ਸੈਰ ਸਪਾਟਾ ਮੰਤਰਾਲਾ

ਸੈਰ ਸਪਾਟਾ ਮੰਤਰਾਲੇ ਨੇ ਮੈਗਾ ਐੱਮਆਈਸੀਈ ਰੋਡ ਸ਼ੋਅ @ਖਜੁਰਾਹੋ ਤੋਂ ਪਹਿਲਾਂ ਉੱਤਰਦਾਈ ਸੈਰ ਸਪਾਟੇ ’ਤੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ

Posted On: 26 MAR 2021 10:44AM by PIB Chandigarh

ਸੈਰ ਸਪਾਟਾ ਮੰਤਰਾਲਾ, ਭਾਰਤ ਸਰਕਾਰ ਨੇ ਐੱਮਆਈਸੀਈ ਰੋਡ ਸ਼ੋਅ ‘ਮੀਟ ਇਨ ਇੰਡੀਆ’ ਅਤੇ ਖਜੁਰਾਹੋ ਵਿੱਚ ਛਤਰਸਲ ਸੰਮੇਲਨ ਕੇਂਦਰ ਦੇ ਉਦਘਾਟਨ ਤੋਂ ਪਹਿਲਾਂ 26 ਮਾਰਚ ਨੂੰ ‘ਉੱਤਰਦਾਈ ਸੈਰ ਸਪਾਟਾ’ ’ਤੇ ਖਜੁਰਾਹੋ, ਮੱਧ ਪ੍ਰਦੇਸ਼ ਵਿੱਚ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ। ਇਸ ਸੈਸ਼ਨ ਵਿੱਚ ਖਜੁਰਾਹੋ ਨੂੰ ਇੱਕ ਵਿਸ਼ੇਸ਼ ਡੈਸਟੀਨੇਸ਼ਨ ਸਥਾਨ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਵਿਭਿੰਨ ਅਧਿਐਨਾਂ ਅਤੇ ਚੰਗੇ ਅਭਿਆਸ ’ਤੇ ਚਰਚਾ ਕੀਤੀ ਗਈ। ਇਸ ਸੈਸ਼ਨ ਵਿੱਚ ਵਿਭਿੰਨ ਮਾਹਿਰਾਂ ਨੇ ਆਪਣੀ ਪ੍ਰਸਤੁਤੀ ਦਿੱਤੀ: 

  • ਅਨਸਰਟ ਐਂਡ ਯੰਗ ਦੇ ਨਿਰਦੇਸ਼ਕ ਪੀਯੂਸ਼ ਜੈਨ ਨੇ ਸਵਦੇਸ਼ ਦਰਸ਼ਨ ਅਤੇ ਹੋਰ ਵਿਸ਼ੇਸ਼ ਯੋਜਨਾਵਾਂ ਅਤੇ ਉੱਤਰਦਾਈ ਸੈਰ ਸਪਾਟੇ ਲਈ ਇਨ੍ਹਾਂ ਦੇ ਤਾਲਮੇਲ ’ਤੇ ਪ੍ਰਸਤੁਤੀ ਦਿੱਤੀ।

  • ਜ਼ਿੰਮੇਵਾਰ ਸੈਰ ਸਪਾਟੇ ਲਈ ਕੇਰਲ ਇੱਕ ਮਾਡਲ ਦੇ ਰੂਪ ਵਿੱਚ ਕਮਲਾ ਵਰਧਨ ਰਾਓ, ਐੱਮਡੀ, ਆਈਟੀਡੀਸੀ ਦੀ ਪ੍ਰਸਤੁਤੀ।

  • ਅਨਿਰੁੱਧ ਛਾਓਜੀ, ਆਰਟੀਐੱਸਓਆਈ ਵੱਲੋਂ ਜ਼ਿੰਮੇਵਾਰ ਪੱਧਤੀਆਂ ਜ਼ਰੀਏ ਕੁਦਰਤੀ ਵਿਰਾਸਤ ਨੂੰ ਸਮਰੱਥ ਕਰਨ ਦੀ ਦਿਸ਼ਾ ਵਿੱਚ ਸਮੁਦਾਇਕ ਭਾਗੀਦਾਰੀ।

