ਰਸਾਇਣ ਤੇ ਖਾਦ ਮੰਤਰਾਲਾ
ਏਕਲ ਵਿੰਡੋ ਪ੍ਰਣਾਲੀ ਦੇ ਨਾਲ ਵੱਖ-ਵੱਖ ਨਿਆਮਕ ਏਜੰਸੀਆਂ ਦੇ ਏਕੀਕਰਣ ਦੀ ਲੋੜ ਹੈ: ਡੀ.ਓ.ਪੀ. ਸਕੱਤਰ
ਲੱਗਭੱਗ 15% ਸੀ.ਏ.ਜੀ.ਆਰ. ਦੇ ਨਾਲ, ਫਾਰਮਾ, ਹਸਪਤਾਲ ਸਮੇਤ ਸਿਹਤ ਸੇਵਾ ਖੇਤਰ ਦੇ ਸਾਰੇ ਘਟਕਾਂ ਵਿੱਚੋ ਸਭ ਤੋਂ ਜਿਆਦਾ ਵਾਧੇ ਦੀ ਸੰਭਾਵਨਾ ਚਿਕਿਤਸਾ ਸਮੱਗਰੀ ਖੇਤਰ ਵਿੱਚ
Posted On:
25 MAR 2021 5:32PM by PIB Chandigarh
ਮਹਾਮਾਰੀ ਦੇ ਸਮੇਂ ਤੇਜੀ ਨਾਲ ਅੱਗੇ ਵੱਧ ਰਹੇ ਅਤੇ ਸਾਲ 2024 ਤੱਕ 65 ਬਿਲਿਅਨ ਅਮਰੀਕੀ ਡਾਲਰ ਦਾ ਉਦਯੋਗ ਬਣਾਉਣ ਲਈ ਪ੍ਰਸਤਾਵਿਤ, ਚਿਕਿਤਸਾ ਸਮੱਗਰੀ ਖੇਤਰ ਵੈਸ਼ਵਿਕ ਬਾਜ਼ਾਰ ਵਿੱਚ ਪੂਰੀ ਪਹੁੰਚ ਬਣਾਉਣ ਲਈ ਘਰੇਲੂ ਉਤਪਾਦਕਾਂ, ਖਾਸ ਤੌਰ ’ਤੇ ਇੰਜੀਨਿਅਰਿੰਗ ਐਮ.ਐਸ.ਐਮ.ਈ. ਨੂੰ ਵੱਡੇ ਮੌਕੇ ਉਪਲੱਬਧ ਕਰਵਾ ਰਿਹਾ ਹੈ ।
ਚਿਕਿਤਸਾ ਸਮੱਗਰੀ ਐਕਸਪੋ 2021 ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ, ਰਸਾਇਣ ਅਤੇ ਖਾਦ ਮੰਤਰਾਲਾ ਦੇ ਫਾਰਮਾਸਿਊਟਿਕਲ ਵਿਭਾਗ ਦੀ ਸਕੱਤਰ ਸ਼੍ਰੀਮਤੀ ਐਸ. ਅਪਰਣਾ ਨੇ ਕਿਹਾ ਕਿ ਨਵੀਂ ਤਕਨੀਕ ਦਾ ਨਵਾਚਾਰ, ਅਨੁਕੂਲਨ ਅਤੇ ਉਨ੍ਹਾਂ ਨੂੰ ਅਪਣਾਉਣਾ ਘਰੇਲੂ ਅਤੇ ਵਿਦੇਸ਼ੀ ਦਰਾਮਦ ਬਾਜ਼ਾਰ ਵਿੱਚ ਵੱਡੇ ਮੌਕਿਆਂ ਦਾ ਫਾਇਦਾ ਚੁੱਕਣ ਲਈ ਮਹੱਤਵਪੂਰਣ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਚਿਕਿਤਸਾ ਸਮੱਗਰੀ ਉਦਯੋਗ, ਜੋ ਕਿ 15 ਫ਼ੀਸਦੀ ਦੇ ਕਰੀਬ ਸੀ.