ਵਿੱਤ ਮੰਤਰਾਲਾ

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵੀਡੀਓ-ਕਾਨਫਰੰਸ ਰਾਹੀਂ ਨਿਊ ਡਿਵੈਲਪਮੈਂਟ ਬੈਂਕ ਦੇ ਬੋਰਡ ਆਫ਼ ਗਵਰਨਰਜ਼ ਦੀ 6 ਵੀਂ ਸਲਾਨਾ ਮੀਟਿੰਗ ਵਿੱਚ ਸ਼ਾਮਲ ਹੋਏ

Posted On: 30 MAR 2021 7:04PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਅਤੇ ਨਿਊ ਡਿਵੈਲਪਮੈਂਟ ਬੈਂਕ (ਐਨਡੀਬੀ) ਵਿੱਚ ਭਾਰਤ ਦੀ ਗਵਰਨਰ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਵੀਡੀਓ-ਕਾਨਫਰੰਸ ਰਾਹੀਂ ਨਿਊ ਡਿਵੈਲਪਮੈਂਟ ਬੈਂਕ ਦੇ ਬੋਰਡ ਆਫ ਗਵਰਨਰਜ਼ ਦੀ 6 ਵੀਂ ਸਲਾਨਾ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਬ੍ਰਾਜ਼ੀਲ, ਚੀਨ, ਰੂਸ ਅਤੇ ਦੱਖਣੀ ਅਫਰੀਕਾ ਦੇ ਗਵਰਨਰਾਂ/ਵਿਕਲਪਿਕ ਗਵਰਨਰਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। 

C:\Users\dell\Desktop\image0016D5Q.jpg

ਮੌਜੂਦਾ ਮਹਾਮਾਰੀ ਦੇ ਕਾਰਨ, ਐਨਡੀਬੀ ਦੀ ਇਹ ਸਲਾਨਾ ਮੀਟਿੰਗ ਵਰਚੁਅਲ ਮੋਡ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਸਾਲ ਦੀ ਸਲਾਨਾ ਮੀਟਿੰਗ ਦਾ ਵਿਸ਼ਾ ਸੀ “ਨਵੇਂ ਵਿਕਾਸ ਪੈਰਾਡਿਗਮ: ਬੁਨਿਆਦੀ ਢਾਂਚੇ ਦਾ ਵਿਕਾਸ” ਜੋ ਇਸ ਦੇ ਮੈਂਡੇਟ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। 

C:\Users\dell\Desktop\image002YQND.jpg

ਵਿੱਤ ਮੰਤਰੀ ਨੇ ਮਹਾਮਾਰੀ ਦੇ ਪ੍ਰਭਾਵ ਨੂੰ ਸੀਮਤ ਕਰਨ ਅਤੇ ਵਿਸ਼ਾਲ ਟੀਕਾਕਰਨ ਮੁਹਿੰਮਾਂ ਨੂੰ ਅੰਜ਼ਾਮ ਦੇਣ ਲਈ ਭਾਰਤ ਦੇ ਤਤਕਾਲੀ ਹੁੰਗਾਰੇ ਨੂੰ ਰੇਖਾਂਕਿਤ ਕੀਤਾ ਜੋ  'ਵੀ ਸ਼ਕਲ ਰਿਕਵਰੀ' ਦੇ ਰੂਪ ਵਿੱਚ ਨਤੀਜੇ ਦੇ ਰਹੇ ਹਨ। ਸ਼੍ਰੀਮਤੀ ਸੀਤਾਰਮਣ ਨੇ ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਵਿਸ਼ਵ ਦੀ ਸਭ ਤੋਂ ਵੱਡੀ ਟੀਕਾ ਮੁਹਿੰਮ ਜਾਰੀ ਹੈ ਅਤੇ ਅੱਜ ਤਕ ਚੱਲ ਰਹੀ ਹੈ। ਭਾਰਤ ਨੇ 80 ਦੇਸ਼ਾਂ ਨੂੰ ਭਾਰਤ ਵਿੱਚ ਤਿਆਰ ਕੀਤੀਆਂ ਗਈਆਂ 63.9 ਮਿਲੀਅਨ ਖੁਰਾਕਾਂ ਸਪਲਾਈ ਕੀਤੀਆਂ ਹਨ ।

