ਰੇਲ ਮੰਤਰਾਲਾ

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਤਬਦੀਲੀ, ਸੂਚਨਾ ਅਤੇ ਪ੍ਰਸਾਰਣ, ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਲੋਨੰਦ ਦੇ ਰਾਹੀਂ ਫਲਟਣ ਤੋਂ ਪੁਣੇ ਤੱਕ ਡੇਮੂ (ਡੀਈਐੱਮਯੂ) ਰੇਲਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ



ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ, ਪਿਛਲੇ 7 ਸਾਲਾਂ ਤੋਂ ਭਾਰਤੀ ਰੇਲਵੇ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ: ਸ਼੍ਰੀ ਪ੍ਰਕਾਸ਼ ਜਾਵਡੇਕਰ

ਮਾਨਵ ਰਹਿਤ ਰੇਲਵੇ ਕ੍ਰਾਸਿੰਗ ਨੂੰ ਖ਼ਤਮ ਕਰਨ, ਸਾਫ਼- ਸਫਾਈ, ਬਿਜਲੀਕਰਨ ਵਿੱਚ ਪ੍ਰਗਤੀ, ਰੇਲ ਪਟਰੀਆਂ ਦੇ ਦੋਹਰੀਕਰਣ , ਆਧੁਨਿਕ ਰੇਲਗੱਡੀਆਂ ਅਤੇ ਡੱਬਿਆਂ ਦਾ ਆਗਮਨ , ਰੇਲਵੇ ਸਟੇਸ਼ਨਾਂ ‘ਤੇ ਵਾਈਫਾਈ ਅਤੇ ਵਧਦੇ ਬੰਦਰਗਾਹ ਸੰਪਰਕ ਵਰਗੇ ਸੁਧਾਰਾਂ ਨੇ ਪਿਛਲੇ ਕੁੱਝ ਸਾਲਾਂ ਵਿੱਚ ਰੇਲਵੇ ਦਾ ਸਵਰੂਪ ਬਦਲ ਦਿੱਤਾ ਹੈ: ਸ਼੍ਰੀ ਜਾਵਡੇਕਰ

ਪੁਣੇ ਤੋਂ ਲੋਨੰਦ ਹੁੰਦੇ ਹੋਏ ਫਲਟਣ ਵਿਚਕਾਰ ਸਿੱਧਾ ਸੰਪਰਕ ਖੇਤਰ ਲਈ ਇੱਕ ਵਰਦਾਨ ਸਾਬਿਤ ਹੋਵੇਗਾ

Posted On: 30 MAR 2021 5:19PM by PIB Chandigarh

ਭਾਰਤ ਸਰਕਾਰ ਦੇ ਮਾਣਯੋਗ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ, ਸੂਚਨਾ ਅਤੇ ਪ੍ਰਸਾਰਣ, ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ 30.3.2021 ਨੂੰ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਰਾਹੀਂ ਲੋਨੰਦ ਦੇ ਰਾਹੀਂ ਫਲਟਣ ਤੋਂ ਪੁਣੇ ਲਈ ਡੇਮੂ (ਡੀਈਐੱਮਯੂ) ਰੇਲਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ।

