ਪ੍ਰਧਾਨ ਮੰਤਰੀ ਦਫਤਰ

ਬੰਗਲਾਦੇਸ਼ ਦੇ ਰਾਸ਼ਟਰੀ ਦਿਵਸ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 26 MAR 2021 7:00PM by PIB Chandigarh


ਨੋਮੋਸ਼ਕਾਰ!

 

Excellencies,

 

ਬੰਗਲਾਦੇਸ਼ ਦੇ ਰਾਸ਼ਟਰਪਤੀ 

ਅਬਦੁਲ ਹਾਮਿਦ ਜੀ,

 

ਪ੍ਰਧਾਨ ਮੰਤਰੀ

ਸ਼ੇਖ ਹਸੀਨਾ ਜੀ, 

 

ਖੇਤੀਬਾੜੀ ਮੰਤਰੀ

ਡਾਕਟਰ ਮੁਹੰਮਦ ਅਬਦੁਰ ਰਜਾਕ ਜੀ,

 

ਮੈਡਮ ਸ਼ੇਖ ਰੇਹਾਨਾ ਜੀ, 

 

ਹੋਰ ਪਤਵੰਤੇ ਮਹਿਮਾਨੋਂ,

 

ਸ਼ੋਨਾਰ ਬੰਗਲਾਦੇਸ਼ੇਰ ਪ੍ਰਿਯੋ ਬੇਂਦੁਰਾ,

 

ਤੁਹਾਡੇ ਸਭ ਦਾ ਇਹ ਸਨੇਹ ਮੇਰੇ ਜੀਵਨ ਦੇ ਅਣਮੋਲ ਪਲਾਂ ਵਿੱਚੋਂ ਇੱਕ ਹੈ। ਮੈਨੂੰ ਖੁਸ਼ੀ ਹੈ ਕਿ ਬੰਗਲਾਦੇਸ਼ ਦੀ ਵਿਕਾਸ ਯਾਤਰਾ ਦੇ ਇਸ ਅਹਿਮ ਪੜਾਅ ਵਿੱਚ, ਤੁਸੀਂ ਮੈਨੂੰ ਵੀ ਸ਼ਾਮਲ ਕੀਤਾ। ਅੱਜ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਹੈ ਤਾਂ ਸ਼ਾਧੀ-ਨੌਤਾ ਦੀ 50ਵੀਂ ਵਰ੍ਹੇਗੰਢ ਵੀ ਹੈ। ਇਸੇ ਸਾਲ ਹੀ ਭਾਰਤ-ਬੰਗਲਾਦੇਸ਼ ਮੈਤ੍ਰੀ ਦੇ 50 ਵਰ੍ਹੇ ਪੂਰੇ ਹੋ ਰਹੇ ਹਨ। ਜਾਤਿਰ ਪੀਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮਸ਼ਤੀ ਦਾ ਇਹ ਵਰ੍ਹਾ ਦੋਨਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।  

 

Excellencies,

 

ਰਾਸ਼ਟਰਪਤੀ ਅਬਦੁਲ ਹਾਮਿਦ ਜੀ, ਪ੍ਰਧਾਨ ਮੰਮਤਰੀ ਸ਼ੇਖ ਹਸੀਨਾ ਜੀ ਅਤੇ ਬੰਗਲਾਦੇਸ਼ ਦੇ ਨਾਗਰਿਕਾਂ ਦਾ ਮੈਂ ਆਭਾਰ ਪ੍ਰਗਟ ਕਰਦਾ ਹਾਂ। ਤੁਸੀਂ ਆਪਣੇ ਇਨ੍ਹਾਂ ਗੌਰਵਸ਼ਾਲੀ ਪਲਾਂ ਵਿੱਚ, ਇਸ ਉਤਸਵ ਵਿੱਚ ਭਾਗੀਦਾਰ ਬਣਨ ਦੇ ਲਈ ਭਾਰਤ ਨੂੰ ਸਪ੍ਰੇਮ ਸੱਦਾ ਦਿੱਤਾ। ਮੈਂ ਸਾਰੇ ਭਾਰਤੀਆਂ ਦੀ ਤਰਫੋਂ ਆਪ ਸਭ ਨੂੰ, ਬੰਗਲਾਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਮੈਂ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਜੀ ਨੂੰ ਆਦਰਪੂਰਵਕ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਬੰਗਲਾਦੇਸ਼ ਅਤੇ ਇੱਥੋਂ ਦੇ ਲੋਕਾਂ ਦੇ ਲਈ ਆਪਣਾ ਜੀਵਨ ਨਿਛਾਵਰ ਕਰ ਦਿੱਤਾ। ਅਸੀਂ ਭਾਰਤਵਾਸੀਆਂ ਦੇ ਲਈ ਗੌਰਵ ਦੀ ਗੱਲ ਹੈ ਕਿ ਸਾਨੂੰ, ਸ਼ੇਖ ਮੁਜੀਬੁਰ ਰਹਿਮਾਨ ਜੀ ਨੂੰ ਗਾਂਧੀ ਸ਼ਾਂਤੀ ਸਨਮਾਨ ਦੇਣ ਦਾ ਅਵਸਰ ਮਿਲਿਆ। ਮੈਂ ਇੱਥੇ ਹੁਣੇ ਇਸ ਪ੍ਰੋਗਰਾਮ ਵਿੱਚ ਸ਼ਾਨਦਾਰ ਪੇਸ਼ਕਾਰੀ ਦੇਣ ਵਾਲੇ ਸਾਰੇ ਕਲਾਕਾਰਾਂ ਦੀ ਵੀ ਸਰਾਹਨਾ ਕਰਦਾ ਹਾਂ। 