ਏ.ਜੀ.ਆਰ. ਦੇ ਨਾਲ ਵੱਧ ਰਿਹਾ ਹੈ, ਉਸ ਵਿੱਚ ਫਾਰਮਾ, ਹਸਪਤਾਲ ਆਦਿ ਸਿਹਤ ਸੇਵਾ ਖੇਤਰ ਦੇ ਸਾਰੇ ਘਟਕਾਂ ਵਿੱਚੋਂ ਸਭ ਤੋਂ ਜਿਆਦਾ ਵਾਧੇ ਦੀ ਸੰਭਾਵਨਾ ਹੈ ।
ਸ਼੍ਰੀਮਤੀ ਅਪਰਣਾ ਨੇ ਕਿਹਾ ਕਿ “ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਰੀਜੰਟਸ, ਡਾਇਗਨੋਸਟਿਕ ਕਿਟਸ, ਹਾਈਐਂਡ ਇਮੇਜਿੰਗ ਸਮੱਗਰੀ ਦੇ ਨਾਲ ਇਹ ਇੱਕ ਬਹੁਵਿਸ਼ਇਕ ਖੇਤਰ ਹੈ ਅਤੇ ਇਸ ਲਈ ਇਸ ਖੇਤਰ ਨੂੰ ਬਹੁਤ ਹੀ ਬਰੀਕ ਨਜਰਿਏ ਦੀ ਲੋੜ ਹੈ । ”
ਐਕਸਪੋ ਵਿੱਚ ਸਕੱਤਰ ਨੇ ਚਿਕਿਤਸਾ ਸਮੱਗਰੀਆਂ ਦੇ ਘਰੇਲੂ ਉਤਪਾਦਨ ਦੇ ਪ੍ਰੋਤਸਾਹਨ ਦੇ ਇਲਾਵਾ, ਏਕਲ ਵਿੰਡੋ ਪ੍ਰਣਾਲੀ ਦੇ ਨਾਲ ਵੱਖਰੇ ਨਿਆਮਕ ੲੈਜੰਸੀਆਂ ਦੇ ਏਕੀਕਰਣ ਅਤੇ ਨਿਵੇਸ਼ਕਾਂ, ਉਤਪਾਦਕਾਂ, ਨਿਰਿਆਤਕਾਂ ਅਤੇ ਰੇਗੁਲੇਟਰੀ ਈਕੋ ਸਿਸਟਮ ਵਿੱਚ ਪਾਰਦਰਸ਼ੀ, ਸਥਿਰ, ਅਨੁਮਾਨਿਤ ਅਤੇ ਸੌਖੇ ਢੰਗ ਨਾਲ ਨਿਰਦੇਸ਼ਤ ਕਰਨ ਵਾਲੇ ਇੰਟਰਫੇਸ ਬਣਾਉਣ ਦੀ ਮਹੱਤਵਪੂਰਣ ਲੋੜ ’ਤੇ ਚਾਨਣਾ ਪਾਇਆ ।
ਹਾਲਾਂਕਿ ਭਾਰਤ ਹੇਲਥਕੇਅਰ ਦੀ ਵੱਖ-ਵੱਖ ਮਹੱਤਵਪੂਰਣ ਵਸਤਾਂ ਜਿਵੇਂ ਕਿ ਪੀ.ਪੀ.ਈ. ਕਿਟਸ, ਸਰਜੀਕਲ ਗਲਵਸ, ਸੈਨੀਟਾਇਜਰਸ ਅਤੇ ਐਨ-95 ਮਾਸਕ ਦਾ ਉਤਪਾਦਨ ਵੱਡੇ ਪੈਮਾਨੇ ’ਤੇ ਕਰ ਰਿਹਾ ਹੈ, ਇਸ ਲਈ ਇਹ ਹੈਲਥ ਕੇਅਰ ਇੰਜੀਨਿਅਰਿੰਗ ਉਤਪਾਦਾਂ ਅਤੇ ਸੇਵਾਵਾਂ ਲਈ ਮਹੱਤਵਪੂਰਣ ਪਹੁੰਚ ਸਥਾਨ ਦੇ ਰੂਪ ਵਿੱਚ ਉਭਰਕੇ ਸਾਹਮਣੇ ਆਇਆ ਹੈ।
