ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਮਾਮਲਿਆਂ ਵਿੱਚ ਉਛਾਲ


ਕੇਂਦਰੀ ਸਿਹਤ ਸਕੱਤਰ ਨੇ ਕੇਸਾਂ ਵਿੱਚ ਉਛਾਲ ਰਿਪੋਰਟ ਕਰਨ ਵਾਲੇ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ

ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੱਡੇ ਬੋਝ ਵਾਲੇ ਜਿ਼ਲਿਆਂ ਵਿੱਚ ਸਖ਼ਤ ਕੰਟੇਨਮੈਂਟ ਅਤੇ ਜਨਤਕ ਸਿਹਤ ਉਪਾਵਾਂ ਤੇ ਧਿਆਨ ਕੇਂਦਰਿਤ ਕਰਨ ਲਈ ਸਲਾਹ ਦਿੱਤੀ ਗਈ ਹੈ

ਕੋਵਿਡ ਉਚਿੱਤ ਵਿਹਾਰ ਧੁਰੇ ਦੀ ਪੰਜ ਸੂਤਰੀ ਕੰਟੇਨਮੈਂਟ ਰਣਨੀਤੀ ਦੀ ਪਾਲਣਾ ਕਰਦਿਆਂ ਟੈਸਟਿੰਗ ਵਧਾਉਣ , ਟੀਕਾਕਰਨ , ਪ੍ਰਭਾਵਸ਼ਾਲੀ ਸ਼ਨਾਖ਼ਤ , ਜਲਦੀ ਤੋਂ ਜਲਦੀ ਇਕਾਂਤਵਾਸ , ਪ੍ਰਭਾਵੀ ਕਲੀਨਿਕਲ ਇਲਾਜ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ

Posted On: 27 MAR 2021 4:20PM by PIB Chandigarh

ਸ਼੍ਰੀ ਰਾਜੇਸ਼ ਭੂਸ਼ਣ , ਕੇਂਦਰੀ ਸਿਹਤ ਸਕੱਤਰ ਨੇ 12 ਸੂਬਿਆਂ ਦੇ ਵਧੀਕ ਮੁੱਖ ਸਕੱਤਰਾਂ , ਪ੍ਰਿੰਸੀਪਲ ਸਕੱਤਰਾਂ ਅਤੇ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ) ਅਤੇ ਮਿਊਂਸਪਲ ਕਮਿਸ਼ਨਰਾਂ ਨਾਲ ਕੋਵਿਡ 19 ਕਾਰਨ ਵੱਧ ਰਹੀ ਮੌਤ ਦਰ ਅਤੇ ਕੇਸਾਂ ਦੇ ਉਛਾਲ ਲਈ ਸਭ ਤੋਂ ਵੱਧ ਪ੍ਰਭਾਵਿਤ 46 ਜਿ਼ਲਿ੍ਆਂ ਦੇ ਜਿ਼ਲ੍ਹਾ ਕੁਲੈਕਟਰਾਂ ਨਾਲ ਅੱਜ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ । ਇਹ ਸੂਬੇ ਹਨ , ਮਹਾਰਾਸ਼ਟਰ , ਗੁਜਰਾਤ , ਹਰਿਆਣਾ , ਤਾਮਿਲਨਾਡੂ , ਛੱਤੀਸਗੜ੍ਹ , ਮੱਧ ਪ੍ਰਦੇਸ਼ , ਪੱਛਮ ਬੰਗਾਲ , ਦਿੱਲੀ , ਜੰਮੂ ਤੇ ਕਸ਼ਮੀਰ , ਕਰਨਾਟਕ , ਪੰਜਾਬ ਅਤੇ ਬਿਹਾਰ । ਨੀਤੀ ਆਯੋਗ ਦੇ ਮੈਂਬਰ ਸਿਹਤ ਡਾਕਟਰ ਵੀ ਕੇ ਪਾਲ ਵੀ ਇਸ ਸਮੀਖਿਆ ਮੀਟਿੰਗ ਵਿੱਚ ਹਾਜ਼ਰ ਸਨ ।

