ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਈਸਟਰ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 03 APR 2021 7:45PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਈਸਟਰ ਦੀ ਪੂਰਵ ਸੰਧਿਆ ਤੇ ਸਾਰੇ ਸਾਥੀ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਈਸਟਰ ਦੇ ਪਾਵਨ ਅਵਸਰ 'ਤੇ, ਮੈਂ ਭਾਰਤ ਅਤੇ ਵਿਦੇਸ਼ ਵਿੱਚ ਰਹਿ ਰਹੇ ਸਾਰੇ ਦੇਸ਼ਵਾਸੀਆਂ ਨੂੰ, ਵਿਸ਼ੇਸ ਤੌਰ 'ਤੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਈਸਾ ਮਸੀਹ ਦੇ ਪੁਨਰਜੀਵਨ ਦੀ ਯਾਦ ਵਿੱਚ ਇਹ ਤਿਉਹਾਰ ਵਿਸ਼ਵ ਭਰ ਵਿੱਚ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਈਸਾ ਮਸੀਹ ਮਾਤਵਤਾ, ਖਿਮਾ, ਤਿਆਗ, ਦਇਆ ਅਤੇ ਸਚਾਈ ਦੇ ਪ੍ਰਤੀਕ ਹਨ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਸ਼ਾਂਤੀ, ਪ੍ਰੇਮ ਅਤੇ ਭਾਈਚਾਰੇ ਦੀ ਸਿੱਖਿਆ ਮਿਲਦੀ ਹੈ।

 

ਆਓ, ਇਸ ਖੁਸ਼ੀ ਦੇ ਅਵਸਰ 'ਤੇ ਇਨ੍ਹਾਂ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਅਨੁਸਾਰਣ ਕਰੀਏ, ਜਿਸ ਨਾਲ ਸਾਡੇ ਸਮਾਜ ਵਿੱਚ ਪ੍ਰੇਮ, ਸਨੇਹ ਅਤੇ ਸਦਭਾਵਨਾ ਦਾ ਬੰਦਨ ਮਜ਼ਬੂਤ ਹੋਵੇ ਅਤੇ ਦੇਸ਼ ਵਿੱਚ ਸਮ੍ਰਿੱਧੀ ਅਤੇ ਖੁਸ਼ਹਾਲੀ ਵਧੇ।”

 

ਹਿੰਦੀ ਵਿੱਚ ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ

 

 

*****

 

ਡੀਐੱਸ/ਐੱਸਐੱਚ


(रिलीज़ आईडी: 1709424) आगंतुक पटल : 189
इस विज्ञप्ति को इन भाषाओं में पढ़ें: English , Urdu , हिन्दी , Marathi , Tamil