 

ਬੋਨਧੁਗੋਨ, ਮੈਂ ਅੱਜ ਯਾਦ ਕਰ ਰਿਹਾ ਹਾਂ ਬੰਗਲਾਦੇਸ਼ ਦੇ ਉਨ੍ਹਾਂ ਲੱਖਾਂ ਬੇਟੇ ਬੇਟਿਆਂ ਨੂੰ ਜਿਨ੍ਹਾਂ ਨੇ ਆਪਣੇ ਦੇਸ਼, ਆਪਣੀ ਭਾਸ਼ਾ, ਆਪਣੀ ਸੰਸਕ੍ਰਿਤੀ ਦੇ ਲਈ ਅਣਗਿਣਤ ਅਤਿਆਚਾਰ ਸਹੇ, ਆਪਣਾ ਖੂਨ ਦਿੱਤਾ, ਆਪਣੀ ਜ਼ਿੰਦਗੀ ਦਾਅ ‘ਤੇ ਲਗਾ ਦਿੱਤੀ। ਮੈਂ ਅੱਜ ਯਾਦ ਕਰ ਰਿਹਾ ਹਾਂ ਮੁਕਤੀਜੋਧਿਆਂ ਦੇ ਸੂਰਵੀਰਾਂ ਨੂੰ। ਮੈਂ ਅੱਜ ਯਾਦ ਕਰ ਰਿਹਾ ਹਾਂ ਸ਼ਹੀਦ ਧੀਰੇਂਦ੍ਰੋਨਾਥ ਦੱਤੋ ਨੂੰ, ਸਿੱਖਿਆਸਾਸ਼ਤਰੀ ਰੌਫਿਕੁਦ੍ਰਦੀਨ ਅਹਿਮਦ ਨੂੰ, ਭਾਸ਼ਾ-ਸ਼ਹੀਦ ਸਲਾਮ, ਰੌਫ਼ੀਕ, ਬਰਕਤ, ਜਬਾਰ ਅਤੇ ਸ਼ਫ਼ਿਊਰ ਜੀ ਨੂੰ!

 

ਮੈਂ ਅੱਜ ਭਾਰਤੀ ਸੈਨਾ ਦੇ ਉਨ੍ਹਾਂ ਵੀਰ ਜਵਾਨਾਂ ਨੂੰ ਵੀ ਨਮਨ ਕਰਦਾ ਹਾਂ ਜੋ ਮੁਕਤੀਜੋਧਿਆਂ ਵਿੱਚ ਬੰਗਲਾਦੇਸ਼ ਦੇ ਭਾਈਆਂ- ਭੈਣਾਂ ਦੇ ਨਾਲ ਖੜ੍ਹੇ ਹੋਏ ਸਨ। ਜਿਨ੍ਹਾਂ ਨੇ ਮੁਕਤੀਜੋਧਿਆਂ ਵਿੱਚ ਆਪਣੀ ਲਹੂ ਦਿੱਤਾ, ਆਪਣਾ ਬਲੀਦਾਨ ਦਿੱਤਾ, ਅਤੇ ਅਜ਼ਾਦ ਬੰਗਲਾਦੇਸ਼ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਫੀਲਟ ਮਾਰਸ਼ਲ ਸੈਮ ਮਾਨੇਕਸ਼ਾ, ਜਨਰਲ ਅਰੋੜਾ, ਜਨਰਲ ਜੈਕਬ, ਲਾਂਸ ਨਾਇਕ ਅਲਬਰਟ ਏਕਾ, ਗਰੁੱਪ ਕੈਪਟਨ ਚੰਦਨ ਸਿੰਘ, ਕੈਪਟਨ ਮੋਹਨ ਨਾਰਾਇਣ ਰਾਓ ਸਾਮੰਤ, ਅਜਿਹੇ ਅਣਗਿਣਤ ਕਿਤਨੇ ਹੀ ਵੀਰ ਹਨ ਜਿਨ੍ਹਾਂ ਦੀ ਅਗਵਾਈ ਅਤੇ ਸਾਹਸ ਦੀਆਂ ਕਥਾਵਾਂ ਸਾਨੂੰ ਪ੍ਰੇਰਿਤ ਕਰਦੀਆਂ ਹਨ। ਬੰਗਲਾਦੇਸ਼ ਸਰਕਾਰ ਦੁਆਰਾ ਇਨ੍ਹਾਂ ਵੀਰਾਂ ਦੀ ਯਾਦ ਵਿੱਚ ਆਸ਼ੁਗੌਨਜ ਵਿੱਚ  War Memorial ਸਮਰਪਿਤ ਕੀਤਾ ਗਿਆ ਹੈ। 

