ਕਬਾਇਲੀ ਮਾਮਲੇ ਮੰਤਰਾਲਾ
ਵਨ ਧਨ ਵਿਕਾਸ ਯੋਜਨਾ: ਆਂਧਰਾ ਪ੍ਰਦੇਸ਼ ਦੀ ਸਫ਼ਲਤਾ ਦੀ ਗਾਥਾ
Posted On:
06 APR 2021 2:25PM by PIB Chandigarh
ਕਬਾਇਲੀ ਕਾਰਜ ਮੰਤਰਾਲੇ ਦੇ ਅੰਤਰਗਤ ਟ੍ਰਾਈਫੇਡ ਨੇ ਕਬਾਇਲੀ ਆਬਾਦੀ ਦੀ ਆਜੀਵਿਕਾ ਸੁਧਾਰਨ ਵਿੱਚ ਮਦਦ ਦੇਣ ਲਈ ਅਨੇਕ ਪ੍ਰੋਗਰਾਮਾਂ ਨੂੰ ਲਾਗੂ ਕੀਤਾ ਹੈ। ਖਾਸਤੌਰ ‘ਤੇ ਪਿਛਲੇ ਸਾਲ ਕੋਵਿਡ ਮਹਾਮਾਰੀ ਨਾਲ ਪ੍ਰਭਾਵਿਤ ਕਬਾਇਲੀ ਲੋਕਾਂ ਦੀ ਮਦਦ ਲਈ। ਵੱਖ-ਵੱਖ ਪ੍ਰੋਗਰਾਮਾਂ ਵਿੱਚ ਵਨ ਧਨ ਕਬਾਇਲੀ ਸਟਾਰਟਅੱਪ ਅਤੇ ਘੱਟੋ ਘੱਟ ਸਮਰਥਨ ਮੁੱਲ ਅਤੇ ਮੁੱਲ ਵਾਧੇ ਕਰਕੇ ਛੋਟੇ ਵਨ ਉਤਪਾਦਾਂ ਦੀ ਮਾਰਕਟਿੰਗ ਵਿਵਸਥਾ (ਐੱਮਐੱਫਪੀ) ਪ੍ਰਮੁੱਖ ਹੈ। ਐੱਮਐੱਫਪੀ ਯੋਜਨਾ ਦੇ ਤਹਿਤ ਉਤਪਾਦ ਇਕੱਠੇ ਕਰਨ ਵਾਲੇ ਨੂੰ ਘੱਟੋ ਘੱਟ ਸਮਰਥਨ ਮੁੱਲ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਕਬਾਇਲੀ ਸਮੂਹਾਂ ਅਤੇ ਕਲਸਟਰਾਂ ਦੇ ਮਾਧਿਅਮ ਰਾਹੀਂ ਮੁੱਲ ਵਾਧਾ ਅਤੇ ਮਾਰਕਟਿੰਗ ਕੀਤੀ ਜਾਂਦੀ ਹੈ। ਪੂਰੇ ਦੇਸ਼ ਵਿੱਚ ਇਨ੍ਹਾਂ ਪ੍ਰੋਗਰਾਮਾਂ ਨੂੰ ਵਿਆਪਕ ਰੂਪ ਤੋਂ ਸਵੀਕਾਰ ਕੀਤਾ ਗਿਆ ਹੈ। ਖਾਸਰ ਵਨ ਧਨ ਕਬਾਇਲੀ ਸਟਾਰਟਅੱਪ ਪ੍ਰੋਗਰਾਮ ਕਾਫੀ ਸਫਲ ਰਿਹਾ ਹੈ। ਆਂਧਰਾ ਪ੍ਰਦੇਸ਼ ਵਨ ਧਨ ਯੋਜਨਾ ਤੋਂ ਕਬਾਇਲੀ ਲੋਕਾਂ ਨੂੰ ਲਾਭ ਵਾਲੀ ਬਿਹਤਰੀਨ ਉਦਾਹਰਨ ਹੈ।

