ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖ਼ਰੀਫ਼ ਮਾਰਕੀਟਿੰਗ ਸੀਜ਼ਨ 2021-22 ਦੌਰਾਨ ਹੁਣ ਤਕ 3.49 ਲੱਖ ਮੀਟਰਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਗਈ ਹੈ, ਜਿਸ ਦੀ ਐਮ ਐਸ ਪੀ ਅਨੁਸਾਰ ਕੀਮਤ 690.82 ਕਰੋੜ ਰੁਪਏ ਬਣਦੀ ਹੈ, ਇਸ ਨਾਲ 4,45,520 ਕਿਸਾਨਾਂ ਨੇ ਲਾਭ ਪ੍ਰਾਪਤ ਕੀਤਾ ਹੈ


ਚਾਲੂ ਖ਼ਰੀਫ਼ ਮਾਰਕੀਟਿੰਗ ਸੀਜ਼ਨ ਦੀ ਖ਼ਰੀਦ ਦੌਰਾਨ 695.23 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਇਸ ਨਾਲ ਲਗਭਗ 102.98 ਲੱਖ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ 1,31,247.46 ਕਰੋੜ ਰੁਪਏ ਹੈ

ਸਰਕਾਰ ਵਲੋਂ ਖਰੀਫ਼ 2020-21 ਅਤੇ ਹਾੜੀ 2021 ਤਹਿਤ 4,75,354.54 ਮੀਟਰਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਕੀਤੀ ਗਈ ਖਰੀਦ ਨਾਲ 2,97,219 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ

26,716.31 ਕਰੋੜ ਰੁਪਏ ਕੀਮਤ ਨਾਲ 91,89,378 ਕਪਾਹ ਦੀਆਂ ਗੰਢਾਂ ਦੀ ਖ਼ਰੀਦ ਕੀਤੀ ਗਈ, 18,86,498 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ

Posted On: 06 APR 2021 7:56PM by PIB Chandigarh

ਹਾੜੀ ਦੇ ਚਾਲੂ ਮਾਰਕੀਟਿੰਗ ਸੀਜ਼ਨ (ਆਰ.ਐਮ.ਐੱਸ) 2021-22 ਦੌਰਾਨ, ਕਣਕ ਦੀ ਖਰੀਦ ਹਾਲ ਹੀ ਵਿਚ ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵਿਚ ਸਰਕਾਰ ਆਪਣੀਆਂ ਮੌਜੂਦਾ ਘੱਟੋ ਘੱਟ

ਸਮਰਥਨ ਮੁੱਲ (ਐੱਮ ਐੱਸ ਪੀ) ਸਕੀਮਾਂ ਦੇ ਅਨੁਸਾਰ

ਕਿਸਾਨਾਂ ਤੋਂ ਕਰ ਰਹੀ ਹੈ , ਜਿਵੇਂ ਕਿ ਪਿਛਲੇ ਸੀਜ਼ਨਾਂ ਦੌਰਾਨ ਖ਼ਰੀਦੀ ਜਾਂਦੀ ਸੀ ਅਤੇ ਹੁਣ ਤਕ (05.04.2021 ਤਕ) 3.49 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਗਈ ਹੈ , ਜਿਸ ਦਾ 4,45,520 ਕਿਸਾਨਾਂ ਨੂੰ ਲਾਭ ਹੋਇਆ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਲਾਗਤ 690. 82 ਕਰੋੜ ਰੁਪਏ ਬਣਦੀ ਹੈ

 

ਖਰੀਫ 2020 — 21 ਲਈ ਝੋਨੇ ਦੀ ਖਰੀਦ ਦਾ ਕੰਮ ਸੰਬੰਧਿਤ ਰਾਜਾਂ ਵਿੱਚ 05/04/2021 ਤੱਕ 695.23 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਨਾਲ ਨਿਰਵਿਘਨ ਢੰਗ ਨਾਲ ਚਲ ਰਿਹਾ ਹੈ। ਪਿਛਲੇ ਸਾਲ ਝੋਨੇ ਦੀ ਖਰੀਦ 622.32 ਲੱਖ ਮੀਟ੍ਰਿਕ ਟਨ ਸੀ।ਇਸ ਨਾਲ ਲਗਭਗ 102.98 ਲੱਖ ਕਿਸਾਨਾਂ ਨੂੰ ਲਾਭ ਪਹੁੰਚ ਚੁੱਕਾ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਲਾਗਤ 1,31,247.46 ਕਰੋੜ ਰੁਪਏ ਬਣਦੀ ਹੈ