 

ਮੈਂ ਇਸ ਦੇ ਲਈ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਮੁਕਤੀਜੋਧਿਆਂ ਵਿੱਚ ਸ਼ਾਮਲ ਕਈ ਭਾਰਤੀ ਸੈਨਿਕ ਅੱਜ ਵਿਸ਼ੇਸ਼ ਕਰਕੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਮੌਜੂਦ ਵੀ ਹਨ। ਬੰਗਲਾਦੇਸ਼ ਦੇ ਮੇਰੇ ਭਾਈਓ ਅਤੇ ਭੈਣੋਂ, ਇੱਥੋਂ ਦੀ ਨੌਜਵਾਨ ਪੀੜ੍ਹੀ ਨੂੰ ਮੈਂ ਇੱਕ ਹੋਰ ਗੱਲ ਯਾਦ ਕਰਵਾਉਣਾ ਚਾਹੁੰਦਾ ਹਾਂ ਅਤੇ ਬੜੇ ਮਾਣ ਦੇ ਨਾਲ ਯਾਦ ਦਿਵਾਉਣਾ ਚਾਹੁੰਦਾ ਹਾਂ। ਬੰਗਲਾਦੇਸ਼ ਦੀ ਅਜ਼ਾਦੀ ਦੇ ਲਈ ਸੰਘਰਸ਼ ਵਿੱਚ ਉਸ ਸੰਘਰਸ਼ ਵਿੱਚ ਸ਼ਾਮਲ ਹੋਣਾ, ਮੇਰੇ ਜੀਵਨ ਦੇ ਵੀ ਪਹਿਲੇ ਅੰਦੋਲਨਾਂ ਵਿੱਚੋਂ ਇੱਕ ਸੀ। ਮੇਰੀ ਉਮਰ 20-22 ਸਾਲ ਰਹੀ ਹੋਵੇਗੀ ਜਦੋਂ ਮੈਂ ਅਤੇ ਮੇਰੇ ਕਈ ਸਾਥੀਆਂ ਨੇ ਬੰਗਲਾਦੇਸ਼ ਦੇ ਲੋਕਾਂ ਦੀ ਅਜ਼ਾਦੀ ਦੇ ਲਈ ਸਤਿਆਗ੍ਰਹਿ ਕੀਤਾ ਸੀ।  

 

ਬੰਗਲਾਦੇਸ਼ ਦੀ ਅਜ਼ਾਦੀ ਦੇ ਸਮਰਥਨ ਵਿੱਚ ਤਦ ਮੈਂ ਗ੍ਰਿਫਤਾਰੀ ਵੀ ਦਿੱਤੀ ਸੀ ਅਤੇ ਜੇਲ੍ਹ ਜਾਣ ਦਾ ਅਵਸਰ ਵੀ ਆਇਆ ਸੀ। ਯਾਨੀ ਬੰਗਲਾਦੇਸ਼ ਦੀ ਅਜ਼ਾਦੀ ਦੇ ਲਈ ਜਿਤਨੀ ਤੜਪ ਇੱਧਰ ਸੀ, ਉਤਨੀ ਹੀ ਤੜਪ ਉੱਧਰ ਵੀ ਸੀ। ਇੱਥੇ ਪਾਕਿਸਤਾਨ ਦੀ ਸੈਨਾ ਨੇ ਜੋ ਜਘਨਯ ਅਪਰਾਧ ਅਤੇ ਅਤਿਆਚਾਰ ਕੀਤੇ ਉਹ ਤਸਵੀਰਾਂ ਵਿਚਲਿਤ ਕਰਦੀਆਂ ਸਨ, ਕਈ-ਕਈ ਦਿਨ ਤੱਕ ਸੌਣ ਨਹੀਂ ਦਿੱਤੀਆਂ ਸਨ।

 

ਗੋਬਿੰਦੋ ਹਾਲਦਰ ਜੀ ਨੇ ਕਿਹਾ ਸੀ-

 

‘ਏਕ ਸ਼ਾਗੋਰ ਰੋਕਤੇਰ ਬਿਨਿਮੋਯੇ, 

ਬਾਂਗਲਾਰ ਸ਼ਾਧੀਨੋਤਾ ਆਨਲੇ ਜਾਰਾ,

ਆਮਰਾ ਤੋਮਾਦੇਰ ਭੂਲਬੋ ਨਾ,

ਆਮਰਾ ਤੋਮਾਦੇਰ ਭੂਲਬੋ ਨਾ’,

 