ਇੱਕ ਵਿਸਥਾਰਿਤ ਪੇਸ਼ਕਾਰੀ ਰਾਹੀਂ ਸੂਬਿਆਂ ਨੂੰ ਦੱਸਿਆ ਗਿਆ ਕਿ ਦੇਸ਼ ਵਿੱਚ ਮਈ 2020 ਤੋਂ ਹਫ਼ਤਾਵਰੀ ਕੋਵਿਡ ਕੇਸਾਂ ਅਤੇ ਮੌਤਾਂ ਵਿੱਚ ਜ਼ਬਰਦਸਤ ਉਛਾਲ ਆਇਆ ਸੀ (7.7 % ਅਤੇ 5.1 % ਕ੍ਰਮਵਾਰ) ਕੇਂਦਰ 46 ਜਿ਼ਲਿਆਂ ਤੇ ਸੀ ਜਿਨ੍ਹਾਂ ਵਿੱਚੋਂ ਇਸ ਮਹੀਨੇ ਕੇਸਾਂ ਵਿੱਚ 71 % ਕੇਸ ਅਤੇ 69 % ਮੌਤਾਂ ਦਰਜ ਕੀਤੀਆਂ ਗਈਆਂ ਹਨ । ਕੁੱਲ ਜਿ਼ਲਿਆਂ ਵਿੱਚੋਂ 36 ਜਿ਼ਲ੍ਹੇ ਮਹਾਰਾਸ਼ਟਰ ਵਿੱਚ ਹਨ , ਜਿਨ੍ਹਾਂ ਵਿੱਚੋਂ 25 ਸਭ ਤੋਂ ਵੱਧ ਪ੍ਰਭਾਵਿਤ ਹਨ ਅਤੇ ਉਨ੍ਹਾਂ ਵਿੱਚੋਂ ਪਿਛਲੇ 1 ਹਫ਼ਤੇ ਦੌਰਾਨ ਦੇਸ਼ ਵਿੱਚ ਦਰਜ ਕੀਤੇ ਗਏ 59.8 % ਕੇਸ ਹਨ । ਇਨ੍ਹਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਭਾਵਿਤ ਜਿ਼ਲਿਆਂ ਦੀ ਸਮੀਖਿਆ ਦੇ ਨਾਲ ਨਾਲ ਕੁਝ ਮੁੱਖ ਅੰਕੜੇ ਵੀ ਪੇਸ਼ ਕੀਤੇ ਗਏ । ਕੋਵਿਡ 19 ਨਾਲ ਹੋਣ ਵਾਲੀਆਂ 90 % ਮੌਤਾਂ 45 ਸਾਲ ਤੋਂ ਵੱਧ ਉਮਰ ਦੀ ਸ਼੍ਰੇਣੀ ਵਿੱਚ ਹਨ । ਅਧਿਐਨ ਦੀਆਂ ਖੋਜਾਂ ਨੂੰ ਉਜਾਗਰ ਕੀਤਾ ਗਿਆ , ਜਿਸ ਵਿੱਚ ਇਹ ਦੱਸਿਆ ਗਿਆ ਕਿ ਜਦਕਿ 90 % ਲੋਕ ਜਾਗਰੂਕ ਹਨ ਤੇ ਕੇਵਲ 44 % ਅਸਲ ਵਿੱਚ ਮੂੰਹ ਤੇ ਮਾਸਕ ਪਹਿਨਦੇ ਹਨ । 30 ਦਿਨਾਂ ਦੇ ਸਮੇਂ ਵਿੱਚ ਇੱਕ ਸੰਕ੍ਰਮਣਤ ਵਿਅਕਤੀ ਔਸਤਨ 406 ਹੋਰ ਵਿਅਕਤੀਆਂ ਤੱਕ ਕੋਵਿਡ 19 ਫੈਲਾਅ ਸਕਦਾ ਹੈ । ਇਹ ਬਿਨ੍ਹਾਂ ਰੋਕਾਂ ਤੋਂ ਹੈ , ਜਿਸ ਨੂੰ 50 % ਸਰੀਰਕ ਦੂਰੀ ਘਟਾ ਕੇ ਕੇਵਲ 15 ਤੇ ਲਿਆਂਦਾ ਜਾ ਸਕਦਾ ਹੈ ਅਤੇ ਜੇ ਸਰੀਰਕ ਦੂਰੀ 75 % ਤੱਕ ਘਟਾ ਲੈਂਦੇ ਹਾਂ ਤਾਂ ਇਹ ਹੋਰ 2.5 (ਔਸਤਨ) ਹੋ ਸਕਦਾ ਹੈ ।ਇਹ ਵੀ ਉਜਾਗਰ ਕੀਤਾ ਗਿਆ ਕਿ “ਦੂਜੀ ਲਹਿਰ” ਦੇ ਸੰਕਲਪ ਨੇ ਕੋਵਿਡ ਉਚਿਤ ਵਿਚਾਰ ਅਤੇ ਕੋਵਿਡ ਕੰਟੇਨਮੈਂਟ ਤੇ ਪ੍ਰਬੰਧਨ ਰਣਨੀਤੀ ਦੇ ਜ਼ਮੀਨੀ ਪੱਧਰ ਦੇ ਸਬੰਧ ਵਿੱਚ ਹਰੇਕ ਦੀ ਹੋਰ ਲਾਪਰਵਾਹੀ ਦਰਸਾਈ ਹੈ । ਇਸ ਲਈ 46 ਜਿ਼ਲਿਆਂ ਵਿੱਚ ਘੱਟੋ ਘੱਟ ਲਗਾਤਾਰ 14 ਦਿਨਾਂ ਲਈ ਪ੍ਰਭਾਵੀ ਕੰਟੇਨਮੈਂਟ ਅਤੇ ਸੰਪਰਕ ਸ਼ਨਾਖ਼ਤ ਸਮੇਤ ਸਖ਼ਤ ਕਾਰਵਾਈ ਕਰਨ ਲਈ ਜ਼ੋਰਦਾਰ ਸਿਫ਼ਾਰਿਸ਼ ਕੀਤੀ ਗਈ ਹੈ , ਤਾਂ ਜੋ ਟ੍ਰਾਂਸਮਿਸ਼ਨ ਚੇਨ ਨੂੰ ਤੋੜਿਆ ਜਾ ਸਕੇ ਅਤੇ ਪਿਛਲੇ ਸਾਲ ਦੇ ਮਿਲਜੁਲ ਕੇ ਕੀਤੇ ਯਤਨਾਂ ਦੇ ਫਾਇਦਿਆਂ ਨੂੰ ਅਜਾਂਈਂ ਨਾ ਗੁਆਇਆ ਜਾਵੇ ।

