ਵਿੱਤ ਮੰਤਰਾਲਾ

ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈ ਸੀ ਐੱਲ ਜੀ ਐੱਸ) 1.0 ਤੇ 2.0 ਦੀ ਮਿਆਦ 30—06—2021 ਤੱਕ ਵਧਾ ਦਿੱਤੀ ਗਈ ਹੈ


ਮੇਜ਼ਬਾਨੀ , ਸੈਰ ਸਪਾਟਾ , ਮਨੋਰੰਜਨ ਤੇ ਖੇਡ ਖੇਤਰ ਉਦਮੀਆਂ ਲਈ ਨਵੀਂ ਵਿੰਡੋ ਈ ਸੀ ਐੱਲ ਜੀ ਐੱਸ 3.0 ਹੈ

Posted On: 31 MAR 2021 4:50PM by PIB Chandigarh

ਕੁਝ ਸਿਵਲ ਖੇਤਰਾਂ ਵਿੱਚ ਕੋਵਿਡ 19 ਮਹਾਮਾਰੀ ਦੇ ਚੱਲ ਰਹੇ ਮਾੜੇ ਅਸਰ ਨੂੰ ਮੰਨਦਿਆਂ ਹੋਇਆਂ ਸਰਕਾਰ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈ ਸੀ ਐੱਲ ਜੀ ਐੱਸ) ਵਿੱਚ ਈ ਸੀ ਐੱਲ ਜੀ ਐੱਸ 3.0 ਨੂੰ ਸ਼ਾਮਲ ਕਰਕੇ ਇਸ ਦੇ ਸਕੋਪ ਨੂੰ ਵਧਾਉਂਦਿਆਂ ਕਾਰੋਬਾਰੀ ਉੱਦਮਾਂ — ਮੇਜ਼ਬਾਨੀ , ਸੈਰ ਸਪਾਟਾ ਅਤੇ ਮਨੋਰੰਜਨ ਤੇ ਖੇਡ ਖੇਤਰਾਂ ਨੂੰ ਇਸ ਸਕੀਮ ਵਿੱਚ ਜੋੜਿਆ ਹੈ । 29—02—2020 ਨੂੰ ਇਹਨਾਂ ਖੇਤਰਾਂ ਵਿੱਚ ਖੜਾ ਕੁਲ ਉਧਾਰ 500 ਕਰੋੜ ਰੁਪਏ ਜਾਂ ਇਸ ਤੋਂ ਵਧੇਰੇ ਜੇ ਕੋਈ ਹੈ ਤਾਂ ਉਹ 60 ਦਿਨਾ ਜਾਂ ਉਸ ਤੋਂ ਘੱਟ ਲਈ ਸੀ ।
ਈ ਸੀ ਐੱਲ ਜੀ ਐੱਸ 3.0 ਸਾਰੀਆਂ ਉਧਾਰ ਦੇਣ ਵਾਲੀਆਂ ਸੰਸਥਾਵਾਂ ਦੇ 29—02—2020 ਨੂੰ ਕੁਲ ਖੜੇ ਉਧਾਰ ਦੇ 40% ਤੱਕ ਦੇ ਉਧਾਰ ਵਿੱਚ ਵਾਧਾ ਹੋ ਸਕੇਗਾ । ਈ ਸੀ ਐੱਲ ਜੀ ਐੱਸ 3.0 ਤਹਿਤ ਮਨਜ਼ੂਰ ਕੀਤੇ ਗਏ ਉਧਾਰਾਂ ਦੀ ਮਿਆਦ 2 ਸਾਲਾਂ ਦੇ ਮੈਰੀਟੋਰੀਅਮ ਸਮੇਤ 6 ਸਾਲ ਹੋਵੇਗੀ ।
ਹੋਰ ਈ ਸੀ ਐੱਲ ਜੀ ਐੱਸ 1.0 , ਈ ਸੀ ਐੱਲ ਜੀ ਐੱਸ 2.0 ਅਤੇ ਈ ਸੀ ਐੱਲ ਜੀ ਐੱਸ 3.0 ਦੀ ਵੈਧਤਾ ਦੀ ਮਿਆਦ 30—06—2021 ਜਾਂ ਜਦੋਂ ਤੱਕ 3 ਲੱਖ ਕਰੋੜ ਰੁਪਏ ਦੀ ਰਾਸ਼ੀ ਦੀ ਗਾਰੰਟੀ ਜਾਰੀ ਨਹੀਂ ਕੀਤੀ ਜਾਂਦੀ , ਤੱਕ ਹੋਵੇਗੀ । ਇਸ ਸਕੀਮ ਤਹਿਤ ਉਧਾਰ ਦੇਣ ਦੀ ਆਖਰੀ ਤਰੀਕ ਵਧਾ ਕੇ 30—09—2021 ਕਰ ਦਿੱਤੀ ਗਈ ਹੈ ।
ਇਸ ਸਕੀਮ ਤਹਿਤ ਕੀਤੇ ਗਏ ਪਰਿਵਰਤਣ ਐੱਮ ਐੱਲ ਆਈਜ਼ ਨੂੰ ਪ੍ਰੋਤਸਾਹਨ ਮੁਹੱਈਆ ਕਰਕੇ ਵਧੇਰੇ ਫੰਡਿੰਗ ਸਹੂਲਤ ਲਈ ਉਪਲਬੱਧ ਯੋਗ ਲਾਭਪਾਤਰੀਆਂ ਲਈ ਆਰਥਿਕ ਸੁਰਜੀਤੀ , ਰੁਜ਼ਗਾਰ ਦੀ ਸੁਰੱਖਿਆ ਅਤੇ ਰੁਜ਼ਗਾਰ ਪੈਦਾ ਕਰਨ , ਅਨੁਕੂਲ ਮਾਹੌਲ ਪੈਦਾ ਕਰਨ ਲਈ ਯੋਗਦਾਨ ਵਿੱਚ ਇੱਕ ਲੰਮਾ ਰਸਤਾ ਦੇਣਗੇ ।
ਇਸ ਸੰਬੰਧ ਵਿੱਚ ਸੋਧੇ ਸੰਚਾਲਨ ਦਿਸ਼ਾ ਨਿਰਦੇਸ਼ ਨੈਸ਼ਨਲ ਕ੍ਰੈਡਿਟ ਗਾਰੰਟੀ ਟਰਸਟੀ ਕੰਪਨੀ ਲਿਮਟਿਡ (ਐੱਨ ਸੀ ਜੀ ਪੀ ਸੀ) ਵੱਲੋਂ ਜਾਰੀ ਕੀਤੇ ਜਾਣਗੇ ।

 

ਆਰ ਐੱਮ / ਐੱਮ ਵੀ / ਕੇ ਐੱਮ ਐੱਨ


(Release ID: 1708782)