ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ ਵਿੱਚ ਕਈ ਪ੍ਰੋਜੈਕਟਾਂ ਦੇ ਨਵੀਨੀਕਰਨ, ਪੁਨਰਨਿਰਮਾਣ ਅਤੇ ਪੁਨਰਵਾਸ ਨੂੰ ਪ੍ਰਵਾਨਗੀ ਦਿੱਤੀ
Posted On:
01 APR 2021 6:35PM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਭਰ ਦੇ ਕਈ ਪ੍ਰੋਜੈਕਟਾਂ ਦੇ ਨਵੀਨੀਕਰਨ, ਪੁਨਰਵਾਸ ਅਤੇ ਪੁਨਰਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਹੈ। ਕਈ ਖੇਤਰਾਂ ਅਤੇ ਰਾਜਾਂ ਲਈ ਮਨਜ਼ੂਰ ਕੀਤੇ ਪ੍ਰੋਜੈਕਟ ਨਿਮਨਲਿਖਤ ਹਨ:
ਮਹਾਰਾਸ਼ਟਰ :
1. ਐੱਨਐੱਚ 753 ਜੇ ‘ਤੇ ਜਲਗਾਂਵ - ਭਦ੍ਰੌਨ - ਚਾਲੀਸਗਾਂਵ - ਨੰਦਗਾਂਵ , ਮਨਮਾਡ ਨੂੰ ਦੋ ਲੇਨ/ਚਾਰ ਲੇਨ ਕਰਨ ਲਈ 252 ਕਰੋੜ ਰੁਪਏ ਦੇ ਬਜਟ ਦੇ ਨਾਲ ਪੁਨਰਸੁਧਾਰ ਅਤੇ ਨਵੀਨੀਕਰਨ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ ।
2. 171 ਕਰੋੜ ਰੁਪਏ ਲਾਗਤ ਨਾਲ ਐੱਨਐੱਚ 166 ਈ ‘ਤੇ ਗੁਹਾਰ-ਚਿਪਲੂਨ ਮਾਰਗ ਸੈਕਸ਼ਨ ਦੇ ਨਵੀਨੀਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ।
3. 282 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 353ਸੀ ਦੇ 262 ਕਿਲੋਮੀਟਰ ਤੋਂ 321 ਕਿਲੋਮੀਟਰ ਦੇ ਨਵੀਨੀਕਰਨ ਅਤੇ ਗੜਚਿਰੌਲੀ ਜ਼ਿਲ੍ਹੇ ਵਿੱਚ 16 ਛੋਟੇ ਅਤੇ ਵੱਡੇ ਪੁਲ਼ਾਂ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
4. 228 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 752 ਆਈ ਦੇ ਵਾਤੂਰ ਤੋਂ ਚਰਥਨਾ ਸੈਕਸ਼ਨ ਦੇ ਦੋ ਲੇਨ ਵਿੱਚ ਪੁਨਰਵਾਸ ਅਤੇ ਨਵੀਨੀਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ।
5. 282 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 753 ‘ਤੇ ਤਿਰੋਰਾ-ਗੋਂਦਿਆ ਸੈਕਸ਼ਨ ਦੇ ਦੋ ਲੇਨ ਵਿੱਚ ਨਵੀਨੀਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
6. 167 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ-166 ਜੀ ‘ਤੇ ਤਰੇਰੇ - ਗਗਨਬਾਵੜਾ - ਕੋਲਹਾਪੁਰ ਸੈਕਸ਼ਨ ਦੇ ਨਵੀਨੀਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
7. 288.13 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 753 ‘ਤੇ 28.2 ਕਿਲੋਮੀਟਰ ਲੰਬੇ ਨਿਰਮਾਣ ਦੇ ਨਾਲ ਹੀ ਤਿਰੋਰਾ - ਗੋਂਦਿਆ ਰਾਜ ਰਾਜਮਾਰਗ ਸੈਕਸ਼ਨ ਦੇ ਨਵੀਨੀਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
8. 478.83 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 53 ‘ਤੇ ਨਾਗਪੁਰ ਆਰਟੀਓ ਚੌਕ ਤੋਂ ਨਾਗਪੁਰ ਯੂਨੀਵਰਸਿਟੀ ਪਰਿਸਰ ਤੱਕ ਫਲਾਈਓਵਰ ਅਤੇ ਵਾਦੀ/ਐੱਮਆਈਡੀਸੀ ਜੰਕਸ਼ਨ ‘ਤੇ 4 ਲੇਨ ਦੇ ਫਲਾਈਓਵਰ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
9. 188.69 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 63 ‘ਤੇ ਨੰਦੇੜ ਜ਼ਿਲ੍ਹੇ ਵਿੱਚ ਯੇਸਗੀ ਗ੍ਰਾਮ ਦੇ ਨਜ਼ਦੀਕ ਮੰਜਰਾ ਨਦੀ ‘ਤੇ ਪੁਲ਼ ਦੇ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
10. 239.24 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 543 ‘ਤੇ ਅਮਗਾਂਵ-ਗੋਂਦਿਆ ਸੈਕਸ਼ਨ ਦੇ ਨਵੀਨੀਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
11. 224.44 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ 361 ਐੱਫ ਦੇ ਪਾਰਲੀ ਤੋਂ ਗੰਗਾਖੇੜ ਤੱਕ ਦੇ ਸੈਕਸ਼ਨ ਦੇ ਨਵੀਨੀਕਰਨ ਅਤੇ ਪੁਨਰਵਾਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
ਰਾਜਸਥਾਨ :
12. 38.282 ਕਰੋੜ ਰੁਪਏ ਦੀ ਲਾਗਤ ਨਾਲ ਰਾਜਸਥਾਨ ਵਿੱਚ ਐੱਨਐੱਚ-158 ਦੇ ਰਾਸ - ਬੇਵਰ ਸੈਕਸ਼ਨ ਦੇ ਪੁਨਰਵਾਸ ਅਤੇ ਨਵੀਨੀਕਰਨ ਕਾਰਜ ਲਈ ਭੂਮੀ ਅਧਿਗ੍ਰਹਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ।
ਓਡੀਸ਼ਾ :
13. 196.94 ਕਰੋੜ ਰੁਪਏ ਦੀ ਲਾਗਤ ਨਾਲ ਓਡੀਸ਼ਾ ਵਿੱਚ ਈਪੀਸੀ ਮੋਡ ‘ਤੇ ਐੱਨਐੱਚ-59 ‘ਤੇ ਬੇਹਰਮਪੁਰ ਕਸਬੇ ਲਈ ਬਾਈਪਾਸ ਦੇ ਨਾਲ ਹੀ 4 ਐੱਲ ਆਰਓਬੀ ਦੇ ਨਿਰਮਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ।
14. 137.61 ਕਰੋੜ ਰੁਪਏ ਦੀ ਲਾਗਤ ਨਾਲ ਓਡੀਸ਼ਾ ਵਿੱਚ ਈਪੀਸੀ ਮੋਡ ‘ਤੇ ਪੁਰੀ - ਕੋਣਾਰਕ ਮਾਰਗ ‘ਤੇ ਮਟਿਯਾਪਦਾ ਵਿੱਚ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ।
15. 154.05 ਕਰੋੜ ਰੁਪਏ ਦੀ ਲਾਗਤ ਨਾਲ ਓਡੀਸ਼ਾ ਵਿੱਚ ਐੱਨਐੱਚ-326 ( ਮਲਕਾਨਗਿਰੀ - ਮੋਤੂ ) ਦੇ 5 ਸਬਮਰਸਿਬਲ ਪੁਲ਼ਾਂ ਦੇ ਪੁਨਰਨਿਰਮਾਣ ਦੇ ਨਾਲ ਉਨ੍ਹਾਂ ਦੇ ਸਥਾਨ ‘ਤੇ ਉੱਚੇ ਪੱਧਰ ਦੇ ਪੁਲ਼ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
ਆਂਧਰਾ ਪ੍ਰਦੇਸ਼:
16. 423.68 ਕਰੋੜ ਰੁਪਏ ਦੀ ਲਾਗਤ ਨਾਲ ਆਂਧਰਾ ਪ੍ਰਦੇਸ਼ ਵਿੱਚ ਈਪੀਸੀ ਮੋਡ ‘ਤੇ ਐੱਨਐੱਚ-167 ਬੀਜੀ ਦੇ ਦੱਤਾਲੁਰੂ ਤੋਂ ਕਵਾਲੀ ਤੱਕ ਪੇਵ ਸ਼ੋਲਡਰ ਯੁਕਤ 2 ਲੇਨ ਦੇ ਮੌਜੂਦਾ ਮਾਰਗ ਦੇ ਪੁਨਰਵਾਸ ਅਤੇ ਨਵੀਨੀਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