ਚਿਕਿਤਸਾ ਸਮੱਗਰੀ ਐਕਸਪੋ 2021 ਵਿੱਚ ਈ.ਈ.ਪੀ.ਸੀ. ਇੰਡੀਆ ਦੇ ਚੇਅਰਰਮੈਨ ਸ਼੍ਰੀ ਮਹੇਸ਼ ਦੇਸਾਈ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਕਿਹਾ ਕਿ “ਭਾਰਤ ਵਿੱਚ ਵੱਡੀ ਬਹੁਰਾਸ਼ਟਰੀ ਕੰਪਨੀਆਂ ਅਤੇ ਨਾਲ ਹੀ ਲਘੂ ਅਤੇ ਮੱਧ ਉਪਕਰਮ (ਐਸਅੇਮਈ) ਦੇ ਨਾਲ ਚਿਕਿਤਸਾ ਸਮੱਗਰੀ ਉਦਯੋਗ ਬੇਮਿਸਾਲ ਪੱਧਰ ’ਤੇ ਵੱਧ ਰਿਹਾ ਹੈ। ਇਹ ਅਗਲੇ ਪੰਜ ਸਾਲਾਂ ਵਿੱਚ ਮਹੱਤਵਪੂਰਣ ਵਾਧੇ ਲਈ ਤਿਆਰ ਹੈ । ”
ਭਾਰਤੀ ਚਿਕਿਤਸਾ ਸਮੱਗਰੀ ਦਾ ਬਾਜ਼ਾਰ ਏਸ਼ੀਆ ਵਿੱਚ ਜਾਪਾਨ, ਚੀਨ ਅਤੇ ਦੱਖਣ ਕੋਰੀਆ ਦੇ ਬਾਅਦ ਚੌਥੇ ਸਥਾਨ ’ਤੇ ਹੈ । ਹਾਲਾਂਕਿ ਪਿਛਲੇ ਕੁੱਝ ਸਾਲਾਂ ਵਿੱਚ ਜਿਸ ਤਰ੍ਹਾਂ ਇਸਨੂੰ ਸਰਕਾਰੀ ਸਮਰਥਨ ਮਿਲ ਰਿਹਾ ਹੈ, ਇਸ ਵਿੱਚ ਸਰੂਪ ਅਤੇ ਮਾਪ ’ਚ ਉੱਪਰ ਦਿੱਤੇ ਗਏ ਦੇਸ਼ਾਂ ਤੋਂ ਅੱਗੇ ਵਧਣ ਦੀ ਸਮਰੱਥਾ ਹੈ ।
ਇਸ ਖੇਤਰ ਨੂੰ ਵਧਾਉਣ ਲਈ ਸਰਕਾਰ ਦੀਆਂ ਪਹਿਲਾਂ ਵਿੱਚ 100% ਐਫਡੀਆਈ, ਮੇਡਟੇਕ ਪਾਰਕਾਂ ਦੀ ਸਥਾਪਨਾ ਅਤੇ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐਲਆਈ) ਯੋਜਨਾ ਸ਼ਾਮਿਲ ਹੈ। ਹਾਲਿਆ ਚਿਕਿਤਸਾ ਸਮੱਗਰੀ ਸੰਸ਼ੋਧਨ ਨਿਯਮ 2020 ਦਾ ਉਦੇਸ਼ ਇਸ ਖੇਤਰ ਨੂੰ ਜਿਆਦਾ ਵਿਵਸਥਿਤ ਬਣਾਉਣਾ ਹੈ ।