ਸ਼੍ਰੀ ਸ਼ਾਮਰਾਓ ਉਰਫ ਬਾਲਾਸਾਹਿਬ ਪਾਟਿਲ, ਮਾਣਯੋਗ ਸਹਿਕਾਰਿਤਾ ਅਤੇ ਵਪਾਰ ਮੰਤਰੀ, ਮਹਾਰਾਸ਼ਟਰ ਸਰਕਾਰ ਅਤੇ ਸਤਾਰਾ ਜ਼ਿਲ੍ਹੇ ਦੀ ਸਰਪ੍ਰਸਤੀ ਮੰਤਰੀ, ਸ਼੍ਰੀ ਰੰਜੀਤ ਸਿੰਘ ਨਾਇਕ ਨਿੰਬਾਲਕਰ, ਮਾਣਯੋਗ ਸਾਂਸਦ (ਲੋਕਸਭਾ), ਸ਼੍ਰੀ ਗਿਰੀਸ਼ ਬਾਪਟ, ਮਾਣਯੋਗ ਸਾਂਸਦ (ਲੋਕਸਭਾ, ਸ਼੍ਰੀਯੁਤ ਸ਼੍ਰੀਨਿਵਾਸ ਪਾਟਿਲ, ਮਾਣਯੋਗ ਸੰਸਦ (ਲੋਕਸਭਾ), ਸ਼੍ਰੀ ਛੱਤਰਪਤੀ ਉਦਯਨਰਾਜੇ ਭੌਂਸਲੇ, ਮਾਣਯੋਗ ਸਾਂਸਦ (ਰਾਜ ਸਭਾ), ਸ਼੍ਰੀ ਚੰਦ੍ਰਕਾਂਤ (ਦਾਦਾ) ਪਾਟਿਲ - ਸ਼੍ਰੀ ਸੁਨੀਲ ਕਾਂਬਲੇ, ਮਾਣਯੋਗ ਵਿਧਾਇਕ ਅਤੇ ਸ਼੍ਰੀਮਤੀ ਨੀਤਾ ਨੇਵੀ, ਨਿਰਦੇਸ਼ਕ, ਨਗਰ ਪਰਿਸ਼ਦ, ਫਲਟਣ ਇਸ ਮੌਕੇ ‘ਤੇ ਵੀਡੀਓ ਲਿੰਕ ਦੇ ਮਾਧਿਅਮ ਰਾਹੀਂ ਸ਼ਾਮਲ ਹੋਏ। ਸ਼੍ਰੀ ਸੁਨੀਤ ਸ਼ਰਮਾ, ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਰੇਲਵੇ ਬੋਰਡ, ਸ਼੍ਰੀ ਪੁਨੇਂਦਰੂ ਮਿਸ਼ਰਾ, ਮੈਂਬਰ (ਓ ਐਂਡ ਬੀ ਡੀ), ਰੇਲਵੇ ਬੋਰਡ, ਨਵੀਂ ਦਿੱਲੀ ਤੋਂ ਵੀਡੀਓ ਲਿੰਕ ਦੇ ਮਾਧਿਅਮ ਰਾਹੀਂ ਸਮਾਰੋਹ ਵਿੱਚ ਸ਼ਾਮਲ ਹੋਏ । ਮੱਧ ਰੇਲਵੇ ਦੇ ਮਹਾਪ੍ਰਬੰਧਕ ਸ਼੍ਰੀ ਸੰਜੀਵ ਮਿੱਤਲ ਨੇ ਸੀਐੱਸਐੱਮਟੀ ਮੁੰਬਈ ਤੋਂ ਸਮਾਰੋਹ ਵਿੱਚ ਮੌਜੂਦ ਸਾਰੇ ਲੋਕਾਂ ਦਾ ਸੁਆਗਤ ਕੀਤਾ।

ਇਸ ਮੌਕੇ ‘ਤੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਰੇਲਵੇ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਮਾਰਗਦਰਸ਼ਨ ਵਿੱਚ ਰੇਲਵੇ ਵਿੱਚ ਵਿਆਪਕ ਤਬਦੀਲੀਆਂ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੇਲਗੱਡੀਆਂ ਬਾਇਓ-ਟਾਇਲਟ ਦਾ ਪ੍ਰਚਲਨ ਸ਼ੁਰੂ ਹੋਣ ਨਾਲ ਪਟਰੀਆਂ ਅਤੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ‘ਤੇ ਸਾਫ ਸਫਾਈ ਨਜ਼ਰ ਆ ਰਹੀ ਹੈ। ਇਹ ਸਵੱਛ ਭਾਰਤ ਅਭਿਆਨ ਦਾ ਇੱਕ ਆਦਰਸ਼ ਉਦਾਹਰਣ ਹੈ।

