ਉਪ ਰਾਸ਼ਟਰਪਤੀ ਸਕੱਤਰੇਤ

ਬੁਨਿਆਦੀ ਸਾਖਰਤਾ ਨੂੰ ਮਜ਼ਬੂਤ ਕਰਨ ਦੇ ਲਈ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰੋ : ਉਪ ਰਾਸ਼ਟਰਪਤੀ


ਬੱਚਿਆਂ ਦੇ ਲਈ ਵਧੇਰੇ ਲੇਖਕਾਂ ਨੂੰ ਪੁਸਤਕਾਂ ਲਿਖਣੀਆਂ ਚਾਹੀਦੀਆਂ ਹਨ: ਉਪ ਰਾਸ਼ਟਰਪਤੀ



ਸ਼੍ਰੀ ਨਾਇਡੂ ਨੇ ਪ੍ਰਸ਼ਾਸਨ, ਨਿਆਂਪਾਲਿਕਾ ਅਤੇ ਸਿੱਖਿਆ ਵਿੱਚ ਸਥਾਨਕ ਭਾਸ਼ਾਵਾਂ ਦੇ ਉਪਯੋਗ ਨੂੰ ਉਤਸ਼ਾਹ ਤਕਰਨ ਦਾ ਸੱਦਾ ਦਿੱਤਾ



ਸਾਰਲਾ ਦਾਸ ਦੀ ਓਡੀਆ ਮਹਾਭਾਰਤ ਸਾਧਾਰਣ,ਬੋਲਚਾਲ ਦੀ ਭਾਸ਼ਾ ਵਿੱਚ ਲਿਖਣ ਦੀ ਤਾਕਤ 'ਤੇ ਚਾਨਣਾ ਪਾਉਂਦੀ ਹੈ: ਉਪ ਰਾਸ਼ਟਰਪਤੀ ਸ਼੍ਰੀ ਨਾਇਡੂ



ਕਵੀ ਸਾਰਲਾ ਦਾਸ ਦੇ 600ਵੇਂ ਜਯੰਤੀ ਸਮਾਰੋਹ ਵਿੱਚ ਸ਼੍ਰੀ ਨਾਇਡੂ ਨੇ ਉਨ੍ਹਾਂ ਦਾ ਆਦਿ ਕਵੀ,ਆਦਿ ਇਤਿਹਾਸਕ ਅਤੇ ਆਦਿ ਭੂਗੋਲਬਿਥ ਦੇ ਰੂਪ ਵਿੱਚ ਸ਼ਲਾਘਾ ਕੀਤੀ

Posted On: 02 APR 2021 6:41PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਬੱਚਿਆਂ ਵਿੱਚ ਬੁਨਿਆਦੀ ਸਿੱਖਿਆ ਨੁੰ ਮਜ਼ਬੂਤ ਕਰਨ ਕਰਨ ਦੇ ਲਈ ਛੋਟੀ ਉਮਰ ਤੋਂ ਹੀ ਪੜ੍ਹਨ ਦੀ ਆਦਤ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇੱਛਾ ਜਤਾਈ ਕਿ ਸਿੱਖਿਆ ਸ਼ਾਸਤਰੀ, ਬੁੱਧੀਜੀਵੀ, ਮਾਪੇ ਅਤੇ ਅਧਿਆਪਕ ਬੱਚਿਆਂ ਵਿੱਚ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਵੱਲ ਹੋਰ ਧਿਆਨ ਦੇਣ।

 

