ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ ਨੇ ਡੀਐੱਸਆਈਆਰ-ਪੀਆਰਆਈਐੱਸਐੱਮ (DSIR-PRISM) ਸਕੀਮ ਦੇ ਪ੍ਰਚਾਰ ਲਈ ਇਕਸਾਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ
ਡੀਐੱਸਆਈਆਰ ਦੀ 'PRISM' ਯੋਜਨਾ ਭਾਰਤ ਦੇ ਸੰਮਲਿਤ ਵਿਕਾਸ ਨੂੰ ਸਮਰੱਥ ਬਣਾਉਣ ਵਾਲੇ ਵਿਅਕਤੀਗਤ ਨਵੀਨਤਾਕਾਰਾਂ ਨੂੰ ਸਮਰਥਨ ਦੇਣ ਵਿੱਚ ਮਹੱਤਵਪੂਰਨ ਰਹੀ ਹੈ: ਡਾ. ਹਰਸ਼ ਵਰਧਨ
ਇਹ ਵੀ ਪ੍ਰਸ਼ੰਸਾਯੋਗ ਹੈ ਕਿ ਬੁੱਧੀਜੀਵੀ ਜਾਇਦਾਦ (ਆਈਪੀ) ਨਵੀਨਤਾਕਾਰਾਂ ਨਾਲ ਸਬੰਧਤ ਹੈ: ਡਾ. ਹਰਸ਼ ਵਰਧਨ
“ਇਸ ਪਹਿਲ ਨਾਲ ਗ੍ਰਾਮੀਣ ਆਜੀਵਕਾ, ਸਮਾਵੇਸ਼ੀ ਨਵੀਨਤਾ ਅਤੇ ਸਮਾਜਿਕ-ਆਰਥਿਕ ਲਾਭ ਪੈਦਾ ਕਰਨ ਵਿੱਚ ਸਹਾਈ ਹੋਣ ਦੀ ਉਮੀਂਦ ਹੈ। ਅਜਿਹੀਆਂ ਪਹਿਲਾਂ ਵਿੱਚ ਸਾਡੇ ਦੇਸ਼ ਦੇ ਤਕਨੀਕੀ-ਸਮਾਜਕ-ਆਰਥਿਕ ਦ੍ਰਿਸ਼ਾਂ ਨੂੰ ਬਦਲਣ ਦੀ ਵੱਡੀ ਸੰਭਾਵਨਾ ਹੈ”: ਸੰਜੇ ਧੋਤਰੇ, ਸਿੱਖਿਆ, ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਬਾਰੇ ਕੇਂਦਰੀ ਰਾਜ ਮੰਤਰੀ
Posted On:
30 MAR 2021 5:13PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਆਈਆਈਟੀ ਦਿੱਲੀ ਵਿਖੇ ਵਿਅਕਤੀਆਂ, ਸਟਾਰਟ-ਅੱਪਸ ਅਤੇ ਐੱਮਐੱਸਐੱਮਈ (ਡੀਐੱਸਆਈਆਰ-PRISM) ਯੋਜਨਾ ਅਧੀਨ ਨਵੀਨਤਾ ਨੂੰ ਉਤਸ਼ਾਹਤ ਕਰਨ ਬਾਰੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਦੇ ਪ੍ਰਚਾਰ-ਪ੍ਰਸਾਰ ਲਈ ਇਕਸਾਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਵਰਚੁਅਲ ਉਦਘਾਟਨ ਕੀਤਾ। ਕੇਂਦਰੀ ਸਿੱਖਿਆ, ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਇਸ ਅਵਸਰ ‘ਤੇ ਸਨਮਾਨਿਤ ਮਹਿਮਾਨ ਵਜੋਂ ਸ਼ਾਮਲ ਹੋਏ।