  • ਸੁਸ਼੍ਰੀ ਨੇਹਾ ਅਰੋੜਾ, ਪਲੈਨੇਟ ਏਬਲਡ ਵੱਲੋਂ ਸਾਰਿਆਂ ਲਈ ਸੈਰ ਸਪਾਟਾ ‘ਸਰਵਿਆਪੀ ਪਹੁੰਚ ਪ੍ਰਸਤੁਤੀ।

ਗਲੋਬਲ ਹਿਮਾਲਿਅਨ ਐਕਸਪੈਡੀਸ਼ਨ ਦੀ ਨਿਦੇਸ਼ਕ ਸੁਸ਼੍ਰੀ ਮੰਜਰੀ ਗਾਇਕਵਾੜ ਵੱਲੋਂ ਨਿਰੰਤਰ ਵਿਕਾਸ ਅਤੇ ਨਵੀਨੀਕਰਨ ਊਰਜਾ ’ਤੇ ਪ੍ਰਸਤੁਤੀ।

  • ਆਈਓਟੀਓ ਦੇ ਪ੍ਰਧਾਨ ਰਾਜੀਵ ਮਹਿਰਾ ਵੱਲੋਂ ਜ਼ਿੰਮੇਵਾਰ ਸੈਰ ਸਪਾਟਾ ਅਤੇ ਸੈਲਾਨੀ ਵਿਸ਼ੇ ’ਤੇ ਪ੍ਰਸਤੁਤੀ।

 

image00129WI

ਇਸ ਸੈਸ਼ਨ ਦੀ ਸ਼ੁਰੂਆਤ ਸੈਰ ਸਪਾਟਾ ਮੰਤਰਾਲੇ ਦੇ ਵਧੀਕ ਡਾਇਰੈਕਟਰ ਜਨਰਲ ਸੁਸ਼੍ਰੀ ਰੁਪਿੰਦਰ ਬਰਾੜ ਦੀ ਪ੍ਰਸਤੁਤੀ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਸੈਰ ਸਪਾਟਾ ਮੰਤਰਾਲੇ ਦੇ ਵਿਭਿੰਨ ਯਤਨਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਸੁਸ਼੍ਰੀ ਬਰਾੜ ਨੇ ਘਰੇਲੂ ਸੈਰ ਸਪਾਟੇ ਨੂੰ ਪ੍ਰੋਤਸਾਹਨ ਦੇਣ ਵਿੱਚ ਸੈਰ ਸਪਾਟਾ ਮੰਤਰਾਲੇ ਦੀਆਂ ਰਣਨੀਤੀਆਂ ਨੂੰ ਰੇਖਾਂਕਿਤ ਕੀਤਾ, ਜਿਸ ਵਿੱਚ ਸੈਲਾਨੀ ਸਥਾਨਾਂ ’ਤੇ ਕੋਵਿਡ ਪ੍ਰੋਟੋਕੌਲ ਦਾ ਪਾਲਣ ਕਰਦੇ ਹੋਏ ਵੱਡੇ ਪ੍ਰੋਗਰਾਮਾਂ ਦੇ ਆਯੋਜਨ ਸਬੰਧੀ ਯਤਨ ਸ਼ਾਮਲ ਹਨ ਤਾਂ ਕਿ ਇਸ ਉਦਯੋਗ ਨਾਲ ਜੁੜੇ ਹਿੱਤਧਾਰਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਨੂੰ ਸਥਾਪਿਤ ਕੀਤਾ ਜਾ ਸਕੇ। 

