ਰੇਲ ਮੰਤਰਾਲਾ
ਰੇਲਵੇ ਲਈ ਸਭ ਤੋਂ ਚੁਣੌਤੀ ਭਰਪੂਰ ਸਾਲ - ਸ਼੍ਰੀ ਪਿਯੂਸ਼ ਗੋਇਲ
“ਲੌਕਡਾਊਨ ਦਾ ਇੱਕ ਸਾਲ। ਕੋਵਿਡ 19 ਨੇ ਰੇਲਵੇ ਦਾ ਮੁਕਾਬਲਾ ਕਰਨ ਅਤੇ ਮਜ਼ਬੂਤ ਬਣਨ ਦਾ ਸੰਕਲਪ ਦਰਸਾਇਆ ਹੈ।”- ਸ਼੍ਰੀ ਗੋਇਲ
“ਰੇਲਵੇ ਦੀ ਤਕਦੀਰ ਅਤੇ ਭਵਿੱਖ ਦੁਬਾਰਾ ਲਿਖਣ ਦਾ ਸਮਾਂ - ਸਵੈ-ਨਿਰੰਤਰ, ਆਧੁਨਿਕ, ਯਾਤਰੀ ਅਨੁਕੂਲ, ਸਮੇਂ ਦੀ ਪਾਬੰਦ, ਸੁਰੱਖਿਅਤ ਅਤੇ ਕਾਰੋਬਾਰਾਂ ਦੀ ਪਹਿਲੀ ਪਸੰਦ”- ਸ਼੍ਰੀ ਪੀਯੂਸ਼ ਗੋਇਲ
ਸ਼੍ਰੀ ਪਿਯੂਸ਼ ਗੋਇਲ ਨੇ ਚੇਅਰਮੈਨ, ਰੇਲਵੇ ਬੋਰਡ, ਜਨਰਲ ਮੈਨੇਜਰਾਂ ਅਤੇ ਮੰਡਲ ਰੇਲਵੇ ਪ੍ਰਬੰਧਕਾਂ ਨਾਲ ਜ਼ੋਨਾਂ ਅਤੇ ਡਵੀਜ਼ਨਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ
प्रविष्टि तिथि:
26 MAR 2021 5:32PM by PIB Chandigarh
“ਭਵਿੱਖ ਵਿੱਚ, ਭਾਰਤੀ ਰੇਲਵੇ ਦੀ ਸਫ਼ਲਤਾ ਰਾਸ਼ਟਰ ਦੀ ਸਫ਼ਲਤਾ ਨੂੰ ਪ੍ਰਭਾਸ਼ਿਤ ਕਰੇਗੀ।" ਇਹ ਗੱਲ ਰੇਲਵੇ, ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪਿਯੂਸ਼ ਗੋਇਲ ਨੇ ਅੱਜ ਜ਼ੋਨਲ ਰੇਲਵੇ ਦੇ ਬੋਰਡ ਮੈਂਬਰਾਂ ਅਤੇ ਜਨਰਲ ਮੈਨੇਜਰਾਂ ਅਤੇ ਡਵੀਜ਼ਨਾਂ ਦੇ ਮੰਡਲ ਰੇਲਵੇ ਪ੍ਰਬੰਧਕਾਂ ਨਾਲ ਇੱਕ ਸਮੀਖਿਆ ਮੀਟਿੰਗ ਦੌਰਾਨ ਕਹੀ।
ਸ਼੍ਰੀ ਗੋਇਲ ਨੇ ਕਿਹਾ, “ਇਹ ਸਾਲ ਰੇਲਵੇ ਲਈ ਸਭ ਤੋਂ ਚੁਣੌਤੀ ਭਰਪੂਰ ਸਾਲ ਰਿਹਾ। ਤਾਲਾਬੰਦੀ ਦਾ ਇੱਕ ਸਾਲ। ਕੋਵਿਡ 19 ਨੇ ਰੇਲਵੇ ਦੇ ਮੁਕਾਬਲਾ ਕਰਨ ਅਤੇ ਮਜ਼ਬੂਤ ਬਣਨ ਦੇ ਸੰਕਲਪ ਨੂੰ ਪ੍ਰਦਰਸ਼ਿਤ ਕੀਤਾ ਹੈ। ਰੇਲਵੇ ਦੀ ਮਾਨਸਿਕਤਾ ਬਦਲ ਗਈ ਹੈ। ਇਹ ਰੇਲਵੇ ਲਈ ਆਮ ਵਾਂਗ ਵਪਾਰ ਨਹੀਂ ਰਿਹਾ। ਨਵੀਂਆਂ ਤਕਨੀਕਾਂ ਦੀ ਵਰਤੋਂ ਅਤੇ ਨਵੀਨਤਾ ਨੇ ਨਵੇਂ ਮਿਆਰ ਅਤੇ ਮਾਪਦੰਡ ਸਿਰਜੇ ਹਨ।”
