ਨੀਤੀ ਆਯੋਗ

ਨੀਤੀ ਆਯੋਗ ਨੇ ‘ਭਾਰਤ ਦੇ ਸਿਹਤ ਸੰਭਾਲ ਖੇਤਰ ਵਿੱਚ ਨਿਵੇਸ਼ ਦੇ ਅਵਸਰ’ ਵਿਸ਼ੇ ‘ਤੇ ਰਿਪੋਰਟ ਜਾਰੀ ਕੀਤੀ

ਰਿਪੋਰਟ ਵਿੱਚ ਭਾਰਤ ਦੇ ਸਿਹਤ ਸੰਭਾਲ ਸੈਕਟਰ ਦੇ ਵਿਭਿੰਨ ਭਾਗਾਂ ਵਿੱਚ ਨਿਵੇਸ਼ ਦੇ ਅਵਸਰਾਂ ਬਾਰੇ ਵਿਆਪਕ ਰੇਂਜ ਦੀ ਰੂਪ ਰੇਖਾ ਦਿੱਤੀ ਗਈ ਹੈ

Posted On: 30 MAR 2021 3:42PM by PIB Chandigarh

 ਨੀਤੀ ਆਯੋਗ ਨੇ ਅੱਜ ਭਾਰਤ ਦੇ ਸਿਹਤ ਸੰਭਾਲ ਖੇਤਰ ਦੇ ਵਿਭਿੰਨ ਭਾਗਾਂ ਵਿੱਚ ਨਿਵੇਸ਼ ਦੇ ਅਵਸਰਾਂ ਦੀ ਰੇਂਜ ਦੀ ਰੂਪਰੇਖਾ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਹਸਪਤਾਲ, ਮੈਡੀਕਲ ਡਿਵਾਇਸਿਸ ਅਤੇ ਉਪਕਰਣ, ਸਿਹਤ ਬੀਮਾ, ਟੈਲੀਮੀਡੀਸਿਨ, ਘਰੇਲੂ ਸਿਹਤ ਸੰਭਾਲ ਅਤੇ ਡਾਕਟਰੀ ਵੈਲਿਊ ਟ੍ਰੈਵਲ ਸ਼ਾਮਲ ਹਨ।

 ਇਹ ਰਿਪੋਰਟ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪਾਲ, ਸੀਈਓ ਅਮਿਤਾਭ ਕਾਂਤ ਅਤੇ ਅਡੀਸ਼ਨਲ ਸੱਕਤਰ ਡਾ ਰਾਕੇਸ਼ ਸਰਵਾਲ ਦੁਆਰਾ ਜਾਰੀ ਕੀਤੀ ਗਈ।

 ਭਾਰਤ ਦਾ ਸਿਹਤ ਸੰਭਾਲ ਉਦਯੋਗ ਸਾਲ 2016 ਤੋਂ ਬਾਅਦ ਤਕਰੀਬਨ 22% ਦੀ ਮਿਸ਼ਰਿਤ ਸਲਾਨਾ ਵਿਕਾਸ ਦਰ ਨਾਲ ਵਿਕਾਸ ਕਰ ਰਿਹਾ ਹੈ। ਇਸ ਦਰ ਨਾਲ, 2022 ਵਿੱਚ ਇਸ ਦੀ 372 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਸਿਹਤ ਦੇਖਭਾਲ, ਮਾਲੀਆ ਅਤੇ ਰੋਜ਼ਗਾਰ ਦੋਵੇਂ ਪੱਖਾਂ ਤੋਂ ਭਾਰਤੀ ਅਰਥਵਿਵਸਥਾ ਦੇ ਸਭ ਤੋਂ ਵੱਡੇ ਸੈਕਟਰਾਂ ਵਿਚੋਂ ਇੱਕ ਬਣ ਗਈ ਹੈ।

 ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਮੁਖਬੰਧ ਵਿੱਚ ਲਿਖਿਆ “ਕਈ ਕਾਰਕ ਭਾਰਤੀ ਸਿਹਤ ਦੇਖਭਾਲ ਸੈਕਟਰ ਦੇ ਵਿਕਾਸ ਨੂੰ ਅੱਗੇ ਵਧਾ ਰਹੇ ਹਨ, ਜਿਸ ਵਿੱਚ ਵਧ ਰਹੀ ਉਮਰ ਵਾਲੀ ਆਬਾਦੀ, ਵਧ ਰਿਹਾ ਮੱਧ ਵਰਗ, ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦਾ ਵੱਧ ਰਿਹਾ ਅਨੁਪਾਤ, ਜਨਤਕ-ਨਿੱਜੀ ਭਾਈਵਾਲੀ 'ਤੇ ਵਧੇਰੇ ਜ਼ੋਰ ਦੇ ਨਾਲ-ਨਾਲ ਡਿਜੀਟਲ ਤਕਨਾਲੋਜੀਆਂ ਨੂੰ ਤੇਜ਼ੀ ਨਾਲ ਅਪਣਾਉਣਾ ਸ਼ਾਮਲ ਹੈ। ਕੋਵਿਡ -19 ਮਹਾਮਾਰੀ ਨੇ ਨਾ ਸਿਰਫ ਚੁਣੌਤੀਆਂ ਪੇਸ਼ ਕੀਤੀਆਂ ਬਲਕਿ ਭਾਰਤ ਦੇ ਵਿਕਾਸ ਦੇ ਕਈ ਅਵਸਰ ਵੀ ਪੇਸ਼ ਕੀਤੇ ਹਨ। ਇਹ ਸਾਰੇ ਕਾਰਕ ਮਿਲ ਕੇ ਭਾਰਤ ਦੇ ਸਿਹਤ ਸੰਭਾਲ ਉਦਯੋਗ ਨੂੰ ਨਿਵੇਸ਼ ਲਈ ਪ੍ਰਪੱਕ ਬਣਾਉਂਦੇ ਹਨ।”

 

 ਪਹਿਲੇ ਭਾਗ ਵਿੱਚ, ਇਹ ਰਿਪੋਰਟ ਭਾਰਤ ਦੇ ਸਿਹਤ ਸੰਭਾਲ ਖੇਤਰ ਦੀ ਇੱਕ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ, ਜਿਸ ਵਿੱਚ ਇਸ ਦੁਆਰਾ ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ, ਮੌਜੂਦਾ ਕਾਰੋਬਾਰ ਅਤੇ ਨਿਵੇਸ਼ ਦੇ ਮਾਹੌਲ ਦੇ ਨਾਲ ਨਾਲ ਵਧੇਰੇ ਨੀਤੀਗਤ ਦ੍ਰਿਸ਼ਾਂ ਬਾਰੇ ਵੀ ਦੱਸਿਆ ਗਿਆ ਹੈ। ਦੂਜਾ ਭਾਗ ਸੈਕਟਰ ਲਈ ਤਰੱਕੀ ਦੇ ਮੁੱਖ ਚਾਲਕਾਂ ਨੂੰ ਉਜਾਗਰ ਕਰਦਾ ਹੈ ਅਤੇ ਤੀਸਰਾ ਭਾਗ ਸੱਤ ਪ੍ਰਮੁੱਖ ਖੰਡਾਂ- ਹਸਪਤਾਲਾਂ ਅਤੇ ਬੁਨਿਆਦੀ ਢਾਂਚੇ, ਸਿਹਤ ਬੀਮਾ, ਫਾਰਮਾਸਿਊਟੀਕਲ ਅਤੇ ਬਾਇਓਟੈਕਨੋਲੋਜੀ, ਮੈਡੀਕਲ ਉਪਕਰਣਾਂ, ਮੈਡੀਕਲ ਟੂਰਿਜ਼ਮ, ਘਰੇਲੂ ਸਿਹਤ-ਸੰਭਾਲ ਦੇ ਨਾਲ ਨਾਲ ਟੈਲੀਮੈਡੀਸਿਨ ਅਤੇ ਹੋਰ ਤਕਨਾਲੋਜੀ ਨਾਲ ਸਬੰਧਤ ਸਿਹਤ ਸੇਵਾਵਾਂ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਸਮਰੱਥ ਬਣਾਉਣ ਬਾਰੇ ਵਿਸਤਾਰ ਨਾਲ ਦੱਸਦਾ ਹੈ।  

