ਵਿੱਤ ਮੰਤਰਾਲਾ

ਸਰਕਾਰ ਦੁਆਰਾ ਸਟੈਂਡ-ਅੱਪ ਇੰਡੀਆ ਸਕੀਮ ਦੇ ਤਹਿਤ 5 ਵਰ੍ਹਿਆਂ ਵਿੱਚ 1,14,322 ਤੋਂ ਵੱਧ ਖਾਤਿਆਂ ਨੂੰ 25,586 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਪ੍ਰਵਾਨ ਕੀਤੇ ਗਏ

Posted On: 04 APR 2021 9:55AM by PIB Chandigarh

ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਆਸਾਂ, ਖ਼ਾਹਿਸ਼ਾਂ ਅਤੇ ਉਮੀਦਾਂ ਵਧਦੀਆਂ ਜਾ ਰਹੀਆਂ ਹਨ। ਖ਼ਾਸ ਕਰਕੇ ਮਹਿਲਾਵਾਂ ਤੇ ਅਨੁਸੂਚਿਤ ਜਾਤਾਂ (SC), ਅਨੁਸੂਚਿਤ ਕਬੀਲਿਆਂ (ST) ਨਾਲ ਸਬੰਧਿਤ ਸੰਭਾਵੀ ਉੱਦਮੀਆਂ ਦਾ ਇੱਕ ਵੱਡਾ ਸਮੂਹ ਆਪਣੇ ਦਮ ਤੇ ਇੱਕ ਉੱਦਮ ਸਥਾਪਿਤ ਕਰਨਾ ਚਾਹੁੰਦਾ ਹੈ, ਤਾਂ ਜੋ ਉਹ ਤਰੱਕੀ ਕਰ ਕੇ ਪ੍ਰਫ਼ੁੱਲਤ ਹੋ ਸਕਣ। ਅਜਿਹੇ ਉੱਦਮੀ ਸਮੁੱਚੇ ਦੇਸ਼ ਵਿੱਚ ਫੈਲੇ ਹੋਏ ਹਨ ਅਤੇ ਉਨ੍ਹਾਂ ਵਿੱਚ ਆਪਣੇ ਉਨ੍ਹਾਂ ਵਿਚਾਰਾਂ ਨੂੰ ਲੈ ਕੇ ਬਹੁਤ ਉਤਸ਼ਾਹ ਹੈ, ਜੋ ਉਹ ਖ਼ੁਦ ਤੇ ਆਪਣੇ ਪਰਿਵਾਰਾਂ ਲਈ ਕਰ ਸਕਦੇ ਹਨ।

 

ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਅਆਂ ਨਾਲ ਸਬੰਧਿਤ ਤੇ ਮਹਿਲਾ ਖ਼ਾਹਿਸ਼ਮੰਦ ਉੱਦਮੀ ਊਰਜਾ ਨਾਲ ਭਰਪੂਰ ਹਨ ਤੇ ਉਤਸਾਹੀ ਹਨ ਪਰ ਉਨ੍ਹਾਂ ਨੂੰ ਆਪਣਾ ਸੁਪਨਾ ਸਾਕਾਰ ਕਰਦਿਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀਆਂ ਚੁਣੌਤੀਆਂ ਨੂੰ ਸਮਝਦਿਆਂ ਆਰਥਿਕ ਸਸ਼ਕਤੀਕਰਣ ਤੇ ਰੋਜ਼ਗਾਰ ਸਿਰਜਣ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਬੁਨਿਆਦੀ ਪੱਧਰ ਉੱਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਸਟੈਂਡ ਅੱਪ ਇੰਡੀਆ ਸਕੀਮਦੀ ਸ਼ੁਰੂਆਤ 5 ਅਪ੍ਰੈਲ, 2016 ਨੂੰ ਕੀਤੀ ਗਈ ਸੀ। ਇਸ ਯੋਜਨਾ ਨੂੰ ਸਾਲ 2025 ਤੱਕ ਅੱਗੇ ਵਧਾ ਦਿੱਤਾ ਗਿਆ ਹੈ।

 

ਜਦੋਂ ਅਸੀਂ ਸਟੈਂਡ-ਅੱਪ ਇੰਡੀਆ ਸਕੀਮਦੀ ਪੰਜਵੀਂ ਵਰ੍ਹੇਗੰਢ ਮਨਾ ਰਹੇ ਹਾਂ, ਆਓ ਇਸ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਤੇ ਪ੍ਰਾਪਤੀਆਂ ਉੱਤੇ ਝਾਤ ਪਾ ਲਈਏ।