ਡਾ. ਹਰਸ਼ ਵਰਧਨ ਨੇ ਕਿਹਾ, ਡੀਐੱਸਆਈਆਰ ਦੀ ‘PRISM’ ਯੋਜਨਾ ਭਾਰਤ ਦੇ ਸਰਵ ਵਿਆਪਕ ਵਿਕਾਸ ਨੂੰ ਸਮਰੱਥ ਬਣਾਉਣ ਵਾਲੇ ਵਿਅਕਤੀਗਤ ਨਵੀਨਤਾਕਾਰਾਂ ਨੂੰ ਸਮਰਥਨ ਦੇਣ ਵਿੱਚ ਮਹੱਤਵਪੂਰਨ ਰਹੀ ਹੈ। ਇਹ ਨੋਟ ਕਰਨਾ ਦਿਲਚਸਪ ਹੈ ਕਿ PRISM ਯੋਜਨਾ ਸਾਡੇ ਰਾਸ਼ਟਰੀ ਉਦੇਸ਼ਾਂ ਅਨੁਸਾਰ, ਟੈਕਨੋਲੋਜੀ ਦੇ ਮੁੱਖ ਖੇਤਰਾਂ ਜਿਵੇਂ ਕਿ ਕਿਫਾਇਤੀ ਸਿਹਤ ਸੰਭਾਲ, ਪਾਣੀ, ਸੀਵਰੇਜ ਪ੍ਰਬੰਧਨ, ਗ੍ਰੀਨ ਟੈਕਨੋਲੋਜੀ, ਸਵੱਛ ਊਰਜਾ, ਉਦਯੋਗਿਕ ਤੌਰ 'ਤੇ ਵਰਤੋਂ ਯੋਗ ਸਮਾਰਟ ਪਦਾਰਥਾਂ, ਰਹਿੰਦ-ਖੂੰਹਦ ਤੋਂ ਧਨ ਕਮਾਉਣ ਵਰਗੇ ਉਦੇਸ਼ਾਂ ਵਿੱਚ ਸਿੱਧਾ ਲਾਭ ਦੇ ਕੇ, ਦੇਸ਼ ਦੇ ਕਿਸੇ ਵੀ ਨਾਗਰਿਕ ਲਈ ਮਦਦਗਾਰ ਹੈ। ਇਹ ਵੀ ਪ੍ਰਸ਼ੰਸਾਯੋਗ ਹੈ ਕਿ ਬੁੱਧੀਜੀਵੀ ਜਾਇਦਾਦ (ਆਈਪੀ) ਨਵੀਨਤਾਕਾਰਾਂ ਨਾਲ ਸਬੰਧਤ ਹੈ। DSIR-PRISM ਦੁਆਰਾ ਨਵੀਨਤਾ ਮੁਹਿੰਮ ਤਿੰਨ ਰਾਸ਼ਟਰੀ ਪਹਿਲਾਂ ਜਿਵੇਂ ਕਿ ਉਨੱਤ ਭਾਰਤ ਅਭਿਆਨ, ਸਮਾਰਟ ਇੰਡੀਆ ਹੈਕਾਥੌਨ ਅਤੇ ਰੂਰਲ ਟੈਕਨੋਲੌਜੀ ਐਕਸ਼ਨ ਗਰੁਪ (RuTAG) ਨਾਲ ਮੇਲ ਖਾਂਦੀ ਵਿਲੱਖਣ ਮੁਹਿੰਮ ਹੈ।
ਮੰਤਰੀ ਨੇ ਅੱਗੇ ਕਿਹਾ, “ਇਹ ਨੋਟ ਕੀਤਾ ਗਿਆ ਹੈ ਕਿ ਬਹੁਤ ਸਾਰੇ ਨਵੀਨਤਾਕਾਰੀ ਇਸ ਯੋਜਨਾ ਰਾਹੀਂ ਸਫਲ ਉੱਦਮੀਆਂ ਵਜੋਂ ਗ੍ਰੈਜੂਏਟ ਹੋਏ ਹਨ ਅਤੇ ਉਨ੍ਹਾਂ ਵਿਚੋਂ ਬਹੁਤਿਆਂ ਨੇ ਬਹੁਤ ਜ਼ਿਆਦਾ ਸਮਾਜਕ-ਆਰਥਿਕ ਜਾਂ ਤਕਨੀਕੀ ਵਪਾਰਕ ਪ੍ਰਭਾਵ ਪੈਦਾ ਕੀਤਾ ਹੈ। ਮੈਨੂੰ ਉਮੀਦ ਹੈ ਕਿ ਤਿੰਨ ਪ੍ਰਮੁੱਖ ਰਾਸ਼ਟਰੀ ਪਹਿਲਾਂ ਨਾਲ PRISM ਦੀ ਅਲਾਈਨਮੈਂਟ ਦੀ ਧਾਰਨਾ DSIR-PRISM ਨੂੰ ਮਾਣਯੋਗ ਪ੍ਰਧਾਨ ਮੰਤਰੀ ਦੇ ਸੁਪਨੇ ਅਰਥਾਤ ਉਨੱਤ ਭਾਰਤ ਅਤੇ ਆਤਮਨਿਰਭਰ ਭਾਰਤ ਵੱਲ ਅੱਗੇ ਵਧਾਉਣ ਲਈ ਇੱਕ ਠੋਸ ਦਿਸ਼ਾ ਦੇਵੇਗੀ।”
