱਸ  ਦਰਮਿਆਨ ਇੱਕ ਇਰਾਦੇ  ਦੇ ਘੋਸ਼ਣਾ ਪੱਤਰ  (ਐੱਸਓਆਈ) ‘ਤੇ ਹਸਤਾਖਰ ਕੀਤੇ ਗਏ।  ਇਸ ਇਰਾਦੇ  ਦੇ ਘੋਸ਼ਣਾ ਪੱਤਰ ਦਾ ਉਦੇਸ਼ ਵਿਸ਼ੇਸ਼ ਰੂਪ ਨਾਲ ਜਨਤਕ ਪ੍ਰਣਾਲੀਆਂ  ਦੇ ਖੇਤਰ ਵਿੱਚ ਏਆਈਐੱਮ ਦੇ ਗਿਆਨ ਅਤੇ ਅਨੁਭਵ  ਦੇ ਨਾਲ-ਨਾਲ ਸੀਆਈਪੀਐੱਸ ਦੀ ਪਹੁੰਚ ਦਾ ਲਾਭ ਚੁੱਕ ਕੇ ਸੰਯੁਕਤ ਰੂਪ ਨਾਲ ਨਵਾਚਾਰ ਅਤੇ ਉੱਦਮਿਤਾ ਨੂੰ ਹੁਲਾਰਾ ਦੇਣਾ ਹੈ।

ਏਆਈਐੱਮ ਅਤੇ ਸੀਆਈਪੀਐੱਸ ਦਰਮਿਆਨ ਸਹਿਯੋਗ, ਸਟਾਰਟਅੱਪ ਨੂੰ ਸਥਾਨਿਕ ਪ੍ਰਸ਼ਾਸਨ  ਦੇ ਨਾਲ ਤਾਲਮੇਲ ਕਰਕੇ ਜ਼ਮੀਨੀ ਪੱਧਰ ਤੱਕ ਆਪਣੇ ਨਵਾਚਾਰਾਂ ਦਾ ਉਪਯੋਗ ਕਰਨ ਅਤੇ ਹੁਲਾਰਾ ਦੇਣ ਵਿੱਚ ਮਦਦ ਕਰੇਗਾ। ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਥਾਨਿਕ ਪ੍ਰਸ਼ਾਸਨ ਦੁਆਰਾ ਸਾਹਮਣਾ ਕੀਤੀਆਂ ਜਾਣ ਵਾਲੀਆਂ ਚੁਨੌਤੀਆਂ ਦਾ ਸੀਆਈਪੀਐੱਸ ਸਲਾਹਕਾਰਾਂ ਦੇ ਸਮਰਥਨ  ਦੇ ਨਾਲ ਇੱਕ ਕਾਰਜ ਯੋਜਨਾ ਬਣਾਕੇ ਸਟਾਰਟ-ਅਪ ਦੇ ਮਾਧਿਅਮ ਰਾਹੀਂ ਸਮਾਧਾਨ ਕੀਤਾ ਜਾ ਸਕਦਾ ਹੈ।

ਐੱਸਓਆਈ  ਦੇ ਅਨੁਸਾਰ, ਏਆਈਐੱਮ ਅਤੇ ਸੀਆਈਪੀਐੱਸ ਸੰਯੁਕਤ ਰੂਪ ਨਾਲ ਜ਼ਿਲ੍ਹਾ ਅਤੇ ਸਥਾਨਿਕ ਪ੍ਰਸ਼ਾਸਨ  ਦੇ ਅਧਿਕਾਰੀਆਂ ਨੂੰ ਸ਼ਾਮਲ ਕਰਨਗੇ,  ਜੋ ਨਵੇਂ ਉਤਪਾਦਾਂ ਅਤੇ ਸਮਾਧਾਨਾਂ  ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨਗੇ ਅਤੇ ਪ੍ਰਬੰਧਨ ਦੀਆਂ ਮਾਨਕ ਪ੍ਰਕਿਰਿਆਵਾਂ ਅਤੇ ਨੀਤੀਆਂ ਨੂੰ ਸਮਝਣ ਵਿੱਚ ਮਦਦ ਕਰਨਗੇ ਤਾਂਕਿ ਪ੍ਰਾਸੰਗਿਕ  ਨਵੇ ਸਮਾਧਾਨਾਂ ਪ੍ਰਬੰਧਨ ਅਤੇ ਲਾਗੂਕਰਨ ਨੂੰ ਤੇਜ਼ ਕੀਤਾ ਜਾ ਸਕੇ ।