ਉਨ੍ਹਾਂ ਨੇ ਇਹ ਵੀ ਚਰਚਾ ਕੀਤੀ ਕਿ ਮਾਣਯੋਗ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਅਗਵਾਈ ਹੇਠ ਆਈਆਰਸੀਟੀਸੀ ‘ਤੇ ਸਰਲੀਕ੍ਰਿਤ ਆਰਕਸ਼ਣ ਪ੍ਰਣਾਲੀ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਜਲਦੀ ਟਿਕਟ ਪ੍ਰਾਪਤ ਕਰਨ ਵਿੱਚ ਮਦਦ ਮਿਲੀ ਹੈ। ਰੇਲਵੇ ਵਿੱਚ ਉੱਚਤਮ ਮਿਆਰ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮਾਨਵ ਰਹਿਤ ਰੇਲਵੇ ਕ੍ਰਾਸਿੰਗ ਨੂੰ ਖ਼ਤਮ ਕਰਨ, ਬਿਜਲੀਕਰਨ ਵਿੱਚ ਤਰੱਕੀ, ਰੇਲਵੇ ਪਟਰੀਆਂ ਦੇ ਦੋਹਰੀਕਰਣ ਅਤੇ ਬੰਦਰਗਾਹ ਸੰਪਰਕ ਵਰਗੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਨੇ ਅਰਥਵਿਵਸਥਾ ਅਤੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਦਦ ਕੀਤੀ ਹੈ। 5000 ਤੋਂ ਅਧਿਕ ਰੇਲਵੇ ਸਟੇਸ਼ਨਾਂ ‘ਤੇ ਵਾਈ-ਫਾਈ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ ਜੋ ਯਾਤਰੀਆਂ ਨੂੰ ਵਿਸ਼ਵਵਿਆਪੀ ਵੈਬ ਤੱਕ ਪੁੱਜਣ ਲਈ ਸਮਰੱਥਾਵਾਨ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ।

ਫਲਟਣ-ਪੁਣੇ ਡੇਮੂ (ਡੀਈਐੱਮਯੂ) ਰੇਲਗੱਡੀ-

ਪਿਛੋਕੜ

 

  • ਲੋਨੰਦ ਦੇ ਰਸਤੇ ਤੋਂ ਹੋਕੇ ਫਲਟਣ ਅਤੇ ਪੁਣੇ ਵਿਚਕਾਰ ਰੇਲਗੱਡੀਆਂ ਦੇ ਚੱਲਣ ਨਾਲ ਸਮਾਨ ਰੂਪ ਨਾਲ ਇਸ ਖੇਤਰ ਦੇ ਲੋਕਾਂ ਅਤੇ ਕਿਸਾਨਾਂ ਨੂੰ ਨਵੇਂ ਬਾਜ਼ਾਰਾਂ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ, ਵਿਸ਼ੇਸ਼ ਰੂਪ ਤੋਂ ਵਿਦਿਆਰਥੀਆਂ ਨੂੰ ਆਪਣੀ ਪਸੰਦ ਦੇ ਸਿੱਖਿਆ ਸੰਸਥਾਨਾਂ ਤੱਕ ਪਹੁੰਚਣ ਅਤੇ ਵਰਕਰਾਂ ਨੂੰ ਅਧਿਕ ਹਰਾ ਚਾਰਾ ਤਲਾਸ਼ ਕਰਨ ਲਈ ਆਉਣ ਜਾਣ ਵਿੱਚ ਮਦਦ ਮਿਲੇਗੀ।
  • ਰੇਲਵੇ, ਆਵਾਜਾਈ ਦਾ ਸਭ ਤੋਂ ਸਸਤਾ ਸਾਧਨ ਹੋਣ ਕਰਕੇ ਅਤੇ ਲੋਨੰਦ ਹੁੰਦੇ ਹੋਏ ਪੁਣੇ ਤੋਂ ਫਲਟਣ ਵਿਚਕਾਰ ਸਿੱਧਾ ਸੰਪਰਕ ਖਿੱਤੇ ਦੇ ਲਈ ਇੱਕ ਵਰਦਾਨ ਸਾਬਿਤ ਹੋਵੇਗਾ
  • ਇਸ ਦੇ ਇਲਾਵਾ, ਫਲਟਣ ਦੇ ਨਿਵਾਸੀਆਂ ਨੂੰ ਫਲਟਣ ਤੋਂ ਪੁਣੇ ਵੱਲ ਵਾਪਸ ਜਾਣ ਦੇ ਲਈ ਸਿੱਧੀ ਯਾਤਰੀ ਰੇਲਗੱਡੀ ਨਾਲ ਸੰਪਰਕ ਦੀ ਸੁਵਿਧਾ ਪ੍ਰਾਪਤ ਹੋਵੇਗੀ।

*****

ਡੀਜੇਐੱਨ
 


(Release ID: 1708725) Visitor Counter : 209