ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡੀਡੀ ਫ੍ਰੀ ਡਿਸ਼ ਨੇ 40 ਮਿਲੀਅਨ ਘਰਾਂ ਤੱਕ ਪਹੁੰਚ ਬਣਾਈ: ਈਵਾਇ ਫਿੱਕੀ ਮੀਡੀਆ ਐਂਟਰਟੇਨਮੈਂਟ ਰਿਪੋਰਟ 2021
Posted On:
27 MAR 2021 4:08PM by PIB Chandigarh
ਡੀਡੀ ਫ੍ਰੀ ਡਿਸ਼ ਨੇ ਆਪਣੀ ਮਜ਼ਬੂਤ ਵਿਕਾਸ ਦੀ ਚਾਲ ਨੂੰ ਜਾਰੀ ਰੱਖਿਆ ਹੈ ਅਤੇ ਈਵਾਇ ਫਿੱਕੀ ਮੀਡੀਆ ਐਂਟਰਟੇਨਮੈਂਟ ਰਿਪੋਰਟ 2021 ਦੇ ਅਨੁਸਾਰ ਇਸ ਦਾ ਅਧਾਰ ਤਕਰੀਬਨ 40 ਮਿਲੀਅਨ ਗਾਹਕਾਂ ਨੂੰ ਪਾਰ ਕਰ ਗਿਆ ਹੈ।
ਇਹ ਵਿਕਾਸ ਘੱਟ ਮਹਿੰਗੇ ਟੈਲੀਵਿਜ਼ਨ ਸੈੱਟਾਂ, ਆਰਥਿਕ ਮੁੱਦਿਆਂ, ਡੀਡੀ ਰੈਟ੍ਰੋ ਚੈਨਲ ਦੀ ਸ਼ੁਰੂਆਤ ਅਤੇ ਫ੍ਰੀ ਡਿਸ਼ ਪਲੈਟਫਾਰਮ ਲਈ ਵੱਡੇ ਪ੍ਰਸਾਰਕਾਂ ਦੀ ਵਾਪਸੀ ਦੇ ਕਾਰਨ ਹੈ। ਡੀਡੀ ਫ੍ਰੀ ਡਿਸ਼ ਵੀ ਘਰ ਦੇ ਅੰਦਰ ਇੱਕ ਦੂਜਾ ਸੈੱਟਟਾਪ ਬਾਕਸ ਬਣ ਗਿਆ ਹੈ, ਜਿਸਦਾ ਇਸਤੇਮਾਲ ਉਦੋਂ ਕੀਤਾ ਜਾਂਦਾ ਹੈ ਜਦੋਂ ਕੁਝ ਮਾਮਲਿਆਂ ਵਿੱਚ ਟੈਲੀਵੀਜ਼ਨ 'ਤੇ ਕੋਈ ਵੱਡਾ ਪ੍ਰੋਗਰਾਮ ਨਹੀਂ ਚਲ ਰਿਹਾ ਹੁੰਦਾ। ਫ੍ਰੀ ਡਿਸ਼ ਡਿਸਟ੍ਰੀਬਿਊਟਰਾਂ ਨੇ ਵਿਕਰੀ ਵਿੱਚ ਸਾਲ ਦਰ ਸਾਲ ਵਾਧੇ ਦੇ ਨਾਲ ਨਾਲ ਚੀਨ ਦੁਆਰਾ ਤਿਆਰ ਚਿੱਪਸੈੱਟ ਦੀ ਘਾਟ ਕਾਰਨ ਮੰਗ ਨੂੰ ਪੂਰਾ ਕਰਨ ਵਿੱਚ ਅਸਮਰਥਾ ਦਾ ਜ਼ਿਕਰ ਕੀਤਾ ਹੈ। 2025 ਤੱਕ ਟੈਲੀਵੀਜ਼ਨ ਵਾਲੇ ਪਰਿਵਾਰਾਂ ਦਾ ਵਾਧਾ 5% ਤੋਂ ਵੱਧ ਰਹੇਗਾ, ਜੋ 2025 ਤੱਕ ਕਨੈਕਟਡ ਟੀਵੀ ਦੁਆਰਾ ਸੰਚਾਲਿਤ 40 ਮਿਲੀਅਨ ਅਤੇ ਡੀਡੀ ਫ੍ਰੀ ਡਿਸ਼ ਦਾ ਅੰਕੜਾ 50 ਮਿਲੀਅਨ ਨੂੰ ਪਾਰ ਕਰ ਸਕਦਾ ਹੈ।
ਡੀਡੀ ਫ੍ਰੀ ਡਿਸ਼, ਪ੍ਰਸਾਰ ਭਾਰਤੀ ਦੀ ਮਲਟੀ-ਚੈਨਲ ਫ੍ਰੀ-ਟੂ-ਏਅਰ ਡਾਇਰੈਕਟ ਟੂ ਹੋਮ (ਡੀਟੀਐੱਚ) ਸੇਵਾ ਹੈ। ਡੀਡੀ ਫ੍ਰੀ ਡਿਸ਼ ਦਾ ਮੁੱਢਲਾ ਉਦੇਸ਼ ਬਿਨਾਂ ਕਿਸੇ ਗਾਹਕੀ ਫੀਸ ਦੇ ਲੋਕਾਂ ਨੂੰ ਮਿਆਰੀ ਮਨੋਰੰਜਨ ਅਤੇ ਜਾਣਕਾਰੀ ਲਈ ਇੱਕ ਵਿਕਲਪਿਕ ਅਤੇ ਕਿਫਾਇਤੀ ਪਲੈਟਫਾਰਮ ਪ੍ਰਦਾਨ ਕਰਨਾ ਹੈ।
