ਵਣਜ ਤੇ ਉਦਯੋਗ ਮੰਤਰਾਲਾ

ਦਾਂਡੀ ਮਾਰਚ ਮਾਰਗ 'ਤੇ ਲੂਣ ਉਤਪਾਦਨ ਨਾਲ ਜੁੜੇ ਕਰਮਚਾਰੀਆਂ ਲਈ ਸਿਹਤ ਕੈਂਪ ਲਗਾਇਆ ਗਿਆ

प्रविष्टि तिथि: 26 MAR 2021 6:04PM by PIB Chandigarh

ਅਮ੍ਰਿਤ ਮਹੋਤਸਵ ਪ੍ਰੋਗਰਾਮ ਦੇ ਤਹਿਤ, ਭਾਰਤ ਸਰਕਾਰ ਦੇ ਵਣਜ ਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰੋਤਸਾਹਨ ਵਿਭਾਗ (ਡੀਪੀਆਈਆਈਟੀ) ਦੇ ਲੂਣ ਕਮਿਸ਼ਨਰ ਦੇ ਸੰਗਠਨ ਨੇ ਅੱਜ ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿੱਚ ਦਾਂਡੀ ਮਾਰਚ ਮਾਰਗ 'ਤੇ ਮਗਨਾਦ ਅਤੇ ਅਮੋਦ ਵਿਖੇ ਲੂਣ ਉਤਪਾਦਨ ਕਰਮਚਾਰੀਆਂ ਲਈ ਸਿਹਤ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ।

ਇਸ ਸਿਹਤ ਕੈਂਪ ਵਿੱਚ ਦੇਵਲਾ, ਮਾਲਪੁਰ, ਨਾਦਾ, ਅਸਾਰਾ, ਤੰਕਾਰੀ, ਜੰਬੂਸਰ, ਗੰਧਾਰ ਅਤੇ ਦਾਹੇਜ ਦੇ 236 ਲੂਣ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ। ਇਸ ਸਿਹਤ ਕੈਂਪ ਵਿੱਚ ਲੂਣ ਕਰਮਚਾਰੀਆਂ ਦੀ ਸਿਹਤ ਜਾਂਚ 10:30 ਵਜੇ ਸ਼ੁਰੂ ਹੋਈ ਅਤੇ ਦੁਪਹਿਰ 1:30 ਵਜੇ ਤੱਕ ਜਾਰੀ ਰਹੀ। ਸੂਬਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਅਤੇ ਮਾਹਰਾਂ ਅਤੇ ਜੰਬੂਸਰ ਦੇ ਤਾਲੁਕਾ ਸਿਹਤ ਵਿਭਾਗ ਨੇ ਕੈਂਪ ਵਿੱਚ ਸਿਹਤ ਜਾਂਚ ਕੀਤੀ।

ਪੈਰਾ ਮੈਡੀਕਲ ਸਟਾਫ ਨੇ ਸਿਹਤ ਜਾਂਚ ਵਿੱਚ ਮੈਡੀਕਲ ਟੀਮ ਦੀ ਸਹਾਇਤਾ ਕੀਤੀ।  ਡਾਕਟਰਾਂ ਦੁਆਰਾ ਨਿਰਧਾਰਤ ਦਵਾਈਆਂ ਇਨ੍ਹਾਂ ਕਰਮਚਾਰੀਆਂ ਨੂੰ ਵੰਡੀਆਂ ਗਈਆਂ। ਪੂਰੀ ਪ੍ਰਕਿਰਿਆ ਦਾ ਨਿਰੀਖਣ ਕਰਨ ਲਈ ਭਰੂਚ ਦੇ ਡਿਪਟੀ ਕਮਿਸ਼ਨਰ ਅਤੇ ਅਹਿਮਦਾਬਾਦ ਦੇ ਡਿਪਟੀ ਲੂਣ ਕਮਿਸ਼ਨਰ (ਇੰਚਾਰਜ) ਨੇ ਇਸ ਕੈਂਪ ਵਿੱਚ ਸ਼ਿਰਕਤ ਕੀਤੀ।

