ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਐਨਸੀਟੀਈ ਪੋਰਟਲ ਦਾ "ਮਾਈਐਨਈਪੀ2020" ਪਲੇਟਫਾਰਮ ਲਾਂਚ ਕੀਤਾ


ਪਲੇਟਫਾਰਮ 1 ਅਪ੍ਰੈਲ ਤੋਂ 15 ਮਈ, 2021 ਤੱਕ ਆਪ੍ਰੇਸ਼ਨਲ ਹੋਵੇਗਾ। ਮਾਈਐਨਈਪੀ2020 ਤੇ ਹਿੱਤਧਾਰਕਾਂ ਤੋਂ ਐਨਪੀਐਸਟੀ ਅਤੇ ਐਨਐਮਐਮ ਦੇ ਸੰਬੰਧ ਵਿਚ ਇਨਪੁਟਸ ਅਤੇ ਸੁਝਾਅ ਮੰਗੇ ਗਏ

Posted On: 01 APR 2021 6:30PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਐਨਸੀਟੀਈ ਵੈਬ ਪੋਰਟਲ ਦਾ "ਮਾਈਐਨਈਪੀ2020"  ਪਲੇਟਫਾਰਮ ਲਾਂਚ ਕੀਤਾ। ਪਲੇਟਫਾਰਮ ਅਧਿਆਪਕਾਂ ਲਈ ਨੈਸ਼ਨਲ ਪ੍ਰੋਫੈਸ਼ਨਲ ਮਾਪਦੰਡਾਂ (ਐਨਪੀਐਸਟੀ) ਅਤੇ ਮੈਂਟਰਿੰਗ ਪ੍ਰੋਗਰਾਮ ਮੈਂਬਰਸ਼ਿਪ (ਐਨਐਮਐਮ) ਦੇ ਵਿਕਾਸ ਲਈ ਨੇਸ਼ਨਲ ਮਿਸ਼ਨ ਦਾ ਖਰਡ਼ਾ ਤਿਆਰ ਕਰਨ ਲਈ ਹਿੱਤਧਾਰਕਾਂ ਤੋਂ ਸੁਝਾਵਾਂ / ਇਨਪੁਟਸ / ਮੈਂਬਰਸ਼ਿਪ ਲਈ ਸੱਦਾ ਦੇਂਦਾ ਹੈ।“MyNEP2020” ਪਲੇਟਫਾਰਮ 1 ਅਪ੍ਰੈਲ ਤੋਂ 15 ਮਈ, 2021 ਤੱਕ ਆਪ੍ਰੇਸ਼ਨਲ ਹੋਵੇਗਾ।

 

ਡਿਜੀਟਲ ਸਲਾਹ ਮਸ਼ਵਰੇ ਦਾ ਇਹ ਅਭਿਆਸ ਅਧਿਆਪਕਾਂ, ਸਿੱਖਿਆ ਪੇਸ਼ੇਵਰਾਂ, ਅਕੈਡਮਿਸ਼ੀਅਨਾਂ ਅਤੇ ਹੋਰ ਹਿੱਤਧਾਰਕਾਂ ਨੂੰ ਅਧਿਆਪਕਾਂ ਦੇ ਸਿੱਖਿਆ ਖੇਤਰ ਵਿਚ ਸਥਿਰ ਅਤੇ ਸਕਾਰਾਤਮਕ ਤਬਦੀਲੀ ਲਈ ਅਧਿਆਪਕ ਨੀਤੀ ਤੇ ਦਸਤਾਵੇਜ਼ ਤਿਆਰ ਕਰਨ ਦੀ ਕਲਪਣਾ ਕਰਦਾ ਹੈ। ਐਨਈਪੀ 2020 ਦੀਆਂ ਉਪਰੋਕਤ ਦੋ ਮੁੱਖ ਸਿਫਾਰਸ਼ਾਂ ਤੇ ਦਸਤਾਵੇਜ਼ ਤਿਆਰ ਕਰਨ ਲਈ ਐਨਸੀਟੀਈ ਵਿਅਕਤੀਆਂ /ਸੰਗਠਨਾਂ ਨਾਲ ਡੂੰਘੇ ਸਲਾਹ ਮਸ਼ਵਰੇ ਨਾਲ ਕੰਮ ਕਰੇਗੀ।

 

ਮਾਹਿਰ ਕਮੇਟੀ ਸਲਾਹ ਮਸ਼ਵਰੇ ਦੇ ਅਰਸੇ ਦੌਰਾਨ ਇਕੱਠੇ ਕੀਤੇ ਗਏ ਇਨਪੁਟਸ ਦੀ ਵਿਆਪਕ ਸਮੀਖਿਆ ਕਰੇਗੀ ਅਤੇ ਜਨਤਾ ਦੀ ਸਮੀਖਿਆ ਲਈ ਖਰਡ਼ਿਆਂ ਨੂੰ ਅੰਤਿਮ ਰੂਪ ਦੇਵੇਗੀ। ਹਿੱਤਧਾਰਕਾਂ ਤੇ ਸਮੀਖਿਆਕਾਰਾਂ ਵਲੋਂ ਟਿੱਪਣੀਆਂ ਨੂੰ ਨੋਟੀਫਿਕੇਸ਼ਨ ਲਈ ਅੰਤਿਮ ਡਰਾਫਟ ਤਿਆਰ ਕਰਨ ਲਈ ਵਰਤਿਆ ਜਾਵੇਗਾ।

************************

ਐਮਸੀ/ ਕੇਪੀ/ ਏਕੇ



(Release ID: 1709132) Visitor Counter : 174