ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੋਵਿਡ ਮਹਾਮਾਰੀ ਦਰਮਿਆਨ ਕੇਵੀਆਈਸੀ ਪ੍ਰਫੁੱਲਤ ਹੋਇਆ; ਪੀਐਮਈਜੀਪੀ ਅਧੀਨ ਪਹਿਲਾਂ ਨਾਲੋਂ ਸਭ ਤੋਂ ਵੱਧ ਰੁਜ਼ਗਾਰ ਪੈਦਾ ਕੀਤਾ; ਐਮਐਸਐਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ
Posted On:
02 APR 2021 8:38PM by PIB Chandigarh
ਕੋਵਿਡ -19 ਮਹਾਮਾਰੀ ਦਰਮਿਆਨ ਆਰਥਿਕ ਨਿਘਾਰ ਤੋਂ ਪ੍ਰਭਾਵਿਤ ਇੱਕ ਸਾਲ ਵਿੱਚ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ) ਦੇ ਅਧੀਨ ਨੌਕਰੀਆਂ ਪੈਦਾ ਕਰਨ ਵਿੱਚ ਆਪਣੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਰਜ ਕੀਤੀ ਹੈ। 31 ਮਾਰਚ ਨੂੰ ਖ਼ਤਮ ਹੋਣ ਵਾਲੇ ਵਿੱਤੀ ਸਾਲ 2020-21 ਵਿੱਚ ਦੇਸ਼-ਵਿਆਪੀ ਤਾਲਾਬੰਦੀ ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ, ਕੇਵੀਆਈਸੀ ਨੇ 2188.78 ਕਰੋੜ ਰੁਪਏ ਪੀਐੱਮਈਜੀਪੀ ਦੇ ਅਧੀਨ ਕੁੱਲ 5,95,320 ਨੌਕਰੀਆਂ ਪੈਦਾ ਕਰਨ ਲਈ ਤਕਸੀਮ ਕੀਤੇ, ਜੋ ਕਿ 2008 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹੈ। 2020-21 ਵਿੱਚ, ਕੇਵੀਆਈਸੀ ਨੇ ਦੇਸ਼ ਭਰ ਵਿੱਚ 74,415 ਪ੍ਰਾਜੈਕਟ ਸਥਾਪਤ ਕੀਤੇ।

ਮਾਨਯੋਗ ਐਮਐਸਐਮਈ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਕੇਵੀਆਈਸੀ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਥਾਨਕ ਨੌਕਰੀਆਂ ਪੈਦਾ ਕਰਨ ਨਾਲ ਲੱਖਾਂ ਲੋਕਾਂ ਨੂੰ ਰੋਜ਼ੀ-ਰੋਟੀ ਮਿਲੇਗੀ ਅਤੇ ਬਦਲੇ ਵਿੱਚ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ।
