ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਅਨੰਦਮ : ਆਈ ਆਈ ਐੱਮ ਜੰਮੂ ਵਿੱਚ ਦ ਸੈਂਟਰ ਫਾਰ ਹੈਪੀਨੈੱਸ , ਦਾ ਉਦਘਾਟਨ ਕੀਤਾ


ਆਪਣੇ ਰਾਸ਼ਟਰ ਨੂੰ ਸ਼ਕਤੀਸ਼ਾਲੀ ਕਰਨ ਵੱਲ ਜਾਂਦਿਆਂ ਹੈਪੀਨੈੱਸ ਨੂੰ ਅਕਾਦਮਿਕ ਪਾਠਕ੍ਰਮ ਵਿੱਚ ਸ਼ਾਮਲ ਕਰਨਾ ਮਹੱਤਵਪੂਰਨ ਹੈ — ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ"

The Center for Happiness aligns with the National Education Policy 2020, aims to achieve holistic well-being for all - Union Education Minister

ਦ ਸੈਂਟਰ ਫਾਰ ਹੈਪੀਨੈੱਸ ਕੌਮੀ ਸਿੱਖਿਆ ਨੀਤੀ 2020 ਦੇ ਨਾਲ ਮੇਲ ਖਾਂਦਾ ਹੈ, ਸਾਰਿਆਂ ਲਈ ਸੰਪੂਰਨ ਰਿਸ਼ਟ—ਪੁਸ਼ਟਤਾ ਨੂੰ ਪ੍ਰਾਪਤ ਕਰਨ ਦਾ ਟੀਚਾ ਹੈ — ਕੇਂਦਰੀ ਸਿੱਖਿਆ ਮੰਤਰੀ

Posted On: 30 MAR 2021 2:32PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਵਰਚੂਅਲੀ "ਅਨੰਦਮ" : ਸੈਂਟਰ ਫਾਰ ਹੈਪੀਨੈੱਸ ਦਾ ਉਦਘਾਟਨ ਕੀਤਾ ਹੈ ਜੰਮੂ ਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ , ਆਰਟ ਆਫ ਲਿਵਿੰਗ ਫਾਊਂਡੇਸ਼ਨ ਦੇ ਬਾਨੀ ਸ਼੍ਰੀ ਸ਼੍ਰੀਰਵੀ ਸ਼ੰਕਰ ਨੇ ਵੀ ਵਰਚੂਅਲੀ ਇਸ ਮੌਕੇ ਨੂੰ ਸੁਸ਼ੋਭਿਤ ਕੀਤਾ ਆਈ ਆਈ ਐੱਮ ਦੇ ਬੋਰਡ ਆਫ ਗਵਰਨਰਜ਼ ਦੇ ਚੇਅਰਮੈਨ ਡਾਕਟਰ ਮਿਲਿਨ ਕਾਂਬਲੇ ਨੇ ਇਸ ਈਵੇਂਟ ਦੀ ਪ੍ਰਧਾਨਗੀ ਕੀਤੀ , ਜਦਕਿ ਆਈ ਆਈ ਐੱਮ ਜੰਮੂ ਦੇ ਪ੍ਰੋਫੈਸਰ ਬੀ ਐੱਸ ਸਹਾਏ ਵੀ ਇਸ ਮੌਕੇ ਹਾਜ਼ਰ ਸਨ



