ਰੱਖਿਆ ਮੰਤਰਾਲਾ

ਜੀਆਰਐਸਈ ਨੇ ਵਿੱਤੀ ਸਾਲ 2020-21 ਲਈ 32.85 ਕਰੋੜ ਰੁਪਏ ਦਾ ਅੰਤਰਿਮ ਡਿਵੀਡੈਂਡ ਚੈੱਕ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਸੌਂਪਿਆ

Posted On: 30 MAR 2021 3:32PM by PIB Chandigarh

ਰੱਖਿਆ ਜਨਤਕ ਖੇਤਰ ਦੇ ਅਦਾਰੇ (ਡੀਪੀਐਸਯੂ) ਮਿੰਨੀ ਰਤਨ ਸ਼ਿਪਯਾਰਡ, ਗਾਰਡਨ ਰੀਚ ਸ਼ਿਪਬਿਲਡਰਜ਼ ਅਤੇ ਇੰਜੀਨੀਅਰਜ਼ ਲਿਮਟਿਡ (ਜੀਆਰਐਸਈ) ਨੇ ਆਪਣੇ ਸ਼ੇਅਰ ਹੋਲਡਰਾਂ ਨੂੰ ਵਿੱਤੀ ਸਾਲ (ਐਫਵਾਈ) 2020-21 ਲਈ 44.10 ਕਰੋੜ ਰੁਪਏ ਦੇ ਅੰਤਰਿਮ ਡਿਵੀਡੈਂਡ ਦੀ ਅਦਾਇਗੀ ਕੀਤੀ 32,85,63,774 ਰੁਪਏ ਦਾ ਅੰਤਰਿਮ ਡਿਵੀਡੈਂਡ ਚੈੱਕ 30 ਮਾਰਚ, 2021 ਨੂੰ ਨਵੀਂ ਦਿੱਲੀ ਵਿਖੇ ਜੀਆਰਐਸਈ ਕੋਲਕਾਤਾ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰੀਅਰ ਐਡਮਿਰਲ ਵੀ ਕੇ ਸੈਕਸੈਨਾ, ਇਨ (ਰਿਟਾਇਰਡ) ਵਲੋਂ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਸੌਂਪਿਆ ਗਿਆ ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਰਾਜ ਕੁਮਾਰ ਵੀ ਇਸ ਮੌਕੇ ਤੇ ਮੌਜੂਦ ਸਨ

 

ਕੋਵਿਡ -19 ਮਹਾਮਾਰੀ ਦੇ ਪ੍ਰਭਾਵ ਦੇ ਬਾਵਜੂਦ ਜੀਆਰਐਸਈ ਨੇ ਵਿੱਤੀ ਸਾਲ 2020-21 ਲਈ 10 ਰੁਪਏ ਦੇ ਇਕੁਵਿਟੀ ਸ਼ੇਅਰ ਦਾ 3.85 ਰੁਪਏ ਦਾ ਡਿਵੀਡੈਂਡ ਪ੍ਰਤੀ ਸ਼ੇਅਰ ਐਲਾਨਿਆ ਸੀ ਡੀਪੀਐਸਯੂ ਨੂੰ ਪਿਛਲੇ 27 ਸਾਲਾਂ ਤੋਂ ਹਰੇਕ ਸਾਲ ਆਪਣੇ ਸ਼ੇਅਰ ਹੋਲਡਰਾਂ ਨੂੰ ਲਗਾਤਾਰ ਡਿਵੀਡੈਂਡ ਦੀ ਅਦਾਇਗੀ ਕਰਦਾ ਆ ਰਿਹਾ ਹੈ

 

1960 ਵਿਚ ਆਪਣੀ ਸਥਾਪਨਾ ਤੋਂ ਬਾਅਦ ਜੀਆਰਐਸਈ ਨੂੰ ਇਕੋ-ਇਕ ਰੱਖਿਆ ਸ਼ਿਪਯਾਰਡ ਹੋਣ ਦੀ ਵਿਸ਼ੇਸ਼ਤਾ ਹਾਸਿਲ ਹੈ ਜੋ 100 ਜੰਗੀ ਬੇੜਿਆਂ (ਹੁਣ ਤੱਕ 107 ਜੰਗੀ ਬੇੜਿਆਂ) ਦੀ ਸਪੁਰਦਗੀ ਕਰ ਚੁੱਕਾ ਹੈ 31 ਦਸੰਬਰ, 2020 ਨੂੰ ਸ਼ਿਪਯਾਰਡ ਕੋਲ 25,887 ਕਰੋੜ ਰੁਪਏ ਦੀ ਆਰਡਰ ਬੁਕ ਸਥਿਤੀ ਸੀ

---------------------------------

ਕੇਏ /ਡੀਕੇ /ਏਡੀਏ


(Release ID: 1708553) Visitor Counter : 158


Read this release in: English , Urdu , Marathi , Hindi