ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀ ਸੀ ਆਈ ਨੇ ਸੁੰਦਰਮ ਐਸਿੱਟ ਮੈਨੇਜਮੈਂਟ ਕੰਪਨੀ ਲਿਮਟਿਡ ਵੱਲੋਂ ਪ੍ਰਿੰਸੀਪਲ ਐਸਿੱਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ , ਪ੍ਰਿੰਸੀਪਲ ਟਰਸਟੀ ਕੰਪਨੀ ਪ੍ਰਾਈਵੇਟ ਲਿਮਟਿਡ ਅਤੇ ਪ੍ਰਿੰਸੀਪਲ ਰਿਟਾਇਰਮੈਂਟ ਐਡਵਾਇਜ਼ਰਸ ਪ੍ਰਾਈਵੇਟ ਲਿਮਟਿਡ ਨੂੰ ਪ੍ਰਾਪਤ ਕਰਨ ਸੰਬੰਧੀ ਸਾਂਝੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ

Posted On: 06 APR 2021 5:59PM by PIB Chandigarh

ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀ ਸੀ ਆਈਨੇ ਸੁੰਦਰਮ ਐਸਿੱਟ ਮੈਨੇਜਮੈਂਟ ਕੰਪਨੀ ਲਿਮਟਿਡ ਵੱਲੋਂ ਪ੍ਰਿੰਸੀਪਲ ਐਸਿੱਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ , ਪ੍ਰਿੰਸੀਪਲ ਟਰਸਟੀ ਕੰਪਨੀ ਪ੍ਰਾਈਵੇਟ ਲਿਮਟਿਡ ਅਤੇ ਪ੍ਰਿੰਸੀਪਲ ਰਿਟਾਇਰਮੈਂਟ ਐਡਵਾਇਜ਼ਰਸ ਪ੍ਰਾਈਵੇਟ ਲਿਮਟਿਡ ਨੂੰ ਪ੍ਰਾਪਤ ਕਰਨ ਸੰਬੰਧੀ ਸਾਂਝੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ 
ਪ੍ਰਸਤਾਵਿਤ ਸਾਂਝ ਜਾਰੀ ਕੀਤੀ ਗਈ ਅਤੇ ਅਦਾ ਕੀਤੀ ਗਈ ਇਕੁਇਟੀ ਸ਼ੇਅਰ ਪੂੰਜੀ ਦੇ 100% ਪ੍ਰਾਪਤੀ ਨਾਲ ਸੰਬੰਧਤ ਹੈ  1.ਪ੍ਰਿੰਸੀਪਲ ਐਸਿੱਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ (ਪੀ  ਐੱਮ ਪੀ ਐੱਲ), 2. ਪ੍ਰਿੰਸੀਪਲ ਟਰਸਟੀ ਕੰਪਨੀ ਪ੍ਰਾਈਵੇਟ ਲਿਮਟਿਡ (ਪੀ ਟੀ ਸੀ ਪੀ ਐੱਲਅਤੇ 3. ਪ੍ਰਿੰਸੀਪਲ ਰਿਟਾਇਰਮੈਂਟ ਐਡਵਾਇਜ਼ਰਸ ਪ੍ਰਾਈਵੇਟ ਲਿਮਟਿਡ (ਪੀ ਆਰ  ਪੀ ਐੱਲ) , ਸੁੰਦਰਮ ਐਸਿੱਟ ਮੈਨੇਜਮੈਂਟ ਕੰਪਨੀ ਲਿਮਟਿਡ (ਐੱਸ  ਐੱਮ ਸੀਦੁਆਰਾ ਪ੍ਰਸਤਾਵਿਤ ਸਾਂਝ ਦੇ ਹਿੱਸੇ ਵਜੋਂ ਪ੍ਰਿੰਸੀਪਲ ਮਿਊਚੁਅਲ ਫੰਡ (ਪੀ ਐੱਮ ਐੱਫਦੀਆਂ ਯੋਜਨਾਵਾਂ ਸੁੰਦਰਮ ਮਿਊਚੁਅਲ ਫੰਡ (ਐੱਸ ਐੱਮ ਐੱਫਅਤੇ ਐੱਸ  ਐੱਮ ਸੀ ਨੂੰ ਤਬਦੀਲ ਕੀਤੀਆਂ ਜਾਣਗੀਆਂ 
ਐੱਸ  ਐੱਮ ਸੀ ਇੱਕ ਪਬਲਿਕ ਲਿਮਟਿਡ ਕੰਪਨੀ ਹੈ  ਜਿਸ ਨੂੰ ਭਾਰਤ ਵਿੱਚ ਸ਼ਾਮਲ ਕੀਤਾ ਗਿਆ ਹੈ  ਇਹ ਸੁੰਦਰਮ ਫਾਇਨਾਂਸ ਲਿਮਟਿਡ (ਐੱਸ ਐੱਫ ਐੱਨਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ  ਐੱਸ  ਐੱਮ ਸੀ , ਐੱਸ ਐੱਫ ਐੱਮ ਲਈ ਨਿਵੇਸ਼ ਪ੍ਰਬੰਧਕ ਹੈ ਅਤੇ ਫੰਡਾਂ ਦਾ ਪ੍ਰਬੰਧ ਕਰਦੀ ਹੈਜੋ ਵੱਖਰੇ ਜੋਖਿਮ , ਇਨਾਮ ਅਤੇ ਤਰਲਤਾ ਪਸੰਦ ਕਰਨ ਵਾਲੇ ਨਿਵੇਸ਼ਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ 
ਪੀ  ਐੱਮ ਪੀ ਐੱਲ , ਪੀ ਐੱਮ ਐੱਫ ਨੂੰ ਸੰਪਤੀ ਪ੍ਰਬੰਧਨ ਸੇਵਾਵਾਂ ਪ੍ਰਦਾਨ ਕਰਨ ਅਤੇ ਪੀ ਐੱਮ ਸਕੀਮਾਂ ਦੇ ਸੰਚਾਲਨ / ਪ੍ਰਬੰਧਨ ਦੇ ਕਾਰੋਬਾਰ ਵਿੱਚ ਲੱਗੀ ਹੋਈ ਹੈ 
ਪੀ ਟੀ ਸੀ ਪੀ ਐੱਲ , ਪੀ ਐੱਮ ਨੂੰ ਟਰਸਟੀਸਿ਼ਪ ਸੇਵਾਵਾਂ ਪ੍ਰਦਾਨ ਕਰਨ ਦਾ ਕਾਰੋਬਾਰ ਕਰਦੀ ਹੈ 
ਪੀ ਆਰ ਪੀ ਐੱਲ — 1. ਲੰਮੇ ਸਮੇਂ ਦੇ ਨਿਵੇਸ਼ ਅਤੇ ਰਿਟਾਇਰਮੈਂਟ ਯੋਜਨਾਬੰਦੀ ਅਤੇ ਸਲਾਹਕਾਰੀ ਹੱਲ ਪ੍ਰਦਾਨ ਕਰਦੀ  ਹੈ  2. ਬੀਮਾ ਉਤਪਾਦਾਂ ਤੇ ਨੀਤੀਆਂ ਦੀ ਪ੍ਰਾਪਤੀ ਖਰੀਦ ਅਤੇ ਵੰਡ 3. ਮਿਊਚੁਅਲ ਫੰਡਾਂ ਦੀ ਆਪਸੀ ਸਾਂਝ ਨੂੰ ਮਿਊਚੁਅਲ ਫੰਡਾਂ ਦੇ ਡਿਸਟਰੀਬਿਊਟਰ ਵਜੋਂ ਸੇਵਾ ਪ੍ਰਦਾਨ ਕਰਦੀ ਹੈ 


ਸੀ ਸੀ ਆਈ ਦੇ ਵਿਸਥਾਰ ਆਦੇਸ਼ ਜਲਦੀ ਜਾਰੀ ਕੀਤੇ ਜਾਣਗੇ 
 

ਆਰ ਐੱਮ / ਕੇ ਐੱਮ ਐੱਨ


(Release ID: 1709955) Visitor Counter : 251