 

ਸਟੈਂਡਅੱਪ ਇੰਡੀਆਦਾ ਉਦੇਸ਼ ਮਹਿਲਾਵਾਂ, ਅਨੁਸੂਚਿਤ ਜਾਤਾਂ (SC) ਅਤੇ ਅਨੁਸੂਚਿਤ ਕਬੀਲਿਆਂ (ST) ਵਰਗਾਂ ਨਾਲ ਸਬੰਧਿਤ ਲੋਕਾਂ ਚ ਉੱਦਮਤਾ ਨੂੰ ਉਤਸ਼ਾਹਿਤ ਕਰਨਾ, ਵਪਾਰ, ਨਿਰਮਾਣ ਤੇ ਸੇਵਾਵਾਂ ਦੇ ਖੇਤਰ ਵਿੱਚ ਗ੍ਰੀਨਫ਼ੀਲਡ ਉੱਦਮ ਦੀ ਸ਼ੁਰੂਆਤ ਕਰਨ ਵਿੱਚ ਤਿਅਰ ਤੇ ਟ੍ਰੇਨੀ ਦੋਵੇਂ ਤਰ੍ਹਾਂ ਦੇ ਰਿਣੀਆਂ ਦੀ ਮਦਦ ਕਰਨਾ ਹੈ।

 

ਸਟੈਂਡਅੱਪ ਇੰਡੀਆਦਾ ਉਦੇਸ਼ ਇਹ ਕਰਨਾ ਹੈ:

 

ਮਹਿਲਾਵਾਂ, ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਿਤ ਵਰਗਾਂ ਚ ਉੱਦਮਤਾ ਨੂੰ ਉਤਸ਼ਾਹਿਤ ਕਰਨਾ।

ਤਿਆਰ ਤੇ ਟ੍ਰੇਨੀ ਦੋਵੇਂ ਤਰ੍ਹਾਂ ਦੇ ਰਿਣੀਆਂ ਵੱਲੋਂ ਕਾਰੋਬਾਰ, ਨਿਰਮਾਣ ਤੇ ਸੇਵਾਵਾਂ ਦੇ ਖੇਤਰ ਵਿੱਚ ਗ੍ਰੀਨਫ਼ੀਲਡ ਉੱਦਮਾਂ ਦੀ ਸ਼ੁਰੂਆਤ ਲਈ ਕਰਜ਼ੇ ਮੁਹੱਈਆ ਕਰਵਾਉਣਾ। ਇਸ ਤਰ੍ਹਾਂ ਪ੍ਰਤੀਸਥਾਪਨ ਹੋਵੇਗਾ

ਤਿਆਰ ਅਤੇ ਟ੍ਰੇਨੀ ਦੋਵੇਂ ਤਰ੍ਹਾਂ ਦੇ ਰਿਣੀਆਂ ਵੱਲੋਂ ਨਿਰਮਾਣ, ਸੇਵਾਵਾਂ ਜਾਂ ਕਾਰੋਬਾਰੀ ਖੇਤਰ ਤੇ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਗ੍ਰੀਨਫ਼ੀਲਡ ਉੱਦਮ ਸਥਾਪਿਤ ਕਰਨ ਲਈ ਕਰਜ਼ੇ ਮੁਹੱਈਆ ਕਰਵਾਉਣਾ

ਸ਼ਡਿਊਲਡ ਕਮਰਸ਼ੀਅਲ ਬੈਂਕਾਂ ਦੀ ਪ੍ਰਤੀ ਸ਼ਾਖਾ ਚ ਅਨੁਸੂਚਿਤ ਜਾਤੀ/ ਅਨੁਸੂਚਿਤ ਕਬੀਲੀਆਂ ਨਾਲ ਸਬੰਧਿਤ ਘੱਟੋਘੱਟ ਇੱਕ ਰਿਣੀ ਅਤੇ ਘੱਟੋਘੱਟ ਇੱਕ ਮਹਿਲਾ ਰਿਣੀ ਨੂੰ 10 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੇ ਬੈਂਕ ਕਰਜ਼ਿਆਂ ਦੀ ਸੁਵਿਧਾ ਦੇਣਾ

 

ਸਟੈਂਡਅੱਪ ਇੰਡੀਆਕਿਉਂ?