ਆਂਧਰਾ ਪ੍ਰਦੇਸ਼ ਦੇ 13 ਜ਼ਿਲ੍ਹਿਆਂ ਵਿੱਚ ਕੁੱਲ ਕਬਾਇਲੀ ਆਬਾਦੀ 59,18,073 ਹੈ। ਇਨ੍ਹਾਂ 13 ਜ਼ਿਲ੍ਹਿਆਂ ਵਿੱਚੋਂ 7 ਜ਼ਿਲ੍ਹੇ ਵਨ ਧਨ ਵਿਕਾਸ ਕੇਂਦਰ (ਵੀਡੀਵੀਕੇ) ਦੁਆਰਾ ਕਵਰ ਕੀਤੇ ਜਾਣਗੇ। ਆਂਧਰਾ ਪ੍ਰਦੇਸ਼ ਵਿੱਚ ਕੁੱਲ 263 ਵੀਡੀਵੀਕੇ ਸਥਾਪਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਇਸ ਵਿੱਤ ਸਾਲ ਦੇ ਲਈ 188 ਵੀਡੀਵੀਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਵਿੱਚੋਂ 49 ਵਿੱਚ ਸਿਖਲਾਈ ਪ੍ਰੋਗਰਾਮ ਚਲਾਏ ਗਏ ਹਨ ਅਤੇ ਰਾਜ ਵਿੱਚ 7 ਵਨ ਧਨ ਵਿਕਾਸ ਕੇਂਦਰ ਕੰਮ ਕਰ ਰਹੇ ਹਨ। ਇਨ੍ਹਾਂ ਕੇਂਦਰਾਂ ਤੋਂ ਰਾਜ ਦੇ 78,900 ਕਬਾਇਲੀ ਉੱਦਮੀਆਂ ਨੂੰ ਲਾਭ ਹੋਵੇਗਾ । ਵਿਸ਼ਾਖਾਪਨਮ ਜ਼ਿਲ੍ਹੇ ਵਿੱਚ ਜ਼ਿਲ੍ਹਾ ਲਾਗੂਕਰਨ ਏਜੰਸੀ ਦੇ ਰੂਪ ਵਿੱਚ ਆਈਟੀਡੀਏ ਪਾਡੇਰੂ ਕੰਮ ਕਰ ਰਿਹਾ ਹੈ ਅਤੇ 39 ਅੱਡਾ ਲੀਫ ਪਲੇਟਸ ਹਾਈਡ੍ਰੌਲਿਕ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ, 390 ਸਿਲਾਈ ਮਸ਼ੀਨਾਂ ਖਰੀਦੀਆਂ ਗਈਆਂ ਹਨ ਅਤੇ ਸਵੀਕ੍ਰਿਤ 54 ਵੀਡੀਵੀਕੇ ਲਈ 40 ਸਮਕੋਣੀ ਆਕਾਰ ਦੀ ਇਮਲੀ ਬਣਾਉਣ ਦੀਆਂ ਹਾਈਡ੍ਰੌਲਿਕ ਮਸ਼ੀਨਾਂ ਲਗਾਈਆਂ ਗਈਆਂ ਹਨ।

ਇਨ੍ਹਾਂ ਚਾਲੂ 7 ਵੀਡੀਵੀਕੇ ਨਾਲ 3.48 ਲੱਖ ਰੁਪਏ ਮੁੱਲ ਦੀ ਵਿੱਕਰੀ ਹੋਈ ਹੈ। ਇਨ੍ਹਾਂ ਵੀਡੀਵੀਕੇ ਵਿੱਚ ਪ੍ਰਸੰਸਕ੍ਰਿਤ ਕੀਤੇ ਜਾਣ ਵਾਲੇ ਲਘੂ ਵਨ ਉਤਪਾਦਾਂ ਵਿੱਚ ਪਹਾੜੀ ਝਾੜੂ ਘਾਹ, ਬਾਂਸ, ਇਮਲੀ ਅਤੇ ਅੱਡਾ ਪੱਤਾ ਸ਼ਾਮਲ ਹੈ। ਦੇਵਰਾਪੱਲੀ ਵੀਡੀਵੀਕੇ ਵਿੱਚ 15 ਸਵੈ ਸਹਾਇਤਾ ਸਮੂਹ ਦੇ ਲਾਭਾਰਥੀਆਂ ਨੂੰ ਬਾਂਸ ਦਾ ਮੁੱਲ ਸੰਵਰਧਨ ਕਰਨ ਅਤੇ ਦੀਵਾ ਅਤੇ ਮੋਮਬੱਤੀ ਸਟੈਂਡ ਵਰਸੇ ਉਤਪਾਦ ਤਿਆਰ ਕਰਨ ਲਈ ਸਿਖਲਾਈ ਦਿੱਤੀ ਗਈ ਹੈ। ਇਨ੍ਹਾਂ ਵਾਧੇ ਮੁੱਲ ਦੇ ਉਤਪਾਦਾਂ ਦੀ 2.5 ਲੱਖ ਰੁਪਏ ਤੋਂ ਜਿਆਦਾ ਦੀ ਵਿੱਕਰੀ ਹੋਈ ਹੈ। ਲੰਮਾਸਿੰਗੀ ਵੀਡੀਵੀਕੇ ਵਿੱਚ ਲਾਭਾਰਥੀ 500 ਗ੍ਰਾਮ ਅਤੇ ਇੱਕ ਕਿੱਲੋ ਵਜਨ ਦੀ ਬੀਜ ਕੱਢੀ ਹੋਈ ਇਮਲੀ ਸਮਕੋਣੀ ਆਕਾਰ ਵਿੱਚ ਤਿਆਰ ਕਰ ਰਹੇ ਹਨ। ਸਮਕੋਣੀ ਆਕਾਰ ਦੀ ਬੀਜ ਕੱਢੀ ਹੋਈ ਇਮਲੀ ਦੀ ਆਕਰਸ਼ਕ ਰੂਪ ਨਾਲ ਪੈਕੇਜਿੰਗ ਅਤੇ ਬ੍ਰਾਂਡਿੰਗ ਕੀਤੀ ਜਾਂਦੀ ਹੈ। ਦੱਖਣ ਭਾਰਤ ਦੇ ਵਿਅੰਜਨਾਂ ਵਿੱਚ ਇਮਲੀ ਦਾ ਕਾਫ਼ੀ ਉਪਯੋਗ ਕੀਤਾ ਜਾਂਦਾ ਹੈ।
ਕੋਰਾਈ ਵੀਡੀਵੀਕੇ ਵਿੱਚ 25 ਸਵੈ ਸਹਾਇਤਾ ਸਮੂਹਾਂ ਦੇ ਕਬਾਇਲੀ ਲਾਭਾਰਥੀ ਬਾਂਸ ਦੇ ਪਹਾੜੀ ਝਾੜੂ ਵੱਖ-ਵੱਖ ਵਜਨਾਂ ਦੇ ਅਨੁਸਾਰ ਤਿਆਰ ਕਰਨ ਲਈ ਬਾਂਸ ਦੀਆਂ ਸਟਿਕਸ ਨਾਲ ਪਹਾੜੀ ਝਾੜੂ ਦੀ ਪ੍ਰੋਸੈਸਿੰਗ ਕਰਦੇ ਹਨ। ਪੇਡਾਬਯੂਲੂ ਵੀਡੀਵੀਕੇ ਵਿੱਚ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਦੇ ਲਾਭਾਰਥੀ (ਮੁੱਖ ਤੌਰ ਤੇ ਮਹਿਲਾਵਾਂ) ਅੱਡਾ ਪੱਤਿਆਂ ਨੂੰ ਪ੍ਰਸੰਸਕ੍ਰਿਤ ਕਰ ਰਹੀਆਂ ਹਨ ਅਤੇ ਉਨ੍ਹਾਂ ਪੱਤਾਂ ਤੋਂ ਵਾਤਾਵਰਣ ਅਨੁਕੂਲ ਕਪ ਅਤੇ ਪਲੇਟ ਬਣਾਕੇ ਮੁੱਲ ਸੰਵਰਧਨ ਕਰ ਰਹੀਆਂ ਹਨ। ਇਨ੍ਹਾਂ ਵਨ ਧਨ ਕੇਂਦਰਾਂ ਵਿੱਚ ਤਿਆਰ ਉਤਪਾਦ ਬਾਜਾਰ ਵਿੱਚ ਵੇਚੇ ਜਾ ਰਹੇ ਹਨ। ਇਸ ਪ੍ਰੋਗਰਾਮ ਦੀ ਖੂਬਸੂਰਤੀ ਇਹ ਹੈ ਕਿ ਵਿਕਰੀ ਤੋਂ ਪ੍ਰਾਪਤ ਸਾਰੇ ਲਾਭ ਸਿਧੇ ਤੌਰ ‘ਤੇ ਕਬਾਇਲੀ ਉੱਦਮੀਆਂ ਨੂੰ ਜਾਂਦੇ ਹਨ।

ਨੋਡਲ ਏਜੰਸੀਆਂ ਦੇ ਸਮਰਥਨ ਨਾਲ ਕਬਾਇਲੀ ਉੱਦਮੀਆਂ ਦਾ ਯਤਨ, ਸਖਤ ਮਿਹਨਤ ਅਤੇ ਲਗਨ ਆਂਧਰਾ ਪ੍ਰਦੇਸ਼ ਵਿੱਚ ਵਨ ਧਨ ਯੋਜਨਾ ਨੂੰ ਸਫਲ ਬਣਾ ਰਿਹਾ ਹੈ। ਇਹ ਯੋਜਨਾ ਹੋਰ ਅੱਗੇ ਵਧੇਗੀ ਕਿਉਂਕਿ ਆਉਣ ਵਾਲੇ ਸਾਲ ਵਿੱਚ 188 ਵਨ ਧਨ ਵਿਕਾਸ ਕੇਂਦਰ ਆਰੰਭ ਹੋਣਗੇ। ਇਸ ਦੇ ਇਲਾਵਾ ਉੱਤਰ ਤੱਟ ਵਰਤੀ ਆਂਧਰਾ ਪ੍ਰਦੇਸ਼ ਵਿੱਚ ਕਬਾਇਲੀ ਫੂਡ ਪਾਰਕ ਦੀ ਯੋਜਨਾ ਬਣਾਈ ਜਾ ਰਹੀ ਹੈ। ਫੂਡ ਪਾਰਕ ਦਾ ਫੋਕਸ ਪ੍ਰਾਰੰਭ ਵਿੱਚ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਰਾਮਪਚੋਦਾਵਰਮ ਵਿੱਚ ਕਾਜੂ ਕਾਰਵਾਈ ਇਕਾਈ ਸਥਾਪਿਤ ਕਰਨ ਅਤੇ ਨਰਸਿਮਹਾਪਤਨਮ ਵਿੱਚ ਕੌਫੀ ਨੂੰ ਕਠੋਰ ਬਣਾਉਣ ਦੀ ਇਕਾਈ ਲਗਾਉਣ ਤੇ ਹੈ। ਇਸ ਫੂਡ ਪਾਰਕ ਦੇ ਅਗਲੇ ਸਾਲ ਪੂਰਾ ਹੋਣ ਦੀ ਉਮੀਦ ਹੈ ਵੋਕਲ ਫਾਰ ਲੋਕਲ ਅਤੇ ਆਤਮਨਿਰਭਰ ਭਾਰਤ ਅਭਿਆਨ ਨੂੰ ਹੁਲਾਰਾ ਦੇਣ ਵਾਲੇ ਇਸ ਪ੍ਰੋਗਰਾਮ ਨੂੰ ਕਬਾਇਲੀ ਲੋਕਾਂ ਦੀ ਆਮਦਨ ਅਤੇ ਆਜੀਵਿਕਾ ਵਿੱਚ ਸੁਧਾਰ ਹੋਵੇਗਾ ਅਤੇ ਅੰਤ ਇਨ੍ਹਾਂ ਦੇ ਜੀਵਨ ਵਿੱਚ ਬਦਲਾਅ ਆਏਗਾ।

*****
NB/SK/jk-Trifed/06/04/2021
(Release ID: 1710192)
Visitor Counter : 207