ਕੋਵਿਡ ਮਹਾਮਾਰੀ ਦੇ ਪ੍ਰਬੰਧਨ ਅਤੇ ਪ੍ਰਭਾਵਸ਼ਾਲੀ ਕੰਟੇਨਮੈਂਟ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਅਪਣਾਉਣ ਲਈ ਪੰਜ ਬਿੰਦੂ ਰਣਨੀਤੀ ਵੀ ਪੇਸ਼ ਕੀਤੀ ਗਈ ।

1. ਟੈਸਟਿੰਗ ਵਿੱਚ ਵੱਡਾ ਵਾਧਾ

ਸੂਬਿਆਂ ਨੂੰ ਸਾਰੇ ਜਿ਼ਲਿਆਂ ਵਿੱਚ ਉਨ੍ਹਾਂ ਦੇ ਪੋਜ਼ਿਟੀਵਿਟੀ ਦਰ ਅਨੁਸਾਰ ਟੈਸਟਿੰਗ ਵਿੱਚ ਮਹੱਤਵਪੂਰਨ ਵਾਧਾ ਕਰਨ , ਆਰ ਟੀ ਪੀ ਸੀ ਆਰ ਟੈਸਟ ਦੇ ਹਿੱਸੇ ਨੂੰ ਹੋਰ ਵਧਾਉਣਾ ਅਤੇ ਕੁੱਲ ਟੈਸਟਾਂ ਦੇ 70 % ਤੋਂ ਵਧੇਰੇ ਅਨੁਪਾਤ ਵਿੱਚ ਘਣੀ ਅਬਾਦੀ ਵਾਲੇ ਖੇਤਰਾਂ ਵਿੱਚ ਸਮੂਹ ਕੇਸਾਂ ਨੂੰ ਕੱਢਣ ਲਈ ਰੈਪਿਡ ਐਂਟੀਜਨ ਟੈਸਟ ਨੂੰ ਇੱਕ ਸਕ੍ਰੀਨਿੰਗ ਟੂਲ ਵਜੋਂ ਵਰਤਣਾ ।