ਯਾਨੀ, ਜਿਨ੍ਹਾਂ ਨੇ ਆਪਣੇ ਖੂਨ ਦੇ ਸਾਗਰ ਨਾਲ ਬੰਗਲਾਦੇਸ਼ ਨੂੰ ਅਜ਼ਾਦੀ ਦਿਵਾਈ, ਅਸੀਂ ਉਨ੍ਹਾਂ ਨੂੰ ਭੁੱਲਾਂਗੇ ਨਹੀਂ। ਅਸੀਂ ਉਨ੍ਹਾਂ ਨੂੰ ਭੁੱਲਾਂਗੇ ਨਹੀਂ। ਬੋਨਧੁਗੋਨ, ਇੱਕ ਨਿਰੰਕੁਸ਼ ਸਰਕਾਰ ਆਪਣੇ ਹੀ ਨਾਗਰਿਕਾਂ ਦਾ ਜਨਸੰਹਾਰ ਕਰ ਰਹੀ ਸੀ। 

 

ਉਨ੍ਹਾਂ ਦੀ ਭਾਸ਼ਾ, ਉਨ੍ਹਾਂ ਦੀ ਅਵਾਜ਼, ਉਨ੍ਹਾਂ ਦੀ ਪਹਿਚਾਣ ਨੂੰ ਕੁਚਲ ਰਹੀ ਸੀ। Operation Search-light ਦੀ ਉਸ ਬੇਰਹਿਮੀ, ਦਮਨ ਅਤੇ ਅਤਿਆਚਾਰ ਬਾਰੇ ਵਿਸ਼ਵ ਵਿੱਚ ਉਤਨੀ ਚਰਚਾ ਨਹੀਂ ਕੀਤੀ ਹੈ, ਜਿਤਨੀ ਉਸ ਦੀ ਚਰਚਾ ਹੋਣੀ ਚਾਹੀਦੀ ਸੀ। ਬੋਨਧੁਗੋਨ, ਇਨ੍ਹਾਂ ਸਭ ਦੇ ਦਰਮਿਆਨ ਇੱਥੋਂ ਦੇ ਲੋਕਾਂ ਅਤੇ ਅਸੀਂ ਭਾਰਤੀਆਂ ਦੇ ਲਈ ਆਸ਼ਾ ਦੀ ਕਿਰਣ ਸਨ- ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ।

 

ਬੰਗਬੰਧੂ ਦੇ ਹੌਂਸਲੇ ਨੇ, ਉਨ੍ਹਾਂ ਦੀ ਅਗਵਾਈ ਨੇ ਇਹ ਤੈਅ ਕਰ ਦਿੱਤਾ ਸੀ ਕਿ ਕੋਈ ਵੀ ਤਾਕਤ ਬੰਗਲਾਦੇਸ਼ ਨੂੰ ਗ਼ੁਲਾਮ ਨਹੀਂ ਰੱਖ ਸਕਦੀ।  


 

ਬੰਗਬੰਧੂ ਨੇ ਐਲਾਨ ਕੀਤਾ ਸੀ-

 

ਏਬਾਰੇਰ ਸ਼ੋਂਗ੍ਰਾਮ ਆਮਾਦੇਰ ਮੁਕਤੀਰ ਸ਼ੋਂਗ੍ਰਾਮ,

ਏਬਾਰੇਰ ਸ਼ੋਂਗ੍ਰਾਮ ਸ਼ਾਧਿਨੋਤਾਰ ਸ਼ੋਂਗ੍ਰਾਮ।

 

ਇਸ ਵਾਰ ਸੰਗ੍ਰਾਮ ਮੁਕਤੀ ਦੇ ਲਈ ਹੈ, ਇਸ ਵਾਰ ਸੰਗ੍ਰਾਮ ਅਜ਼ਾਦੀ ਦੇ ਲਈ ਹੈ। ਉਨ੍ਹਾਂ ਦੀ ਅਗਵਾਈ ਵਿੱਚ ਇੱਥੋਂ ਦੇ ਆਮ ਮਾਨਵੀ, ਪੁਰਸ਼ ਹੋਵੇ ਜਾਂ ਇਸਤਰੀ ਹੋਵੇ, ਕਿਸਾਨ, ਨੌਜਵਾਨ, ਅਧਿਆਪਕ, ਕੰਮ ਕਰਨ ਵਾਲੇ ਸਭ ਇਕੱਠੇ ਆ ਕੇ ਮੁਕਤੀਵਾਹਿਨੀ ਬਣ ਗਏ।  

 