ਉਨ੍ਹਾਂ ਨੇ ਬੱਚਿਆਂ ਦੇ ਵਿਅਕਤਿੱਤਵ ਦੇ ਵਿਕਾਸ ਅਤੇ ਉਨ੍ਹਾਂ ਨੂੰ ਯੰਤਰਾਂ ਦੀ ਬਹੁਤ ਜ਼ਿਆਦਾ ਵਰਤੋਂ ਤੋਂ ਦੂਰ ਕਰਨ ਕਰਨ ਵਿੱਚ ਪੜ੍ਹਨ ਦੀ ਮਹੱਤਤਾ 'ਤੇ ਚਾਨਣਾ ਪਾਇਆ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਸਕੂਲਾਂ ਦੁਆਰਾ ਪੁਸਤਕਾਂ ਦੀ ਆਕਰਸ਼ਕ ਦੁਨੀਆ ਨੂੰ ਕਲਾਸ ਵਿੱਚ ਜੀਵੰਤ ਕਰਨਾ ਚਾਹੀਦਾ ਹੈ ਅਤੇ ਜ਼ਿਆਦਾ ਲੇਖਕਾਂ ਨੂੰ ਬੱਚਿਆਂ ਦੇ ਲਈ ਪੁਸਤਕਾਂ ਲਿਖਣ ਦੇ ਲਈ ਸੱਦਾ ਦਿੱਤਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪੁਸਤਕਾਂ ਨੂੰ ਬੱਚਿਆਂ ਦੀਆਂ ਵਿਭਿੰਨ ਰੁਚੀਆਂ ਅਤੇ ਸਮਰੱਥਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਖਣਾ ਅਤੇ ਚਿਤਰਣ ਕੀਤਾ ਜਾਣਾ ਚਾਹੀਦਾ ਹੈ।

 

ਆਦਿ ਕਵੀ ਸਾਰਲਾ ਦਾਸ ਦੇ 600ਵੇਂ ਜਯੰਤੀ ਸਮਾਰੋਹ ਵਿੱਚ ਬੋਲਦੇ ਹੋਏ, ਉਪ ਰਾਸ਼ਟਰਪਤੀ ਨੇ ਇਸ ਤੱਥ 'ਤੇ ਵੀ ਚਾਨਣਾ ਪਾਇਆ ਕਿ ਸਾਰਲਾ ਦਾਸ ਦੁਆਰਾ ਲਿਖੀ ਗਈ ਮਹਾਭਾਰਤ ਆਪਣੀ ਅਨੂਠੀ ਸ਼ੈਲੀ ਅਤੇ ਉਚਾਰਣ ਦੇ ਕਾਰਨ ਸੈਂਕੜੇ ਸਾਲ ਬਾਅਦ ਵੀ ਓਡੀਸ਼ਾ ਦੇ ਲੋਕਾਂ ਵਿੱਚ ਵਿੱਚ ਪ੍ਰਭਾਵਹੀਨ ਨਹੀਂ ਹੋਈ ਹੈ। ਇਸ ਦੇ ਪ੍ਰਭਾਵ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਲੋਕਾਂ ਨੂੰ ਸਰਲ ਅਤੇ ਬੋਲਚਾਲ ਦੀ ਭਾਸ਼ਾ ਵਿੱਚ ਵਿੱਚ ਸੰਵਾਦ ਕਰਨ ਅਤੇ ਲਿਖਣ ਦੇ ਮਹੱਤਵ ਨੂੰ ਦਰਸਾਉਂਦਾ ਹੈ।

 

ਇਸ ਸੰਦਰਭ ਵਿੱਚ, ਸ਼੍ਰੀ ਨਾਇਡੂ ਨੇ ਲੋਕਾਂ ਦੇ ਨਾਲ ਪ੍ਰਭਾਵੀ ਸੰਵਾਦ ਸਥਾਪਿਤ ਕਰਨ ਦੇ ਲਈ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਨੂੰ ਸਥਾਨਕ ਭਾਸ਼ਾ ਦਾ ਪ੍ਰਯੋਗ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਪ੍ਰਾਇਮਰੀ ਸਕੂਲ ਤੱਕ ਸਿੱਖਿਆ ਦਾ ਮਾਧਿਅਮ ਮਾਤਭਾਸ਼ਾ ਜਾਂ ਸਥਾਨਕ ਭਾਸ਼ਾ ਵਿੱਚ ਕਰਨ ਦਾ ਸੱਦਾ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਸ਼ੁਰੂਆਤੀ ਸਕੂਲੀ ਸਿੱਖਿਆ ਵਿੱਚ ਮਾਤਭਾਸ਼ਾ ਦੇ ਲਾਭ ਦਰਸਾਉਂਦੇ ਹੋਏ ਅਧਿਐਨਾਂ ਦਾ ਵੀ ਉਲੇਖ ਕੀਤਾ।

