ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰ ਨੇ ਕੋਵਿਡ—19 ਦੇ ਕੰਟਰੋਲ ਅਤੇ ਕਾਬੂ ਕਰਨ ਲਈ ਉਪਾਵਾਂ ਵਿੱਚ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਸਹਿਯੋਗ ਦੇਣ ਲਈ ਛੱਤੀਸਗੜ੍ਹ ਅਤੇ ਚੰਡੀਗੜ੍ਹ ਉੱਚ ਪੱਧਰੀ ਕੇਂਦਰੀ ਬਹੁ ਅਨੁਸ਼ਾਸਨੀ ਟੀਮਾਂ ਭੇਜੀਆਂ
प्रविष्टि तिथि:
26 MAR 2021 4:09PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਛੱਤੀਸਗੜ੍ਹ ਅਤੇ ਚੰਡੀਗੜ੍ਹ ਵਿੱਚ ਕੋਵਿਡ—19 ਮਾਮਲਿਆਂ ਦੀ ਗਿਣਤੀ ਵਿੱਚ ਆਏ ਉਛਾਲ ਦੇ ਮੱਦੇਨਜ਼ਰ ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ 2 ਉੱਚ ਪੱਧਰੀ ਬਹੁ ਅਨੁਸ਼ਾਸਨੀ ਟੀਮਾਂ ਭੇਜੀਆਂ ਹਨ । ਇਹ ਟੀਮਾਂ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਨਾਲ ਉਛਾਲ ਦੇ ਕਾਰਨ , ਸਮੀਖਿਆ ਪੜਾਅ ਵਿੱਚ ਸਹਿਯੋਗ ਅਤੇ ਕੋਵਿਡ—19 ਕੰਟਰੋਲ ਤੇ ਕਾਬੂ ਕਰਨ ਦੇ ਲੋੜੀਂਦੇ ਉਪਾਵਾਂ ਦੀਆਂ ਸਿਫਾਰਸ਼ਾਂ ਕਰਨਗੀਆਂ । ਛੱਤੀਸਗੜ੍ਹ ਟੀਮ ਦੀ ਅਗਵਾਈ ਡਾਕਟਰ ਐੱਸ ਕੇ ਸਿੰਘ , ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ (ਐੱਨ ਸੀ ਡੀ ਸੀ) ਕਰ ਰਹੇ ਹਨ ਅਤੇ ਏਮਜ਼ ਰਾਏਪੁਰ ਤੇ ਆਲ ਇੰਡੀਆ ਇੰਸਟੀਚਿਊਟ ਆਫ ਹਾਈਜੀਨ ਅਤੇ ਪਬਲਿਕ ਹੈਲਥ ਦੇ ਮਾਹਿਰ ਇਸ ਟੀਮ ਵਿੱਚ ਸ਼ਾਮਲ ਹਨ । ਚੰਡੀਗੜ੍ਹ ਭੇਜੀ ਗਈ ਟੀਮ ਦੀ ਅਗਵਾਈ ਵਧੀਕ ਸਕੱਤਰ ਤੇ ਵਿੱਤ ਸਲਾਹਕਾਰ ਟੈਕਸਟਾਈਲ ਮੰਤਰਾਲਾ ਕਰ ਰਹੇ ਹਨ, ਜਦਕਿ ਡਾਕਟਰ ਆਰ ਐੱਮ ਐੱਲ ਹਸਪਤਾਲ ਨਵੀਂ ਦਿੱਲੀ ਅਤੇ ਸਫਦਰਗੰਜ ਹਸਪਤਾਲ ਨਵੀਂ ਦਿੱਲੀ ਦੇ ਮਾਹਿਰਾਂ ਨੂੰ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ।
ਛੱਤੀਸਗੜ੍ਹ ਵਿੱਚ ਹਾਲ ਹੀ ਵਿੱਚ ਨਵੇਂ ਕੋਰੋਨਾ ਮਾਮਲਿਆਂ ਵਿੱਚ ਵੱਡਾ ਉਛਾਲ ਆਉਣ ਦੇ ਨਾਲ ਨਾਲ ਹਰ ਰੋਜ਼ ਨਵੀਂਆਂ ਮੌਤਾਂ ਦੇਖੀਆਂ ਗਈਆਂ ਹਨ । ਚੰਡੀਗੜ੍ਹ ਵਿੱਚ ਵੀ ਨਵੇਂ ਕੇਸਾਂ ਦਾ ਇੱਕ ਮਹੱਤਵਪੂਰਨ ਉਛਾਲ ਆਇਆ ਹੈ । ਤਾਇਨਾਤ ਟੀਮਾਂ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਭ ਤੋਂ ਪ੍ਰਭਾਵਿਤ ਜਿ਼ਲਿ੍ਹਆਂ / ਹਾਟਸਪਾਟਸ ਤੇ ਜਾਣਗੀਆਂ ਅਤੇ ਜਨਤਕ ਸਿਹਤ ਦੇ ਦਖਲਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਜਾਇਜ਼ਾ ਲੈਣਗੀਆਂ । ਉਹ ਮੁੱਖ ਸਕੱਤਰ / ਮੁੱਖ ਪ੍ਰਸ਼ਾਸਕ ਨਾਲ ਖੋਜਾਂ , ਸਿਫਾਰਸ਼ਾਂ ਅਤੇ ਸੁਧਾਰਕ ਉਪਾਵਾਂ ਨੂੰ ਸਾਂਝਾ ਕਰਨਗੀਆਂ । ਕੇਂਦਰ ਸਰਕਾਰ "ਹਾਲ ਆਫ ਗੋਰਮਿੰਟ" ਦੀ ਪਹੁੰਚ ਨਾਲ ਕੋਵਿਡ ਮਹਾਮਾਰੀ ਖਿਲਾਫ ਲੜਾਈ ਲੜਨ ਲਈ ਅਗਵਾਈ ਕਰ ਰਹੀ ਹੈ । ਵੱਖ ਵੱਖ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੋਵਿਡ ਪ੍ਰਬੰਧਨ ਲਈ ਯਤਨਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਅਨੁਸਾਰ ਕੇਂਦਰ ਸਰਕਾਰ ਸਮੇਂ ਸਮੇਂ ਤੇ ਵੱਖ ਵੱਖ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰੀ ਟੀਮਾਂ ਨੂੰ ਤਾਇਨਾਤ ਕਰਦੀ ਆ ਰਹੀ ਹੈ । ਇਹ ਟੀਮਾਂ ਸੂਬਾ / ਕੇਂਦਰ ਸ਼ਾਸਤ ਅਥਾਰਟੀਆਂ ਨਾਲ ਗੱਲਬਾਤ ਕਰਦੀਆਂ ਨੇ ਅਤੇ ਉਹਨਾਂ ਸਾਹਮਣੇ ਮੁੱਦਿਆਂ ਅਤੇ ਪੇਸ਼ ਆ ਰਹੀਆਂ ਚੁਣੌਤੀਆਂ ਦੀ ਪਹਿਲੀ ਜਾਣਕਾਰੀ ਲੈਂਦੀਆਂ ਹਨ ਤਾਂ ਜੋ ਉਹਨਾਂ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਜੇ ਕੋਈ ਰੁਕਾਵਟਾਂ ਹਨ ਤਾਂ ਦੂਰ ਕੀਤੀਆਂ ਜਾ ਸਕਣ । ਕੇਂਦਰੀ ਟੀਮਾਂ ਦੀਆਂ ਰਿਪੋਰਟਾਂ ਹੋਰ ਕਾਰਵਾਈ ਲਈ ਸੂਬਿਆਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ । ਇਸ ਦੀ ਪਾਲਣਾ ਕਰਨ ਲਈ ਸੂਬਿਆਂ ਵੱਲੋਂ ਕੀਤੀ ਗਈ ਕਾਰਵਾਈ ਦੀ ਨਿਗਰਾਨੀ ਕੇਂਦਰੀ ਸਿਹਤ ਮੰਤਰਾਲਾ ਕਰਦਾ ਹੈ । ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਈ ਸੂਬਿਆਂ ਦੁਆਰਾ ਕੋਰੋਨਾ ਮਾਮਲਿਆਂ ਦੇ ਉਛਾਲ ਸੰਬੰਧੀ ਰਿਪੋਰਟਾਂ ਦੇ ਮੱਦੇਨਜ਼ਰ ਪਿਛਲੇ ਕੁਝ ਮਹੀਨਿਆਂ ਵਿੱਚ ਤਾਇਨਾਤ ਕੀਤੀਆਂ ਕੇਂਦਰੀ ਟੀਮਾਂ ਦੀ ਲੜੀ ਦਾ ਇੱਕ ਹਿੱਸੇ ਵਜੋਂ ਇਹਨਾਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ।
ਐੱਮ ਵੀ / ਐੱਸ ਜੇ
(रिलीज़ आईडी: 1707883)
आगंतुक पटल : 193