 

ਸਟੈਂਡਅੱਪ ਇੰਡੀਆਸਕੀਮ; ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਨਾਲ ਸਬੰਧਿਤ ਵਿਅਕਤੀਆਂ ਤੇ ਮਹਿਲਾ ਉੱਦਮੀਆਂ ਵੱਲੋਂ ਉੱਦਮ ਸਥਾਪਿਤ ਕਰਨ, ਕਰਜ਼ੇ ਹਾਸਲ ਕਰਨ ਤੇ ਕਾਰੋਬਾਰ ਦੀ ਸਫ਼ਲਤਾ ਲਈ ਸਮੇਂਸਮੇਂ ਤੇ ਲੋੜੀਂਦੀ ਹੋਰ ਮਦਦ ਲੈਣ ਸਮੇਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਧਿਆਨ ਚ ਰੱਖਦਿਆਂ ਤਿਆਰ ਕੀਤੀ ਗਈ ਹੈ। ਇੰਝ ਇਹ ਯੋਜਨਾ ਇੱਕ ਅਜਿਹਾ ਸੁਖਾਵਾਂ ਮਾਹੌਲ ਕਾਇਮ ਕਰਨ ਦਾ ਉੱਦਮ ਕਰਦੀ ਹੈ, ਜੋ ਵਪਾਰ ਕਰਨ ਦੀ ਸੁਵਿਧਾ ਦਿੰਦੀ ਹੈ ਤੇ ਨਿਰੰਤਰ ਇੱਕ ਮਦਦਗਾਰ ਮਾਹੌਲ ਮੁਹੱਈਆ ਕਰਵਾਉਂਦੀ ਹੈ। ਇਹ ਯੋਜਨਾ ਰਿਣੀਆਂ ਲਈ ਬੈਂਕ ਸ਼ਾਖਾਵਾਂ ਤੋਂ ਕਰਜ਼ਿਆਂ ਤੱਕ ਪਹੁੰਚ ਮੁਹੱਈਆ ਕਰਵਾਉਂਦੀ ਹੈ, ਤਾਂ ਜੋ ਉਨ੍ਹਾਂ ਦੀ ਆਪਣਾ ਖ਼ੁਦ ਦਾ ਉੱਦਮ ਸਥਾਪਿਤ ਕਰਨ ਵਿੱਚ ਮਦਦ ਕੀਤੀ ਜਾ ਸਕੇ। ਇਸ ਯੋਜਨਾ, ਜੋ ਸ਼ਡਿਊਲਡ ਕਮਰਸ਼ੀਅਲ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਕਵਰ ਕਰਦੀ ਹੈ, ਤੱਕ ਤਿੰਨ ਸੰਭਾਵੀ ਤਰੀਕਿਆਂ ਨਾਲ ਪਹੁੰਚ ਕੀਤੀ ਜਾਵੇਗੀ:

ਸਿੱਧੀ ਸ਼ਾਖਾ ਤੇ ਜਾਂ,

ਸਟੈਂਡਅੱਪ ਇੰਡੀਆ ਪੋਰਟਲ ਰਾਹੀਂ (www.standupmitra.in) ਜਾਂ,

ਲੀਡ ਡਿਸਟ੍ਰਿਕਟ ਮੈਨੇਜਰ ਰਾਹੀਂ (LDM)

 

ਕਰਜ਼ੇ ਕੌਣ ਸਭ ਯੋਗ ਹਨ?

ਅਨੁਸੂਚਿਤ ਜਾਤਾਂ/ਅਨੁਸੂਚਿਤ ਕਬੀਲੇ ਅਤੇ / ਜਾਂ ਮਹਿਲਾ ਉੱਦਮੀ, 18 ਸਾਲ ਤੋਂ ਵੱਧ ਉਮਰ।

ਇਸ ਯੋਜਨਾ ਦੇ ਤਹਿਤ ਕਰਜ਼ੇ ਸਿਰਫ਼ ਗ੍ਰੀਨਫ਼ੀਲਡ ਪ੍ਰੋਜੈਕਟਾਂ ਲਈ ਉਪਲਬਧ ਹਨ। ਗ੍ਰੀਨਫ਼ੀਲਡ ਤੋਂ ਇਸ ਸੰਦਰਭ ਵਿੱਚ ਭਾਵ ਹੈ, ਨਿਰਮਾਦ, ਸੇਵਾਵਾਂ ਜਾਂ ਟ੍ਰੇਡਿੰਗ ਸੈਕਟਰ ਜਾਂ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਨਾਲ ਜੁੜਿਆ ਪਹਿਲੀ ਵਾਰ ਦਾ ਉੱਦਮ

