ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਡਕਰੀ: ਗਰੀਨ ਦ੍ਰਿਸ਼ਟੀਕੋਣ ਨਾਲ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੀ ਜ਼ਰੂਰਤ

Posted On: 24 MAR 2021 4:07PM by PIB Chandigarh

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗਾਂ ਅਤੇ ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦੇਸ਼ ਨੂੰ ਵਿਕਾਸ ਦੀ ਜ਼ਰੂਰਤ ਹੈ, ਪਰ ਈਕੋਤੰਤਰ ਅਤੇ ਵਾਤਾਵਰਣ ਨੂੰ ਬਣਾਈ ਰੱਖਣ ਦੀ ਵੀ ਲੋੜ ਹੈ। ਅੱਜ "ਗ੍ਰੀਨ ਬੁਨਿਆਦੀ ਢਾਂਚੇ 'ਤੇ ਕੇਂਦਰਿਤ" ਵਰਚੁਅਲ ਨੈਸ਼ਨਲ ਰੋਡਜ਼ ਅਤੇ ਹਾਈਵੇਅ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਗਰੀਨ ਰਾਜਮਾਰਗਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਹ ਰਾਜਮਾਰਗ ਗ੍ਰੀਨਹਾਉਸ ਗੈਸ ਨਿਕਾਸ, ਕਾਰਬਨ ਫੁੱਟਪ੍ਰਿੰਟ ਅਤੇ ਗੈਰ-ਨਵਿਆਉਣਯੋਗ ਊਰਜਾ ਸਰੋਤਾਂ ਦੀ ਵਰਤੋਂ ਦੇ ਟੀਚਿਆਂ ਵੱਲ ਕੰਮ ਕਰਦੇ ਹਨ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਜੋ ਵਾਤਾਵਰਣ ਪੱਖੀ ਹੈ, ਦੀਆਂ ਜ਼ਿਕਰਯੋਗ ਪਹਿਲਾਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗਾਂ ਦੇ ਨਾਲ-ਨਾਲ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਬਣਾਉਟੀ ਜ਼ਮੀਨੀ ਜਲ ਰਿਚਾਰਜ ਪ੍ਰਣਾਲੀ ਵਰਗੇ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਗਏ ਹਨ। ਨਾਲ ਹੀ, ਸਾਰੇ ਟੌਲ ਪਲਾਜ਼ਿਆਂ ਲਈ ਸੌਰ ਊਰਜਾ ਦੀ ਵਰਤੋਂ ਨੂੰ ਲਾਜ਼ਮੀ ਬਣਾਇਆ ਜਾ ਰਿਹਾ ਹੈ। ਮੰਤਰਾਲੇ ਨੇ ਸੜਕ ਅਤੇ ਪੁਲ ਨਿਰਮਾਣ ਕਾਰਜਾਂ ਲਈ ਰਿਫਾਈਂਡ ਬਿਟੂਮੇਨ ਵਿੱਚ 10% ਪਲਾਸਟਿਕ ਜਾਂ ਰਬੜ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ, ਜੋ ਵਾਤਾਵਰਣ ਪੱਖੋਂ ਬਹੁਤ ਮਹੱਤਵਪੂਰਨ ਹੈ। ਮੰਤਰੀ ਨੇ ਕਿਹਾ ਕਿ ਮੰਤਰਾਲਾ ਸੜਕ ਨਿਰਮਾਣ ਵਿੱਚ ਕੌਇਰ ਅਤੇ ਜੂਟ ਕਾਰਪੇਟ ਦੀ ਵਰਤੋਂ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਐੱਨਐੱਚਏਆਈ ਵਿੱਚ ਗ੍ਰੀਨ ਹਾਈਵੇਅ ਮਿਸ਼ਨ ਦਾ ਗਠਨ ਕੀਤਾ ਗਿਆ ਹੈ, ਜਿੱਥੇ ਰਾਜਮਾਰਗਾਂ ਦੇ ਨਾਲ-ਨਾਲ ਪੌਦੇ ਲਗਾਏ ਗਏ ਹਨ।

ਮੰਤਰੀ ਨੇ ਕਿਹਾ ਕਿ ਮੌਜੂਦਾ ਰੁੱਖਾਂ ਨੂੰ ਬਚਾਉਣ ਲਈ ਟਰਾਂਸਪਲਾਂਟੇਸ਼ਨ ਟੈਕਨਾਲੋਜੀ ਨੂੰ ਅਪਨਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਦੀ ਯੋਜਨਾ ਹੈ ਕਿ ਟ੍ਰਾਂਸਪਲਾਂਟੇਸ਼ਨ ਲਈ 1000 ਠੇਕੇਦਾਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਤਾਂ ਜੋ ਇਕ ਰੁੱਖ ਦੇ ਵੀ ਕੱਟਣ ਦੀ ਲੋੜ ਨਾ ਪਵੇ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਯੋਜਨਾਬੰਦੀ ਦੇ ਪੜਾਅ 'ਤੇ ਸਾਰੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੈਂਚੁਰੀਆਂ, ਰਾਸ਼ਟਰੀ ਪਾਰਕਾਂ ਦਾ ਬਚਾਅ ਕਰਨ ਅਤੇ ਜਿੱਥੇ ਵੀ ਸੰਭਵ ਹੋ ਸਕੇ ਦੁਬਾਰਾ ਦੌਰਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਪੰਜ ਐਕਸਪ੍ਰੈੱਸ ਹਾਈਵੇਅ ਅਤੇ 17 ਅਕਸੈੱਸ ਕੰਟਰੋਲ ਹਾਈਵੇਅ ਸਮੇਤ 22 ਗਰੀਨਫੀਲਡ ਕੌਰੀਡੋਰ ਵਿਕਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਸੰਪਰਕ ਦੇ ਲਿਹਾਜ਼ ਨਾਲ ਗੋਲਡਨ ਕੁਆਡੀਲੇਟਰਲ ਪ੍ਰਾਜੈਕਟ, ਐੱਨਐੱਚਡੀਪੀ ਪ੍ਰੋਗਰਾਮ, ਭਾਰਤਮਾਲਾ, ਪੀਐੱਮਜੀਐੱਸਵਾਈ, ਸੇਤੂਭਾਰਤਮ ਅਤੇ ਸਾਗਰਮਾਲਾ ਪ੍ਰਾਜੈਕਟ ਅਧੀਨ ਮਹੱਤਵਪੂਰਨ ਕੰਮ ਕੀਤੇ ਜਾ ਰਹੇ ਹਨ।

ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦਾ ਜ਼ਿਕਰ ਕੀਤਾ, ਜੋ ਅਗਲੇ ਦੋ ਮਹੀਨਿਆਂ ਵਿੱਚ ਦੋਹਾਂ ਸ਼ਹਿਰਾਂ ਵਿਚਾਲੇ ਯਾਤਰਾ ਦਾ ਸਮਾਂ ਮੌਜੂਦਾ ਸਮੇਂ 4 ਘੰਟਿਆਂ ਤੋਂ ਘਟਾ ਕੇ ਸਿਰਫ਼ 45 ਮਿੰਟ ਤੱਕ ਕਰ ਦੇਵੇਗਾ। ਮੰਤਰੀ ਨੇ ਇਹ ਵੀ ਕਿਹਾ ਕਿ ਦਿੱਲੀ ਅਤੇ ਦੇਹਰਾਦੂਨ ਦਰਮਿਆਨ ਯਾਤਰਾ ਦਾ ਸਮਾਂ ਵੀ ਮੌਜੂਦਾ 6-7 ਘੰਟਿਆਂ ਤੋਂ ਘਟ ਕੇ ਸਿਰਫ਼ ਦੋ ਘੰਟੇ ਰਹਿ ਜਾਵੇਗਾ। ਉਨ੍ਹਾਂ ਨੇ ਚਾਰ ਧਾਮ ਯੋਜਨਾ, ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੀ ਸਰਵੋਤਮ ਸੜਕ ਪ੍ਰਕਿਰਿਆ ਨੂੰ ਮੁਕੰਮਲ ਕਰਨ ਬਾਰੇ ਵੀ ਗੱਲ ਕੀਤੀ, ਜਿਸ ਨਾਲ ਉਤਰਾਖੰਡ ਵਿੱਚ ਸੈਰ-ਸਪਾਟਾ ਵੀ ਵਧੇਗਾ। 

ਮੰਤਰੀ ਨੇ ਕਿਹਾ ਕਿ ਮੰਤਰਾਲਾ ਸੜਕ ਅਤੇ ਪੁਲ ਨਿਰਮਾਣ ਵਿੱਚ ਸੀਮਿੰਟ ਅਤੇ ਸਟੀਲ ਦੀ ਵਰਤੋਂ ਘਟਾਉਣ ਦੇ ਤਰੀਕਿਆਂ ’ਤੇ ਵਿਚਾਰ ਕਰ ਰਿਹਾ ਹੈ ਅਤੇ ਨਵੀਂ ਤਕਨੀਕ ਅਪਣਾਈ ਜਾ ਰਹੀ ਹੈ ਜਿਸ ਦੁਆਰਾ ਸਟੀਲ ਅਤੇ ਸੀਮੈਂਟ ਦੀ ਵਰਤੋਂ ਤੋਂ ਬਚਿਆ ਜਾ ਸਕੇ।

ਮੰਤਰੀ ਨੇ ਕਿਹਾ ਕਿ ਵਾਤਾਵਰਣ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਧਨ ਅਤੇ ਊਰਜਾ ਦੀ ਬਰਬਾਦੀ ਮਹੱਤਵਪੂਰਨ ਸਥਿਰ ਸਮਾਧਾਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ‘ਤੇ ਜਨਤਕ ਆਵਾਜਾਈ ਪ੍ਰਣਾਲੀ ਲਈ ਪਹਿਲ ਦੇ ਅਧਾਰ ’ਤੇ ਕੰਮ ਕਰ ਰਹੀ ਹੈ। ਮੰਤਰੀ ਨੇ ਅਪ੍ਰੈਲ, 2020 ਤੋਂ ਅੱਜ ਤੱਕ ਰਾਸ਼ਟਰੀ ਰਾਜਮਾਰਗਾਂ ਦੇ 34 ਕਿਲੋਮੀਟਰ ਪ੍ਰਤੀ ਦਿਨ ਦੀ ਦਰ ਨਾਲ 12,205 ਕਿਲੋਮੀਟਰ ਦੇ ਨਿਰਮਾਣ ਦਾ ਜ਼ਿਕਰ ਕੀਤਾ। ਤੁਸੀਂ ਇਸ ਲਿੰਕ 'ਤੇ ਪੂਰਾ ਭਾਸ਼ਣ ਦੇਖ/ਸੁਣ ਸਕਦੇ ਹੋ:  https://www.youtube.com/watch?v=URtXYlt-CvQ

*****

 

ਬੀਐੱਨ/ਆਰਆਰ



(Release ID: 1707626) Visitor Counter : 97