ਘਰੇਲੂ ਅਤੇ ਵਿਦੇਸ਼ੀ ਦੋਨਾਂ ਬਾਜ਼ਾਰਾਂ ਵਿੱਚ ਨਵੇਂ ਮੌਕਿਆਂ ਨੂੰ ਵੇਖਦੇ ਹੋਏ, ਵਰਚੁਅਲ ਪਲੇਟਫਾਰਮ ’ਤੇ ਆਯੋਜਿਤ ਈ.ਈ.ਪੀ.ਸੀ. ਭਾਰਤ ਦਾ ਚਿਕਿਤਸਾ ਉਪਕਰਣ ਐਕਸਪੋ ਆਪੂਰਤੀ ਕਰਤਾਵਾਂ ਅਤੇ ਵਿਕਰੇਤਾਵਾਂ ਨੂੰ ਜੋੜਦਾ ਹੈ ਅਤੇ ਮਜਬੂਤ ਵਿਨਿਰਮਾਣ ਈਕੋ-ਸਿਸਟਮ ਬਣਾਉਣ ਵਿੱਚ ਮਦਦ ਕਰਦਾ ਹੈ।
ਇਸ ਵਰਚੁਅਲ ਐਕਸਪੋ ਵਿੱਚ ਹੈਲਥ ਕੇਅਰ ਸੈਕਟਰ ਦੇ ਲੱਗਭੱਗ 300 ਵਿਦੇਸ਼ੀ ਖਰੀਦਾਰਾਂ ਦੇ ਹਿੱਸਾ ਲੈਣ ਦੀ ਉਂਮੀਦ ਹੈ। ਐਕਸਪੋ ਵਿੱਚ ਭਾਰਤੀ ਉਤਪਾਦ ਦਿਖਾਏ ਜਾਣਗੇ ਅਤੇ ਹਿੱਸਾ ਲੈਣ ਵਾਲੇ ਦੇਸ਼ਾਂ ਤੋਂ ਆਯਾਤਕਾਂ ਅਤੇ ਭਾਰਤੀ ਆਪੂਰਤੀਕਰਤਾਵਾਂ ਦੇ ਨਾਲ ਖਰੀਦਾਰਾਂ ’ਚ ਸਿੱਧੀ ਗੱਲਬਾਤ ਨੂੰ ਸਮਰੱਥਾਵਾਨ ਬਣਾਇਆ ਜਾਵੇਗਾ।
ਈ.ਈ.ਸੀ.ਪੀ. ਇੰਡੀਆ ਦੇ ਵਾਇਸ ਚੇਅਰਮੈਨ ਸ਼੍ਰੀ ਅਰੁਣ ਕੁਮਾਰ ਗਰੋੜਿਆ ਨੇ ਕਿਹਾ, “ਕੋਵਿਡ 19 ਮਹਾਮਾਰੀ ਨੇ ਸਾਨੂੰ ਆਪਣੇ ਚਿਕਿਤਸਾ ਸਮੱਗਰੀ ਉਦਯੋਗ ਨੂੰ ਮਜਬੂਤ ਕਰਨ ਦੀ ਰਾਹ ਤੇ ਅੱਗੇ ਵਧਾਇਆ ਹੈ ਅਤੇ ਭਾਰਤ ਨੇ ਇਸ ਮੌਕੇ ਦਾ ਉਚਿਤ ਮੁਨਾਫ਼ਾ ਚੁੱਕਿਆ ਹੈ । ”
ਭਾਰਤੀ ਸਿਹਤ ਖੇਤਰ ਮਜਬੂਤ ਕਵਰੇਜ, ਸੇਵਾਵਾਂ ਅਤੇ ਜਨਤਾ ਅਤੇ ਨਿਜੀ ਭਾਗੀਦਾਰਾਂ ਵਲੋਂ ਵੱਧਦੇ ਖ਼ਰਚ ਦੇ ਕਾਰਨ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਇਹ ਏਸ਼ੀਆ ਵਿੱਚ ਇਸਦੇ ਸਾਥੀ ਸਮੂਹਾਂ ਅਤੇ ਪੱਛਮੀ ਦੇਸ਼ਾਂ ਦੀ ਤੁਲਨਾ ਵਿੱਚ ਸਸਤਾ ਵੀ ਹੈ।
ਐਮਸੀ/ਕੇਪੀ/ਏਕੇ
(Release ID: 1707874)
Visitor Counter : 113