 

ਸਾਰਲਾ ਦਾਸ ਦੀ ਨਾ ਸਿਰਫ ਆਦਿ ਕਵੀ ਬਲਕਿ ਆਦਿ ਇਤਿਹਾਸਕ ਅਤੇ ਭੂਗੋਲਬਿਥ ਦੇ ਰੂਪ ਵਿੱਚ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਸਾਰਲਾ ਦਾਸ ਸਾਹਿਤ ਦੇ ਲੋਕਤੰਤਰੀਕਰਣ ਕਰਨ ਵਾਲਿਆਂ ਵਿੱਚ ਮੋਹਰੀ ਸਨ ਕਿਉਂਕਿ ਉਨ੍ਹਾਂ ਨੇ 15ਵੀਂ ਸਦੀ ਦੀ ਸ਼ੁਰੂਆਤ ਵਿੱਚ ਹੀ ਬੋਲਚਾਲ ਦੀ ਭਾਸ਼ਾ ਦਾ ਉਪਯੋਗ ਕੀਤਾ ਸੀ। ਸਾਰਲਾ ਦਾਸ ਦੀ ਤੁਲਨਾ ਕਬੀਰ ਅਤੇ ਯੋਗੀ ਵੇਮਨਾ ਨਾਲ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਨ ਕਵੀਆਂ ਵਿੱਚ ਇਹ ਆਸਾਧਰਣ ਸਮਰੱਥਾ ਹੁੰਦੀ ਹੈ ਕਿ ਉਹ ਜਟਿਲ ਭਾਵਨਾਵਾਂ ਅਤੇ ਵਿਚਾਰਾਂ ਦਾ ਸੰਵਾਦ ਲੋਕਾਂ ਦੇ ਅਲੱਗ-ਅਲੱਗ ਵੱਡੇ ਸਮੂਹਾਂ ਨਾਲ ਸਰਲ ਭਾਸ਼ਾ ਵਿੱਚ ਕਰਕੇ, ਉਨ੍ਹਾਂ ਤੇ ਆਪਣਾ ਲੰਬੇ ਸਮੇਂ ਤੱਕ ਪ੍ਰਭਾਵ ਛੱਡਦੇ ਹਨ।

 

ਉਪ ਰਾਸ਼ਟਰਪਤੀ ਨੇ ਇਸ ਗੱਲ ਦਾ ਵੀ ਉਲੇਖ ਕੀਤਾ ਕਿ ਕਿਸ ਤਰ੍ਹਾਂ ਸਾਰਲਾ ਦਾਸ ਦੁਆਰਾ ਆਪਣੀ ਮਹਾਭਾਰਤ ਵਿੱਚ ਨਾਇਕ-ਨਾਇਕਾਵਾਂ ਦੇ ਚਰਿੱਤਰ ਚਿਤਰਣ ਦੇ ਬਾਅਦ ਦੇ ਬਹੁਤ ਸਾਰੇ ਲੇਖਕਾਂ ਨੂੰ ਇੱਕ ਜਾਂ ਦੋ ਚਰਿੱਤਰਾਂ ਨੂੰ ਲੈ ਕੇ ਪੂਰਾ ਨਾਵਲ ਲਿਖਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਰਲਾ ਦਾਸ ਚਿਤਰਿਤ ਮਹਿਲਾ ਪਾਤਰ ਮਜ਼ਬੂਤ ਹਨ, ਉਨ੍ਹਾਂ ਵਿੱਚ ਦਿਲ ਅਤੇ ਦਿਮਾਗ ਦੇ ਕਮਾਲ ਦੇ ਗੁਣ ਹਨ ਅਤੇ ਉਹ ਪੂਰੇ ਆਤਮਵਿਸ਼ਵਾਸ ਅਤੇ ਸਾਹਸ ਦੇ ਨਾਲ ਆਪਣਾ ਕਰਤੱਵ ਨਿਭਾਉਂਦੀਆਂ ਹਨ।