ਇਸ ਮੌਕੇ ਬੋਲਦਿਆਂ ਸ਼੍ਰੀ ਸੰਜੇ ਧੋਤਰੇ ਨੇ ਕਿਹਾ, “ਇਸ ਪਹਿਲ ਤੋਂ ਗ੍ਰਾਮੀਣ ਆਜੀਵਕਾ, ਸਮਾਵੇਸ਼ੀ ਨਵੀਨਤਾ ਅਤੇ ਸਮਾਜਿਕ-ਆਰਥਿਕ ਲਾਭ ਪੈਦਾ ਕਰਨ ਵਿੱਚ ਮਦਦ ਮਿਲੇਗੀ। ਇਸ ਤਰ੍ਹਾਂ ਦੀਆਂ ਪਹਿਲਾਂ ਵਿੱਚ ਸਾਡੇ ਦੇਸ਼ ਦੀ ਤਕਨੀਕੀ-ਸਮਾਜਕ-ਆਰਥਿਕ ਪਰਿਭਾਸ਼ਾ ਨੂੰ ਬਦਲਣ ਦੀ ਅਥਾਹ ਸੰਭਾਵਨਾ ਹੈ। ਸਿੱਖਿਆ ਮੰਤਰਾਲੇ, ਡੀਐੱਸਆਈਆਰ, RuTAG, ਉਨੱਤ ਭਾਰਤ ਅਭਿਆਨ, ਸਮਾਰਟ ਇੰਡੀਆ ਹੈਕਾਥੌਨ, ਡੋਮੇਨ ਗਿਆਨ ਦੀ ਮੁਹਾਰਤ ਦੇ ਟੈਕਨੋਲੋਜੀ ਨਾਲ ਮੇਲ ਕਰਾਉਣ ਦੇ ਸਹਿਯੋਗ ਨਾਲ, ਸਾਡੇ ਦੇਸ਼ ਵਿੱਚ ਤਕਨੀਕੀ-ਉੱਦਮ ਸਮਰੱਥ ਹੋਵੇਗਾ ਅਤੇ ਇਸ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ, “ਉਨੱਤ ਭਾਰਤ ਅਭਿਆਨ ਨੂੰ ਸਾਡੇ ਵਿਦਿਆਰਥੀਆਂ ਦੀ ਨਵੀਨਤਾਕਾਰੀ ਭਾਵਨਾ ਨੂੰ ਉਭਾਰਨ ਲਈ ਇੱਕ ਜੀਵੰਤ ਪਲੈਟਫਾਰਮ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਇਹ, ਆਤਮਨਿਰਭਰ ਭਾਰਤ ਦੇ ਨਾਲ-ਨਾਲ, ਸਾਡੇ ਤਕਨੀਕੀ ਅਦਾਰਿਆਂ ਦਾ ਮੂਲ ਲੋਕਾਚਾਰ ਬਣਨਾ ਚਾਹੀਦਾ ਹੈ।
ਸ੍ਰੀ ਧੋਤਰੇ ਨੇ ਕਿਹਾ, “ਡਿਜੀਟਲ ਇੰਡੀਆ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ, ਗਲੋਬਲ ਪੱਧਰ ਨੂੰ ਪ੍ਰਾਪਤ ਕਰ ਸਕਦੇ ਹਾਂ। ਸਾਡੇ ਨਵੀਨਤਾਕਾਰਾਂ ਲਈ, 1.3 ਬਿਲੀਅਨ ਲੋਕਾਂ ਦਾ ਵੱਡਾ ਕਾਰੋਬਾਰ ਕਰਨ ਲਈ ਕਾਫ਼ੀ ਵੱਡੀ ਮਾਰਕੀਟ ਹੈ। ਸਟਾਰਟ-ਅੱਪ ਇਨਕਿਊਬੇਸ਼ਨ ਸੈਂਟਰ ਅਤੇ ਟੈੱਕ ਪਾਰਕਸ ਹਰੇਕ ਸੰਸਥਾ ਦੀ ਵਾਤਾਵਰਣ ਪ੍ਰਣਾਲੀ ਦਾ ਹਿੱਸਾ ਹੋਣੇ ਚਾਹੀਦੇ ਹਨ। ਪਲੇਸਮੈਂਟ ਅਫਸਰਾਂ ਦੀ ਤਰ੍ਹਾਂ, ਸਾਡੇ ਵਿਦਿਆਰਥੀਆਂ ਨੂੰ ਸੇਧ ਦੇਣ ਅਤੇ ਉਨ੍ਹਾਂ ਨੂੰ ਸਲਾਹ ਦੇਣ ਲਈ ਹਰ ਸੰਸਥਾ ਵਿਚ ਸਟਾਰਟ-ਅੱਪ ਅਤੇ ਉੱਦਮੀ ਅਧਿਕਾਰੀ ਹੋਣੇ ਚਾਹੀਦੇ ਹਨ।”
ਸ੍ਰੀ ਧੋਤਰੇ ਨੇ ਚਾਨਣਾ ਪਾਇਆ, “ਅਵਿਸ਼ਕਾਰ ਦਾ ਸਭਿਆਚਾਰ ਬਚਪਨ ਤੋਂ ਹੀ ਮਨਾਂ ਵਿੱਚ ਪੈਦਾ ਕੀਤਾ ਜਾਣਾ ਚਾਹੀਦਾ ਹੈ। ਸਾਨੂੰ, ਸਰਕਾਰ ਵਿੱਚ, ਅਕਾਦਸ਼ਮਕ, ਵਿਗਿਆਨਕ ਸੰਸਥਾਵਾਂ, ਅਤੇ ਇੱਕ ਸਮਾਜ ਦੇ ਤੌਰ ‘ਤੇ, ਇਸ ਸਭਿਆਚਾਰ ਨੂੰ ਅੱਗੇ ਵਧਾਉਣਾ ਅਤੇ ਉਤਸ਼ਾਹਤ ਕਰਨਾ ਚਾਹੀਦਾ ਹੈ। ਸਾਡੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਇੱਕ ਅਜਿਹੀ ਵਿਦਿਅਕ ਪ੍ਰਣਾਲੀ ਦੇ ਵਿਕਾਸ ਦੀ ਕਲਪਨਾ ਕੀਤੀ ਗਈ ਹੈ ਜੋ ਵਿਗਿਆਨਕ ਸੁਭਾਅ ਅਤੇ ਤਰਕਸ਼ੀਲ ਸੋਚ ਦੀਆਂ ਕਦਰਾਂ-ਕੀਮਤਾਂ ਦਾ ਸਮਰਥਨ ਕਰਦੀ ਹੈ, ਜੋ ਸਾਡੇ ਭਾਰਤੀ ਸਭਿਆਚਾਰ ਦੇ ਸਿਧਾਂਤਾਂ ‘ਤੇ ਅਧਾਰਿਤ ਹੈ।”
ਸ੍ਰੀ ਸੰਜੇ ਧੋਤਰੇ ਨੇ ਕਿਹਾ ਕਿ ਡੀਐੱਸਆਈਆਰ-ਪ੍ਰਿਸਮ ਯੋਜਨਾ ਗ੍ਰਾਮੀਣ ਆਜੀਵਕਾ ਪੈਦਾ ਕਰਨ ਅਤੇ ਨਵੀਨਤਾਵਾਂ ਨਾਲ ਗ੍ਰਾਮੀਣ ਤਰੱਕੀ ਵਿੱਚ ਸਹਾਇਤਾ ਕਰਦੀ ਹੈ। ਉਨ੍ਹਾਂ ਇਸ ਦੀ ਵਿਭਿੰਨ ਸਮੱਸਿਆਵਾਂ ਦੇ ਦਿੱਖਾਈ ਦੇਣ ਵਾਲੇ ਹੱਲ ਵਜੋਂ ਪ੍ਰਸ਼ੰਸਾ ਕੀਤੀ। ਨਵੀਨਤਾ ਜ਼ਰੀਏ ਪ੍ਰਦੂਸ਼ਣ ਦੀ ਸਮੱਸਿਆ ਲਈ ਹੱਲ ਲੱਭੇ ਜਾ ਸਕਦੇ ਹਨ।