ਇਸ ਮੌਕੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਇਸ ਨਵੇਂ ਉੱਦਮ ਲਈ ਆਈ ਆਈ ਐੱਮ ਜੰਮੂ ਨੂੰ ਵਧਾਈ ਦਿੱਤੀ ਅਤੇ "ਅਨੰਦਮ" ਸੈਂਟਰ ਫਾਰ ਹੈੱਪੀਨੈੱਸ ਦੀ ਜਰੂਰਤ ਨੂੰ ਪ੍ਰਭਾਸਿ਼ਤ ਕੀਤਾ ਉਹਨਾਂ ਕਿਹਾ ਕਿ ਆਪਣੇ ਰਾਸ਼ਟਰ ਨੂੰ ਸ਼ਕਤੀਸ਼ਾਲੀ ਕਰਨ ਵੱਲ ਜਾਂਦਿਆਂ ਹੈਪੀਨੈੱਸ ਨੂੰ ਅਕਾਦਮਿਕ ਪਾਠਕ੍ਰਮ ਵਿੱਚ ਸ਼ਾਮਲ ਕਰਨਾ ਮਹੱਤਵਪੂਰਨ ਹੈ ਇਹ ਕਦਮ ਸਾਡੀ ਸਿੱਖਿਆ ਪ੍ਰਣਾਲੀ ਨੂੰ ਨਵੀਂਆਂ ਉਚਾਈਆਂ ਤੇ ਲੈ ਕੇ ਜਾਵੇਗਾ , ਬਿਲਕੁਲ ਉਸੇ ਤਰ੍ਹਾਂ ਜਿਵੇਂ ਪੁਰਾਤਨ ਭਾਰਤੀ ਯੂਨੀਵਰਸਿਟੀਆਂ ਜਿਵੇਂ , ਨਾਲੰਦਾ ਤੇ ਤਕਸਿ਼ਲਾ ਉਹਨਾਂ ਨੇ ਦੱਸਿਆ ਕਿ ਕਿਵੇਂ ਅਨੰਦਮ : ਸੈਂਟਰ ਫਾਰ ਹੈਪੀਨੈੱਸ ਕੌਮੀ ਸਿੱਖਿਆ ਨੀਤੀ 2020 ਨਾਲ ਮੇਲ ਖਾਂਦਾ ਹੈ ਤੇ ਇਸ ਨੀਤੀ ਦਾ ਉਦੇਸ਼ 2021 ਤੱਕ ਭਾਰਤ ਦੀ ਸਿੱਖਿਆ ਨੀਤੀ ਵਿੱਚ ਬਦਲਾਅ ਲਿਆਉਣ ਦਾ ਹੈ ਉਹਨਾਂ ਨੇ ਆਪਣੇ ਭਾਸ਼ਨ ਦੇ ਅੰਤ ਵਿੱਚ ਦੇਸ਼ ਦੀਆਂ ਹੋਰ ਸੰਸਥਾਵਾਂ ਨੂੰ ਵੀ ਤਣਾਅ ਮੁਕਤ ਜਿ਼ੰਦਗੀ ਲਈ ਵਿਦਿਆਰਥੀਆਂ ਦੀ ਮਦਦ ਕਰਨ ਲਈ ਆਪੋ ਆਪਣੇ ਸੈਂਟਰ ਫਾਰ ਹੈਪੀਨੈੱਸ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ
ਮੰਤਰੀ ਨੇ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਮਿੱਥੀਆਂ ਸਮਾਂ ਸੀਮਾ , ਕੋਰਸ ਵਰਕ , ਪੜਾਈ ਦੇ ਬੋਝ ਅਤੇ ਪੇਸ਼ੇਵਰਾਨਾ ਤੇ ਵਿਅਕਤੀਗਤ ਜਿ਼ੰਦਗੀ ਵਿੱਚ ਦਬਾਅ ਕਾਰਨ ਤਣਾਅ ਵਿੱਚ ਰਹਿੰਦੇ ਹਨ ਇਸ ਦੇ ਨਤੀਜੇ ਵਜੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਤਣਾਅ ਤੇ ਚਿੰਤਾ ਪੈਦਾ ਹੁੰਦੀ ਹੈ ਇਸ ਲਈ ਸੈਂਟਰ ਲੋਕਾਂ ਨੂੰ ਦਿਮਾਗ, ਤਣਾਅ ਤੇ ਕਾਬੂ ਪਾਉਣ ਵਿੱਚ ਮਦਦ ਕਰੇਗਾ ਅਤੇ ਸਕਾਰਾਤਮਕਤਾ ਫੈਲਾਉਣ ਵਿੱਚ ਮਦਦ ਕਰੇਗਾ ਉਹਨਾਂ ਕਿਹਾ ਕਿ ਆਈ ਆਈ ਐੱਮ ਜੰਮੂ ਸਾਰੇ ਭਾਈਵਾਲਾਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਅਤੇ ਵਧਾਏਗਾ