ਸਾਲ 2020-21 ਵਿੱਚ, ਲਾਭ ਧਨ ਵੰਡ ਦੇ ਟੀਚੇ ਦੇ ਮੁਕਾਬਲੇ 2,120.81 ਕਰੋੜ, ਕੇਵੀਆਈਸੀ 2,188.78 ਕਰੋੜ ਰੁਪਏ ਕਮਾਏ ਅਤੇ ਟੀਚੇ ਦਾ 103.2% ਪ੍ਰਾਪਤ ਕੀਤਾ, ਜੋ 2019-20 ਵਿੱਚ ਵੰਡੇ ਗਏ ਲਾਭ ਧਨ ਨਾਲੋਂ ਲਗਭਗ 14% ਵਧੇਰੇ ਹੈ। ਨਵੇਂ ਪ੍ਰਾਜੈਕਟਾਂ ਅਤੇ ਰੁਜ਼ਗਾਰ ਪੈਦਾ ਕਰਨ ਦੀ ਸਥਾਪਨਾ ਵਿਚ, ਕੇਵੀਆਈਸੀ ਨੇ ਟੀਚੇ ਦਾ 106.2% ਪ੍ਰਾਪਤ ਕੀਤਾ।
ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਇਸ ਪ੍ਰਾਪਤੀ ਦਾ ਸਿਹਰਾ ਮਾਨਯੋਗ ਪ੍ਰਧਾਨ ਮੰਤਰੀ ਦੇ ਸੱਦੇ "ਆਤਮਨਿਰਭਰ ਭਾਰਤ" ਅਤੇ "ਲੋਕਲ ਫਾਰ ਵੋਕਲ" ਅਤੇ ਐਮਐਸਐਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ਨਿਰਦੇਸ਼ਨ ਅਤੇ ਸਹਾਇਤਾ ਨੂੰ ਦਿੱਤਾ।
ਸਥਾਨਕ ਨਿਰਮਾਣ ਵੱਲ ਸਰਕਾਰ ਦੇ ਜੋਰ ਨੇ ਬਹੁਤ ਸਾਰੇ ਨੌਜਵਾਨਾਂ, ਔਰਤਾਂ ਅਤੇ ਕਮਜ਼ੋਰ ਲੋਕਾਂ ਨੂੰ ਪੀਐਮਈਜੀਪੀ ਅਧੀਨ ਸਵੈ-ਰੁਜ਼ਗਾਰ ਦੀਆਂ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ ਹੈ।
ਕੇਵੀਆਈਸੀ ਦੁਆਰਾ ਅਰਜ਼ੀਆਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਸੰਬੰਧ ਵਿੱਚ ਦੋ ਵੱਡੇ ਫੈਸਲਿਆਂ ਨੇ ਵੀ ਇਸ ਕਾਰਨ ਦੀ ਸਹਾਇਤਾ ਕੀਤੀ। ਪਹਿਲਾ, ਰਾਜ ਦੇ ਡਾਇਰੈਕਟਰਾਂ ਦੁਆਰਾ ਬੈਂਕਾਂ ਨੂੰ ਅਰਜ਼ੀਆਂ ਦੀ ਪੜਤਾਲ ਕਰਨ ਅਤੇ ਅੱਗੇ ਭੇਜਣ ਲਈ ਸਮਾਂ-ਸੀਮਾ 90 ਤੋਂ ਘਟਾ ਕੇ 26 ਦਿਨ ਕਰ ਦਿੱਤਾ ਗਿਆ। ਦੂਜਾ, ਬੈਂਕਾਂ ਨਾਲ ਮਹੀਨਾਵਾਰ ਤਾਲਮੇਲ ਦੀਆਂ ਬੈਠਕਾਂ ਵੱਖ-ਵੱਖ ਪੱਧਰਾਂ 'ਤੇ ਸ਼ੁਰੂ ਕੀਤੀਆਂ ਗਈਆਂ, ਜਿਨ੍ਹਾਂ ਨੇ ਲਾਭਪਾਤਰੀਆਂ ਨੂੰ ਸਮੇਂ ਸਿਰ ਕਰਜ਼ੇ ਵੰਡਣ ਵਿਚ ਸਹਾਇਤਾ ਕੀਤੀ ਹੈ।
ਸਾਲ
|
ਸਥਾਪਤ ਕੀਤੇ ਪ੍ਰਾਜੈਕਟਾਂ ਦੀ ਗਿਣਤੀ
|
ਲਾਭਧਨ ਦੀ ਵੰਢ (ਕਰੋੜਾਂ ਵਿੱਚ)
|
ਰੁਜ਼ਗਾਰ ਸਿਰਜੇ
|
2020-21
|
74,415
|
2188.78
|
5,95,320
|
2019-20
|
72,612
|
2149.75
|
5,80,896
|
2018-19
|
73,427
|
2070.00
|
5,87,416
|
*****
ਬੀਐਨ/ਆਰਆਰ
(Release ID: 1709271)
Visitor Counter : 215