'ਅਮ੍ਰਿਤ ਮਹੋਤਸਵ' ਪ੍ਰੋਗਰਾਮਾਂ ਦੀ ਇੱਕ ਲੜੀ ਹੈ, ਜੋ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਸਬੰਧੀ ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। ਇਸ ਉਤਸਵ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 12 ਮਾਰਚ 2021 ਨੂੰ ਕੀਤਾ ਗਿਆ ਸੀ। ਸਾਡੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨੂੰ ਬਦਲਣ ਵਿੱਚ ਲੂਣ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਲੂਣ ਦੇ ਉਤਪਾਦਨ ਨਾਲ ਜੁੜੇ ਕਰਮਚਾਰੀ ਆਪਣੀ ਮਿਹਨਤ ਸਦਕਾ ਲੂਣ ਦਾ ਨਿਰੰਤਰ ਨਿਰਮਾਣ ਕਰ ਰਹੇ ਹਨ ਅਤੇ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ।

ਆਜ਼ਾਦੀ ਤੋਂ ਪਹਿਲਾਂ, ਭਾਰਤ ਦੇ ਨਾਗਰਿਕ ਮਹਿੰਗੇ ਆਯਾਤ ਲੂਣ ਖਰੀਦਣ ਲਈ ਮਜਬੂਰ ਸਨ ਅਤੇ ਸਥਾਨਕ ਤੌਰ 'ਤੇ ਨਮਕ ਦੇ ਉਤਪਾਦਨ' ਤੇ ਪਾਬੰਦੀ ਲਗਾਈ ਗਈ ਸੀ। ਮਹਾਤਮਾ ਗਾਂਧੀ ਦੁਆਰਾ ਦਾਂਡੀ ਮਾਰਚ ਦੀ ਮਹੱਤਤਾ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦਾ ਇੱਕ ਮਹੱਤਵਪੂਰਣ ਅਧਿਆਇ ਹੈ। ਅੱਜ ਭਾਰਤ ਵਿਸ਼ਵ ਵਿੱਚ ਤੀਜਾ ਸਭ ਤੋਂ ਵੱਡਾ ਲੂਣ ਉਤਪਾਦਕ ਹੈ ਅਤੇ ਇਹ ਵਿਸ਼ਵ ਭਰ ਵਿੱਚ ਲੂਣ ਦੀ ਬਰਾਮਦ ਕਰਦਾ ਹੈ। ਭਾਰਤ ਦੀ ਲੂਣ ਉਤਪਾਦਨ ਦੀ ਸਮਰੱਥਾ ਹੁਣ ਵੱਧ ਕੇ 30 ਮਿਲੀਅਨ ਟਨ ਹੋ ਗਈ ਹੈ, ਜੋ ਆਜ਼ਾਦੀ ਤੋਂ ਪਹਿਲਾਂ 2 ਮਿਲੀਅਨ ਟਨ ਤੋਂ ਵੀ ਘੱਟ ਸੀ। ਭਾਰਤ ਆਪਣੀ ਘਰੇਲੂ ਖਪਤ ਅਤੇ ਉਦਯੋਗਿਕ ਮੰਗ ਨੂੰ ਪੂਰਾ ਕਰਨ ਤੋਂ ਬਾਅਦ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨੂੰ 5 ਮਿਲੀਅਨ ਟਨ ਲੂਣ ਦੀ ਬਰਾਮਦ ਕਰ ਰਿਹਾ ਹੈ।

ਪੋਸ਼ਣ ਸੰਬੰਧੀ ਵਿਕਲਪ ਜਿਵੇਂ ਕਿ ਆਇਓਡੀਨ ਅਤੇ ਆਇਰਨ ਪ੍ਰਦਾਨ ਕਰਨ ਵਿੱਚ ਲੂਣ ਦੀ ਵਿਲੱਖਣ ਭੂਮਿਕਾ ਹੁੰਦੀ ਹੈ ਅਤੇ ਇਸ ਦੀ ਪ੍ਰਭਾਵਸ਼ੀਲਤਾ ਸਿੱਧ ਹੋ ਗਈ ਹੈ। ਜਦੋਂ ਅਸੀਂ ਆਇਓਡਾਈਜ਼ਡ ਲੂਣ ਨੂੰ ਸਮੁੱਚੀ ਆਬਾਦੀ ਲਈ ਪਹੁੰਚਯੋਗ ਬਣਾਇਆ, ਤਦ ਆਇਓਡੀਨ ਦੀ ਘਾਟ ਦੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਨ ਵਿੱਚ ਵੱਡੀ ਸਫਲਤਾ ਮਿਲੀ।

****

ਵਾਈਬੀ / ਐੱਸ


(रिलीज़ आईडी: 1707964) आगंतुक पटल : 191
इस विज्ञप्ति को इन भाषाओं में पढ़ें: English , Urdu , हिन्दी , Telugu