ਗ਼ੈਰਵਿਅਕਤੀਗਤ ਉੱਦਮਾਂ ਵਿੱਚ, 51% ਸ਼ੇਅਰਹੋਲਡਿੰਗ ਤੇ ਕੰਟਰੋਲਿੰਗ ਦਾਅਵਾ ਜਾਂ ਤਾਂ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਨਾਹਲ ਸਬੰਧਿਤ ਵਿਅਕਤੀ ਅਤੇ/ਜਾਂ ਮਹਿਲਾ ਉੱਦਮੀ ਕੋਲ ਹੋਣਾ ਚਾਹੀਦਾ ਹੈ

ਰਿਣੀਆਂ ਨੇ ਪਹਿਲਾਂ ਕਿਸੇ ਬੈਂਕ/ਵਿੱਤੀ ਸੰਸਥਾਨ ਨਾਲ ਕੋਈ ਡੀਫ਼ਾਲਟ ਨਹੀਂ ਕੀਤਾ ਹੋਣਾ ਚਾਹੀਦਾ।

 

23 ਮਾਰਚ, 2021 ਨੂੰ ਇਸ ਯੋਜਨਾ ਦੀਆਂ ਪ੍ਰਾਪਤੀਆਂ

ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਲੈ ਕੇ 23 ਮਾਰਚ, 2021 ਤੱਕ 1,14,322 ਖਾਤਿਆਂ ਵਿੱਚ 25,586 ਕਰੋੜ ਰੁਪਏ ਸਟੈਂਡ ਅੱਪ ਇੰਡੀਆ ਸਕੀਮਅਧੀਨ ਪ੍ਰਵਾਨ ਕੀਤੇ ਗਏ ਹਨ।

• ‘ਸਟੈਂਡ ਅੱਪ ਇੰਡੀਆਯੋਜਨਾ ਅਧੀਨ 23 ਮਾਰਚ, 2021 ਤੱਕ ਸਟੈਂਡ ਅੱਪ ਇੰਡੀਆਸਕੀਮ ਅਧੀਨ ਅਨੁਸੂਚਿਤ ਜਾਤਾਂ/ਅਨੁਸੂਚਿਤ ਕਬੀਲਿਆਂ ਨਾਲ ਸਬੰਧਿਤ ਕੁੱਲ ਜਿੰਨੇ ਵਿਅਕਤੀਆਂ ਤੇ ਮਹਿਲਾ ਉੱਦਮੀਆਂ ਨੂੰ ਲਾਭ ਪੁੱਜਾ ਹੈ, ਉਨ੍ਹਾਂ ਦੀ ਗਿਣਤੀ ਨਿਮਨਲਿਖਤ ਅਨੁਸਾਰ ਹੈ:

 

ਰਾਸ਼ੀ ਕਰੋੜ ਰੁਪਇਆਂ

 

ਅਨੁਸੂਚਿਤ ਜਾਤੀ

ਅਨੁਸੂਚਿਤ ਕਬੀਲੇ

ਮਹਿਲਾ

ਕੁੱਲ ਜੋੜ

ਖਾਤਿਆਂ ਦੀ ਗਿਣਤੀ

ਪ੍ਰਵਾਨਿਤ ਰਾਸ਼ੀ

ਖਾਤਿਆਂ ਦੀ ਗਿਣਤੀ

ਪ੍ਰਵਾਨਿਤ ਰਾਸ਼ੀ

ਖਾਤਿਆਂ ਦੀ ਗਿਣਤੀ

ਪ੍ਰਵਾਨਿਤ ਰਾਸ਼ੀ

ਖਾਤਿਆਂ ਦੀ ਗਿਣਤੀ

ਪ੍ਰਵਾਨਿਤ ਰਾਸ਼ੀ

16258

3335.87

4970

1049.72

93094

21200.77

114322

25586.37

                 

 

 

 

 

 

 

 

****

 

ਆਰਐੱਮ/ਐੱਮਵੀ/ਕੇਐੱਮਐੱਨ


(Release ID: 1709434) Visitor Counter : 278