ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪਤਵੰਤੇ ਵਿਅਕਤੀਆਂ ਨੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਗੋਲਡਨ ਜੁਬਲੀ ਸੰਵਾਦ ਲੜੀ ਵਿੱਚ ਡੇਟਾ ਨੂੰ ਸਮਝਣ ਅਤੇ ਨਿਯੰਤਰਣ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ


ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ - ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਇਸਦਾ ਕੋਈ ਅੰਤ ਨਹੀਂ ਹੈ ਅਤੇ ਇਹ ਸਮੇਂ ਦੇ ਨਾਲ ਹੋਰ ਜ਼ਿਆਦਾ ਵਿਕਸਿਤ ਹੋਵੇਗੀ

Posted On: 01 APR 2021 12:05PM by PIB Chandigarh

ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਗੋਲਡਨ ਜੁਬਲੀ ਸੰਵਾਦ ਲੜੀ ਵਿੱਚ ਪਤਵੰਤੇ ਵਿਅਕਤੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀਆਂ ਉਭਰ ਰਹੀਆਂ ਸੰਭਾਵਨਾਵਾਂ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਡੇਟਾ ਨੂੰ ਸਮਝਣ ਅਤੇ ਇਸਨੂੰ ਨਿਯੰਤਰਣ ਕਰਨ ਨਾਲ ਭਾਰਤ ਭਵਿੱਖ ਦੇ ਲਈ ਉਨ੍ਹਾਂ ਨੂੰ ਕਿਵੇਂ ਸੰਚਾਲਿਤ ਕਰ ਸਕਦਾ ਹੈ।

ਸੰਵਾਦ ਗੱਲਬਾਤ ਦੇ ਇੱਕ ਹਿੱਸੇ ਦੇ ਰੂਪ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਫਿਊਚਰ ਆਫ਼ ਪਾਵਰ ਵਿਸ਼ੇ ’ਤੇ ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ, “ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਸ਼ੁਰੂਆਤ ਹੈ, ਪਰ ਇਹ ਕੋਈ ਅੰਤ ਨਹੀਂ ਹੈ ਅਤੇ ਇਹ ਸਮੇਂ ਦੇ ਨਾਲ ਹੋਰ ਜ਼ਿਆਦਾ ਵਿਕਸਿਤ ਹੋਵੇਗੀ| ਇਸ ਪ੍ਰੋਗਰਾਮ ਦਾ ਆਯੋਜਨ ਵਿਗਿਆਨ ਪ੍ਰਸਾਰ ਅਤੇ ਵਿਗਿਆਨ ਸੰਚਾਰ ਕਾਉਂਸਲ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਗਿਆ ਸੀ।

ਇਸ ਮੌਕੇ ’ਤੇ ਪ੍ਰੋਫੈਸਰ ਸ਼ਰਮਾ ਨੇ ਡੇਟਾ ਦੀ ਸਹੀ ਸਮਝ ਅਤੇ ਨਿਯੰਤਰਣ ਦੀ ਲੋੜ ’ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ, “ਭਾਰਤ ਨੇ ਰਵਾਇਤੀ ਤੌਰ ’ਤੇ ਕੱਚੇ ਮਾਲ ਦੀ ਵਧੀਆ ਵਰਤੋਂ ਨਹੀਂ ਕੀਤੀ ਹੈ। ਅੱਜ ਡੇਟਾ ਕੱਚਾ ਮਾਲ ਹੈ ਅਤੇ ਅਸੀਂ ਇਸਦੀ ਚੰਗੀ ਵਰਤੋਂ ਕਰਨੀ ਹੈ| ਡੇਟਾ ਦੀ ਸਹੀ ਸਮਝ, ਡੇਟਾ ਨੂੰ ਸਾਂਝਾ ਕਰਨਾ ਅਤੇ ਡੇਟਾ ਨੂੰ ਨਿਯੰਤਰਣ ਕਰਨ ਦੀ ਲੋੜ ਹੈ|”

