ਵਿੱਤ ਮੰਤਰਾਲਾ

ਸੀਬੀਡੀਟੀ ਨੇ 31.03.2021 ਤੱਕ 2.62 ਲੱਖ ਕਰੋਡ਼ ਰੁਪਏ ਤੋਂ ਵੱਧ ਦੇ ਰਿਫੰਡ ਜਾਰੀ ਕੀਤੇ

Posted On: 01 APR 2021 5:12PM by PIB Chandigarh

ਕੋਵਿਡ-19 ਮਹਾਮਾਰੀ ਕਾਰਣ ਭਾਰਤ ਅਤੇ ਵਿਸ਼ਵ ਲਈ 2020-21 ਦਾ ਵਿੱਤੀ ਸਾਲ ਚੁਣੌਤੀਆਂ ਭਰਿਆ ਰਿਹਾ ਹੈ। ਸਰਕਾਰ ਨੇ ਮਹਾਮਾਰੀ ਦੇ ਪ੍ਰਭਾਵ ਕਾਰਣ ਲੋਕਾਂ ਨੂੰ ਆਈ ਆਰਥਿਕ ਤੰਗੀ ਨੂੰ ਘੱਟ ਕਰਨ ਲਈ ਸਮੇਂ ਸਮੇਂ ਤੇ ਪਹਿਲਕਦਮੀਆਂ ਕੀਤੀਆਂ। ਦੋਹਾਂ ਵਿਅਕਤੀਗਤ ਅਤੇ ਕਾਰੋਬਾਰੀ ਇਕਾਈਆਂ ਦੇ ਕਰਦਾਤਾਵਾਂ ਨੂੰ ਫੌਰੀ ਤੌਰ ਤੇ ਰਾਹਤ ਪ੍ਰਦਾਨ ਕਰਨ ਲਈ ਸਰਕਾਰ ਨੇ ਵੱਧ ਤੋਂ ਵੱਧ ਪੈਂਡਿੰਗ ਮਾਮਲਿਆਂ ਵਿਚ ਆਮਦਨ ਕਰ ਜਾਂ ਇੰਕਮ ਟੈਕਸ ਰਿਫੰਡ ਜਾਰੀ ਕੀਤੇ।

 

ਇਸ ਤਰ੍ਹਾਂ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ 1 ਅਪ੍ਰੈਲ, 2020 ਤੋਂ 31 ਮਾਰਚ, 2021 ਤੱਕ 2,ਕਰੋਡ਼ 38 ਲੱਖ ਤੋਂ ਵੱਧ ਕਰਦਾਤਾਵਾਂ ਨੂੰ 2.62 ਲੱਖ ਕਰੋਡ਼ ਰੁਪਏ ਤੋਂ ਵੱਧ ਦੇ ਰਿਫੰਡ ਜਾਰੀ ਕੀਤੇ ਜੋ ਇਸ ਤੋਂ ਪਿਛਲੇ ਮਾਲੀ ਸਾਲ ਦੌਰਾਨ ਇਸੇ ਅਰਸੇ ਵਿਚ ਕੁਲ 1.83 ਲੱਖ ਕਰੋਡ਼ ਰੁਪਏ ਜਾਰੀ ਕੀਤੇ ਗਏ ਸਨ ਜਿਸ ਨਾਲ 2020-21 ਵਿਚ ਜਾਰੀ ਕੀਤੇ ਗਏ ਰਿਫੰਡ ਪਿਛਲੇ ਮਾਲੀ ਸਾਲ ਨਾਲੋਂ 43.2 ਫੀਸਦੀ ਵੱਧ ਹਨ। 2,34,27,418 ਮਾਮਲਿਆਂ ਵਿਚ ਤਕਰੀਬਨ 87,749 ਕਰੋਡ਼ ਰੁਪਏ ਦੇ ਆਮਦਨ ਕਰ ਰਿਫੰਡ ਕੀਤੇ ਗਏ ਹਨ ਜਦਕਿ ਕਾਰਪੋਰੇਟ ਟੈਕਸ ਦੇ 3,46,164 ਮਾਮਲਿਆਂ ਵਿਚ ਤਕਰੀਬਨ 1,74,576 ਕਰੋਡ਼ ਰੁਪਏ ਦੇ  ਰਿਫੰਡ ਇਸੇ ਹੀ ਅਰਸੇ ਦੌਰਾਨ ਜਾਰੀ ਕੀਤੇ ਗਏ।

 

ਇਹ ਸਰਕਾਰ ਦਾ ਉੱਦਮ ਹੈ ਕਿ ਉਹ ਮਹਾਮਾਰੀ ਕਾਰਣ ਅਰਥਚਾਰੇ ਵਿਚ ਆਈ ਗਿਰਾਵਟ ਨੂੰ ਦੂਰ ਕਰਨ ਲਈ ਕਈ ਉਪਰਾਲਿਆਂ ਨਾਲ ਸਾਹਮਣੇ ਆਈ ਹੈ ਅਤੇ ਉਸੇ ਹੀ ਅਨੁਸਾਰ ਸੀਬੀਡੀਟੀ ਨੇ ਤੇਜ਼ੀ ਨਾਲ ਪੈਂਡਿੰਗ ਰਿਫੰਡ ਜਾਰੀ ਕੀਤਾ ਹੈ।

**********************************

ਆਰਐਮ/ ਐਮਵੀ /ਕੇਐਮਐਨ 



(Release ID: 1709131) Visitor Counter : 143