2. ਪ੍ਰਭਾਵੀ ਇਕਾਂਤਵਾਸ ਅਤੇ ਸੰਕ੍ਰਮਣਿਤ ਵਿਅਕਤੀਆਂ ਦੇ ਸੰਪਰਕਾਂ ਦੀ ਸ਼ਨਾਖ਼ਤ

ਟੈਸਟਿੰਗ ਨਾਲ ਪੋਜ਼ੀਟਿਵ ਕੇਸਾਂ ਦੇ ਪਕੜਨ ਤੋਂ ਬਾਅਦ ਉਨ੍ਹਾਂ ਨਾਲ ਸਬੰਧਤ ਨੇੜਲੇ ਸੰਪਰਕਾਂ ਦੀ ਫੌਰੀ ਸ਼ਨਾਖ਼ਤ ਅਤੇ ਸਹਿਜ ਨਾਲ ਇਕਾਂਤਵਾਸ । ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਘੱਟੋ ਘੱਟ ਔਸਤਨ 30 ਨੇੜਲੇ ਸੰਪਰਕਾਂ ਦੀ ਸ਼ਨਾਖ਼ਤ , ਟੈਸਟਿੰਗ ਅਤੇ ਇਕਾਂਤਵਾਸ ਪਹਿਲੇ 72 ਘੰਟਿਆਂ ਵਿੱਚ ਹੋਵੇ । ਸਿਹਤ ਸਕੱਤਰ ਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਪਹੁੰਚ ਤੇ ਧਿਆਨ ਕੇਂਦਰਿਤ ਕਰਦਿਆਂ ਪ੍ਰਭਾਵੀ ਕੰਟੇਨਮੈਂਟ ਲਈ ਅਸਰਦਾਰ ਅਤੇ ਸਖ਼ਤ ਢੰਗ ਅਪਣਾਉਣ ਦੀ ਲੋੜ ਨੂੰ ਉਜਾਗਰ ਕੀਤਾ ।

3. ਜਨਤਕ ਤੇ ਪ੍ਰਾਈਵੇਟ ਹੈਲਥ ਕੇਅਰ ਸ੍ਰੋਤਾਂ ਨੂੰ ਮੁੜ ਸੁਰਜੀਤ ਕਰਨਾ

ਇਸ ਤੇ ਜਨਤਕ ਅਤੇ ਨਿੱਜੀ ਹਸਪਤਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਅਤੇ ਸਿਹਤ ਸੰਭਾਲ ਕਾਮਿਆਂ ਦੀ ਢਿੱਲ ਅਤੇ ਥਕਾਵਟ ਨੂੰ ਦੂਰ ਕਰਕੇ ਮੁੜ ਤੋਂ ਊਰਜਿਤ ਕਰਨ ਲਈ ਜ਼ੋਰ ਦਿੱਤਾ ਗਿਆ ਹੈ । ਮੌਤ ਦਰ ਅਤੇ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਦੀ ਉਦੇਸ਼ ਪਹੁੰਚ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ । ਇਸ ਸਬੰਧ ਵਿੱਚ ਸੂਬਿਆਂ ਨੂੰ ਆਈ ਸੀ ਯੂ ਵਿੱਚ ਗੰਭੀਰ ਕੇਸਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਾਂ ਲਈ ਸਟੈਂਡਰਡ ਨੈਸ਼ਨਲ ਟ੍ਰੀਟਮੈਂਟ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ । ਇਸ ਸਬੰਧ ਵਿੱਚ ਇਹ ਵੀ ਦੱਸਿਆ ਗਿਆ ਕਿ ਪੰਜਾਬ ਅਤੇ ਛੱਤੀਸਗੜ੍ਹ ਭਾਵੇਂ ਕਰਨਾਟਕ ਅਤੇ ਕੇਰਲ ਦੇ ਮੁਕਾਬਲੇ ਛੋਟੇ ਹਨ , ਪਰ ਇਨ੍ਹਾਂ ਰਾਜਾਂ ਵਿੱਚ ਮੌਤ ਦਰ ਉੱਚੀ ਦਰਜ ਕੀਤੀ ਗਈ ਹੈ ।