ਇਸ ਸਮੇਂ ਡੀਡੀ ਫ੍ਰੀ ਡਿਸ਼ 161 ਟੀਵੀ ਚੈਨਲ ਹੋਸਟ ਕਰਦਾ ਹੈ ਜਿਸ ਵਿੱਚ 91 ਦੂਰਦਰਸ਼ਨ ਚੈਨਲ (51 ਕੋਬ੍ਰਾਂਡਡ ਵਿੱਦਿਅਕ ਚੈਨਲ ਸ਼ਾਮਲ ਹਨ), 70 ਨਿਜੀ ਚੈਨਲ ਅਤੇ 48 ਰੇਡੀਓ ਚੈਨਲ ਹਨ। 1.4.2021 ਤੋਂ ਡੀਡੀ ਫ੍ਰੀ ਡਿਸ਼ ਦੇ ਨਿਜੀ ਟੀਵੀ ਚੈਨਲ ਗੁਲਦਸਤੇ ਵਿੱਚ 10 ਹਿੰਦੀ ਜੀਈਸੀ, 15 ਹਿੰਦੀ ਫਿਲਮਾਂ, 6 ਸੰਗੀਤ, 20 ਖ਼ਬਰਾਂ, 8 ਭੋਜਪੁਰੀ, 3 ਭਗਤੀ ਅਤੇ 2 ਵਿਦੇਸ਼ੀ ਚੈਨਲ ਸ਼ਾਮਲ ਹੋਣਗੇ। ਡੀਡੀ ਫ੍ਰੀ ਡਿਸ਼ ਇਸ ਸਮੇਂ ਅੱਪਗ੍ਰੇਡੇਸ਼ਨ ਅਧੀਨ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਮਈ 2021 ਤੱਕ ਇਸ ਦੇ ਗੁਲਦਸਤੇ ਵਿੱਚ ਕੁਝ ਹੋਰ ਚੈਨਲ ਸ਼ਾਮਲ ਕੀਤੇ ਜਾਣਗੇ। ਹਾਲ ਹੀ ਵਿੱਚ ਇੱਕ ਔਨਲਾਈਨ ਵੈੱਬਐਪ ਵੀ ਜਾਰੀ ਕੀਤਾ ਗਿਆ ਹੈ ਜੋ ਖਪਤਕਾਰਾਂ ਨੂੰ ਉਨ੍ਹਾਂ ਦੇ ਨੇੜਲੇ ਸਥਾਨ ਦੇ ਅਧਾਰ ‘ਤੇ ਡੀਡੀ ਫ੍ਰੀ ਡਿਸ਼ ਸੈੱਟ ਟਾਪ ਬਾਕਸ ਲੱਭਣ ਵਿਚ ਸਹਾਇਤਾ ਕਰਦਾ ਹੈ।
ਮਾਰਚ 2021 ਵਿੱਚ ਜਾਰੀ ਕੀਤੀ ਗਈ ਭਾਰਤੀ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਸੈਕਟਰ 'ਤੇ ਫਿੱਕੀ-ਈਵਾਈ ਰਿਪੋਰਟ ਦੇ 2021 ਐਡੀਸ਼ਨ ਵਿੱਚ ਐੱਮਐਂਡਈ ਦੇ ਹਰੇਕ ਹਿੱਸੇ ਜਿਵੇਂ ਕਿ ਡਿਜੀਟਲ ਬੁਨਿਆਦੀ ਢਾਂਚੇ ਦੇ ਵਾਧੇ ਦੇ ਨਾਲ ਡਿਜੀਟਲ ਮੀਡੀਆ ਨੂੰ ਅਪਣਾਉਣ ਦੇ ਨਾਲ-ਨਾਲ ਮੰਗ ਪੈਟਰਨਾਂ ਦੀ ਰੋਸ਼ਨੀ ਵਿੱਚ ਟੀਵੀ, ਰੇਡੀਓ, ਪ੍ਰਿੰਟ, ਡਿਜੀਟਲ, ਆਦਿ ਦੇ ਮੌਜੂਦਾ ਅਤੇ ਭਵਿੱਖ ਦੇ ਵਿਕਾਸ ਦੇ ਦ੍ਰਿਸ਼ ਨੂੰ ਪ੍ਰਦਰਸ਼ਤ ਕੀਤਾ ਗਿਆ ਹੈ।
********
ਸੌਰਭ ਸਿੰਘ
(Release ID: 1708149)
Visitor Counter : 238