ਉਹਨਾਂ ਹੋਰ ਕਿਹਾ ਕਿ ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਜੰਮੂ ਵਿੱਚ "ਅਨੰਦਮ" ਸਥਾਪਿਤ ਕਰਨ ਦਾ ਮਕਸਦ ਸਮੁਚੀ ਰਿਸ਼ਟ ਪੁਸ਼ਟਤਾ ਲਿਆਉਣਾ ਹੈ ਸੈਂਟਰਲ ਵਿੱਚ ਰੋਜ਼ਾਨਾ ਸਰੀਰਿਕ ਕਸਰਤਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਨਾਂ ਲਈ ਸਰੀਰਿਕ ਪੱਧਰ ਤੇ ਰਿਸ਼ਟ ਪੁਸ਼ਟਤਾ ਲਿਆਉਣ ਲਈ ਯੋਗਦਾਨ ਦੇਵੇਗਾ ਸ਼੍ਰੀ ਪੋਖਰਿਯਾਲ ਨੇ ਹੋਰ ਜਾਣਕਾਰੀ ਦਿੱਤੀ ਕਿ ਸੈਂਟਰ ਦੀ ਸੋਚ ਹੈ ਕਿ ਸਾਰੇ ਚੇਤੰਨ ਯਤਨਾਂ ਰਾਹੀਂ ਅਨੰਦ ਦੀ ਸਥਿਤੀ ਪ੍ਰਾਪਤ ਕਰਨ ਇਸ ਵਿੱਚ ਸਾਹ ਦੇ ਅਭਿਆਸ ਜਿਵੇਂ ਪ੍ਰਾਣਾਯਾਮ ਅਤੇ ਮਨ ਨੂੰ ਖੁਸ਼ ਰਖਣਾ ਆਦਿ ਕਰਵਾਈਆਂ ਜਾਣਗੀਆਂ , ਜੋ ਸਰੀਰਿਕ ਫੁਰਤੀ ਤੇ ਊਰਜਾ ਨੂੰ ਵਧਾਉਣ ਵਿੱਚ ਮਦਦ ਕਰੇਗੀ ਇਸ ਤੋਂ ਇਲਾਵਾ ਧਿਆਨ ਅਤੇ ਚਿੰਤਨ ਦੇ ਅਭਿਆਸਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ
ਮੰਤਰੀ ਨੇ ਇਹ ਵੀ ਦੱਸਿਆ ਕਿ "ਅਨੰਦਮ" ਸੰਕਲਪ ਤਹਿਤ ਕਈ ਪ੍ਰਮੁੱਖੀ ਗਤੀਵਿਧੀਆਂ ਹੋਣਗੀਆਂ " ਸੈਂਟਰ ਫਾਰ ਹੈਪੀਨੈੱਸ” 5 ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ , ਜਿਵੇਂ ਕਾਉਂਸਲਿੰਗ , ਸੰਪੂਰਨ ਰਿਸ਼ਟ ਪੁਸ਼ਤਾ , ਹੈਪੀਨੈੱਸ ਵਿਕਾਸ , ਖੋਜ ਅਤੇ ਅਗਵਾਈ ਲਈ ਫੈਕਲਟੀ ਵਿਕਾਸ ਆਦਿ ਉਹਨਾਂ ਕਿਹਾ ਕਿ ਅਕਾਦਮਿਕ ਖੋਜ ਉਦਯੋਗ ਦੇ ਵੱਖ ਵੱਖ ਮਾਹਿਰਾਂ ਤੇ ਅਧਾਰਿਤ ਸੈਂਟਰ ਲਈ ਇੱਕ ਮਾਹਰ ਸਲਾਹਕਾਰ ਬੋਰਡ ਗਠਿਤ ਕੀਤਾ ਜਾ ਰਿਹਾ ਹੈ