4. ਕੋਵਿਡ ਉਚਿਤ ਵਿਹਾਰ (ਸੀ ਏ ਬੀ) ਨੂੰ ਸੁਨਿਸ਼ਚਿਤ ਕਰਨਾ

“ਕੋਵਿਡ ਉਚਿਤ ਵਿਚਾਰ” ਨੂੰ ਭੀੜ ਭੜੱਕੇ ਵਾਲੀਆਂ ਥਾਂਵਾਂ ਜਿਵੇਂ ਬਜ਼ਾਰ , ਅੰਤਰਰਾਸ਼ਟਰੀ ਬੱਸ ਅੱਡੇ , ਸਕੂਲ , ਕਾਲਜਾਂ , ਰੇਲਵੇ ਸਟੇਸ਼ਨਾਂ ਤੇ ਸੁਨਿਸ਼ਚਿਤ ਕਰਨ ਲਈ ਫਿਰ ਤੋਂ ਧਿਆਨ ਦੇਣਾ ਚਾਹੀਦਾ ਹੈ । ਕੋਵਿਡ ਉਚਿਤ ਵਿਹਾਰ ਨੂੰ ਸੰਵੇਦਨਸ਼ੀਲਤਾ ਅਤੇ ਜਨਤਕ ਜਾਗਰੂਕ ਅਭਿਆਨਾਂ , ਜਿਨ੍ਹਾਂ ਵਿੱਚ ਸਥਾਨਕ ਸਮੂਹ ਨੇਤਾਵਾਂ , ਸਮੂਹ ਦੇ ਧਾਰਮਿਕ ਮੁਖੀਆਂ ਅਤੇ ਹੋਰ ਅਸਰਦਾਰ ਵਿਅਕਤੀਆਂ ਦੀ ਸਰਗਰਮ ਹਿੱਸੇਦਾਰੀ ਨਾਲ ਉਤਸ਼ਾਹਿਤ ਕਰਨਾ ।

ਸੂਬਿਆਂ ਨੂੰ ਕੋਵਿਡ ਉਚਿਤ ਵਿਹਾਰ ਨੂੰ ਲਾਗੂ ਕਰਨ ਲਈ ਜੁਰਮਾਨਾ ਉਪਾਵਾਂ ਜਿਵੇਂ ਵਧੇਰੇ ਜੁਰਮਾਨਾ ਲਗਾਉਣ ਨਾਲ ਲੋਕਾਂ ਨੂੰ ਇੱਕ ਅਸਰਦਾਰ ਸੁਨੇਹਾ ਜਾਂਦਾ ਹੈ, ਨੂੰ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ । ਹੋਲੀ , ਸ਼ਬ—ਏ—ਬਰਾਤ ਅਤੇ  ਈਸਟਰ ਵਰਗੇ ਤਿਓਹਾਰਾਂ ਦੇ ਚੁੱਪ ਚੁਪੀਤੇ ਜਸ਼ਨ ਅਤੇ ਘਰਾਂ ਦੀਆਂ ਹੱਦਾਂ ਦੇ ਅੰਦਰ ਰਹਿ ਕੇ ਮਨਾਏ ਜਾਣ ਤੇ ਵੀ ਜ਼ੋਰ ਦਿੱਤਾ ਗਿਆ ਹੈ । ਸੂਬਿਆਂ ਨੂੰ ਦੱਸਿਆ ਗਿਆ ਕਿ ਕੋਵਿਡ ਉਚਿਤ ਵਿਹਾਰ ਇਕੱਲੇ ਦੀ ਪਾਲਣਾ ਕਰਕੇ 70 % ਕੇਸਾਂ ਤੇ ਕਾਬੂ ਪਾਇਆ ਜਾ ਸਕਦਾ ਹੈ ।

