ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੁਪਰਨੋਵਾ ਵਿਸਫੋਟ ਜ਼ਰੀਏ ਸਭ ਤੋਂ ਗਰਮ ਤਾਰਿਆਂ ਵਿਚੋਂ ਇੱਕ ਦਾ ਪਤਾ ਲੱਗਾ
Posted On:
06 APR 2021 4:00PM by PIB Chandigarh
ਭਾਰਤੀ ਖਗੋਲ ਵਿਗਿਆਨੀਆਂ ਨੇ ਇੱਕ ਬਹੁਤ ਹੀ ਦੁਰਲੱਭ ਸੁਪਰਨੋਵਾ ਵਿਸਫੋਟ ਜ਼ਰੀਏ ਵੁਲਫ-ਰਾਇਟ ਸਟਾਰ ਜਾਂ ਡਬਲਯੂਆਰ ਸਟਾਰ ਵਜੋਂ ਜਾਣੇ ਜਾਂਦੇ ਸਭ ਤੋਂ ਗਰਮ ਤਾਰਿਆਂ ਵਿਚੋਂ ਇਕ ਦਾ ਪਤਾ ਲਗਾਇਆ ਹੈ।
ਦੁਰਲੱਭ ਵੁਲਫ – ਰਯੇਟ ਤਾਰੇ ਸੂਰਜ ਨਾਲੋਂ ਹਜ਼ਾਰ ਗੁਣਾ ਵਧੇਰੇ ਪ੍ਰਕਾਸ਼ਮਾਨ ਵਸਤੂਆਂ ਹਨ ਅਤੇ ਲੰਬੇ ਸਮੇਂ ਤੋਂ ਖਗੋਲ ਵਿਗਿਆਨੀ ਇਸ ਸਬੰਧੀ ਉਤਸੁਕ ਰਹੇ ਹਨ। ਉਹ ਵੱਡੇ ਤਾਰੇ ਹਨ ਅਤੇ ਆਪਣੇ ਬਾਹਰੀ ਹਾਈਡ੍ਰੋਜਨ ਘੇਰੇ ਨੂੰ ਹਟਾ ਦਿੰਦੇ ਹਨ ਜੋ ਕਿ ਅੰਦਰੂਨੀ ਵਿਸ਼ਾਲ ਕੋਰ ਹਿੱਸੇ ਵਿੱਚ ਹੀਲੀਅਮ ਅਤੇ ਹੋਰ ਤੱਤਾਂ ਦੇ ਫਿਊਜ਼ਨ ਨਾਲ ਜੁੜਿਆ ਹੋਇਆ ਹੈ। ਕੁਝ ਕਿਸਮਾਂ ਦੇ ਵਿਸ਼ਾਲ ਪ੍ਰਕਾਸ਼ਮਾਨ ਸੁਪਰਨੋਵਾ ਧਮਾਕੇ ਦੀ ਟਰੈਕਿੰਗ ਇਨ੍ਹਾਂ ਸਿਤਾਰਿਆਂ ਦੀ ਪੜਤਾਲ ਵਿੱਚ ਸਹਾਇਤਾ ਕਰ ਸਕਦੀ ਹੈ ਜੋ ਵਿਗਿਆਨੀਆਂ ਲਈ ਇੱਕ ਭੇਤ ਬਣੇ ਹੋਏ ਹਨ।
ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਦੇ ਅਧੀਨ ਇੱਕ ਖੁਦਮੁਖਤਿਆਰ ਇੰਸਟੀਚਿਊਟ, ਆਰਿਆਭੱਟ ਰਿਸਰਚ ਇੰਸਟੀਚਿਊਟ ਆਫ ਆਬਜ਼ਰਵੇਸ਼ਨਲ ਸਾਇੰਸਜ਼ (ਏਆਰਆਈਈਐੱਸ), ਨੈਨੀਤਾਲ ਦੇ ਖਗੋਲ ਵਿਗਿਆਨੀਆਂ ਦੀ ਇੱਕ ਟੀਮ ਨੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ, ਐੱਨਜੀਸੀ 7371 ਗਲੈਕਸੀ ਵਿੱਚ ਸਥਾਪਿਤ ਐੱਸਐੱਨ 2015ਡੀਜੇ ਨਾਮੀ ਇੱਕ ਸਟਰਿਪ-ਡਾਊਨ ਸੁਪਰਨੋਵਾ ਦੀ ਓਪਟੀਕਲ ਨਿਗਰਾਨੀ ਕੀਤੀ, ਜਿਸ ਨੂੰ 2015 ਵਿੱਚ ਦੇਖਿਆ ਗਿਆ ਸੀ। ਉਨ੍ਹਾਂ ਨੇ ਤਾਰੇ ਦੇ ਪੁੰਜ ਦੇ ਨਾਲ ਹੀ ਇਸਦੇ ਇਜੈਕਸ਼ਨ ਦੀ ਜੁਮੈਟਰੀ ਦੀ ਵੀ ਗਣਨਾ ਕੀਤੀ ਜੋ ਇੱਕ ਸੁਪਰਨੋਵਾ ਬਣਨ ਲਈ ਢਹਿ ਗਿਆ। ਇਹ ਕੰਮ ਹਾਲ ਹੀ ਵਿੱਚ ‘ਦਿ ਅਸਟ੍ਰੋਫਿਜ਼ੀਕਲ ਜਰਨਲ’ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਵਿਗਿਆਨੀਆਂ ਨੇ ਇਹ ਵੀ ਪਾਇਆ ਕਿ ਅਸਲ ਤਾਰਾ ਦੋ ਸਿਤਾਰਿਆਂ ਦਾ ਸੁਮੇਲ ਸੀ - ਉਨ੍ਹਾਂ ਵਿਚੋਂ ਇੱਕ ਵਿਸ਼ਾਲ ਡਬਲਯੂਆਰ ਸਟਾਰ ਸੀ ਅਤੇ ਦੂਜਾ ਤਾਰਾ ਸੂਰਜ ਨਾਲੋਂ ਪੁੰਜ ਵਿੱਚ ਬਹੁਤ ਘੱਟ ਸੀ। ਸੁਪਰਨੋਵਾ (ਐੱਸਐੱਨਈ) ਬ੍ਰਹਿਮੰਡ ਵਿੱਚ ਬਹੁਤ ਜ਼ਿਆਦਾ ਊਰਜਾਵਾਨ ਧਮਾਕੇ ਹਨ ਜੋ ਬਹੁਤ ਸਾਰੀ ਊਰਜਾ ਜਾਰੀ ਕਰਦੇ ਹਨ। ਇਨ੍ਹਾਂ ਅਸਥਿਰਾਂ ਦੀ ਲੰਬੇ ਸਮੇਂ ਦੀ ਨਿਗਰਾਨੀ ਫਟਣ ਵਾਲੇ ਤਾਰੇ
ਅਤੇ ਵਿਸਫੋਟ ਦੀਆਂ ਵਿਸ਼ੇਸ਼ਤਾਵਾਂ ਦੀ ਪ੍ਰਕਿਰਤੀ ਨੂੰ ਸਮਝਣ ਲਈ ਰਾਹ ਖੋਲ੍ਹਦੀ ਹੈ। ਇਹ ਵਿਸ਼ਾਲ ਸਿਤਾਰਿਆਂ ਦੀ ਗਿਣਤੀ ਗਿਣਨ ਵਿੱਚ ਵੀ ਸਹਾਇਤਾ ਕਰ ਸਕਦੀ ਹੈ।
ਚਿੱਤਰ 1: ਇਹ ਚਿੱਤਰ ਐੱਸਐੱਨ 2015ਡੀਜੇ ਨਾਲ ਜੁੜੇ ਧਮਾਕੇ ਦੇ ਗੋਲਾਕਾਰ ਸੁਭਾਅ ਦਾ ਖੁਲਾਸਾ ਕਰਦਾ ਹੈ।
ਪਬਲੀਕੇਸ਼ਨ ਐਕਸੈੱਸ ਲਿੰਕ:
https://ui.adsabs.harvard.edu/abs/2021ApJ...909..100S/abstract
ਵਧੇਰੇ ਜਾਣਕਾਰੀ ਲਈ, ਮ੍ਰਿਦਵੀਕਾ ਸਿੰਘ (yashasvi04[at]gmail[dot]com) ਅਤੇ ਡਾ. ਕੁੰਤਲ ਮਿਸ਼ਰਾ(kuntal@aries.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
*********
ਆਰਜੇ / ਐੱਸਐੱਸ / ਆਰਪੀ (ਡੀਐੱਸਟੀ ਮੀਡੀਆ ਸੈੱਲ)
(Release ID: 1709979)
Visitor Counter : 236