ਸ਼੍ਰੀ ਗੋਇਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਰੇਲਵੇ ਦੀ ਕਿਸਮਤ ਅਤੇ ਭਵਿੱਖ ਨੂੰ ਮੁੜ ਲਿਖਿਆ ਜਾਵੇ ਜੋ ਸਵੈ-ਨਿਰੰਤਰ, ਸਮੇਂ ਦੀ ਪਾਬੰਦ, ਯਾਤਰੀਆਂ ਦੇ ਅਨੁਕੂਲ, ਸੁਰੱਖਿਅਤ, ਗ੍ਰੀਨ ਅਤੇ ਕਾਰੋਬਾਰਾਂ ਦੀ ਪਹਿਲੀ ਪਸੰਦ ਹੋਵੇ।
ਉਨ੍ਹਾਂ ਕਿਹਾ ਕਿ 1223 ਮੀਟਰਕ ਟਨ ਉੱਚਤਮ ਫਰੇਟ ਲੋਡਿੰਗ ਰਾਸ਼ਟਰ ਪ੍ਰਤੀ ਸਕਾਰਾਤਮਕਤਾ ਦਾ ਸੰਦੇਸ਼ ਹੈ। ਇਸ ਸਾਲ 5900 ਕਿਲੋਮੀਟਰ ਬਿਜਲੀਕਰਨ ਕੀਤਾ ਗਿਆ ਸੀ। ਇਹ ਭਾਰਤੀ ਰੇਲਵੇ ਦੁਆਰਾ ਪ੍ਰਾਪਤ ਕੀਤਾ ਗਿਆ ਹੁਣ ਤੱਕ ਦਾ ਉੱਚਤਮ ਬਿਜਲੀਕਰਨ ਹੈ।
ਸ਼੍ਰੀ ਪਿਯੂਸ਼ ਗੋਇਲ ਨੇ ਮਹਾਮਾਰੀ ਦੌਰਾਨ ਲੋਡਿੰਗ ਵਿੱਚ ਵਾਧਾ ਕਰਨ ਲਈ ਅਸਾਧਾਰਣ ਯਤਨ ਕਰਨ ਲਈ ਰੇਲਵੇ ਦੇ ਅਧਿਕਾਰੀਆਂ ਅਤੇ ਸਟਾਫ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਪਣਾਏ ਜਾਣ ਵਾਲੇ ਸੁਰੱਖਿਆ ਉਪਾਵਾਂ 'ਤੇ ਵੀ ਜ਼ੋਰ ਦਿੱਤਾ ਅਤੇ ਰੇਲਵੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਪ੍ਰਤੀ ਸਰਗਰਮ ਕਦਮ ਚੁੱਕਣ।
ਇਹ ਗੱਲ ਨੋਟ ਕਰਨਯੋਗ ਹੈ ਕਿ ਭਾਰਤੀ ਰੇਲਵੇ ਨੇ ਮਾਰਚ 2021 ਦੇ ਮਹੀਨੇ ਵਿੱਚ ਲੋਡਿੰਗ, ਕਮਾਈ ਅਤੇ ਗਤੀ ਦੇ ਲਿਹਾਜ਼ ਨਾਲ ਫਰੇਟ ਦੇ ਅੰਕੜਿਆਂ ਵਿੱਚ ਉੱਚ ਗਤੀ ਬਣਾਈ ਰੱਖੀ ਹੈ। ਇਸਦੇ ਪਿਛਲੇ ਸਾਲ ਦੇ ਕੁਲ ਸੰਚਿਤ ਫਰੇਟ ਅੰਕੜਿਆਂ ਨੂੰ ਪਾਰ ਕਰਨ ਦੀ ਉਮੀਦ ਹੈ। ਸਾਲ 2020-21 ਲਈ ਫਰੇਟ ਤੋਂ ਆਮਦਨ 114652.47 ਕਰੋੜ ਰੁਪਏ ਹੋਈ, ਜਦਕਿ ਪਿਛਲੇ ਸਾਲ ਇਹ 112358.83 ਕਰੋੜ ਰੁਪਏ ਸੀ। ਇਸ ਵਿੱਚ +2% ਦੀ ਦਰ ਨਾਲ ਵਾਧਾ ਹੋਇਆ ਹੈ।
**********
ਡੀਜੇਐੱਨ / ਐੱਮਕੇਵੀ
(रिलीज़ आईडी: 1707976)
आगंतुक पटल : 197