ਪਿਛਲੇ ਛੇ ਸਾਲਾਂ ਦੌਰਾਨ ਹੋਈਆਂ ਬੈਂਕ ਦੀਆਂ ਪ੍ਰਾਪਤੀਆਂ ਅਤੇ ਪ੍ਰਗਤੀ ਨੂੰ ਸਵੀਕਾਰਦਿਆਂ, ਸ਼੍ਰੀਮਤੀ ਸੀਤਾਰਮਣ ਨੇ ਕੋਵਿਡ ਮਹਾਮਾਰੀ ਨਾਲ ਲੜਨ ਵਿਚ ਮੈਂਬਰ ਦੇਸ਼ਾਂ ਦੀ ਸਹਾਇਤਾ ਲਈ 10 ਬਿਲੀਅਨ ਡਾਲਰ ਦੇ ਐਮਰਜੈਂਸੀ ਸਹਾਇਤਾ ਪ੍ਰੋਗਰਾਮ ਰਾਹੀਂ ਐਨਡੀਬੀ ਦੀ ਕਾਂਉਟਰਸਾਈਕਾਈਕਲ ਰਿਣ ਦੇਣ ਵਿਚ ਭੂਮਿਕਾ ਨੂੰ ਵਧਾ ਦਿੱਤਾ। ਵਿੱਤ ਮੰਤਰੀ ਨੇ ਐਨਡੀਬੀ ਨੂੰ ਅੰਤਰਰਾਸ਼ਟਰੀ ਰੇਟਿੰਗ ਏਜੰਸੀਆਂ ਦੁਆਰਾ ਨਿਰਧਾਰਤ ਦਰਜਾਬੰਦੀ ਨੂੰ ਉੱਚਿਤ ਦਰਜਾਬੰਦੀ, ਉੱਚ ਪੱਧਰੀ ਪ੍ਰਸ਼ਾਸਨ ਅਤੇ ਸੂਝ-ਬੂਝ ਪ੍ਰਬੰਧਨ ਰਾਹੀਂ ਬਿਹਤਰ ਬਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਵਿੱਤ ਮੰਤਰੀ ਨੇ ਐਨਡੀਬੀ ਨੂੰ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਦੀ ਸਹੂਲਤ, ਹੋਰ ਨਵੀਨਤਾਕਾਰੀ ਵਿੱਤੀ ਢਾਂਚਿਆਂ ਦੀ ਪੜਚੋਲ, ਹੋਰ ਐਮਡੀਬੀਜ਼ ਦੇ ਨਾਲ ਸਹਿ-ਵਿੱਤ ਮੌਕੇ ਲੱਭਣ, ਬੈਂਕੇਬਲ ਪ੍ਰਾਜੈਕਟਾਂ ਦੀ ਇੱਕ ਪਾਈਪਲਾਈਨ ਵਿਕਸਤ ਕਰਨ, ਅਤੇ ਬੁਨਿਆਦੀ ਢਾਂਚੇ ਦੀ ਸਥਿਰਤਾ ਨੂੰ ਵਧਾਉਣ ਲਈ ਵਾਤਾਵਰਣੀ ਅਤੇ ਸਮਾਜਿਕ ਸੁੱਰਖਿਆਵਾਂ ਨੂੰ ਉਤਸ਼ਾਹਤ ਕਰਨ ਆਦਿ ਲਈ ਪ੍ਰੇਰਿਤ ਕੀਤਾ। 