 

 

ਹੋਰ , ਸੂਬਿਆਂ ਤੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਖ਼ਰੀਫ਼ ਮਾਰਕੀਟਿੰਗ ਸੀਜ਼ਨ 2020 ਦੌਰਾਨ ਤਾਮਿਲਨਾਡੂ , ਕਰਨਾਟਕ , ਮਹਾਰਾਸ਼ਟਰ , ਤੇਲੰਗਾਨਾ , ਗੁਜਰਾਤ , ਹਰਿਆਣਾ , ਉੱਤਰ ਪ੍ਰਦੇਸ਼ , ਉੜੀਸ਼ਾ , ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਨੂੰ ਪ੍ਰਾਈਸ ਸਪੋਰਟ ਸਕੀਮ (ਪੀ ਐੱਸ ਐੱਸ) ਤਹਿਤ 94.39 ਲੱਖ ਮੀਟਰਿਕ ਦਾਲਾਂ ਅਤੇ ਤੇਲ ਬੀਜ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ ਆਂਧਰ ਪ੍ਰਦੇਸ਼ , ਕਰਨਾਟਕ , ਤਾਮਿਲਨਾਡੂ ਅਤੇ ਕੇਰਲ ਨੂੰ ਵੀ 1.23 ਲੱਖ ਮੀਟਰਿਕ ਟਨ ਕੋਪਰਾ ਖਰ਼ੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ ਹੋਰ , ਸਬੰਧਤ ਸੂਬਾ ਸਰਕਾਰਾਂ ਵੱਲੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਹਾੜੀ ਮਾਰਕੀਟਿੰਗ ਸੀਜ਼ਨ 2021 ਲਈ ਗੁਜਰਾਤ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਆਂਧਰ ਪ੍ਰਦੇਸ਼ , ਤੇਲੰਗਾਨਾ ਅਤੇ ਤਾਮਿਲਨਾਡੂ ਨੂੰ ਵੀ ਦਾਲਾਂ ਅਤੇ ਤੇਲ ਬੀਜ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ ਬਾਕੀ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐੱਸ ਐੱਸ ਤਹਿਤ ਕੋਪਰਾ ਅਤੇ ਤੇਲ ਬੀਜ ਤੇ ਦਾਲਾਂ ਖ਼ਰੀਦਣ ਲਈ ਪ੍ਰਸਤਾਵਾਂ ਨੂੰ ਮਿਲਣ ਤੋਂ ਬਾਅਦ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫ਼ਸਲਾਂ ਦੇ ਐੱਫ ਕਿਊ ਗ੍ਰੇਡ ਦੀ ਖ਼ਰੀਦ ਨੋਟੀਫਾਈ ਐੱਮ ਐੱਸ ਪੀ ਤੇ ਸਾਲ 2021 ਲਈ ਸਿੱਧੀ ਪੰਜੀਕ੍ਰਿਤ ਕਿਸਾਨਾਂ ਤੋਂ ਕੀਤੀ ਜਾ ਸਕੇ ਇਹ ਖਰ਼ੀਦ ਜੇਕਰ ਮਾਰਕੀਟ ਰੇਟ ਨੋਟੀਫਾਈਡ ਵਾਢੀ ਸਮੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਮ ਐੱਸ ਪੀ ਤੋਂ ਹੇਠਾਂ ਜਾਂਦਾ ਹੈ ਤਾਂ ਸੂਬੇ ਵੱਲੋਂ ਨਾਮਜ਼ਦ ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਦੁਆਰਾ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ

05/04/2021 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 4,75,354. 54 ਮੀਟਰਿਕ ਟਨ ਮੂੰਗ , ਉੜਦ, , ਤੂਰ , ਚਨੇ, ਮੂੰਗਫਲੀ ਅਤੇ ਸੋਇਆਬੀਨ ਖ਼ਰੀਦਿਆ ਹੈ , ਜਿਸਦਾ ਘੱਟੋ ਘੱਟ ਸਮਰਥਨ ਮੁੱਲ 2,512.79 ਕਰੋੜ ਰੁਪਏ ਬਣਦਾ ਹੈ ਅਤੇ ਇਸ ਖ਼ਰੀਦ ਨਾਲ ਤਾਮਿਲਨਾਡੂ , ਕਰਨਾਟਕ , ਮਹਾਰਾਸ਼ਟਰ , ਗੁਜਰਾਤ , ਹਰਿਆਣਾ ਅਤੇ ਰਾਜਸਥਾਨ ਦੇ 2,97,219 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ਖਰੀਫ 2020-21 ਅਤੇ ਹਾੜੀ 2021 ਦੇ ਅਧੀਨ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਖਰੀਦ ਕੀਤੀ ਗਈ ਹੈ

ਇਸੇ ਤਰ੍ਹਾਂ ਹੀ 05/04/2021 ਤੱਕ 5089 ਮੀਟਰਿਕ ਟਨ ਕੋਪਰਾ ਖ਼ਰੀਦਿਆ ਗਿਆ ਹੈ , ਜਿਸ ਦਾ ਘੱਟੋ ਘੱਟ ਸਮਰਥਨ ਮੁੱਲ 52.40 ਕਰੋੜ ਰੁਪਏ ਬਣਦਾ ਹੈ ਅਤੇ ਇਸ ਨਾਲ ਕਰਨਾਟਕ ਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ਇਸ ਵੇਲੇ ਕੋਪਰਾ ਤੇ ਉਰਦ ਦਾ ਭਾਅ ਮੁੱਖ ਉਤਪਾਦਨ ਕਰਨ ਵਾਲੇ ਜਿ਼ਆਦਾਤਰ ਸੂਬਿਆਂ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੋਂ ਉੱਪਰ ਚੱਲ ਰਿਹਾ ਹੈ ਸਬੰਧਿਤ ਸੂਬੇ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਸੂਬਿਆਂ ਦੇ ਫੈਸਲਿਆਂ ਅਨੁਸਾਰ ਮਿਥੀ ਤਾਰੀਖ ਤੋਂ ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜ਼ ਫਸਲਾਂ ਸੂਬੇ ਦੀਆਂ ਮੰਡੀਆਂ ਵਿੱਚ ਆਉਣ ਦੇ ਅਧਾਰ ਮੁਤਾਬਿਕ ਖਰੀਦ ਪ੍ਰਬੰਧ ਕਰ ਰਹੀਆਂ ਹਨ

 

 

ਪੰਜਾਬ , ਹਰਿਆਣਾ , ਰਾਜਸਥਾਨ , ਮੱਧ ਪ੍ਰਦੇਸ਼ ਮਹਾਰਾਸ਼ਟਰ , ਗੁਜਰਾਤ , ਤੇਲੰਗਾਨਾ , ਆਂਧਰ ਪ੍ਰਦੇਸ਼ , ਓੜੀਸ਼ਾ ਅਤੇ ਕਰਨਾਟਕ ਸੂਬਿਆਂ ਵਿੱਚ 05/04/2021 ਤੱਕ ਕਪਾਹ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ ਤਹਿਤ ਨਿਰਵਿਘਨ ਜਾਰੀ ਹੈ 91,89,378 ਕਪਾਹ ਦੀਆਂ ਗੰਢਾਂ , ਜਿਸ ਦੀ ਕੀਮਤ 26,719.51 ਕਰੋੜ ਰੁਪਏ ਬਣਦੀ ਹੈ , ਦੀ ਖ਼ਰੀਦ ਕੀਤੀ ਗਈ ਹੈ , ਜਿਸ ਨਾਲ 18,86,498 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ

*****

ਡੀਜੇਐਨ / ਐਮਐਸ


(Release ID: 1710004) Visitor Counter : 179


Read this release in: Telugu , English , Urdu , Hindi