ਇਸ ਵਰਚੂਅਲ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿਨਹਾ ਨੇ ਹੈਪੀਨੈੱਸ ਬਾਰੇ ਵਿਚਾਰ ਪੇਸ਼ ਕੀਤੇ , ਜਿਹਨਾਂ ਵਿੱਚ ਉਹਨਾਂ ਨੇ ਸਾਡੇ ਗੁਆਂਢੀ ਮੁਲਕ ਭੂਟਾਨ ਦੀ ਉਦਾਹਰਣ ਦਿੱਤੀ ਜਿਸ ਨੂੰ ਹੈਪੀਨੈੱਸ ਇੰਡੈਕਸ ਵਿੱਚ ਬਹੁਤ ਉੱਚਾ ਰੈਂਕ ਪ੍ਰਾਪਤ ਹੈ ਉਹਨਾਂ ਕਿਹਾ ,"ਅਸਲ ਦੌਲਤ ਨੂੰ ਮਾਪਣ ਦਾ ਅਸਲ ਤਰੀਕਾ ਹੈਪੀਨੈੱਸ ਹੈ ਨਾਂ ਕਿ ਦੌਲਤ" ਉਹਨਾਂ ਨੇ ਯੋਗ , ਧਿਆਨ ਅਤੇ ਹੋਰ ਅਧਿਆਤਮਕ ਅਭਿਆਸਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਵਿਦਿਆਰਥੀ ਆਪਣੀ ਸਮੁੱਚੀ ਕਾਰਗੁਜ਼ਾਰੀ ਨੂੰ ਵਧਾ ਸਕਣ ਉਹਨਾਂ ਕਿਹਾ ਕਿ ਖੁਸ਼ ਰਹਿਣਾ ਸਭ ਤੋਂ ਵਧੀਆ ਪ੍ਰਾਥਨਾ ਹੈ ਅਤੇ ਹਰ ਕੋਈ ਪਰਮਾਤਮਾ ਨੂੰ ਇਹ ਪੇਸ਼ ਕਰ ਸਕਦਾ ਹੈ ਅਤੇ ਇਹ ਹੀ ਹੈਪੀਨੈੱਸਤਾ ਅਸਲੀ ਵਿਚਾਰ ਹੈ
ਸੈਂਟਰ ਫਾਰ ਹੈਪੀਨੈੱਸ ਦਾ ਨਾਂ "ਅਨੰਦਮ" ਭਾਰਤੀ ਵਿਵੇਕ ਰਵਾਇਤ ਅਨੁਸਾਰ ਰੱਖਿਆ ਗਿਆ ਹੈ , ਜਿਥੇ ਸ਼ੁੱਧ ਚੇਤਨਾ "ਅਨੰਦਮ" ਹੈ "ਅਨੰਦਮ" ਦਾ ਉਦੇਸ਼ ਕੇਵਲ ਹੈਪੀਨੈੱਸ ਨਹੀਂ ਹੈ ਬਲਕਿ ਸੱਚ ਨੂੰ ਜਾਨਣਾ , ਚੰਗੇ ਕਰਮ ਕਰਨਾ ਅਤੇ ਆਸਪਾਸ ਦੀ ਸੁੰਦਰਤਾ ਦਾ ਆਨੰਦ ਲੈਣਾ ਹੈ "ਅਨੰਦਮ" ਲਈ ਟੈਗ ਲਾਈਨ ਇਸ ਦੇ ਦਰਸ਼ਨ ਤੇ ਵਿਚਾਰਧਾਰਾ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਇਹ ਸਬ ਦੀ ਰਿਸ਼ਟ ਪੁਸ਼ਟਤਾ ਲਈ ਕੰਮ ਕਰਦੀ ਹੈ ਇਹ ਟੈਗ ਲਾਈਨ "ਸਰਵਭੂਤਹਿਤੇਰਤਾ" (Sarvabhūtahiteratāh) ਹਮੇਸ਼ਾ ਸਾਰਿਆਂ ਦੇ ਭਲੇ ਲਈ ਲੱਗੇ ਰਹਿਣ ਲਈ ਹੈ

 

ਐੱਮ ਸੀ / ਕੇ ਪੀ / ਕੇ



(Release ID: 1708550) Visitor Counter : 188