ਸਰਕਾਰ ਨਵੀਨਤਾਵਾਂ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰ ਰਹੀ ਹੈ। ਵਿਅਕਤੀਆਂ, ਸਟਾਰਟਅੱਪਸ ਅਤੇ ਐੱਮਐੱਸਐੱਮਈਜ਼ (PRISM) ਵਿੱਚ ਨਵੀਨਤਾਵਾਂ ਨੂੰ ਉਤਸ਼ਾਹਤ ਕਰਨਾ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ) ਦੀ ਇੱਕ ਪਹਿਲ ਹੈ ਜਿਸਦਾ ਉਦੇਸ਼ ਇੱਕ ਵਿਅਕਤੀਗਤ ਨਵੀਨਤਾਕਾਰੀ ਨੂੰ ਇੱਕ ਸਫਲ ਟੈਕਨੋਪਰੇਨਿਓਰ ਵਿੱਚ ਤਬਦੀਲ ਕਰਨਾ ਹੈ, ਜਿਸ ਨੂੰ ਸਮਾਜ ਲਈ ਤਿਆਰ ਕੀਤੇ ਗਏ ਲਾਗੂਕਰਨ ਯੋਗ, ਵਪਾਰਕ ਤੌਰ ‘ਤੇ ਵਿਵਹਾਰਕ ਅਵਿਸ਼ਕਾਰਾਂ ਲਈ ਉਤਸ਼ਾਹ, ਸਹਾਇਤਾ ਅਤੇ ਫੰਡਿੰਗ ਕਰਨਾ ਹੈ।
ਪਹਿਲ ਦੇ ਤਹਿਤ, ਭਾਰਤੀ ਰਾਸ਼ਟਰੀਅਤਾ ਵਾਲੇ ਇੱਕ ਨਵੀਨਤਾਕਾਰੀ - ਵਿਦਿਆਰਥੀ, ਪੇਸ਼ੇਵਰ ਅਤੇ ਆਮ ਨਾਗਰਿਕ- ਨੂੰ ਆਈਡੀਆ ਵਿਕਸਿਤ ਕਰਨ, ਪ੍ਰੋਟੋਟਾਈਪ ਵਿਕਾਸ ਅਤੇ ਪਾਇਲਟ ਸਕੇਲਿੰਗ, ਅਤੇ ਪੇਟੈਂਟਿੰਗ ਲਈ ਤਕਨੀਕੀ, ਰਣਨੀਤਕ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਨੂੰ ਊਰਜਾ ਤੋਂ ਲੈ ਕੇ ਸਿਹਤ ਸੰਭਾਲ ਤੋਂ ਵੇਸਟ ਪ੍ਰਬੰਧਨ ਅਤੇ ਹੋਰ ਖੇਤਰਾਂ ਤੱਕ ਦੇ ਵਿਭਿੰਨ ਸੈਕਟਰਾਂ ਵਿੱਚ ਲਾਗੂ ਕੀਤਾ ਜਾਂਦਾ ਹੈ।
ਇਹ ਗ੍ਰਾਂਟ ਦੋ ਪੜਾਵਾਂ ਵਿੱਚ ਦਿੱਤੀ ਜਾਂਦੀ ਹੈ: ਪੜਾਅ I ਅਤੇ ਪੜਾਅ II, ਪੂਰੇ ਭਾਰਤ ਵਿੱਚ ਉਪਲੱਬਧ ਡੀਐੱਸਆਈਆਰ ਆਊਟਰੀਚ-ਕਮ-ਕਲੱਸਟਰ ਨਵੀਨਤਾ ਕੇਂਦਰਾਂ ਦੁਆਰਾ ਸਟਾਰਟਅੱਪ ਨਵੀਨਤਾ ਪੜਾਅ ਅਤੇ ਅਡਵਾਂਸਡ ਐਂਟਰਪ੍ਰਾਈਜ਼ ਸੈੱਟਅਪ ਪੜਾਅ ਦੋਵਾਂ ਨੂੰ ਪੂਰਾ ਕਰਦੇ ਹੋਏ ਦਿੱਤੀ ਜਾਂਦੀ ਹੈ। ਫੇਜ਼ -1 ਵਿੱਚ ਗਰਾਂਟ ਦੀ ਰਕਮ ਤਕਰੀਬਨ 2.0 ਲੱਖ ਤੋਂ 20.00 ਲੱਖ ਰੁਪਏ ਹੈ ਅਤੇ ਦੂਜੇ ਪੜਾਅ ਵਿੱਚ ਵੱਧ ਤੋਂ ਵੱਧ 50.00 ਲੱਖ ਰੁਪਏ ਹੈ।