ਏਆਈਐੱਮ ਦੀਆਂ ਈ-ਪ੍ਰਦਰਸ਼ਨੀਆਂ ਦੀ ਲੜੀ ਦੇ ਆਯੋਜਨ ਅਤੇ ਮੇਜਬਾਨੀ ਨੇ ਆਪਣੇ ਨਵਾਚਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਅਭਿਨਵ ਅਤੇ ਪ੍ਰਾਸੰਗਿਕ ਸਟਾਰਟ-ਅਪ ਦਾ ਸਮਰਥਨ ਕੀਤਾ, ਜੋ ਜਨਤਕ ਪ੍ਰਸ਼ਾਸਨ ਅਤੇ ਸੇਵਾ ਵੰਡ ਪ੍ਰਣਾਲੀ ਨੂੰ ਬਦਲਣ ਦੀ ਦਿਸ਼ਾ ਵਿੱਚ ਅਗਲਾ ਕਦਮ ਹੋਵੇਗਾ। ਪਾਇਲਟਾਂ,  ਉਤਪਾਦ ਸੁਧਾਰ ਅਤੇ ਬਾਜ਼ਾਰ ਅਨੁਸੰਧਾਨ ਨੂੰ ਸਮਰੱਥਾਵਾਨ ਕਰਨ ਲਈ ਸਟਾਰਟਅੱਪ ਅਤੇ ਅਧਿਕਾਰੀਆਂ  ਵਿਚਕਾਰ ਗੱਲਬਾਤ ਦੀ ਸੁਵਿਧਾ ਵੀ ਹੋਵੇਗੀ।

ਸਮੇਂ ਦੀ ਜ਼ਰੂਰਤ ਹੈ ਕਿ ਵਿਦਿਆਰਥੀਆਂ  ਦਰਮਿਆਨ ਨਵੀ ਸਿੱਖਿਆ ਨੂੰ ਹੁਲਾਰਾ ਦੇਣ ਲਈ ਜ਼ਮੀਨੀ ਪੱਧਰ ‘ਤੇ ਅਧਿਆਪਕ/ ਸਲਾਹਕਾਰ ਦੀ ਸਮਰੱਥਾ ਨਿਰਮਾਣ ਸੁਨਿਸ਼ਚਿਤ ਕੀਤੀ ਜਾਵੇ। ਇਹ ਸੰਯੁਕਤ ਰੂਪ ਤੋਂ ਇੱਕ ਇਨੋਵੇਸ਼ਨ ਲਰਨਿੰਗ ਮੈਨੇਜਮੇਂਟ ਸਿਸਟਮ (ਆਈਐੱਲਐੱਮਐੱਸ) ਬਣਾਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਹ ਸਾਂਝੇਦਾਰੀ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਏਆਈਐੱਮ ਦੁਆਰਾ ਸ਼ੁਰੂ ਕੀਤੇ ਗਏ ਪ੍ਰੋਗਰਾਮਾਂ ਅਤੇ ਰਾਜਾਂ ਦੇ ਨਾਲ ਸੰਪਰਕ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਕਰੇਗੀ।  ਇਹ ਜ਼ਿਲ੍ਹਾ ਪੱਧਰ ‘ਤੇ ਸਰਕਾਰੀ ਅਧਿਕਾਰੀਆਂ ਦੀ ਵੱਡੀ ਭਾਗੀਦਾਰੀ ਦੇ ਮਾਧਿਅਮ ਰਾਹੀਂ ਪਰਿਵਰਤਨ ਪ੍ਰੋਗਰਾਮ ਦੇ ਏਆਈਐੱਮ ਸਲਾਹਕਾਰ ਨੂੰ ਮਜ਼ਬੂਤ ਕਰੇਗਾ।

ਲਾਭਾਰਥੀ ਏਆਈਐੱਮ ਪਹਿਲ ਦੇ ਸਿਖਲਾਈ ਪ੍ਰੋਗਰਾਮਾਂ ਦੇ ਲਈ ਸੀਆਈਪੀਐੱਸ ਦੀਆਂ ਸੁਵਿਧਾਵਾਂ ਦਾ ਲਾਭ ਚੁੱਕਣ ਅਤੇ ਗ੍ਰਾਮੀਣ ਨਵਾਚਾਰ ‘ਤੇ ਵ੍ਹਾਈਟ ਪੇਪਰ ਲਈ ਸੀਆਈਪੀਐੱਸ ਦੀ ਅਨੁਸੰਧਾਨ ਸਮੱਰਥਾ ਦਾ ਉਪਯੋਗ ਕਰਨ ਵਿੱਚ ਕਾਬਲ ਹੋਵੇਗਾ।

ਵਰਚੁਅਲ ਮਾਧਿਅਮ ਰਾਹੀਂ ਘੋਸ਼ਣਾ ਪੱਤਰ- ਐੱਸਓਆਈ ‘ਤੇ ਹਸਤਾਖਰ  ਦੇ ਦੌਰਾਨ ਬੋਲਦੇ ਹੋਏ, ਅਟਲ ਇਨੋਵੇਸ਼ਨ ਮਿਸ਼ਨ  ਦੇ ਮਿਸ਼ਨ ਨਿਦੇਸ਼ਕ ਆਰ ਰਾਮਣਨ ਨੇ ਕਿਹਾ, ਸੀਆਈਪੀਐੱਸ  ਦੇ ਨਾਲ ਇਹ ਸਹਿਯੋਗ ਕੁੱਝ ਢੰਗਾਂ ਨਾਲ ਅਨੋਖਾ ਹੋਵੇਗਾ ਕਿਉਂਕਿ ਇਹ ਜ਼ਮੀਨੀ ਪੱਧਰ ‘ਤੇ ਨਵੀਨਤਾ ਅਤੇ ਉੱਦਮਸ਼ੀਲਤਾ ਦੇ ਬਾਰੇ ਵਿੱਚ ਜਾਗਰੂਕਤਾ ਸਿਰਜਣ ਵਿੱਚ ਤੇਜੀ ਲਿਆਉਣ ਵਿੱਚ ਮਦਦ ਕਰੇਗਾ।