5. ਵੱਡੀ ਗਿਣਤੀ ਵਿੱਚ ਰਿਪੋਰਟ ਕਰਨ ਵਾਲੇ ਜਿ਼ਲਿਆਂ ਵਿੱਚ ਟੀਕਾਕਰਨ ਲਈ ਟੀਚਾ ਪਹੁੰਚ

ਸੂਬਿਆਂ ਨੂੰ ਵਿਸ਼ੇਸ਼ ਤਰਜੀਹੀ ਵਸੋਂ ਦੇ ਉਮਰ ਗਰੁੱਪਾਂ ਦਾ ਵਿਆਪਕ ਤੌਰ ਤੇ ਟੀਕਾਕਰਨ ਤੇ ਧਿਆਨ ਕੇਂਦਰਿਤ ਕਰਨ ਲਈ ਆਖਿਆ ਗਿਆ ਹੈ , ਜਿਹੜੇ ਜਿ਼ਲਿਆਂ ਵਿੱਚ ਵੱਧ ਤੋਂ ਵੱਧ ਕੇਸ ਰਿਪੋਰਟ ਹੋ ਰਹੇ ਹਨ , ਵਿੱਚ ਸਮੁੱਚਾ ਟੀਕਾਕਰਨ ਲਗਾਉਣ ਦੀ ਰਣਨੀਤੀ ਨੂੰ ਕੰਟੇਨਮੈਂਟ ਰਣਨੀਤੀ ਦੀ ਸਹਾਇਤਾ ਵਜੋਂ ਵਰਤਣ ਲਈ ਆਖਿਆ ਗਿਆ ਹੈ । ਇਹ ਫਿਰ ਦੁਹਰਾਇਆ ਗਿਆ ਹੈ ਕਿ ਟੀਕਿਆਂ ਦੀ ਕੋਈ ਕਮੀ ਨਹੀਂ ਹੈ । ਸੂਬਿਆਂ ਨੂੰ ਸਾਰੇ ਜਿ਼ਲਿਆਂ ਵਿੱਚ ਜਨਤਕ ਅਤੇ ਨਿੱਜੀ ਖੇਤਰ ਵਿੱਚ ਸਾਰੀਆਂ ਟੀਕਾਕਰਨ ਸਮਰੱਥਾਵਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਅਤੇ ਕਮੀ ਦੀ ਪੇਸ਼ਨਗੋਈ ਕਰਦਿਆਂ ਬਿਨ੍ਹਾਂ ਬਫਰ ਸਟਾਕ ਰੱਖਿਆਂ ਸਾਰੇ ਉਪਲਬਧ ਟੀਕਾ ਭੰਡਾਰਾਂ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ । ਚੇੱਨਈ , ਮੁੰਬਈ , ਕੋਲਕਾਤਾ ਅਤੇ ਕਰਨਾਲ ਦੇ ਚਾਰੋ ਜੀ ਐੱਮ ਐੱਸ ਡੀ ਡੀਪੂਆਂ ਵਿੱਚ ਲੋੜੀਂਦਾ ਬਫਰ ਸਟਾਕ ਹੈ ਅਤੇ ਸੂਬਿਆਂ ਦੀਆਂ ਉਪਲਬਧ ਭੰਡਾਰਾਂ ਅਤੇ ਰੋਜ਼ਾਨਾ ਖਪਤ ਦੇ ਅਧਾਰ ਤੇ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ।

ਸੂਬਿਆਂ ਨੂੰ ਇੱਕ ਤੋਂ ਡੇਢ ਮਹੀਨੇ ਲਈ ਬੁਨਿਆਦੀ ਢਾਂਚਾ ਪ੍ਰਬੰਧਨ ਅਤੇ ਲਾਜਿਸਟਿਕਸ ਦੀ ਅਗਾਂਊਂ ਯੋਜਨਾ ਤਿਆਰ ਕਰਨ ਲਈ ਵੀ ਆਖਿਆ ਗਿਆ ਸੀ , ਕਿਉਂਕਿ ਸਮੂਹ ਵਿੱਚ ਅਣਚਾਹੇ ਸੰਕ੍ਰਮਣ ਨਾਲ ਇਹ ਪ੍ਰਸ਼ਾਸਨ ਤੇ ਹਾਵੀ ਹੋ ਸਕਦਾ ਹੈ । ਜਿ਼ਆਦਾ ਬੋਝ ਵਾਲੇ ਜਿ਼ਲਿਆਂ ਤੇ ਧਿਆਨ ਕੇਂਦਰਿਤ ਕਰਨ ਲਈ ਇੱਕ ਜਿ਼ਲ੍ਹੇ ਵਿੱਚ ਅਣਵਰਤੇ ਟੀਕਾ ਭੰਡਾਰਾਂ ਨੂੰ ਫਿਰ ਤੋਂ ਨਿਰਧਾਰਨ ਕਰਨ ਦਾ ਵੀ ਸੁਝਾਅ ਦਿੱਤਾ ਗਿਆ ਸੀ ।

ਐੱਮ ਵੀ

 


(Release ID: 1708136) Visitor Counter : 198