17. 385.97 ਕਰੋੜ ਰੁਪਏ ਦੀ ਲਾਗਤ ਨਾਲ ਆਂਧਰਾ ਪ੍ਰਦੇਸ਼ ਵਿੱਚ ਐੱਨਐੱਚ - 565 ਦੇ ਨਾਗਾਰਜੁਨ ਸਾਗਰ ਬੰਨ੍ਹ ਤੋਂ ਦਾਵੁਲਾਪੱਲੀ ਸੈਕਸ਼ਨ ਦੇ ਪੇਵਡ ਸ਼ੋਲਡਰ ਯੁਕਤ 2 ਲੇਨ ਦੇ ਪੁਨਰਵਾਸ ਅਤੇ ਨਵੀਨੀਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
ਅਸਾਮ :
18. 286.72 ਕਰੋੜ ਰੁਪਏ ਦੀ ਲਾਗਤ ਨਾਲ ਅਸਾਮ ਵਿੱਚ ਸਗੁਨਬਿਲਾਸੀਪੁਰਾ ਵਨ ਤੋਂ ਕ੍ਰਿਸ਼ਣਾਈ ਬਾਈਪਾਸ ਸੈਕਸ਼ਨ ( ਪੈਕੇਜ 7 ) - ਗੁਵਾਹਾਟੀ ਮਾਰਗ ( ਐੱਨਐੱਚ-17 ) ਦੀ ਸ਼ੁਰੂਆਤ ਤੱਕ ਪੇਵਡ ਸ਼ੋਲਡਰ ਯੁਕਤ 4 ਲੇਨ ਦੇ ਚੌੜੀਕਰਨ/ਸੁਧਾਰ ਕਾਰਜ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
-
335.88 ਕਰੋੜ ਰੁਪਏ ਦੀ ਲਾਗਤ ਨਾਲ ਅਸਾਮ ਵਿੱਚ ਈਪੀਸੀ ਮੋਡ ‘ਤੇ ਐੱਨਐੱਚ
29 ਦੇ ਪਾਰੋਖੁਵਾ-ਡੋਕਮੋਕਾ ਸੈਕਸ਼ਨ (ਪੈਕੇਜ-2) ਦੇ ਪੇਵਡ ਸ਼ੋਲਡਰ ਯੁਕਤ 4 ਲੇਨ ਚੌੜੀਕਰਨ/ਸੁਧਾਰ ਕਾਰਜ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
20. 636.42 ਕਰੋੜ ਰੁਪਏ ਦੀ ਲਾਗਤ ਨਾਲ ਅਸਾਮ ਵਿੱਚ ਈਪੀਸੀ ਮੋਡ ‘ਤੇ ਬਿਲਾਸੀਪੁਰਾ- ਗੁਵਾਹਾਟੀ ਮਾਰਗ (ਐੱਨਐੱਚ-17) ਦੇ ਤੁਲੁੰਗਿਆ-ਜੋਗੀਘੋਪਾ ਪੁਲ਼ ਸੰਪਰਕ ਸੈਕਸ਼ਨ ( ਪੈਕੇਜ-5 ) ਦੇ ਪੇਵਡ ਸ਼ੋਲਡਰ ਯੁਕਤ 4 ਲੇਨ ਵਿੱਚ ਚੌੜੀਕਰਨ/ਸੁਧਾਰ ਕਾਰਜ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
ਤੇਲੰਗਾਨਾ :
21. ਬਾਪੁਰ-ਚਿਨਚੋਲੀ-ਤੰਦੂਰ-ਕੋਡੰਗਲ-ਮਹਬੂਬਨਗਰ ਅਤੇ ਗੋਵਰੇਲੀ-ਵਾਲੀਗੋਂਡਾ - ਕੋਠਾਗੁਡੇਮ ਦਰਮਿਆਨ ਦੇ ਸੈਕਸ਼ਨ ਨੂੰ ਰਾਸ਼ਟਰੀ ਰਾਜਮਾਰਗ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਭਾਰਤਮਾਲਾ ਪ੍ਰੋਜੈਕਟ ਦੇ ਅਧੀਨ ਸ਼ਾਮਿਲ ਕੀਤਾ ਗਿਆ ਹੈ ।
ਲੱਦਾਖ :
22. 381.01 ਕਰੋੜ ਰੁਪਏ ਦੀ ਲਾਗਤ ਨਾਲ ਲੱਦਾਖ ਸੰਘ ਸ਼ਾਸਿਤ ਖੇਤਰ ਵਿੱਚ ਈਪੀਸੀ ਮੋਡ ‘ਤੇ ਐੱਨਐੱਚ-301 ਕਾਰਗਿਲ-ਜੰਸਕਰ ਮਾਰਗ ਦੇ ਪੇਵਡ ਸ਼ੋਲਡਰ ਯੁਕਤ 2 ਲੇਨ ਵਿੱਚ ਚੌੜੀਕਰਨ ਅਤੇ ਨਵੀਨੀਕਰਨ ਕਾਰਜ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ।
23. 398.37 ਕਰੋੜ ਰੁਪਏ ਦੀ ਲਾਗਤ ਨਾਲ ਲੱਦਾਖ ਸੰਘ ਸ਼ਾਸਿਤ ਖੇਤਰ ਵਿੱਚ ਈਪੀਸੀ ਮੋਡ ‘ਤੇ ( ਪੈਕੇਜ -8 ) ‘ਤੇ ਐੱਨਐੱਚ-301 ਕਾਰਗਿਲ ਜੰਸਕਰ ਮਾਰਗ ਦੇ ਪੇਵਡ ਸ਼ੋਲਡਰ ਨਾਲ ਯੁਕਤ 2 ਲੇਨ ਵਿੱਚ ਚੌੜੀਕਰਨ ਅਤੇ ਨਵੀਨੀਕਰਨ ਕਾਰਜ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
*****
ਬੀਐੱਨ/ਆਰਆਰ
(Release ID: 1709270)
Visitor Counter : 236