ਸੀਆਈਪੀਐੱਸ ਦੇ ਨਾਲ ਜਨਤਕ ਵੰਡ ਪ੍ਰਣਾਲੀ ਵਿੱਚ ਇਸ ਦਾ ਸਮਾਵੇਸ਼ਨ ਅਤੇ ਲਾਗੂਕਰਨ ਦੀ ਇਸ ਤਰ੍ਹਾਂ ਦੀ ਪਹਿਲ ਅਤੇ ਸਾਂਝੇਦਾਰੀ ਦੀ ਬਹੁਤ ਜ਼ਰੂਰਤ ਹੈ,  ਅਤੇ ਇਹ ਸਰਕਾਰ ਅਤੇ ਸਮਾਜ ਲਈ ਵੱਡੇ ਪੱਧਰ ‘ਤੇ ਅਤੇ ਪਿੰਡ  ਦੇ ਪੱਧਰ ‘ਤੇ ਫਾਇਦੇਮੰਦ ਹੋਵੇਗਾ। ”

ਸੀਆਈਪੀਐੱਸ  ਦੇ ਨਿਦੇਸ਼ਕ, ਸੀ. ਅਚਲੈਂਦਰ ਰੈਡੀ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਏਆਈਐੱਮ,  ਨੀਤੀ ਅਯੋਗ ਅਤੇ ਸੀਆਈਪੀਐੱਸ - ਏਐੱਸਸੀਆਈ ਸਹਿਯੋਗ ਦਾ ਉਦੇਸ਼ ਏਆਈਐੱਮ ਪ੍ਰੋਗਰਾਮਾਂ ਅਤੇ ਏਆਈਐੱਮ ਲਾਭਾਰਥੀਆਂ ਦੀਆਂ ਵੱਖ-ਵੱਖ ਪਹਿਲਾਂ ਦਾ ਸਮਰਥਨ ਕਰਕੇ ਇੱਕ ਅਭਿਨਵ ਈਕੋਸਿਸਟਮ  ਦਾ ਨਿਰਮਾਣ ਕਰਕੇ ਜਨਤਕ ਨਵਾਚਾਰ ਨੂੰ ਹੁਲਾਰਾ ਦੇਣਾ ਹੈ। 

ਸ਼੍ਰੀ ਅਚਲੈਂਦਰ ਰੈਡੀ ਨੇ ਕਿਹਾ, “ਇਸ ਗੱਲ ਦੇ ਕਈ ਸਬੂਤ ਹਨ ਕਿ ਨੈੱਟਵਰਕ,  ਸਾਂਝੇਦਾਰੀ ਅਤੇ ਅੰਤਰ- ਸੰਗਠਨਾਤਮਕ ਟੀਮਾਂ ਵਿੱਚ ਬਹੁ-ਆਯਾਮੀ ਸਹਿਯੋਗ ਜਨਤਕ ਨਵਾਚਾਰ ਨੂੰ ਪ੍ਰੇਰਿਤ ਕਰ ਸਕਦਾ ਹੈ। ਜਨਤਕ ਨਵਾਚਾਰ ਪ੍ਰਕਿਰਿਆਵਾਂ ਵਿੱਚ ਵੱਖ-ਵੱਖ ਜਨਤਕ ਅਤੇ ਨਿਜੀ ਕਾਰਜਕਰਤਾਵਾਂ ਦੀ ਭਾਗੀਦਾਰੀ ਨਾਲ ਸਮੱਸਿਆ ਜਾਂ ਚੁਣੋਤੀਆਂ ਦੀ ਸਮਝ ਵਿੱਚ ਸੁਧਾਰ ਹੋ ਸਕਦਾ ਹੈ, ਨਵੇਂ ਵਿਚਾਰਾਂ ਅਤੇ ਪ੍ਰਸਤਾਵਾਂ ਨੂੰ ਲਿਆਇਆ ਜਾ ਸਕਦਾ ਹੈ ਅਤੇ ਨਵੇਂ ਅਤੇ ਸਾਹਸਿਕ ਸਮਾਧਾਨਾਂ  ਦੀ ਸਾਂਝੀ ਮਾਲਕੀਅਤ ਦਾ ਨਿਰਮਾਣ ਕੀਤਾ ਜਾ ਸਕਦਾ ਹੈ ।

*****

ਡੀਐੱਸ/ਏਕੇਜੇ



(Release ID: 1710194) Visitor Counter : 137