 

'ਓਡੀਆ ਭਾਸ਼ਾ ਦੇ ਪਿਤਾ' ਦੇ ਖਿਤਾਬ ਨਾਲ ਸਨਮਾਨਿਤ ਸਾਰਲਾ ਦਾਸ ਦੀ ਸਾਹਿਤਿਕ ਪ੍ਰਤਿਭਾ ਦੇ ਰੂਪ ਵਿੱਚ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਰਲਾ ਦਾਸ ਨੇ ਓਡੀਆ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਅਮੀਰ ਬਣਾਇਆ ਹੈ।ਉਨ੍ਹਾਂ ਨੇ ਕਿਹਾ, 'ਇਸ ਵਿੱਚ ਕੋਈ ਹੈਰਾਨੀ ਹੈ ਕਿ ਸਾਰਲਾ ਦਾਸ ਦੇ ਪ੍ਰਕਾਸ਼ਸਤੰਭ ਦੀ ਤਰ੍ਹਾ ਖੜੇ ਰਹਿਣ ਦੇ ਨਾਲ ਭਾਰਤ ਸਰਕਾਰ ਨੇ ਓਡੀਆ ਨੂੰ ਭਾਰਤ ਦੀ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ।'

 

ਇਸ ਅਵਸਰ 'ਤੇ, ਸ਼੍ਰੀ ਨਾਇਡੂ ਨੇ ਆਂਧਰ ਪ੍ਰਦੇਸ਼ ਦੇ ਗਵਰਨਰ ਸ਼੍ਰੀ ਬਿਸ਼ਵਾ ਭੂਸ਼ਣ ਹਰਿਚੰਦਨ ਨੂੰ ਪ੍ਰਤਿਸ਼ਠਾਵਾਨ 'ਕਾਲਿੰਗਾ ਰਤਨ' ਨਾਲ ਸਨਮਾਨਿਤ ਕਰਨ 'ਤੇ ਵਧਾਈ ਦਿੱਤੀ। ਇਸ ਤੋਂ ਪਹਿਲਾ, ਦਿਨ ਵਿੱਚ ਸ਼੍ਰੀ ਨਾਇਡੂ ਨੇ ਰਾਜ ਭਵਨ ਭੁਵਨੇਸ਼ਵਰ ਵਿੱਚ ਇੱਕ ਪੌਦਾ ਲਗਾਇਆ।

 

ਇਸ ਸਮਾਗਮ ਦੇ ਦੌਰਾਨ ਓਡੀਸ਼ਾ ਦੇ ਗਵਰਨਰ ਸ਼੍ਰੀ ਗਣੇਸ਼ੀ ਲਾਲ, ਆਂਧਰ ਪ੍ਰਦੇਸ਼ ਦੇ ਗਵਰਨਰ ਸ਼੍ਰੀ ਬਿਸ਼ਵਾ ਭੂਸ਼ਣ ਹਰਿਚੰਦਨ, ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਰਾਜ ਮੰਤਰੀ ਸ਼੍ਰੀ ਪ੍ਰਤਾਪ ਜੇਨਾ, ਸਾਰਲਾ ਸਾਹਿਤਯ ਸੰਸਦ ਦੇ ਪ੍ਰਧਾਨ ਡਾ.ਪ੍ਰਵਾਕਰ ਸਵੇਨ, ਸਾਬਕਾ ਮੁੱਖ ਸਕੱਤਰ ਸ਼੍ਰੀ ਸਾਹਾਦੇਵ ਸਾਹੂ, ਸਾਰਲਾ ਸਾਹਿਤਯ ਸੰਸਦ ਦੇ ਮੈਂਬਰਾ ਅਤੇ ਹੋਰ ਲੋਕ ਹਾਜ਼ਰ ਸਨ।

 

 

 

*****

 

ਐੱਮਐੱਸ/ਆਰਕੇ/ਡੀਪੀ


(Release ID: 1709368)