ਬਿਜਲੀ ਮੰਤਰਾਲਾ
ਪਾਵਰ ਫਾਇਨੈਂਸ ਕਾਰਪੋਰੇਸ਼ਨ ( ਪੀਐੱਫਸੀ ) ਨੇ ਵਿੱਤ ਸਾਲ 2020-21 ਲਈ ਭਾਰਤ ਸਰਕਾਰ ਨੂੰ 1182.63 ਕਰੋੜ ਰੁਪਏ ਦੇ ਅੰਤਰਿਮ ਲਾਭਾਂਸ਼ ਦਾ ਭੁਗਤਾਨ ਕੀਤਾ
Posted On:
01 APR 2021 3:03PM by PIB Chandigarh
ਬਿਜਲੀ ਮੰਤਰਾਲੇ ਦੇ ਤਹਿਤ ਨਵਰਤਨ ਜਨਤਕ ਖੇਤਰ ਦੀ ਕੰਪਨੀ ਅਤੇ ਦੇਸ਼ ਵਿੱਚ ਬਿਜਲੀ ਖੇਤਰ ਦੀ ਮੋਹਰੀ ਗ਼ੈਰ - ਬੈਂਕਿੰਗ ਵਿੱਤੀ ਕੰਪਨੀ ਪਾਵਰ ਫਾਇਨੈਂਸ ਕਾਰਪੋਰੇਸ਼ਨ ਨੇ 31 ਮਾਰਚ, 2021 ਨੂੰ ਸਮਾਪਤ ਵਿੱਤ ਸਾਲ 2020-21 ਲਈ ਭਾਰਤ ਸਰਕਾਰ ਨੂੰ ਕੰਪਨੀ ਵਿੱਚ ਉਸ ਦੇ 1,47,82,91,778 ਇਕਵਿਟੀ ਸ਼ੇਅਰ (56%) ਦੇ ਅਧਾਰ ‘ਤੇ 1182.63 ਕਰੋੜ ਰੁਪਏ ਦੇ ਅੰਤਰਿਮ ਲਾਭਾਂਸ਼ ਦਾ ਭੁਗਤਾਨ ਕੀਤਾ ਹੈ ।
ਪੀਐੱਫਸੀ ਦੇ ਸਹਿਕਾਰੀ ਮੈਨੇਜਿੰਗ ਡਾਇਰੈਕਟਰ, ਰਵਿੰਦਰ ਸਿੰਘ ਢਿੱਲੋਂ , ਬਿਜਲੀ ਅਤੇ ਨਵੀਨ ਅਤੇ ਅਖੁੱਟ ਊਰਜਾ ਰਾਜ ਮੰਤਰੀ ( ਸੁਤੰਤਰ ਚਾਰਜ ) ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ, ਸ਼੍ਰੀ ਆਰਕੇ ਸਿੰਘ ਨੂੰ 1182.63 ਕਰੋੜ ਰੁਪਏ ਦੇ ਅੰਤਰਿਮ ਲਾਭਾਂਸ਼ ਦਾ ਆਰਟੀਜੀਐੱਸ ਦੇ ਜ਼ਰੀਏ ਕੀਤੇ ਹਸਤਾਂਤਰਣ ਦਾ ਦਸਤਾਵੇਜ਼ ਸੌਂਪਦੇ ਹੋਏ।
ਪੀਐੱਫਸੀ ਦੇ ਸਹਾਇਕ ਮੈਨੇਜਿੰਗ ਡਾਇਰੈਕਟਰ, ਰਵਿੰਦਰ ਸਿੰਘ ਢਿੱਲੋਂ ਨੇ ਬਿਜਲੀ ਸਕੱਤਰ, ਸ਼੍ਰੀ ਆਲੋਕ ਕੁਮਾਰ , ਮੰਤਰਾਲੇ ਦੇ ਐਡੀਸ਼ਨਲ ਸਕੱਤਰ ਅਤੇ ਭਾਰਤ ਸਰਕਾਰ ਦੇ ਵਿੱਤੀ ਸਲਾਹਕਾਰ, ਸ਼੍ਰੀ ਅਸ਼ੀਸ਼ ਉਪਾਧਿਆਏ, ਪੀਐੱਫਸੀ ਦੇ ਕਮਰਸ਼ੀਅਲ ਵਿਭਾਗ ਦੇ ਡਾਇਰੈਕਟਰ, ਸ਼੍ਰੀ ਪੀਕੇ ਸਿੰਘ ਅਤੇ ਪੀਐੱਫਸੀ ਦੀ ਵਿੱਤ ਵਿਭਾਗ ਦੀ ਡਾਇਰੈਕਟਰ, ਪਰਮਿੰਦਰ ਚੋਪੜਾ ਦੀ ਮੌਜੂਦਗੀ ਵਿੱਚ ਬਿਜਲੀ ਅਤੇ ਨਵੀਨ ਅਤੇ ਅਖੁੱਟ ਊਰਜਾ ਰਾਜ ਮੰਤਰੀ ( ਸੁਤੰਤਰ ਚਾਰਜ ) ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ, ਸ਼੍ਰੀ ਆਰਕੇ ਸਿੰਘ ਨੂੰ ਅੰਤਰਿਮ ਲਾਭਾਂਸ਼ ਦੇ ਆਰਟੀਜੀਐੱਸ ਦੇ ਜ਼ਰੀਏ ਕੀਤੇ ਗਏ ਹਸਤਾਂਤਰਣ ਦਾ ਦਸਤਾਵੇਜ਼ ਸੌਂਪਿਆ ਗਿਆ।
ਪੀਐੱਫਸੀ ਦੇ ਬੋਰਡ ਆਵ੍ ਡਾਇਰੈਕਟਰਸ ਦੀ 12 ਮਾਰਚ 2021 ਨੂੰ ਆਯੋਜਿਤ ਬੈਠਕ ਵਿੱਚ ਵਿੱਤ ਸਾਲ 2020-21 ਲਈ ਭਾਰਤ ਸਰਕਾਰ ਨੂੰ ਕੰਪਨੀ ਵਿੱਚ ਉਸ ਦੇ ਸ਼ੇਅਰਾਂ ਦੇ ਹਿਸਾਬ ਨਾਲ 10 ਰੁਪਏ ਦੇ ਅੰਕਿਤ ਮੁੱਲ ਵਾਲੇ ਸ਼ੇਅਰਾਂ ‘ਤੇ 8 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਲਾਭਾਂਸ਼ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਸੀ ।
*****
ਐੱਸਐੱਸ/ਆਈਜੀ
(Release ID: 1709057)
Visitor Counter : 209