ਪ੍ਰਧਾਨ ਮੰਤਰੀ ਦਫਤਰ

ਬੰਗਲਾਦੇਸ਼ ਦੀ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ

Posted On: 25 MAR 2021 6:11PM by PIB Chandigarh

ਮੈਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ ਹਸੀਨਾ ਦੇ ਸੱਦੇ ‘ਤੇ 26-27 ਮਾਰਚ 2021 ਨੂੰ ਬੰਗਲਾਦੇਸ਼ ਦੀ ਯਾਤਰਾ ਕਰਾਂਗਾ।

 

ਮੈਨੂੰ ਖੁਸ਼ੀ ਹੈ ਕਿ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਕਿਸੇ ਅਜਿਹੇ ਗੁਆਂਢੀ ਮਿੱਤਰ ਦੇਸ਼ ਦੀ ਇਹ ਮੇਰੀ ਪਹਿਲੀ ਵਿਦੇਸ਼ ਯਾਤਰਾ ਹੈ, ਜਿਸ ਦੇ ਨਾਲ ਭਾਰਤ ਦੇ ਸੱਭਿਆਚਾਰਕ, ਭਾਸ਼ਾਈ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸ ਵਿੱਚ ਗਹਿਰੇ ਸਬੰਧ ਹਨ। 

 

ਮੈਂ ਕੱਲ੍ਹ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਆਪਣੀ ਭਾਗੀਦਾਰੀ ਦਾ ਇੰਤਜ਼ਾਰ ਕਰ ਰਿਹਾ ਹਾਂ, ਜਦੋਂ ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਵੀ ਮਨਾਈ ਜਾ ਰਹੀ ਹੈ। ਬੰਗਬੰਧੂ ਪਿਛਲੀ ਸ਼ਤਾਬਦੀ ਦੇ ਕੱਦਾਵਰ ਨੇਤਾਵਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦਾ ਜੀਵਨ ਅਤੇ ਆਦਰਸ਼ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਦੀ ਯਾਦ ਨੂੰ ਆਪਣਾ ਸਨਮਾਨ ਦੇਣ ਦੇ ਲਈ ਮੈਂ ਤੁੰਗੀਪਾੜਾ ਵਿੱਚ ਬੰਗਬੰਧੂ ਦੀ ਸਮਾਧੀ ‘ਤੇ ਜਾਣ ਲਈ ਉਤਸੁਕ ਹਾਂ। 

 

ਮੈਂ ਪੁਰਾਣਿਕ ਪਰੰਪਰਾ ਦੇ 51 ਸ਼ਕਤੀਪੀਠਾਂ ਵਿੱਚੋਂ ਇੱਕ, ਪ੍ਰਾਚੀਨ ਜਸ਼ੋਰੇਸ਼ਵਰੀ ਕਾਲੀ ਮੰਦਿਰ ਵਿੱਚ ਦੇਵੀ ਕਾਲੀ ਦੀ ਪੂਜਾ ਕਰਨ ਲਈ ਉਤਸੁਕ ਹਾਂ। 

 

ਮੈਂ ਵਿਸ਼ੇਸ਼ ਰੂਪ ਨਾਲ ਓਰਾਕੰਡੀ ਵਿੱਚ ਮਤੁਆ ਸਮੁਦਾਇ ਦੇ ਪ੍ਰਤੀਨਿਧੀਆਂ ਦੇ ਨਾਲ ਆਪਣੀ ਗੱਲਬਾਤ ਦੀ ਵੀ ਉਡੀਕ ਕਰ ਰਿਹਾ ਹਾਂ, ਜਿੱਥੋਂ ਸ਼੍ਰੀ ਹਰਿਚੰਦਰ ਠਾਕੁਰ ਜੀ ਨੇ ਆਪਣੇ ਪਵਿੱਤਰ ਸੰਦੇਸ਼ ਦਾ ਪ੍ਰਸਾਰ ਕੀਤਾ। 

 

ਪਿਛਲੇ ਸਾਲ ਦਸੰਬਰ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਨਾਲ ਰਚਨਾਤਮਕ ਵਰਚੁਅਲ ਬੈਠਕ ਦੇ ਬਾਅਦ, ਮੈਨੂੰ ਉਮੀਦ ਹੈ ਕਿ ਇਸ ਯਾਤਰਾ ਦੇ ਦੌਰਾਨ ਉਨ੍ਹਾਂ ਦੇ ਨਾਲ ਸਾਰਥਕ ਚਰਚਾ ਹੋਵੇਗੀ। ਮੈਂ ਮਹਾਮਹਿਮ ਰਾਸ਼ਟਰਪਤੀ ਅਬਦੁਲ ਹਾਮਿਦ ਅਤੇ ਬੰਗਲਾਦੇਸ਼ ਦੇ ਹੋਰ ਮਾਣਯੋਗ ਲੋਕਾਂ ਦੇ ਨਾਲ ਵੀ ਆਪਣੀ ਬੈਠਕ ਦੀ ਉਤਸੁਕਤਾ ਨਾਲ ਉਡੀਕ ਕਰ ਰਿਹਾ ਹਾਂ।   

 

ਮੇਰੀ ਯਾਤਰਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੂਰਦਰਸ਼ੀ ਲੀਡਰਸ਼ਿਪ ਦੇ ਤਹਿਤ ਬੰਗਲਾਦੇਸ਼ ਦੀ ਜ਼ਿਕਰਯੋਗ ਆਰਥਿਕ ਅਤੇ ਵਿਕਾਸਤਮਕ ਪ੍ਰਗਤੀ ਦੇ ਲਈ ਨਾ ਕੇਵਲ ਉਨ੍ਹਾਂ ਦੀ ਸਰਾਹਨਾ ਕਰਨ ਦਾ ਅਵਸਰ ਹੋਵੇਗੀ, ਬਲਕਿ ਇਨ੍ਹਾਂ ਉਪਲਬਧੀਆਂ ਦੇ ਲਈ ਭਾਰਤ ਦੇ ਸਹਿਯੋਗ ਵਾਸਤੇ ਵੀ ਪ੍ਰਤੀਬੱਧ ਹੋਵੇਗੀ। ਮੈਂ ਕੋਵਿਡ-19 ਦੇ ਖ਼ਿਲਾਫ਼ ਬੰਗਲਾਦੇਸ਼ ਦੇ ਸੰਘਰਸ਼ ਦੇ ਲਈ ਭਾਰਤ ਦੇ ਸਮਰਥਨ ਅਤੇ ਇਕਜੁੱਟਤਾ ਨੂੰ ਵੀ ਵਿਅਕਤ ਕਰਾਂਗਾ।  

 

***

 

ਡੀਐੱਸ(Release ID: 1707666) Visitor Counter : 2