ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਰਾਜ ਮੰਤਰੀ ਭਲਕੇ ਈ 9 ਮੁਲਕਾਂ ਦੇ ਸਿੱਖਿਆ ਮੰਤਰੀਆਂ ਦੀ ਸਲਾਹ ਮਸ਼ਵਰਾ ਮੀਟਿੰਗ ਵਿੱਚ ਸ਼ਾਮਲ ਹੋਣਗੇ

Posted On: 05 APR 2021 5:49PM by PIB Chandigarh

ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰੇ 9 ਮੁਲਕਾਂ ਦੀ ਪਹਿਲਕਦਮੀ ਤੇ ਹੋਣ ਵਾਲੀ ਸਿੱਖਿਆ ਮੰਤਰੀਆਂ ਦੀ ਸਲਾਹ ਮਸ਼ਵਰਾ ਮੀਟਿੰਗ ਵਿੱਚ ਸ਼ਾਮਲ ਹੋਣਗੇ 9 ਮੁਲਕਾਂ ਦੀ ਪਹਿਲਕਦਮੀ 6 ਅਪ੍ਰੈਲ 2021 ਨੂੰ ਡਿਜੀਟਲ ਸਿੱਖਿਆ ਨੂੰ ਉੱਨਤੀ ਦਾ ਉਛਾਲਾ ਦੇ ਕੇ ਐੱਸ ਡੀ ਜੀ 4 ਤੱਕ ਲਿਜਾਣ ਬਾਰੇ ਹੈ ਸਲਾਹ ਮਸ਼ਵਰੇ ਲਈ ਤਿੰਨ ਪੜਾਅ ਪ੍ਰ੍ਕਿਰਿਆ ਦੀ ਇਹ ਪਹਿਲੀ ਮੀਟਿੰਗ ਹੈ ਜੋ ਡਿਜੀਟਲ ਸਿੱਖਿਆ ਅਤੇ ਹੁਨਰ , ਦਰਮਿਆਨੇ ਬੱਚਿਆਂ ਅਤੇ ਨੌਜਵਾਨਾਂ ਦੇ ਟੀਚੇ ਵਿਸ਼ੇਸ਼ ਕਰਕੇ ਲੜਕੀਆਂ ਲਈ ਮਿਲ ਕੇ ਸਿਰਜਣ ਕਰਨ ਦੀ ਪ੍ਰਕਿਰਿਆ ਹੈ ਇਸ ਪਹਿਲਕਦਮੀ ਦਾ ਉਦੇਸ਼ 2020 ਵਿਸ਼ਵ ਸਿੱਖਿਆ ਮੀਟਿੰਗ ਦੀਆਂ ਤਿੰਨ ਤਰਜੀਹਾਂ ਵਿੱਚ ਰਿਕਵਰੀ ਨੂੰ ਤੇਜ਼ ਕਰਨ ਅਤੇ ਸਸਟੇਨੇਬਲ ਡਵੈਲਪਮੈਂਟ ਗੋਲ 4 ਏਜੰਡਾ ਨੂੰ ਵਧਾ ਕੇ ਸਿੱਖਿਆ ਪ੍ਰਣਾਲੀਆਂ ਵਿੱਚ ਤੇਜ਼ ਪਰਿਵਰਤਨ ਲਿਆਉਣਾ ਹੈ ਵਿਸ਼ਵੀ ਸਿੱਖਿਆ ਮੀਟਿੰਗ ਦੀਆਂ ਤਿੰਨ ਪਹਿਲਕਦਮੀਆਂ ਹਨ l ਅਧਿਆਪਕਾਂ ਦੀ ਸਹਾਇਤਾ l ਹੁਨਰ ਵਿੱਚ ਨਿਵੇਸ਼ ਅਤੇ ਡਿਜੀਟਲ ਵੰਡ ਨੂੰ ਘੱਟ ਕਰਨਾ

ਇਹ ਸਲਾਹ ਮਸ਼ਵਰਾ ਡਿਜੀਟਲ ਲਰਨਿੰਗ ਅਤੇ ਹੁਨਰ ਚੁਣੌਤੀਆਂ ਸਬੰਧੀ ਸਿੱਖੇ ਸਬਕਾਂ ਨੂੰ ਸਾਂਝਾ ਅਤੇ ਉੱਨਤੀ ਨੂੰ ਉਜਾਗਰ ਕਰੇਗਾ

ਵਧੇਰੇ ਜਾਣਕਾਰੀ ਲਈ ਕਲਿਕ ਕਰੋ-

https://events.unesco.org/event?id=214399734&lang=1033

 

 

ਐੱਮ ਸੀ / ਕੇ ਪੀ / ਕੇ



(Release ID: 1709750) Visitor Counter : 198