ਅਤੇ ਇਸ ਲਈ ਅੱਜ ਦਾ ਇਹ ਅਵਸਰ, ਮੁਜਿਬ ਬੋਰਸ਼ੇ, ਬੰਗਬੰਧੂ ਦੇ vision, ਉਨ੍ਹਾਂ ਦੇ ਆਦਰਸ਼, ਅਤੇ ਉਨ੍ਹਾਂ ਦੇ ਸਾਹਸ ਨੂੰ ਯਾਦ ਕਰਨ ਦੀ ਵੀ ਦਿਨ ਹੈ। ਇਹ ਸਮਾਂ “ਚਿਰੋ ਬਿਦ੍ਰੋਹਿ” ਨੂੰ, ਮੁਕਤੀਜੋਧਿਆਂ ਦੀ ਭਾਵਨਾ ਨੂੰ ਫਿਰ ਤੋਂ ਯਾਦ ਕਰਨ ਦਾ ਸਮਾਂ ਹੈ। ਬੋਨਧੁਗੋਨ, ਬੰਗਲਾਦੇਸ਼ ਦੇ ਸੁਤੰਤਰਤਾ ਸੰਗ੍ਰਾਮ ਨੂੰ ਭਾਰਤ ਦੇ ਕੋਨੇ-ਕੋਨੇ ਤੋਂ, ਹਰ ਪਾਰਟੀ ਤੋਂ, ਸਮਾਜ ਦੇ ਹਰ ਵਰਗ ਤੋਂ ਸਮਰਥਨ ਪ੍ਰਾਪਤ ਸੀ। 

 

ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਪ੍ਰਯਤਨ ਅਤੇ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਸਰਬਵਿਦਿਤ ਹੈ। ਉਸੇ ਦੌਰ ਵਿੱਚ, 6 ਦਸੰਬਰ, 1971 ਨੂੰ ਅਟਲ ਬਿਹਾਹੀ ਵਾਜਪੇਈ ਜੀ ਨੇ ਕਿਹਾ ਸੀ- “ਅਸੀਂ ਨਾ ਕੇਵਲ ਮੁਕਤੀ ਸੰਗ੍ਰਾਮ ਵਿੱਚ ਆਪਣੇ ਜੀਵਨ ਦੀ ਆਹੂਤੀ ਦੇਣ ਵਾਲਿਆਂ ਦੇ ਨਾਲ ਲੜ ਰਹੇ ਹਾਂ, ਲੇਕਿਨ ਅਸੀਂ ਇਤਿਹਾਸ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਵੀ ਯਤਨ ਕਰ ਰਹੇ ਹਾਂ। ਅੱਜ ਬੰਗਲਾਦੇਸ਼ ਵਿੱਚ ਆਪਣੀ ਅਜ਼ਾਦੀ ਦੇ ਲਈ ਲੜਨ ਵਾਲਿਆਂ ਅਤੇ ਭਾਰਤੀ ਜਵਾਨਾਂ ਦਾ ਰਕਤ ਨਾਲ-ਨਾਲ ਵਗ ਰਿਹਾ ਹੈ। 

 

ਇਹ ਰਕਤ ਅਜਿਹੇ ਸਬੰਧਾਂ ਦਾ ਨਿਰਮਾਣ ਕਰੇਗਾ ਜੋ ਕਿਸੇ ਵੀ ਦਬਾਅ ਵਿੱਚ ਟੁੱਟਣਗੇ ਨਹੀਂ, ਜੋ ਕਿਸੇ ਵੀ ਕੂਟਨਿਤੀ ਦਾ ਸ਼ਿਕਾਰ ਨਹੀਂ ਬਣਨਗੇ”। ਸਾਡੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜੀ ਪ੍ਰਣਬ ਦਾ ਨੇ ਕਿਹਾ ਸੀ ਬੰਗਬੰਧੂ ਨੂੰ ਉਨ੍ਹਾਂ ਨੇ ਇੱਕ tireless (ਟਾਇਰਲੈੱਸ) statesman ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸ਼ੇਖ ਮੁਜੀਬੁਰ ਰਹਿਮਾਨ ਦਾ ਜੀਵਨ, ਧੀਰਜ, ਪ੍ਰਤੀਬੱਧਤਾ ਅਤੇ ਆਤਮ-ਸੰਜਮ ਦਾ ਪ੍ਰਤੀਕ ਹੈ।  

 

ਬੋਨਧੁਗੋਨ, ਇਹ ਇੱਕ ਸੁਖਦ ਸੰਜੋਗ ਹੈ ਕਿ ਬੰਗਲਾਦੇਸ਼ ਦੇ ਅਜ਼ਾਦੀ ਦੇ 50 ਵਰ੍ਹੇ ਅਤੇ ਭਾਰਤ ਦੀ ਅਜ਼ਾਦੀ ਦੇ 75 ਵਰ੍ਹੇ ਦਾ ਪੜਾਅ, ਇਕੱਠੇ ਹੀ ਆਇਆ ਹੈ। ਸਾਡੇ ਦੋਨਾਂ ਹੀ ਦੇਸ਼ਾਂ ਦੇ ਲਈ, 21ਵੀਂ ਸਦੀ ਵਿੱਚ ਅਗਲੇ 25 ਵਰ੍ਹਿਆਂ ਦੀ ਯਾਤਰਾ ਬਹੁਤ ਹੀ ਮਹੱਤਵਪੂਰਨ ਹੈ। ਸਾਡੀ ਵਿਰਾਸਤ ਵੀ ਸਾਂਝੀ ਹੈ, ਸਾਡਾ ਵਿਕਾਸ ਵੀ ਸਾਂਝਾ ਹੈ। 