 ਹਸਪਤਾਲਾਂ ਬਾਰੇ ਹਿੱਸੇ ਵਿੱਚ, ਨਿਜੀ ਨਿਵੇਸ਼ਕਾਂ ਦਾ, ਮਹਾਂਨਗਰਾਂ ਦੇ ਸ਼ਹਿਰਾਂ ਤੋਂ ਪਰੇ, ਟੀਅਰ -2 ਅਤੇ ਟੀਅਰ -3 ਟਿਕਾਣਿਆਂ ਤੱਕ ਦਾ ਵਿਸਤਾਰ, ਨਿਵੇਸ਼ ਦੇ ਆਕਰਸ਼ਕ ਅਵਸਰ ਪ੍ਰਦਾਨ ਕਰਦਾ ਹੈ। ਫਾਰਮਾਸਿਊਟੀਕਲਜ਼ ਦੇ ਸੰਬੰਧ ਵਿੱਚ ਭਾਰਤ, ਆਤਮਨਿਰਭਰ ਭਾਰਤ ਪਹਿਲ ਦੇ ਹਿੱਸੇ ਵਜੋਂ ਕਾਰਗੁਜ਼ਾਰੀ ਨਾਲ ਜੁੜੇ ਪ੍ਰੋਤਸਾਹਨ ਦੇ ਨਾਲ-ਨਾਲ ਹਾਲੀਆ ਸਰਕਾਰੀ ਯੋਜਨਾਵਾਂ ਦੁਆਰਾ ਸਮਰਥਿਤ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰ ਸਕਦਾ ਹੈ। 

ਮੈਡੀਕਲ ਡਿਵਾਇਸਿਸ ਅਤੇ ਉਪਕਰਣਾਂ ਦੇ ਭਾਗ ਵਿੱਚ, ਡਾਇਗਨੋਸਟਿਕ ਅਤੇ ਪੈਥੋਲੋਜੀ ਸੈਂਟਰਾਂ ਦੇ ਵਿਸਤਾਰ ਦੇ ਨਾਲ ਨਾਲ ਛੋਟੇ ਡਾਇਗਨੋਸਟਿਕਸ ਦੇ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਤੋਂ ਇਲਾਵਾ, ਭਾਰਤ ਦੀਆਂ ਮੈਡੀਸਿਨ ਸਬੰਧੀ ਵਿਕਲਪਕ ਪ੍ਰਣਾਲੀਆਂ ਵਿੱਚ ਅੰਦਰੂਨੀ ਤਾਕਤ ਦੇ ਚਲਦੇ, ਮੈਡੀਕਲ ਵੈਲਿਊ ਟ੍ਰੈਵਲ, ਖ਼ਾਸਕਰ ਵੈੱਲਨੈੱਸ ਟੂਰਿਜ਼ਮ ਦੀਆਂ ਉੱਜਵਲ ਸੰਭਾਵਨਾਵਾਂ ਹਨ। ਤਕਨੀਕੀ ਤਰੱਕੀ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਵੇਅਰੇਬਲਜ਼ ਅਤੇ ਹੋਰ ਮੋਬਾਈਲ ਟੈਕਨੋਲੋਜੀਆਂ, ਇੰਟਰਨੈਟ ਆਫ ਥਿੰਗਸ ਦੇ ਨਾਲ, ਨਿਵੇਸ਼ ਲਈ ਕਈ ਤਰੀਕਿਆਂ ਦੀ ਪੇਸ਼ਕਸ਼ ਵੀ ਕਰਦੀ ਹੈ।

 ਪੂਰੇ ਦਸਤਾਵੇਜ਼ਾਂ ਨੂੰ ਇੱਥੇ ਐਕਸੈੱਸ ਕੀਤਾ ਜਾ ਸਕਦਾ ਹੈ: 

 

 https://niti.gov.in/sites/default/files/2021-03/InvestmentOpportunities_HealthcareSector_0.pdf


 

***********

 

 ਡੀਐੱਸ / ਏਕੇਜੇ(Release ID: 1708607) Visitor Counter : 105