ਬੁਨਿਆਦੀ ਢਾਂਚਾ ਫਾਇਨੈਂਸਿੰਗ ਵਿੱਚ ਵਿਕਾਸ ਵਿੱਤੀ ਸੰਸਥਾਵਾਂ (ਡੀਐੱਫਆਈ'ਜ) ਦੀ ਭੂਮਿਕਾ ਉੱਤੇ ਚਾਨਣਾ ਪਾਉਂਦਿਆਂ, ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤ ਅਗਲੇ ਤਿੰਨ ਸਾਲਾਂ ਵਿੱਚ 69 ਬਿਲੀਅਨ ਅਮਰੀਕੀ ਡਾਲਰ ਦੇ ਉਧਾਰ ਦੇਣ ਦੇ ਟੀਚੇ ਦੇ ਨਾਲ ਲਗਭਗ 3 ਬਿਲੀਅਨ ਅਮਰੀਕੀ ਡਾਲਰ ਦੀ ਸ਼ੁਰੂਆਤੀ ਅਦਾਇਗੀ-ਯੋਗ ਪੂੰਜੀ ਦੇ ਨਾਲ ਇੱਕ ਨਵਾਂ ਡੀਐੱਫਆਈ ਸਥਾਪਤ ਕਰਨ ਜਾ ਰਿਹਾ ਹੈ। ਉਨ੍ਹਾਂ ਐਨਡੀਬੀ ਨੂੰ ਇਹ ਸੁਝਾਅ ਵੀ ਦਿੱਤਾ ਕਿ ਇਨ੍ਹਾਂ ਅਦਾਰਿਆਂ ਦੇ ਨਾਲ ਇੱਕ ਸਹਿਯੋਗੀ ਸਬੰਧ ਵਿਕਸਤ ਕਰਨ ਜੋ ਵੱਡੇ ਨਤੀਜੇ ਹਾਸਲ ਕਰਨ ਲਈ ਇਸਦੇ ਵਿਕਾਸ ਦੀਆਂ ਤਰਜੀਹਾਂ ਨੂੰ ਸਾਂਝਾ ਕਰ ਸਕਣ। 

ਬ੍ਰਿਕਸ ਦੇ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਅਤੇ ਦੱਖਣੀ ਅਫਰੀਕਾ) ਵੱਲੋਂ ਇੱਕ ਬਹੁਪੱਖੀ ਵਿਕਾਸ ਬੈਂਕ ਐਨਡੀਬੀ ਦੀ 2014 ਵਿੱਚ ਸਥਾਪਨਾ ਕੀਤੀ ਗਈ ਸੀ ਜਿਸ ਦਾ ਉਦੇਸ਼ ਬ੍ਰਿਕਸ ਦੇ ਨਾਲ ਨਾਲ ਵਿਸ਼ਵ ਦੇ ਹੋਰ ਈਐਮਡੀਸੀ'ਜ ਵਿੱਚ ਬੁਨਿਆਦੀ ਢਾਂਚੇ ਅਤੇ ਟਿਕਾਉ ਵਿਕਾਸ ਪ੍ਰਾਜੈਕਟਾਂ ਲਈ ਸਰੋਤ ਜੁਟਾਉੱਣਾ ਹੈ। ਬੈਂਕ ਨੂੰ ਚੀਨ ਦੇ ਸ਼ੰਘਾਈ ਵਿੱਚ ਇਸਦੇ ਮੁੱਖ ਦਫਤਰ ਨਾਲ, 2015 ਵਿੱਚ ਕਾਰਜਸ਼ੀਲ ਕੀਤਾ ਗਿਆ । ਐਨਡੀਬੀ ਨੇ ਹੁਣ ਤੱਕ 6,924 ਮਿਲੀਅਨ ਅਮਰੀਕੀ ਡਾਲਰ ਦੀ ਰਕਮ ਲਈ  ਭਾਰਤ ਦੇ 18 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।

------------------------------ 

ਆਰਐਮ/ਐਮਵੀ/ਕੇਐਮਐਨ   


(Release ID: 1708611)