 

ਸਾਡੇ ਟੀਚੇ ਵੀ ਸਾਂਝੇ ਹਨ, ਸਾਡੀਆਂ ਚੁਣੌਤੀਆਂ ਵੀ ਸਾਂਝੀਆਂ ਹਨ। ਸਾਨੂੰ ਯਾਦ ਰੱਖਣਾ ਹੈ ਕਿ ਵਪਾਰ ਅਤੇ ਉਦਯੋਗ ਵਿੱਚ ਜਿੱਥੇ ਸਾਡੇ ਲਈ ਇੱਕੋ ਜਿਹੀਆਂ ਸੰਭਾਵਨਾਵਾਂ ਹਨ, ਤਾਂ ਆਤੰਕਵਾਦ ਜਿਹੇ ਸਮਾਨ ਖਤਰੇ ਵਿੱਚ ਹਨ। ਜੋ ਸੋਚ ਅਤੇ ਸ਼ਕਤੀਆਂ ਇਸ ਪ੍ਰਕਾਰ ਦੀ ਅਮਾਨਵੀ ਘਟਨਾਵਾਂ ਨੂੰ ਅੰਜ਼ਾਮ ਦਿੰਦੀਆਂ ਹਨ, ਉਹ ਹੁਣ ਵੀ ਸਰਗਰਮ ਹਨ। 

 

ਸਾਨੂੰ ਉਨ੍ਹਾਂ ਤੋਂ ਸਾਵਧਾਨ ਵੀ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਮੁਕਾਬਲਾ ਕਰਨ ਲਈ ਸੰਗਠਿਤ ਵੀ ਰਹਿਣਾ ਹੋਵੇਗਾ। ਸਾਡੇ ਦੋਨਾਂ ਹੀ ਦੇਸ਼ਾਂ ਦੇ ਪਾਸ ਲੋਕਤੰਤਰ ਦੀ ਤਾਕਤ ਹੈ, ਅੱਗੇ ਵਧਣ ਦਾ ਸਪਸ਼ਟ ਵਿਜ਼ਨ ਹੈ। ਭਾਰਤ ਅਤੇ ਬੰਗਲਾਦੇਸ਼ ਇਕੱਠੇ ਮਿਲ ਕੇ ਅੱਗੇ ਵਧਣ, ਇਹ ਇਸ ਪੂਰੇ ਖੇਤਰ ਦੇ ਵਿਕਾਸ ਦੇ ਲਈ ਉਤਨਾ ਹੀ ਜ਼ਰੂਰੀ ਹੈ। 

 

ਅਤੇ ਇਸ ਲਈ, ਅੱਜ ਭਾਰਤ ਅਤੇ ਬੰਗਲਾਦੇਸ਼ ਦੋਨਾਂ ਹੀ ਦੇਸ਼ਾਂ ਦੀਆਂ ਸਰਕਾਰਾਂ ਇਸ ਸੰਵੇਦਨਸ਼ੀਲਤਾ ਨੂੰ ਸਮਝ ਕੇ, ਇਸ ਦਿਸ਼ਾ ਵਿੱਚ ਸਾਰਥਕ ਯਤਨ ਕਰ ਰਹੀਆਂ ਹਨ। ਅਸੀਂ ਦਿਖਾ ਦਿੱਤਾ ਹੈ ਕਿ ਆਪਸੀ ਵਿਸ਼ਵਾਸ ਅਤੇ ਸਹਿਯੋਗ ਨਾਲ ਹਰੇਕ ਸਮਾਧਾਨ ਹੋ ਸਕਦਾ ਹੈ। ਸਾਡਾ Land Boundary Agreement ਵੀ ਇਸੇ ਦਾ ਗਵਾਹ ਹੈ। ਕੋਰੋਨਾ ਦੇ ਇਸ ਕਾਲਖੰਡ ਵਿੱਚ ਵੀ ਦੋਹਾਂ ਦੇਸ਼ਾਂ ਦੇ ਦਰਮਿਆਨ ਬਿਹਤਰੀਨ ਤਾਲਮੇਲ ਰਿਹਾ ਹੈ। 

 

ਅਸੀਂ, SAARC Covid Fund ਦੀ ਸਥਾਪਨਾ ਵਿੱਚ ਸਹਿਯੋਗ ਕੀਤਾ, ਆਪਣੇ ਹਿਊਮਨ ਰਿਸੋਰਸ ਦੀ ਟ੍ਰੇਨਿੰਗ ਵਿੱਚ ਸਹਿਯੋਗ ਕੀਤਾ। ਭਾਰਤ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ Made in India vaccines ਬੰਗਲਾਦੇਸ਼ ਦੀਆਂ ਸਾਡੀਆਂ ਭੈਣਾਂ ਅਤੇ ਭਾਈਆਂ ਦੇ ਕੰਮ ਆ ਰਹੀ ਹੈ। ਮੈਨੂੰ ਯਾਦ ਹੈ ਕਿ ਉਹ ਤਸਵੀਰਾਂ ਜਦੋਂ ਇਸ ਸਾਲ 26 ਜਨਵਰੀ ਨੂੰ, ਭਾਰਤ ਦੇ ਗਣਤੰਤਰ ਦਿਵਸ ‘ਤੇ Bangladesh Armed Forces ਦੇ Tri-Service Contingent ਨੇ ਸ਼ੋਨੋ ਏਕਿਟ ਮੁਜੀਬੋਰੇਰ ਥੇਕੇ ਦੀ ਧੁੰਨ ‘ਤੇ ਪਰੇਡ ਕੀਤੀ ਸੀ। 