 

image002X5UR

ਇਸ ਸੈਸ਼ਨ ਦੇ ਬਾਅਦ ਸਕੱਤਰ, ਸੈਰ ਸਪਾਟਾ ਮੰਤਰਾਲਾ, ਭਾਰਤ ਸਰਕਾਰ ਨੇ ਮੀਡੀਆ ਨਾਲ ਇੱਕ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਮੰਤਰਾਲਾ ‘ਸਵਦੇਸ਼ ਦਰਸ਼ਨ’ ਦੀ ਯੋਜਨਾ ਤਹਿਤ ਦੇਸ਼ ਵਿੱਚ ਸੈਰ ਸਪਾਟੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਏਜੰਸੀਆਂ ਨੂੰ ਵਿੱਤੀ ਸਹਾਇਤਾ ਉਪਲੱਬਧ ਕਰਾਉਂਦਾ ਹੈ। ਮੰਤਰਾਲੇ ਨੇ ਮੱਧ ਪ੍ਰਦੇਸ਼ ਰਾਜ ਲਈ 350.26 ਕਰੋੜ ਰੁਪਏ ਲਾਗਤ ਵਾਲੇ ਚਾਰ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਪ੍ਰਾਜੈਕਟਾਂ ਨੂੰ ਵਣਜੀਵ, ਬੌਧ ਵਿਰਾਸਤ ਅਤੇ ਵਾਤਾਵਰਣ ਸੈਰ ਸਪਾਟਾ ਸਰਕਿਟ ਤਹਿਤ ਮਨਜ਼ੂਰੀ ਦਿੱਤੀ ਗਈ। ਹੈਰੀਟੇਜ ਸਰਕਿਟ ਤਹਿਤ ਖਜੁਰਾਹੋ ਅਤੇ ਉਸ ਦੇ ਆਸ ਪਾਸ ਦੇ ਖੇਤਰਾਂ ਵਿੱਚ 44.99 ਕਰੋੜ ਰੁਪਏ ਲਾਗਤ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚ ਖਜੁਰਾਹੋ ਵਿੱਚ ਸੰਮੇਲਨ ਕੇਂਦਰ ਵਿਕਾਸ ਲਈ ਸੈਰ ਸਪਾਟਾ ਮੰਤਰਾਲੇ ਨੇ 34.99 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ।

image003ULM0

ਸੈਰ ਸਪਾਟਾ ਮੰਤਰਾਲੇ ਨੇ ਇੱਕ ਸਮੁੱਚਾ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਦੇਸ਼ ਵਿੱਚ 19 ਵਿਸ਼ੇਸ਼ ਡੈਸਟੀਨੇਸ਼ਨ ਸਥਾਨਾਂ ਦੇ ਵਿਕਾਸ ਲਈ ਇੱਕ ਕੇਂਦਰੀ ‘ਵਿਸ਼ੇਸ਼ ਸੈਰ ਸਪਾਟਾ ਡੈਸਟੀਨੇਸ਼ਨ ਵਿਕਾਸ ਯੋਜਨਾ’ ਤਿਆਰ ਕੀਤੀ ਹੈ। ਦੇਸ਼ ਵਿੱਚ ਖਜੁਰਾਹੋ ਸਮੇਤ 19 ਵਿਭਿੰਨ ਸਥਾਨਾਂ ਨੂੰ ਵਿਸ਼ੇਸ਼ ਸਥਾਨਾਂ ਦੇ ਰੂਪ ਵਿੱਚ ਚੁਣਿਆ ਗਿਆ ਹੈ। ਮੰਤਰਾਲੇ ਨੇ ਇਨ੍ਹਾਂ ਸਥਾਨਾਂ ਦੀ ਚੋਣ ਉੱਥੇ ਆਉਣ ਵਾਲੇ ਸੈਲਾਨੀਆਂ ਦੀ ਸੰਖਿਆ, ਖੇਤਰੀ ਵੰਡਾਂ, ਵਿਕਾਸ ਦੀਆਂ ਸੰਭਾਵਨਾਵਾਂ, ਉਨ੍ਹਾਂ ਨੂੰ ਵਿਸ਼ਵ ਵਿੱਚ ਬਿਹਤਰ ਸੈਰ ਸਪਾਟਾ ਸਥਾਨਾਂ ਦੇ ਤੌਰ ’ਤੇ ਦਰਸਾਏ ਜਾਣ ਅਤੇ ਲਾਗੂ ਕਰਨ ਵਿੱਚ ਅਸਾਨੀ ਵਰਗੇ ਕਾਰਕਾਂ ਦੇ ਅਧਾਰ ’ਤੇ ਕੀਤੀ ਗਈ ਹੈ। ਇਸ ਯੋਜਨਾ ਵਿੱਚ ਜਿਨ੍ਹਾਂ ਚੁਣੇ ਗਏ ਸੈਰ ਸਪਾਟਾ ਸਥਾਨਾਂ ਨੂੰ ਵਿਸ਼ੇਸ਼ ਡੈਸਟੀਨੇਸ਼ਨ ਸਥਾਨ ਦੇ ਤੌਰ ’ਤੇ ਵਿਕਸਤ ਕੀਤਾ ਜਾਣਾ ਹੈ, ਉਹ ਇਸ ਪ੍ਰਕਾਰ ਹਨ: 