ਪ੍ਰੋ: ਸ਼ਰਮਾ ਨੇ ਕਿਹਾ ਕਿ ਭਵਿੱਖ ਤਕਨਾਲੋਜੀ ਦੇ ਏਕੀਕਰਨ ਅਤੇ ਰੂਪਾਂਤਰਣ ਦੇ ਬਾਰੇ ਹੈ। ਡੀਐੱਸਟੀ ਪਿਛਲੇ ਚਾਰ ਸਾਲਾਂ ਤੋਂ ਏਆਈ ਦੇ ਬਾਰੇ ਸੋਚ ਰਿਹਾ ਹੈ ਅਤੇ ਇਸਨੇ ਸਾਈਬਰ ਮਿਸ਼ਨ ’ਤੇ ਆਧਾਰਿਤ ਰਾਸ਼ਟਰੀ ਅਭਿਯਾਨ ਦੇ ਤਹਿਤ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਵਿੱਚ 25 ਵੱਖ-ਵੱਖ ਕੇਂਦਰ ਬਣਾਏ ਹਨ|

ਇਨਫਿਨਿਟੀ ਫਾਉਂਡੇਸ਼ਨ ਦੇ ਰਾਜੀਵ ਮਲਹੋਤਰਾ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਦਾ ਫਿਊਚਰ ਆਫ਼ ਪਾਵਰ ਪੁਸਤਕ ਦੇ ਲੇਖਕ ਵੀ ਹਨ, ਉਨ੍ਹਾਂ ਨੇ ਏਆਈ ਯੂਨੀਵਰਸ, ਆਰਥਿਕ ਵਿਕਾਸ ਅਤੇ ਨੌਕਰੀਆਂ, ਗਲੋਬਲ ਪਾਵਰ ਅਤੇ ਸ਼ਕਤੀ ਅਤੇ ਮੈਟਾਫਿਜ਼ੀਕਸ ਦੇ ਬਾਰੇ ਵਿੱਚ ਚਰਚਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਏਆਈ ਸਾਰਿਆਂ ਨੂੰ ਪ੍ਰਭਾਵਤ ਕਰਨ ਵਾਲਾ ਹੈ ਅਤੇ ਇਹ ਸਭ ਨੂੰ ਪ੍ਰਭਾਵਿਤ ਕਰੇਗਾ| “ਇਹ ਸਮਾਜ, ਨੌਕਰੀ, ਫੌਜੀ, ਭਵਿੱਖ ਦੀ ਸਿੱਖਿਆ ਪ੍ਰਣਾਲੀ ਅਤੇ ਹਰ ਨੂੰ ਪ੍ਰਭਾਵਤ ਕਰਨ ਵਾਲਾ ਹੈ| ਉਨ੍ਹਾਂ ਨੇ ਦੱਸਿਆ ਕਿ ਏਆਈ ਦੀ ਗਿਣਤੀ ਅਨੰਤ ਹੈ, ਅਤੇ ਭਵਿੱਖ ਏਆਈ ਦੁਆਰਾ ਹੀ ਨਿਰਧਾਰਤ ਹੋਣ ਜਾ ਰਿਹਾ ਹੈ| ਸ਼੍ਰੀ ਮਲਹੋਤਰਾ ਨੇ ਇਹ ਵੀ ਕਿਹਾ ਕਿ, ਭਾਰਤ ਨੂੰ ਏਆਈ ਵਿੱਚ ਆਪਣੀ ਪ੍ਰਗਤੀ ਨੂੰ ਤੇਜ਼ ਕਰਨਾ ਚਾਹੀਦਾ ਹੈ ਅਤੇ ਆਪਣੇ ਉਤਪਾਦਾਂ ਦੀ ਵਰਤੋਂ ਕਰਨ ਦੇ ਲਈ ਆਪਣੇ ਉਤਪਾਦਾਂ ਨੂੰ ਬਣਾਉਣ ਦੀ ਬਜਾਏ ਆਪਣੇ ਡੇਟਾ ਅਤੇ ਆਪਣੇ ਦਿਮਾਗ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ, ਇਹ ਆਤਮਾ ਨਿਰਭਰਤਾ ਵੱਲ ਰਸਤਾ ਤਿਆਰ ਕਰੇਗਾ।

****

ਐੱਸਐੱਸ/ ਕੇਜੀਐੱਸ/ ਆਰਪੀ (ਡੀਐੱਸਟੀ ਮੀਡੀਆ ਸੈੱਲ)


(Release ID: 1709121) ਵਿਜ਼ੀਟਰ ਕਾਊਂਟਰ : 131