 

ਭਾਰਤ ਅਤੇ ਬੰਗਲਾਦੇਸ਼ ਦਾ ਭਵਿੱਖ, ਸਦਭਾਵ ਭਰੇ, ਆਪਸੀ ਵਿਸ਼ਵਾਸ ਭਰੇ ਅਜਿਹੇ ਹੀ ਅਣਗਿਣਤ ਪਲਾਂ ਦਾ ਇੰਤਜ਼ਾਰ ਕਰ ਰਿਹਾ ਹੈ। ਸਾਥੀਓ, ਭਾਰਤ-ਬੰਗਲਾਦੇਸ਼ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਦੋਨਾਂ ਹੀ ਦੇਸ਼ਾਂ ਦੇ youth ਵਿੱਚ ਬਿਹਤਰ connect ਦੀ ਵੀ ਉਤਨੀ ਹੀ ਜ਼ਰੂਰਤ ਹੈ। ਭਾਰਤ-ਬੰਗਲਾਦੇਸ਼ ਸਬੰਧਾਂ ਦੇ 50 ਸਾਲ ਦੇ ਅਵਸਰ ‘ਤੇ ਮੈਂ ਬੰਗਲਾਦੇਸ਼ ਦੇ 50 entrepreneurs  ਨੂੰ ਭਾਰਤ ਸੱਦਣਾ ਚਾਹਵਾਂਗਾ। 

 

ਇਹ ਭਾਰਤ ਆਉਣ, ਸਾਡੇ start-up ਅਤੇ ਇਨੋਵੇਸ਼ਨ eco-system ਨਾਲ ਜੁੜਨ, venture capitalists ਨਾਲ ਮੁਲਾਕਾਤ ਕਰਨ। ਅਸੀਂ ਵੀ ਉਨ੍ਹਾਂ ਤੋਂ ਸਿੱਖਾਂਗੇ, ਉਨ੍ਹਾਂ ਨੂੰ ਵੀ ਸਿੱਖਣ ਦਾ ਅਵਸਰ ਮਿਲੇਗਾ। ਮੈਂ ਇਸ ਦੇ ਨਾਲ-ਨਾਲ, ਬੰਗਲਾਦੇਸ਼ ਦੇ ਨੌਜਵਾਨਾਂ ਦੇ ਲਈ ਸਵਰਣ ਜਯੰਤੀ Scholarships ਦਾ ਐਲਾਨ ਵੀ ਕਰ ਰਿਹਾ ਹਾਂ। 

ਸਾਥੀਓ, ਬੰਗਬੰਧੂ ਸ਼ੇਖ ਮੁਜੀਬੂਰ ਰਹਿਮਾਨ ਜੀ ਨੇ ਕਿਹਾ ਸੀ-

 

“ਬਾਂਗਲਾਦੇਸ਼ ਇਤਿਹਾਸ਼ੇ, ਸ਼ਾਧਿਨ ਰਾਸ਼ਟਰੋ, ਹਿਸ਼ੇਬੇ ਟੀਕੇ ਥਾਕਬੇ ਬਾਂਗਲਾਕੇ ਦਾਬਿਏ ਰਾਖਤੇ ਪਾਰੇ, ਏਮੌਨ ਕੋਨੋ ਸ਼ੋਕਿਤ ਨੇਈ” ਬੰਗਲਾਦੇਸ਼ ਸਵਾਧੀਨ ਹੋ ਕੇ ਰਹੇਗਾ। 

 