ਅਲਾਈਨਮੈਂਟ ਐਂਡ ਅਵੇਅਰਨੈੱਸ ਪ੍ਰੋਗਰਾਮ ਦਾ ਆਯੋਜਨ ਡੀਐੱਸਆਈਆਰ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੁਆਰਾ ਤਿੰਨ ਪ੍ਰਮੁੱਖ ਰਾਸ਼ਟਰੀ ਪਹਿਲਾਂ ਅਰਥਾਤ, ਉੱਨਤ ਭਾਰਤ ਅਭਿਆਨ (ਯੂਬੀਏ), ਸਿੱਖਿਆ ਮੰਤਰਾਲਾ; RuTAG, ਆਈਆਈਟੀ ਦਿੱਲੀ; ਅਤੇ ਸਮਾਰਟ ਇੰਡੀਆ ਹੈਕਾਥੌਨ (ਐੱਸਆਈਐੱਚ), ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਕੀਤਾ ਗਿਆ।
ਯੂਬੀਏ, RuTAG ਅਤੇ ਐੱਸਆਈਐੱਚ ਦੇ ਨਾਲ ਡੀਐੱਸਆਈਆਰ-ਪ੍ਰਿਜ਼ਮ ਦੀ ਇਕਸਾਰਤਾ ਟੈਕਨੋਲੋਜੀ ਇਨੋਵੇਸ਼ਨ, ਕਸਟਮਾਈਜ਼ੇਸ਼ਨ ਅਤੇ ਸਮਾਵੇਸ਼ੀ ਨਵੀਨਤਾਵਾਂ ਨੂੰ ਉਤਸ਼ਾਹਤ ਕਰਨ, ਗ੍ਰਾਮੀਣ ਆਜੀਵਕਾ ਪੈਦਾ ਕਰਨ, ਅਤੇ ਸਮਾਜਿਕ-ਆਰਥਿਕ ਲਾਭਾਂ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨ ਲਈ ਸਰਗਰਮੀ ਨਾਲ ਕੰਮ ਕਰਨ ਵੱਲ ਕੇਂਦ੍ਰਿਤ ਹੈ।
ਇਸ ਪ੍ਰੋਗਰਾਮ ਦਾ ਉਦੇਸ਼ ਸਾਰੇ ਹਿਤਧਾਰਕਾਂ ਦੇ ਵਿਸ਼ਾਲ ਨੈੱਟਵਰਕ ਦੁਆਰਾ ਡੀਐੱਸਆਈਆਰ-ਪ੍ਰਿਜ਼ਮ ਸਕੀਮ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨਾ ਅਤੇ ਸਮਾਜਿਕ-ਆਰਥਿਕ ਵਿਕਾਸ ਅਤੇ ਸੰਮਲਿਤ ਵਿਕਾਸ ਲਈ ਡ੍ਰਾਈਵਿੰਗ ਇਨੋਵੇਸ਼ਨ ਵੱਲ ਭਵਿੱਖ ਦੇ ਸਹਿਯੋਗ ਲਈ ਗੁੰਜਾਇਸ਼ ਅਤੇ ਅਵਸਰਾਂ ਦੀ ਪਹਿਚਾਣ ਕਰਨਾ ਸੀ।
ਇਸ ਪ੍ਰੋਗਰਾਮ ਵਿੱਚ ਤਕਰੀਬਨ 3500 ਸੰਸਥਾਵਾਂ ਅਤੇ 50,000 ਨਵੀਨਤਾਕਾਰੀਆਂ, ਟੈਕਨੋਕਰੈਟਸ ਨੇ ਔਨਲਾਈਨ ਮੋਡ ਜ਼ਰੀਏ ਭਾਗ ਲਿਆ। (ਪੂਰਾ ਪ੍ਰੋਗਰਾਮ ਦੇਖਣ / ਸੁਣਨ ਲਈ ... ਕਿਰਪਾ ਕਰਕੇ ਇੱਥੇ ਕਲਿੱਕ ਕਰੋ... please click here)
***********
ਐੱਸਐੱਸ / ਕੇਜੀਐੱਸ / ਆਰਪੀ / (ਡੀਐੱਸਆਈਆਰ ਇਨਪੁੱਟਸ)
(Release ID: 1708729)
Visitor Counter : 256