  1. ਕਾਜੀਰੰਗਾ ਰਾਸ਼ਟਰੀ ਸੈਂਚੁਰੀ (ਅਸਮ)

  2. ਮਹਾਬੋਧੀ ਮੰਦਿਰ (ਬਿਹਾਰ)

  3. ਹੁਮਾਯੂੰ ਦਾ ਮਕਬਰਾ (ਦਿੱਲੀ)

  4. ਕੁਤੁਬਮੀਨਾਰ (ਦਿੱਲੀ)

  5. ਲਾਲ ਕਿਲਾ (ਦਿੱਲੀ)

  6. ਕੋਲਵਾ ਬੀਚ (ਗੋਆ)

  7. ਧੌਲਾਵੀਰਾ (ਗੁਜਰਾਤ)

  8. ਸੋਮਨਾਥ ਮੰਦਿਰ (ਗੁਜਰਾਤ)

  9. ਸਟੈਚੂ ਆਫ ਯੂਨਿਟੀ (ਗੁਜਰਾਤ)

  10. ਹੰਪੀ (ਕਰਨਾਟਕ)

  11. ਕੁਮਾਰਕੋਮ (ਕੇਰਲ)

  12. ਖਜੁਰਾਹੋ (ਮੱਧ ਪ੍ਰਦੇਸ਼)

  13. ਅਜੰਤਾ ਦੀਆਂ ਗੁਫ਼ਾਵਾਂ (ਮਹਾਰਾਸ਼ਟਰ)

  14. ਅਲੋਰਾ ਦੀਆਂ ਗੁਫ਼ਾਵਾਂ (ਮਹਾਰਾਸ਼ਟਰ)

  15. ਕੋਣਾਰਕ (ਓਡੀਸ਼ਾ)

  16. ਆਮੇਰ ਦਾ ਕਿਲਾ (ਰਾਜਸਥਾਨ)

  17. ਮਾਮੱਲਾਪੁਰਮ (ਤਮਿਲ ਨਾਡੂ)

  18. ਫਤਿਹਪੁਰ ਸੀਕਰੀ (ਉੱਤਰ ਪ੍ਰਦੇਸ਼)

  19. ਤਾਜ ਮਹਲ (ਉੱਤਰ ਪ੍ਰਦੇਸ਼)

ਖਜੁਰਾਹੋ ਲਈ ਤਿਆਰ ਕੀਤੇ ਗਏ ਮਾਸਟਰ ਪਲਾਨ ਵਿੱਚ ਕਈ ਪ੍ਰਸਤਾਵਿਤ ਯੋਜਨਾਵਾਂ ਹਨ, ਜੋ ਖਜੁਰਾਹੋ ਨੂੰ ਵਿਸ਼ਵ ਸੈਰ ਸਪਾਟਾ ਨਕਸ਼ੇ ’ਤੇ ਲਿਆਉਣ ਵਿੱਚ ਮਦਦ ਕਰ ਸਕਦੀਆਂ ਹਨ। ਇਨ੍ਹਾਂ ਯੋਜਨਾਵਾਂ ਨੂੰ ਇਸ ਪ੍ਰੋਗਰਾਮ ਦੇ ਵਿਭਿੰਨ ਸੈਸ਼ਨਾਂ ਵਿੱਚ ਹਿੱਤਧਾਰਕਾਂ ਦੇ ਅੱਗੇ ਪ੍ਰਸਤੁਤ ਕੀਤਾ ਜਾਵੇਗਾ। 

*******

 

ਐੱਨਬੀ/ਓਏ



(Release ID: 1707900) Visitor Counter : 133