ਕਿਸੇ ਵਿੱਚ ਇਤਨੀ ਸ਼ਕਤੀ ਨਹੀਂ ਹੈ ਕਿ ਬੰਗਲਾਦੇਸ਼ ਨੂੰ ਦਬਾ ਕੇ ਰੱਖ ਸਕੇ। ਬੰਗਬੰਧੂ ਦਾ ਇਹ ਉਦਘੋਸ਼ ਬੰਗਲਾਦੇਸ਼ ਦੀ ਹੋਂਦ ਦਾ ਵਿਰੋਧ ਕਰਨ ਵਾਲਿਆਂ ਨੂੰ ਚੇਤਾਵਨੀ ਵੀ ਸੀ, ਅਤੇ ਬੰਗਲਾਦੇਸ਼ ਦੀ ਸਮਰੱਥਾ ‘ਤੇ ਵਿਸ਼ਵਾਸ ਵੀ ਸੀ। ਮੈਨੂੰ ਖੁਸ਼ੀ ਹੈ ਕਿ ਸ਼ੇਖ ਹਸੀਨਾ ਜੀ ਦੀ ਅਗਵਾਈ ਵਿੱਚ ਬੰਗਲਾਦੇਸ਼ ਦੁਨੀਆ ਵਿੱਚ ਆਪਣਾ ਦਮਖਮ ਦਿਖਾ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਬੰਗਲਾਦੇਸ਼ ਦੇ ਨਿਰਮਾਣ ‘ਤੇ ਇਤਰਾਜ਼ ਸੀ, ਜਿਨ੍ਹਾਂ ਲੋਕਾਂ ਨੂੰ ਬੰਗਲਾਦੇਸ਼ ਦੀ ਹੋਂਦ ‘ਤੇ ਅਸ਼ੰਕਾ ਸੀ, ਉਨ੍ਹਾਂ ਨੂੰ ਬੰਗਲਾਦੇਸ਼ ਨੇ ਗਲਤ ਸਾਬਤ ਕੀਤਾ ਹੈ। 

 

ਸਾਥੀਓ,

 

ਸਾਡੇ ਨਾਲ ਕਾਜ਼ੀ ਨੌਜਰੂਲ ਇਸਲਾਮ ਅਤੇ ਗੁਰੂਦੇਵ ਰਬਿੰਦ੍ਰਨਾਥ ਠਾਕੁਰ ਦੀ ਸਮਾਨ ਵਿਰਾਸਤ ਦੀ ਪ੍ਰੇਰਣਾ ਹੈ। 

 

ਗੁਰੂਦੇਵ ਨੇ ਕਿਹਾ ਸੀ-

 

ਕਾਲ ਨਾਈ,

ਆਮਾਦੇਰ ਹਾਤੇ;

 

ਕਾਰਾਕਾਰੀ ਕੋਰੇ ਤਾਈ,

ਸ਼ਬੇ ਮਿਲੇ;

 

ਦੇਰੀ ਕਾਰੋ ਨਾਹੀ, 

ਸ਼ਹੇ, ਕੋਭੂ

 

ਯਾਨੀ, ਸਾਡੇ ਪਾਸ ਗੁਆਉਣ ਦੇ ਲਈ ਸਮਾਂ ਨਹੀਂ ਹੈ, ਸਾਨੂੰ ਬਦਲਾਅ ਦੇ ਲਈ ਅੱਗੇ ਵਧਣਾ ਹੀ ਹੋਵੇਗਾ, ਹੁਣ ਅਸੀਂ ਹੋਰ ਦੇਰ ਨਹੀਂ ਕਰ ਸਕਦੇ। ਇਹ ਗੱਲ ਭਾਰਤ ਅਤੇ ਬੰਗਲਾਦੇਸ਼, ਦੋਹਾਂ ‘ਤੇ ਸਮਾਨ ਰੂਪ ਨਾਲ ਲਾਗੂ ਹੁੰਦੀ ਹੈ। 

 

ਆਪਣੇ ਕਰੋੜਾਂ ਲੋਕਾਂ ਦੇ ਲਈ, ਉਨ੍ਹਾਂ ਦੇ ਭਵਿੱਖ ਦੇ ਲਈ, ਗ਼ਰੀਬੀ ਦੇ ਖ਼ਿਲਾਫ਼ ਸਾਡੇ ਯੁੱਧ ਦੇ ਲਈ, ਆਤੰਕ ਦੇ ਖ਼ਿਲਾਫ਼ ਲੜਾਈ ਦੇ ਲਈ, ਸਾਡੇ ਟੀਚੇ ਇੱਕ ਹਨ, ਇਸ ਲਈ ਸਾਡੇ ਯਤਨ ਵੀ ਇਸੇ ਤਰ੍ਹਾਂ ਇਕਜੁੱਟ ਹੋਣੇ ਚਾਹੀਦੇ ਹਨ। ਮੈਨੂੰ ਵਿਸ਼ਵਾਸ ਹੈ ਭਾਰਤ-ਬੰਗਲਾਦੇਸ਼ ਮਿਲ ਕੇ ਤੇਜ਼ ਗਤੀ ਨਾਲ ਪ੍ਰਗਤੀ ਕਰਨਗੇ।  

 

ਮੈਂ ਇੱਕ ਵਾਰ ਫਿਰ ਇਸ ਪਾਵਨ ਪੁਰਬ ‘ਤੇ ਬੰਗਲਾਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਹਿਰਦੇ ਤੋਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।  

 

ਭਾਰੋਤ ਬਾਂਗਲਾਦੇਸ਼ ਮੋਈਤ੍ਰੀ ਚਿਰੋਜੀਬਿ ਹੋਖ।

 

ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।

 

ਜੈ ਬਾਂਗਲਾ!

ਜੈ ਹਿੰਦ!

 

*****

 

ਡੀਐੱਸ/ਐੱਸਐੱਚ


(Release ID: 1707973) Visitor Counter : 275